ਗਣਤੰਤਰ ਦਿਵਸ
Republic Day
ਭੂਮਿਕਾ–ਸਾਡੇ ਦੇਸ਼ ਦੇ ਰਾਸ਼ਟਰੀ ਤਿਉਹਾਰਾਂ ਵਿੱਚ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਬੜੇ ਹੀ ਮਹੱਤਵਪੂਰਨ ਤਿਉਹਾਰ ਹਨ। ਇਨ੍ਹਾਂ ਵਿੱਚ ਗਣਤੰਤਰ ਦਿਵਸ ਦੀ ਵਿਸ਼ੇਸ਼ ਮਹੱਤਤਾ ਅਤੇ ਗੌਰਵ ਹੈ। ਇਸ ਤਿਉਹਾਰ ਵਿਚ ਸਾਡਾ ਰਾਸ਼ਟਰੀ ਅਤੇ ਸੰਵਿਧਾਨੀ ਗੌਰਵ ਹੁੰਦਾ ਹੈ।
ਭਾਵ ਅਤੇ ਸਰੂਪ-ਗਣਤੰਤਰ ਨੂੰ ਲੋਕ-ਤੰਤਰ, ਜਨ-ਤੰਤਰ ਅਤੇ ਪ੍ਰਜਾਤੰਤਰ ਵੀ ਕਹਿੰਦੇ ਹਨ ਜਿਸ ਦਾ ਅਰਥ ਹੈ ਪਜਾਦਾ ਰਾਜ ਜਾਂ ਪਜਾਦਾ ਸ਼ਾਸਨ।ਜਿਸ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਉਸ ਦਿਨ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਸੰਵਿਧਾਨ 26 ਜਨਵਰੀ, 1950 ਈ. ਲਾਗੂ ਹੋਇਆ। ਇਸ ਲਈ ਇਸ ਤਰੀਕ ਨੂੰ ਗਣਤੰਤਰ ਦਿਵਸ ਕਹਿੰਦੇ ਹਨ। ਸਾਡਾ ਦੇਸ਼ 15 ਅਗਸਤ, 1947 ਈ. ਨੂੰ ਅਜ਼ਾਦ ਹੋਇਆ ਸੀ। ਉਸ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਰਾਜਾਵਾਂ, ਸਮਰਾਟਾਂ ਅਤੇ ਬ੍ਰਿਟਿਸ਼ ਸਰਕਾਰ ਦਾ ਸ਼ਾਸਨ ਸੀ। ਸੁਤੰਤਰਤਾ ਦੇ ਬਾਅਦ ਸਾਡੇ ਦੇਸ਼ ਦੇ ਵਿਦਵਾਨ ਨੇਤਾਵਾਂ ਨੇ ਦੇਸ਼ ਵਿੱਚ ਪ੍ਰਜਾਤੰਤਰ ਸ਼ਾਸਨ ਲਾਗੂ ਕਰਨ ਲਈ ਸੰਵਿਧਾਨ ਬਣਾਇਆ ਜਿਸ ਨੂੰ ਬਣਾਉਣ ਵਿੱਚ ਲਗਭਗ 4 ਸਾਲ ਲੱਗ ਗਏ । 1946 ਈ. ਤੋਂ ਸੰਵਿਧਾਨ ਬਣਾਉਣਾ ਸ਼ੁਰੂ ਹੋ ਗਿਆ ਸੀ। ਅਤੇ ਦਸੰਬਰ 1949 ਈ. ਨੂੰ ਇਹ ਬਣ ਕੇ ਤਿਆਰ ਹੋਇਆ ਹੈ।ਇਸ ਸੰਵਿਧਾਨ ਨੂੰ 26 ਜਨਵਰੀ, 1950 ਈ. ਵਿੱਚ ਲਾਗੂ ਕੀਤਾ ਗਿਆ। ਤਦ ਤੋਂ ਹੀ ਹਰੇਕ ਸਾਲ 26 ਜਨਵਰੀ ਨੂੰ ਸਾਡੇ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।
ਇਤਿਹਾਸਕ ਮਹੱਤਤਾ–ਸਾਡੇ ਲਈ 26 ਜਨਵਰੀ ਦਾ ਬਹੁਤ ਵੱਡਾ ਇਤਿਹਾਸਕ ਮਹੱਤਵ ਹੈ । ਸੰਨ 1950 ਤੋਂ ਪਹਿਲਾਂ ਇਸ ਤਰੀਕ ਨੂੰ ਸੰਨ 1930 ਵਿੱਚ ਹਰੇਕ ਸਾਲ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ। ਦਸੰਬਰ 1929 ਈ.ਨੂੰ ਕਾਂਗਰਸ ਦੀ ਲਾਹੌਰ ਬੈਠਕ ਵਿੱਚ ਰਾਵੀ ਨਦੀ ਦੇ ਕੰਢੇ ਉੱਤੇ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਪੂਰੇ ਸਵਰਾਜ ਦੀ ਘੋਸ਼ਣਾ ਕੀਤੀ ਸੀ। ਇਸ ਲਈ ਸਾਡੇ ਉਨ੍ਹਾਂ ਨੇਤਾਵਾਂ ਨੇ 26 ਜਨਵਰੀ, 1930 ਈ.ਨੂੰ ਬਸੰਤ ਪੰਚਮੀ ਦੇ ਸ਼ੁੱਭ ਮੌਕੇ ਤੇ ਸੁਤੰਤਰਤਾ ਦਿਵਸ ਮਨਾਉਣ ਦਾ ਨਿਸ਼ਚਾ ਕੀਤਾ।ਤਦ ਤੋਂ ਹਰੇਕ ਸਾਲ 26 ਜਨਵਰੀ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਣ ਲੱਗਾ। 15 ਅਗਸਤ, 1947 ਈ. ਨੂੰ ਦੇਸ਼ ਦੇ ਅਜ਼ਾਦ ਹੋ ਜਾਣ ਦੇ ਕਾਰਨ 15 ਅਗਸਤ ਨੂੰ ਹੀ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ।ਪਰ ਸਾਡੇ ਨੇਤਾ 26 ਜਨਵਰੀ ਦੇ ਗੌਰਵ ਨੂੰ ਬਣਾਈ ਰੱਖਣਾ ਚਾਹੁੰਦੇ ਸਨ। ਇਸ ਲਈ ਸਾਡੇ ਨੇਤਾਵਾਂ ਨੇ 26 ਜਨਵਰੀ ਦੀ ਮਹਿਮਾ ਅਤੇ ਗੌਰਵ ਨੂੰ ਬਣਾਈ ਰੱਖਣ ਲਈ 26 ਜਨਵਰੀ, 1950 ਈ. ਦੀ ਤਰੀਕ ਨੂੰ ਸੰਵਿਧਾਨ ਲਾਗੂ ਕਰਨ ਦਾ ਨਿਸ਼ਚਾ ਕੀਤਾ।ਤਦ ਤੋਂ ਹੀ ਅਸੀਂ 26 ਜਨਵਰੀ ਨੂੰ ਹਰੇਕ ਸਾਲ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਚਲੇ ਆ ਰਹੇ ਹਾਂ।
ਮਨਾਉਣ ਦੀ ਪਰੰਪਰਾ ਰਾਸ਼ਟਰੀ ਪੱਧਰ ‘ਤੇ–ਗਣਤੰਤਰ ਦਿਵਸ ਸਮਾਰੋਹ ਹਰੇਕ ਸਾਲ 26 ਜਨਵਰੀ ਨੂੰ ਭਾਰਤ ਸਰਕਾਰ ਰਾਸ਼ਟਰੀ ਪੱਧਰ ‘ਤੇ ਦਿੱਲੀ ਵਿੱਚ ਬੜੀ ਧੂਮਧਾਮ ਨਾਲ ਮਨਾਉਂਦੀ ਹੈ। ਇਸ ਦੀ ਤਿਆਰੀ ਭਾਰਤ ਸਰਕਾਰ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੰਦੀ ਹੈ। ਗਣਤੰਤਰ ਦੀ ਪੂਰਵ ਸ਼ਾਮ `ਤੇ ਦੇਸ਼ ਦਾ ਰਾਸ਼ਟਰਪਤੀ ਦੇਸ਼ ਦੇ ਨਾਂ ਸੰਦੇਸ਼ ਦਿੰਦਾ ਹੈ।ਜਿਸ ਦਾ ਪ੍ਰਸਾਰਨ ਸੰਚਾਰ ਮਾਧਿਅਮਾਂ ਦੁਆਰਾ ਕੀਤਾ ਜਾਂਦਾ ਹੈ । ਗਣਤੰਤਰ ਦਿਵਸ ਦਾ ਕਾਰਜ ਕੁਮ ਉਸ ਦਿਨ ਸਵੇਰੇ ਸ਼ਹੀਦ ਜੋਤੀ ਦੇ ਅਭਿਵਾਦਨ ਤੋਂ ਸ਼ੁਰੂ ਹੁੰਦਾ ਹੈ।ਜਿਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇੰਡੀਆ ਗੇਟ ਤੋਂ ਉਜਵਲ ਸ਼ਹੀਦ ਜੋਤੀ ਦਾ ਸੁਆਗਤ ਕਰਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਨ।ਇਸ ਤੋਂ ਬਾਅਦ ਵਿਜੈ ਚੌਕ ਉੱਤੇ ਸਲਾਮੀ ਮੰਚ ਉੱਤੇ ਰਾਸ਼ਟਰਪਤੀ ਦੀ ਸਵਾਰੀ ਸ਼ਾਹੀ ਸਨਮਾਨ ਨਾਲ ਪਹੁੰਚਦੀ ਹੈ।ਜਿੱਥੇ ਪ੍ਰਧਾਨ ਮੰਤਰੀ ਆਦਿ ਆਦਰਯੋਗ ਲੋਕ ਉਨ੍ਹਾਂ ਦਾ ਸੁਆਗਤ ਕਰਦੇ ਹਨ।
ਉਸ ਦੇ ਬਾਅਦ ਗਣਤੰਤਰ ਦਿਵਸ ਦੀ ਪਰੇਡ ਦਾ ਸ਼ੁੱਭ-ਅਰੰਭ ਹੁੰਦਾ ਹੈ ਜੋ ਦੇਖਣਯੋਗ ਹੁੰਦਾ ਹੈ । ਸੈਨਾ ਦੇ ਤਿੰਨਾਂ ਅੰਗਾਂ ਦੇ ਜਵਾਨ ਕਈ ਤਰ੍ਹਾਂ ਦੀਆਂ ਟੁਕੜੀਆਂ ਆਪਣੇ-ਆਪਣੇ ਬੈਂਡ ਦੀਆਂ ਅਵਾਜ਼ਾਂ ਨਾਲ ਪਦ-ਸੰਚਾਲਨ ਕਰਦੇ ਹੋਏ ਅਤੇ ਰਾਸ਼ਟਰਪਤੀ ਦਾ ਸੁਆਗਤ ਕਰਦੇ ਹੋਏ ਪਰੇਡ ਪ੍ਰਦਰਸ਼ਿਤ ਕਰਦੇ ਹਨ। Ruਦੇ ਬਾਅਦ ਯੁੱਧ ਵਿੱਚ ਪ੍ਰਯੋਗ ਹੋਣ ਵਾਲੇ ਸ਼ਸਤਰਾਂ ਦੀਆਂ ਟਰਾਲੀਆਂ ਆਉਂਦੀਆਂ ਹਨ ਜਿਹੜੀਆਂ ਸੈਨਾ ਵਿੱਚ ਇਸਤੇਮਾਲ ਹੋਣ ਵਾਲੇ ਰੱਖਿਆ ਸਾਧਨਾਂ ਨਾਲ ਸਜੀਆਂ ਹੁੰਦੀਆਂ ਹਨ। ਇਸ ਦੇ ਬਾਅਦ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੀਆਂ ਸੰਸਕ੍ਰਿਤਕ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਜੋ ਭਾਰਤ ਕਿੰਨਤਾ ਵਿੱਚ ਏਕਤਾ ਪ੍ਰਦਰਸ਼ਿਤ ਕਰਦੀਆਂ ਹਨ। ਇਸ ਤੋਂ ਬਾਅਦ ਦੇਸ਼ ਦੇ ਵਿਦਿਆਰਥੀਵਿਦਿਆਰਥਣਾਂ ਦੀਆਂ ਟੁਕੜੀਆਂ ਆਪਣੇ ਵੱਖ-ਵੱਖ ਤਰ੍ਹਾਂ ਦੇ ਕੌਸ਼ਲ ਵਿਖਾਉਂਦੀਆਂ ਹੋਈਆਂ ਅੱਗੇ ਵੱਧਦੀਆਂ ਹਨ।ਅੰਤ ਵਿੱਚ ਹਵਾਈ ਸੈਨਾ ਦੇ ਲੜਾਕੂ ਜਹਾਜ਼ ਵੀ ਆਪਣਾ ਅਨੋਖਾ ਕੌਸ਼ਲ ਦਿਖਾਉਂਦੇ ਹੋਏ ਅਸਮਾਨ ਵਿਚ ਗੁੰਮ ਹੋ ਜਾਂਦੇ ਹਨ। ਇਹ ਸਾਰੀਆਂ ਸਵਾਰੀਆਂ ਵਿਜੈ ਚੌਕ ਤੋਂ ਸ਼ੁਰੂ ਹੋ ਕੇ ਲਾਲ ਕਿਲੇ ਤੱਕ ਪਹੁੰਚਦੀਆਂ ਹਨ।ਇਸ ਲੰਬੇ ਰਸਤੇ ਤੇ ਬਹੁਤ ਸਾਰਾ ਲੋਕ-ਸਮੂਹਉਮੜਦਾ ਹੈ ਜਿਹੜਾ ਦੇਸ਼ ਦੇ ਵੱਖਵੱਖ ਭਾਗਾਂ ਤੋਂ ਆਏ ਗਣਤੰਤਰ ਦਿਵਸ ਦੀਆਂ ਪਰੇਡ ਦੀਆਂ ਝਾਕੀਆਂ ਦਾ ਅਨੰਦ ਲੈਂਦਾ ਹੈ।
ਦਿੱਲੀ ਦੇ ਸਕੂਲਾਂ ਕਾਲਜਾਂ ਵਿੱਚ–ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਰਾਸ਼ਟਰੀ ਪੱਧਰ ਉੱਤੇ ਮਨਾਏ ਜਾਣ ਦੇ ਕਾਰਨ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਗਣਤੰਤਰ ਦਿਵਸ ਦਾ ਸਮਾਰੋਹ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਉਸ ਦਿਨ ਸਕੂਲਾਂ ਅਤੇ ਕਾਲਜਾਂ ਦੇ ਪਿੰਸੀਪਲ ਸਭ ਤੋਂ ਪਹਿਲਾਂ ਝੰਡਾ ਚੜਾਉਣ ਦੇ ਸਮਾਰੋਹ ਦਾ ਅਰੰਭ ਕਰਦੇ ਹਨ।ਉਸ ਤੋਂ ਬਾਅਦ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵੱਖ-ਵੱਖ ਪ੍ਰੋਗਰਾਮ ਪੇਸ਼ ਕਰਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਅੰਤ ਵਿੱਚ ਇਨਾਮ ਵੰਡੇ ਜਾਂਦੇ ਹਨ ਅਤੇ ਮਠਿਆਈਆਂ ਵੰਡਣ ਦੇ ਨਾਲ ਉਤਸਵ ਦਾ ਸਮਾਪਨ ਹੁੰਦਾ ਹੈ।
ਦੇਸ਼ ਅਤੇ ਵਿਦੇਸ਼ ਵਿੱਚ–26 ਜਨਵਰੀ ਨੂੰ ਹਰ ਸਾਲ ਦੇਸ਼ ਦੀਆਂ ਪੱਤੀ ਰਾਜਧਾਨੀਆਂ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਝੰਡਾ ਚੜਾਉਣ ਦੇ ਨਾਲ ਗਣਤੰਤਰ ਦਿਵਸ ਸਮਾਰੋਹ ਦਾ ਸ਼ੁੱਭ-ਅਰੰਭ ਕਰਦੇ ਹਨ ਅਤੇ ਫਿਰ ਦਿਨ ਭਰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਚਲਦੇ ਰਹਿੰਦੇ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀ ਬੜੀ ਖੁਸ਼ੀ ਦੇ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ। ਸ਼ਾਮ ਨੂੰ ਸੰਸਕ੍ਰਿਤਕ ਪ੍ਰੋਗਰਾਮਾਂ ਵਿੱਚ ਨਾਟਕ, ਭਾਸ਼ਣ ਕਵੀ-ਸੰਮੇਲਨ ਆਦਿ ਹੁੰਦੇ ਹਨ।ਵਿਦੇਸ਼ਾਂ ਵਿੱਚ ਵੀ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਰੇਕ ਦੇਸ਼ ਵਿੱਚ ਰਹਿ ਰਹੇ ਰਾਜਦੂਤਾਂ ਅਤੇ ਉਥੇ ਰਹਿ ਰਹੇ ਭਾਰਤੀਆਂ ਦੁਆਰਾ ਗਣਤੰਤਰ ਦਿਵਸ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ।ਸੰਬੰਧਿਤ ਦੇਸ਼ਾਂ ਦੇ ਸ਼ਾਸਨ ਮੁਖੀ ਭਾਰਤ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵਧਾਈ ਸੰਦੇਸ਼ ਭੇਜਦੇ ਹਨ।
ਸਿੱਟਾ–ਹਰੇਕ ਤਿਉਹਾਰ ਦਾ ਜੀਵਨ ਵਿੱਚ ਬਹੁਤ ਵੱਡਾ ਮਹੱਤਵ ਹੁੰਦਾ ਹੈ। ਗਣਤੰਤਰ ਦਿਵਸ ਜਿਹੜਾ ਕਿ ਸਾਡੇ ਸੰਵਿਧਾਨ ਦੇ ਜਨਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਸਾਡੇ ਲਈ ਬਹੁਤ ਵੱਡਾ ਸੰਦੇਸ਼ ਦਿੰਦਾ ਹੈ।ਇਸ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸਮਾਨ ਅਧਿਕਾਰ ਪ੍ਰਦਾਨ ਕੀਤੇ ਹਨ। ਦੇਸ਼ ਨੂੰ ਧਰਮ ਨਿਰਪੱਖ ਅਤੇ ਪਭੱਤਾ-ਸੰਪੰਨ ਰਾਸ਼ਟਰ ਦਾ ਸਰੂਪ ਪ੍ਰਦਾਨ ਕੀਤਾ ਹੈ।ਇਸ ਲਈ ਸਾਨੂੰ ਇਸ ਤਿਉਹਾਰ ਦੀ ਰੱਖਿਆ ਲਈ ਸਦਾ ਵਚਨਬੱਧ ਰਹਿਣਾ ਚਾਹੀਦਾ ਹੈ ਜਿਸ ਨਾਲ ਸਾਡਾ ਲੋਕਤੰਤਰ ਦਾ ਅਮਰ ਰਹੇ।