Home » Punjabi Essay » Punjabi Essay on “Internet”, “ਇੰਟਰਨੈੱਟ” Punjabi Essay, Paragraph, Speech for Class 7, 8, 9, 10, and 12 Students in Punjabi Language.

Punjabi Essay on “Internet”, “ਇੰਟਰਨੈੱਟ” Punjabi Essay, Paragraph, Speech for Class 7, 8, 9, 10, and 12 Students in Punjabi Language.

ਇੰਟਰਨੈੱਟ

Internet

ਜਾਂ

ਕੰਪਿਊਟਰ ਅਤੇ ਇੰਟਰਨੈੱਟ: ਸਹੀ ਵਰਤੋਂ

ਜਾਣ ਪਛਾਣ ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ ਇਕ ਦੂਜੇ ਨਾਲ ਜੁੜੇ ਹੋਏ ਹਨ ਤੇ ਉਹ ਇਕ ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇਕ ਦੂਜੇ ਵਿਚ ਮੌਜੂਦੁ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ। ਇਸ ਵਿਚ ਇਕ ਤਰ੍ਹਾਂ ਉਹ ਫਾਈਬਰ ਆਪਟਿਕ ਫ਼ੋਨ-ਲਾਈਨਾਂ, ਸੈਟੇਲਾਈਟ ਸੰਬੰਧਾਂ ਤੇ ਹੋਰਨਾਂ ਮਾਧਿਅਮ ਦੁਆਰਾ ਆਪਸ ਵਿੱਚ ਗੱਲਾਂ ਕਰਦੇ ਹਨ। ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਥਾਂ ਬੈਠੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜਾਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਾਂ। ਇਹ ਸਾਧਨਾਂ ਦਾ ਇਕ ਅਜਿਹਾ ਸਮੁੰਦਰ ਹੈ, ਜਿਹੜਾ ਇੰਤਜਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿਚੋਂ ਚੌਦਾਂ ਨਹੀਂ ਅਣਗਿਣਤ ਰਤਨ ਕੱਢੋ। ਇਸ ਵਿਚ ਵਣਜ-ਵਪਾਰ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ। ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ। ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਵਾਲੇ ਕਿੱਤਾਕਾਰਾਂ ਲਈ ਇਕ ਬਹੁਮੁੱਲੀ ਤੇ ਅਣਮੁੱਕ ਖਾਣ ਹੈ।ਇਸ ਵਿਚ ਮੌਜੂਦ ਸੈਂਕੜੇ ਅਜਿਹੀਆਂ ਲਾਇਬਰੇਰੀਆਂ ਅਤੇ ਆਰਕਾਈਵਾਂ ਤੁਹਾਡੀਆਂ ਉੱਗਲਾਂ ਦੇ ਪੋਟਿਆਂ ਉੱਤੇ ਖੱਲ ਜਾਂਦੀਆਂ ਹਨ।ਵਿਦਵਾਨਾਂ ਲਈ ਇਸ ਵਿਚ ਇਹ ਸੋਧ-ਪਰਾਂ ਲਈ ਖੋਜਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ। ਇਸਦੇ ਨਾਲ ਹੀ ਇਸ ਵਿਚ ਉਹ ਸ਼ੈਤਾਨੀ ਸਮੱਗਰੀ ਤੇ ਪਾਤਰ ਵੀ ਛਿਪੇ ਹੋਏ ਹਨ, ਜਿਹੜੇ ਆਪਣੀ ਵਿਨਾਸ਼ਕਾਰੀ ਭੂਮਿਕਾ ਅਦਾ ਕਰਨ ਲਈ ਤਿਆਰ ਰਹਿੰਦੇ ਹਨ। ਜੇਕਰ ਹੋਰ ਕੁਝ ਨਹੀਂ, ਤਾਂ ਇੰਟਰਨੈੱਟ ਸਮੇਂ ਦਾ ਨਾਸ਼ ਕਰਨ ਵਾਲਾ ਤਾਂ ਜ਼ਰੂਰ ਹੀ ਮੰਨਿਆ ਜਾਂਦਾ ਹੈ। ਇਸਦੇ ਬਾਵਜੂਦ ਵੀ ਇਹ ਭਵਿਖ ਦੀ ਅਜਿਹੀ ਤਕਨਾਲੋਜੀ ਹੈ, ਜਿਹੜੀ ਸਾਡੀ ਤੇ ਸਰੇ ਬੱਚਿਆਂ ਦੀ ਜ਼ਿੰਦਗੀ ਨੂੰ ਨਿਸ਼ਚੇ ਹੀ ਤੇਜ਼, ਸੁਚੇਤ ਤੇ ਖੂਬਸੂਰਤ ਬਣਾਏਗੀ।

ਇੰਟਰਨੈੱਟ ਕੀ ਹੈ?- ਇੰਟਰਨੈੱਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤਾ ਜਾ ਸਕਦੀ ਹੈ, “ ਇਹ ਇਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਉਨ੍ਹਾਂ ਦਾ ਇਕ ਨੈੱਟਵਰਕ ਤਿਆਰ ਕਰਦਾ ਹੈ।ਇਹ ਨੈਟਵਰਕ ਲੋਕਲ ਖੇਤਰ (LAN), ਚੌੜੇ ਖੇਤਰ (WAN) ਜਾਂ ਸੰਸਾਰ ਵਿਆਪੀ (WWW) ਹੋ ਸਕਦਾ ਹੈ। ਸਰਲ ਰੂਪ ਨੈੱਟਵਰਕ ਲਈ ਘੱਟੋ-ਘੱਟ ਕੰਪਿਊਟਰ ਦੀ ਜਰੂਰਤ ਹੈ, ਜਿਹੜੇ ਕਿ ਇਕ ਤਾਰ ਨਾਲ ਆਪਸ ਵਿਚ ਜੁੜ ਕੇ ਸੂਚਨਾ ਦਾ ਆਦਾਨ ਪ੍ਰਦਾਨ ਕਰਦੇ ਹਨ। ਪਰੰਤੁ ਇਸਦਾ ਗੁੰਝਲਦਾਰ ਰੁਪ ਇੰਟਰਨੈੱਟ ਕਹਾਉਂਦਾ ਹੈ, ਜਿਸਦਾ ਪਸਾਰ ਵਿਸ਼ਵ ਵਿਆਪੀ ਹੁੰਦਾ ਹੈ।

ਇੰਟਰਨੈੱਟ ਦੀ ਪਹਿਲੀ ਪੀੜੀ ਆਰੰਭ ਵਿੱਚ ਇੰਟਰਨੈੱਟ ਦੀ ਵਰਤੋਂ ਬਹੁਤ ਗੁਪਤ ਰੂਪ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਸਿਸਟਮ ਮੁੱਖ ਤੌਰ ਤੇ ਸਰਕਾਰੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਹੈ । ਇਸ ਦੀ ਮੁੱਢਲੀ ਵਰਤੋਂ ਇਲੈਕਟ੍ਰਾਨਿਕ ਮੇਲ ਲਈ ਵੀ ਕੀਤੀ ਜਾਂਦੀ ਹੈ।ਇਸ ਤਰ੍ਹਾਂ ਇਸ ਦੀ ਨਿੱਜੀ ਜਾਂ ਵਣਜ-ਵਪਾਰ ਲਈ ਵਰਤੋਂ ਉੱਤੇ ਰੋਕਾ ਲੱਗੀਆਂ ਹੋਈਆਂ ਹਨ। ਇਸ ਨੂੰ ਇੰਟਰਨੈੱਟ ਦੀ ਪਹਿਲੀ ਪੀੜੀ ਕਿਹਾ ਜਾ ਸਕਦਾ ਹੈ।

ਦੂਜੀ ਪੀੜ੍ਹੀ ਦਾ ਇੰਟਰਨੈੱਟ ਦੂਜੀ ਪੀੜੀ ਦੇ ਇੰਟਰਨੈੱਟ ਦਾ ਆਰੰਭ ਬੀਤੀ ਸਦੀ ਦੇ ਅੰਤਮ ਦਹਾਕੇ ਦੇ ਸ਼ੁਰੂ ਵਿਚ ਹੋਇਆ, ਜਿਸ ਨਾਲ ਇਸ ਦੀ ਵਰਤੋਂ ਗਰੁੱਪਾਂ ਵਿਚ ਸ਼ੁਰੂ ਹੋਈ, ਪਰ ਵਿਅਕਤੀਗਤ ਵਰਤੋਂ ਦੀ ਅਜੇ ਵੀ ਖੁੱਲ੍ਹ ਨਹੀਂ ਸੀ। ਕੁੱਝ ਸਮੇਂ ਵਿਚ ਹੀ ਅਮਰੀਕਾ ਵਿਚ ਬਹੁਤ ਸਾਰੀਆਂ ਕੰਪਿਊਟਰ ਸੰਚਾਰ ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ, ਜਿਸ ਨਾਲ ਕਰੌੜਾਂ ਨਾਨ-ਤਕਨੀਕੀ ਲੋਕਾਂ ਨੂੰ ਪਹਿਲੀ ਵਾਰੀ ਇੰਟਰਨੈੱਟ ਉੱਤੇ ਸੰਚਾਰ ਦਾ ਥਰਥਰਾਹਟ ਭਰਿਆ ਮਜ਼ਾ ਪ੍ਰਾਪਤ ਹੋਇਆ। ਇਸ ਸਮੇਂ ਇੰਟਰਨੈੱਟ ਨੂੰ ਵਪਾਰਕ ਸੰਸਥਾਵਾਂ ਲਈ ਖੋਲ੍ਹ ਦਿੱਤਾ ਗਿਆ, ਜਿਸ ਨਾਲ ਇਹ ਪੂਰੀ ਤਰ੍ਹਾਂ ਆਮ ਲੋਕਾਂ ਤੱਕ ਪਹੁੰਚ ਗਿਆ। ਇਸ ਲਈ ਸਾਨੂੰ ਕੰਪਿਊਟਰ, ਮੋਡਮ, ਟੈਲੀਫ਼ੋਨ ਲਾਈਨ, ਸੰਚਾਰ ਸਾਫ਼ਟਵੇਅਰ ਤੇ ਇੰਟਰਨੈੱਟ ਅਕਾਉਂਟ ਨੰਬਰ ਅਸੀਂ ਕਿਸੇ ਵੀ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਤੋਂ ਨਿਸ਼ਚਿਤ ਘੰਟਿਆਂ ਲਈ ਮਿੱਥੀ ਹੋਈ ਰਕਮ ਦੇ ਕੇ ਪ੍ਰਾਪਤ ਕਰ ਸਕਦੇ ਹਾਂ।ਇਸਦੇ ਨਾਲ ਹੀ ਉਹ ਯੂਜ਼ਰ ਨੇਮ(User name) ਦੀ ਮਨਜੂਰੀ ਵੀ ਦਿੰਦੀ ਹੈ। ਇੰਟਰਨੈੱਟ ਅਕਾਉਂਟ ਤੇ ਯੂਜ਼ਰ ਨੇਮ ਪ੍ਰਾਪਤ ਕਰਨ ਮਗਰੋਂ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਦਾ ਮਾਹਿਰ ਸਾਡੇ ਕੰਪਿਊਟਰ ਨੂੰ ਆਪਣੀ ਸੰਸਥਾ ਨਾਲ ਜੋੜ ਦਿੰਦਾ ਹੈ। ਇਸ ( ਪਿਛੋਂ ਅਸੀਂ ਆਪਣੇ ਕੰਪਿਊਟਰ ਅਤੇ ਮੋਡਮ ਨੂੰ ਚਾਲੂ ਕਰ ਕੇ ਕੰਪਿਊਟਰ ਸਕਰੀਨ ਉੱਤੇ ਇੰਟਰਨੈੱਟ ਸੇਵਾ ਦੇਣ ਵਾਲੀ ਸੰਸਥਾ ਦੇ ਨਾਂ ਨੂੰ ਮਾਊਸ ਨਾਲ ਕਲਿਕ ਕਰ ਕੇ ਉਸ ਨਾਲ ਸੰਬੰਧ ਸਥਾਪਿਤ ਕਰ ਲੈਂਦੇ ਹਾਂ। ਫਿਰ ਅਸੀਂ ਆਪਣਾ ਯੂਜ਼ਰ ਤੇ ਕੋਡ ਨੰਬਰ, ਜੋ ਕਿ ਗੁਪਤ ਹੁੰਦਾ ਹੈ, ਨੂੰ ਫੀਡ ਕਰਨ ਮਗਰੋਂ ਇੰਟਰਨੈੱਟ ਨਾਲ ਜੁੜ ਜਾਂਦੇ ਹਾਂ। ਜੇਕਰ ਅਸੀਂ ਈ-ਮੇਲ ਭੇਜਣੀ ਜਾਂ ਦੇਖਣੀ ਹੋਵੇ, ਤਾਂ ਅਸੀਂ ਆਉਟ ਲੁਕੇ ਐਕਸਪ੍ਰੈਸ ਨੂੰ ਕਲਿਕ ਕਰਕੇ ਈ-ਮੇਲ ਭੇਜਦੇ ਜਾਂ ਪ੍ਰਾਪਤ ਕਰਦੇ ਹਾਂ, ਨਹੀਂ ਤਾਂ ਇੰਟਰਨੈੱਟ ਐਕਸਪਲੋਰਰ, ਨੰਕਲਿਕ ਕਰਨ ਮਗਰੋਂ, ਜਿਹੜੀ ਜਾਂ ਜਿਸ ਕਿਸਮ ਦੀ ਸੂਚਨਾ ਪ੍ਰਾਪਤ ਕਰਨੀ ਹੋਵੇ ਉਸ ਦੇ ਵੈਬਸਾਈਟਾਂ , ਦਾ ਐਡਰੈੱਸ ਫੀਡ ਕਰਦੇ ਹਾਂ, ਜਿਸ ਨਾਲ ਸੰਬੰਧਿਤ ਵੈਬਸਾਈਟ ਖੁਲ ਜਾਂਦੀ ਹੈ ਤੇ ਅਸੀਂ ਉਸ ਦੇ ਲੋੜੀਦਾ। ਸੂਚਨਾ ਪ੍ਰਾਪਤ ਕਰ ਲੈਂਦੇ ਹਾਂ।ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਵੈਬਸਾਈ : ਵੀ ਈ-ਮੇਲ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ।ਇੰਟਰਨੈੱਟ ਤੋਂ ਸੂਚਨਾ ਲੈਣ ਲਈ ਬਹੁਤ ਸਾਰੇ ਜਾਓ ਵੇਅਰ ਪੋਗਰਾਮ ਵਰਤੇ ਜਾਂਦੇ ਹਨ, ਜਿਵੇਂ ਗੋਫਰ ਤੇ WWW ਤੇ ਮੋਸੈਕ ਆਦਿ।ਇੰਟਰਨੈੱਟ ਨਾਲ ਇੱਕ ਕੇ ਅਸੀਂ Chatਜਾਂ ਟੈਲੀਫੋਨ ਵੀ ਕਰਦੇ ਹਾਂ ਤੇ ਹੋਰ ਕੰਮ ਕਰ ਵੀ ਲੈਂਦੇ ਹਾਂ।ਇੰਟਰਨੈੱਟ ਰਾਹੀਂ ਅਸੀ । ਵੀ ਵੈਬਸਾਈਟ ਤੋਂ ਕੋਈ ਵੀ ਸੂਚਨਾ ਆਪਣੇ ਕੰਪਿਊਟਰ ਤੇ ਲਿਆ ਸਕਦੇ ਹਾਂ ਤੇ ਜਦੋਂ ਕੰਪਿਊਟਰ ਅਜਿਹਾ ਕੋਈ ਕੰਮ ਦੇ ਦਿੱਤਾ ਜਾਵੇ, ਤਾਂ ਉਹ ਉਸ ਤੋਂ ਇਲਾਵਾ ਹੋਰ ਕੰਮ ਕਰਦਾ ਹੋਇਆ ਵੀ ਜਾਂਬਾ ਸੱਤਿਆਂ ਵੀ, ਉਹ ਕੰਮ ਕਰ ਦਿੰਦਾ ਹੈ |ਅਸੀਂ ਕੰਪਿਉਟਰ ਤੋਂ ਤੇਜ਼ੀ ਨਾਲ ਕੰਮ ਲੈਣਾ ਚਾਹੀਏ , ਤਾਂ ਉਸ ਵਿਚ ਅਜਿਹਾ ਪ੍ਰਬੰਧ ਵੀ ਹੁੰਦਾ ਹੈ।

ਸੰਚਾਰ ਸੇਵਾਵਾਂ ਇੰਟਰਨੈੱਟ ਉੱਤੇ ਪ੍ਰਾਪਤ ਹੋਣ ਵਾਲੀਆਂ ਸੰਚਾਰ ਸੇਵਾਵਾਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ। ਇਨ੍ਹਾਂ ਵਿਚੋਂ ਇਕ ਹੈ, ਵਿਅਕਤੀ ਤੋਂ ਵਿਅਕਤੀ ਤਕ ਸੰਚਾਰ ਸੇਵਾਵਾਂ, ਜਿਨ੍ਹਾਂ ਵਿਚ-

() ਮੇਲ (E-mail) () ਗੱਲਬਾਤ (Chat)

ਅਤੇ (ੲ) ਟੈਲੀਫੋਨ ਸ਼ਾਮਲ ਹਨ। ਇਨ੍ਹਾਂ ਵਿਚੋਂ ਈ-ਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਦੂਜੀ ਸੰਚਾਰ ਸੇਵਾ ਹੈ, ਵਿਅਕਤੀ ਤੋਂ ਗਰੁੱਪ ਤਕ ਹੈ। ਇਸ ਵਿਚ ਇਕ ਵਿਅਕਤੀ ਸੰਸਾਰ ਦੇ ਵੱਖ ਵੱਖ ਥਾਵਾਂ ਤੇ ਬੈਠੇ ਬਹੁਤ ਸਾਰੇ ਵਿਅਕਤੀਆਂ ਜਾਂ ਗਰੁੱਪਾਂ ਨਾਲ ਆਹਮੋ-ਸਾਹਮਣਾ ਵਿਚਾਰ-ਵਟਾਂਦਰਾ ਕਰਦਾ ਹੈ।

ਇੰਟਰਨੈੱਟ ਉੱਤੇ ਸੂਚਨਾ ਦਾ ਪ੍ਰਾਪਤ ਹੋਣਾ ਸ਼ਾਇਦ ਇਸ ਦੀ ਲੋਕ-ਪ੍ਰਿਯਤਾ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਕਰਕੇ ਇੰਟਰਨੈੱਟ ਹਰ ਘਰ ਵਿਚ ਆਪਣਾ ਸਥਾਨ ਬਣਾ ਰਿਹਾ ਹੈ । ਵਿਸ਼ਵ-ਵਿਆਪੀ ਵੈਬ WWW ਇਕ ਤਰ੍ਹਾਂ ਨਾਲ ਸਭ ਪਾਸੇ ਪੱਸਰਿਆ ਹੋਇਆ ਮਲਟੀਮੀਡੀਆ ਤੇ ਹਾਈਪਰਮੀਡੀਆ ਪ੍ਰਕਾਸ਼ਨ ਸਿਸਟਮ ਹੈ। ਇਹ ਸੰਸਾਰ ਵਿਚ ਸਭ ਤੋਂ ਵੱਧ ਦੋਸਤਾਨਾ ਤੇ ਨਿੱਤ ਵਿਕਸਿਤ ਹੋ ਰਿਹਾ ਡਾਈਬੇਸ ਹੈ।

ਭਵਿੱਖ ਇੰਟਰਨੈੱਟਵਿਚ ਪੈਦਾ ਹੋ ਰਹੇ ਨਵੇਂ ਝੁਕਾ ਅਤੇ ਤਕਨੀਕਾਂ ਇਸ ਗੱਲ ਦੀਆਂ ਸੂਚਕ ਹਨ। ਕਿ ਭਵਿੱਖ ਵਿਚ ਇਸਦਾ ਮਨੁੱਖੀ ਜੀਵਨ ਵਿਚ ਕਿੰਨਾ ਮਹੱਤਵਪੂਰਨ ਰੋਲ ਹੋਵੇਗਾ।ਇੰਟਰਨੈੱਟ ਉੱਤੇ ਖ਼ਬਰਾਂ ਦੀ ਤਟਫਟ ਆਨਲਾਈਨ ਰਿਪੋਰਟਿੰਗ ਜਾਂ ਸਾਖਿਅਤ ਵੈਬ-ਕਾਸਟਿੰਗ ਨੇ ਖ਼ਬਰਾਂ ਪੁਚਾਉਣ ਦੇ ਖੇਤਰ ਵਿੱਚ ਨਵੇਂ ਪਸਾਰ ਖੋਲ੍ਹ ਦਿੱਤੇ ਹਨ ਤੇ ਮਲਟੀਮੀਡੀਆ ਇੰਟਰਨੈੱਟ ਦਾ ਇਕ ਅਟੁੱਟ ਹਿੱਸਾ ਬਣ ਗਿਆ ਹੈ।

ਕਾਮਰਸ ਦਾ ਵਿਕਾਸ ਈ-ਕਾਮਰਸ ਦਾ ਵਿਕਾਸ ਦੂਜੀ ਪੀੜੀ ਦੇ ਇੰਟਰਨੈੱਟ ਦੀ ਇਕ ਹੋਰ ਹੈਰਾਨ ਕਰਨ ਵਾਲੀ ਦੇਣ ਹੈ, ਜਿਸ ਨਾਲ ਇਸ ਮਾਧਿਅਮ ਦੀ ਸਮਰੱਥਾ ਦੀ ਖੋਜ ਕਰਨ ਲਈ ਵੱਧ ਤੋਂ ਵੱਧ ਕੰਪਨੀਆਂਅੱਗੇ ਆ ਰਹੀਆਂ ਹਨ ਅਤੇ ਇੰਟਰਨੈੱਟ ਉੱਤੇ ਉਹ ਸੱਚਮੁੱਚ ਦੇ ਸ਼ੋ-ਰੂਮ ਸਥਾਪਤ ਕਰ ਰਹੀਆਂ ਹਨ, ਜਿਨ੍ਹਾਂ ਤੱਕ ਦੁਨੀਆਂ ਵਿੱਚ ਕਿਸੇ ਥਾਂ ਇੰਟਰਨੈੱਟ ਦੀ ਵਰਤੋ ਕਰਨ ਵਾਲੇ ਵਿਅਕਤੀ ਮਾਊਸ ਨੂੰ ਕਲਿਕ ਕਰਕੇ ਪਹੁੰਚ ਕਰ ਸਕਦਾ ਹੈ ਅਤੇ ਉਹ ਉਸ ਉੱਤੇ ਇਲੈਕਟ੍ਰਾਨਿਕ ਕੈਟਾਲਾਗ, ਉਤਪਾਦਨ ਤਸਵੀਰਾਂ, ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਾ ਹੋਇਆ ਕਿਸੇ ਵੀ ਚੀਜ਼ ਨੂੰ ਖਰੀਦਣ ਲਈ ਆਡਰ ਦੇ ਸਕਦਾ ਹੈ । ਬੈਕਾਂ ਵਿੱਚ ਲੈਣ-ਦੇਣ ਦਾਏ.ਟੀ.ਐਮ. ਇਸੇ ਦਾ ਹਿੱਸਾ ਹੈ।

ਖ਼ਬਰਦਾਰ ਰਹਿਣ ਦੀ ਲੋੜ ਇੰਟਰਨੈੱਟ ਉੱਤੇ ਭਿੰਨ-ਭਿੰਨ ਵੈਬਸਾਈਟਾਂ ਉੱਤੇ ਬਹੁਤ ਸਾਰੀ ਅਸ਼ਲੀਲ ਸਮੱਗਰੀ ਵੀ ਉਪਲੱਬਧ ਹੈ।ਇਸ ਤੋਂ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਬਚਾ ਕੇ ਰੱਖਣ ਦੀ ਬਹੁਤ ਲੋੜ ਹੈ। ਇਸ ਤੋਂ ਇਲਾਵਾ ਇੰਟਰਨੈੱਟ ਉੱਤੇ ਜਦੋਂ ਅਸੀਂ ਕਿਸੇ ਅਨਜਾਣ ਵਿਅਕਤੀ ਨਾਲ ਗੱਲਬਾਤ ਕਰਦੇ ਹਾਂ, ਤਾਂ ਕਦੇ ਵੀ ਉਸਨੂੰ ਆਪਣਾ ਨਾਂ, ਪਤਾ, ਫੋਟੋ, ਕੰਮ-ਕਾਰ, ਰੂਚੀਆਂ ਅਤੇ ਆਦਤਾਂ ਬਾਰੇ ਨਹੀਂ ਦੱਸਣਾ ਚਾਹੀਦਾ ਕਿਉਂਕਿ ਕਈ ਵਾਰ ਅਗਲੇ ਪਾਸੇ ਬੈਠਾ ਵਿਅਕਤੀ ਅਪਰਾਧੀ ਬਿਰਤੀ ਵਾਲਾ ਵੀ ਹੋ ਸਕਦਾ ਹੈ। ਕਈ ਵਾਰੀ ਉਹ ਵਾਇਰਸ ਜਾਂ ਕਿਸੇ ਹੋਰ ਪ੍ਰਕਾਰ ਦੀ ਨੁਕਸਾਨ ਪੁਚਾਉ ਸਾਮਗਰੀ ਵੀ ਭੇਜ ਸਕਦਾ ਹੈ।

ਸਾਰ ਅੰਸ਼ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇੰਟਰਨੈੱਟ ਸਾਡੇ ਜੀਵਨ ਦੇ ਹਰ ਖੇਤਰ ਵਿਚ ਪਸਰ ਜਾਵੇਗਾ ਤੇ ਇਸ ਨਾਲ ਜੀਵਨ ਮੁਕਾਬਲੇ ਤੇ ਤਣਾਓ ਵਧਣ ਨਾਲ ਭਰਪੂਰ ਹੋਣ ਦੇ ਨਾਲ ਨਾਲ ਤੇਜ਼ੀ, ਸੁਚੇਤਨਤਾ ਤੇ ਸਾਵਧਾਨੀ ਨੂੰ ਵੀ ਆਪਣੇ ਵਿੱਚ ਸਮਿੰਦਾ ਹੋਇਆ ਵਿਸ਼ਵ-ਭਾਈਚਾਰੇ ਵਿਚ ਏਕਤਾ, ਸਾਂਝ ਤੇ ਮਿਲਵਰਤਣ ਦਾ ਪਸਾਰ ਕਰੇਗਾ।

Related posts:

Punjabi Essay on “Sabhiyachar ate Sabhiyata”, “ਸਭਿਆਚਾਰ ਅਤੇ ਸਭਿਅਤਾ” Punjabi Essay, Paragraph, Speech ...
ਪੰਜਾਬੀ ਨਿਬੰਧ
Punjabi Essay on “Berozgari”, “ਬੇਰੁਜ਼ਗਾਰੀ” Punjabi Essay, Paragraph, Speech for Class 7, 8, 9, 10 an...
Punjabi Essay
Punjabi Essay on "Television (T.V.)", "ਟੈਲੀਵਿਜ਼ਨ (ਟੀਵੀ)" Punjabi Essay, Paragraph, Speech for Class ...
Punjabi Essay
Punjabi Essay on “Holi”, “ਹੋਲੀ” Punjabi Essay, Paragraph, Speech for Class 7, 8, 9, 10 and 12 Studen...
Punjabi Essay
Punjabi Essay on "Morning Walk", "ਸਵੇਰ ਦੀ ਸੈਰ" Punjabi Essay, Paragraph, Speech for Class 7, 8, 9, 1...
ਪੰਜਾਬੀ ਨਿਬੰਧ
Punjabi Essay on "Pandit Jawaharlal Nehru", "ਪੰਡਿਤ ਜਵਾਹਰ ਲਾਲ ਨਹਿਰੂ" Punjabi Essay, Paragraph, Speech...
Punjabi Essay
Punjabi Essay on "Globalization", "ਵਿਸ਼ਵੀਕਰਨ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on “Rashtriya Ekta”, “ਰਾਸ਼ਟਰੀ ਏਕਤਾ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on "Dr. A. P. J. Abdul Kalam","ਡਾ: ਏ. ਪੀ.ਜੇ. ਅਬਦੁਲ ਕਲਾਮ" Punjabi Essay, Paragraph, Spe...
Punjabi Essay
Punjabi Essay on “Hawai Jahaz di Atamakath “, “ਹਵਾਈ ਜਹਾਜ਼ ਦੀ ਆਤਮਕਥਾ ” Punjabi Essay, Paragraph, Spee...
ਪੰਜਾਬੀ ਨਿਬੰਧ
Punjabi Essay on "Shri Guru Nanak Dev Ji","ਸ਼੍ਰੀ ਗੁਰੂ ਨਾਨਕ ਦੇਵ ਜੀ" Punjabi Essay, Paragraph, Speech f...
Punjabi Essay
Punjabi Essay on “Vidyarthi te Anushasa", “ਵਿਦਿਆਰਥੀ ਤੇ ਅਨੁਸ਼ਾਸਨ” Punjabi Essay, Paragraph, Speech fo...
ਪੰਜਾਬੀ ਨਿਬੰਧ
Punjabi Essay on "Good Manners", "ਚੰਗਾ ਚਾਲ-ਚਲਣ" Punjabi Essay, Paragraph, Speech for Class 7, 8, 9, ...
Punjabi Essay
Punjabi Essay on “Printing Press“, “ਪ੍ਰਿੰਟਿੰਗ ਪ੍ਰੈਸ” Punjabi Essay, Paragraph, Speech for Class 7, 8...
ਪੰਜਾਬੀ ਨਿਬੰਧ
Punjabi Essay on "Snowfall Scene", "ਬਰਫਬਾਰੀ ਦਾ ਦ੍ਰਿਸ਼" Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on "My Best Friend", "ਮੇਰਾ ਪੱਕਾ ਦੋਸਤ" Punjabi Essay, Paragraph, Speech for Class 7, 8,...
Punjabi Essay
Punjabi Essay on “Mahingai di Samasiya", “ਮਹਿੰਗਾਈ ਦੀ ਸਮੱਸਿਆ” Punjabi Essay, Paragraph, Speech for Cl...
Punjabi Essay
Punjabi Essay on "Environmental Pollution", "ਵਾਤਾਵਰਣ ਪ੍ਰਦੂਸ਼ਣ" Punjabi Essay, Paragraph, Speech for ...
ਪੰਜਾਬੀ ਨਿਬੰਧ
Punjabi Essay on “Ghoda”, “ਘੋੜਾ” Punjabi Essay, Paragraph, Speech for Class 7, 8, 9, 10 and 12 Stude...
Punjabi Essay
Punjabi Essay on "Great Culture of Punjab", "ਪੰਜਾਬ ਦਾ ਮਹਾਨ ਸਭਿਆਚਾਰ" Punjabi Essay, Paragraph, Speech...
Punjabi Essay

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.