ਮਹਾਤਮਾ ਗਾਂਧੀ
Mahatma Gandhi
ਭੁਮਿਕਾ–ਭਾਰਤ ਨੂੰ ਸੁਤੰਤਰ ਕਰਾਉਣ ਦੇ ਲਈ ਕੁਝ ਇਸ ਤਰ੍ਹਾਂ ਦੇ ਮਹਾਨ ਦੇਸ਼ ਭਗਤ ਵੀ ਮਿਲੇ ਹਨ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣਾ ਤਨ, ਮਨ ਅਤੇ ਧਨ ਲਗਾ ਕੇ ਦੇਸ਼ ਨੂੰ ਅਜ਼ਾਦ ਕਰਵਾਇਆ ਅਤੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਡਵਾਇਆ। ਇਸ ਤਰ੍ਹਾਂ ਦੇ ਹੀ ਮਹਾਨ ਦੇਸ਼ ਭਗਤ ਦਾ ਨਾਮ ਸੁਨਹਿਰੀ ਪੰਨਿਆਂ ਉੱਤੇ ਲਿਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਰਾਸ਼ਟਰ-ਪਿਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਉਨ੍ਹਾਂ ਦੇ ਕੋਮਲ ਸੁਭਾਅ ਅਤੇ ਅਹਿੰਸਾ ਦੇ ਸ਼ਸਤਰ ਦੇ ਕਾਰਨ ਅੰਗਰੇਜ਼ੀ ਸ਼ਾਸਨ ਵੀ ਟਿਕ ਕੇ ਕੰਮ ਨਹੀਂ ਕਰ ਸਕਿਆ ਅਤੇ ਸਦਾ ਲਈ ਭਾਰਤ ਨੂੰ ਛੱਡ ਕੇ ਚਲਾ ਗਿਆ।ਉਨ੍ਹਾਂ ਦੇ ਸਰੀਰ ਉੱਤੇ ਲੰਗੋਟੀ, ਹੱਥ ਵਿੱਚ ਸੋਟੀ ਅਤੇ ਮਨ ਵਿਚ ਪੇਮ, ਅਹਿੰਸਾ ਅਤੇ ਮਾਨਵਤਾ ਨੂੰ ਛੁਪਾ ਕੇ ਦੁਸ਼ਮਣਾਂ ਦੇ ਮਨ ਵਿੱਚ ਡਰ ਅਤੇ ਦੇਸ਼ ਭਗਤਾਂ ਵਿੱਚ ਸਨਮਾਨ ਬਣ ਕੇ ਹਮੇਸ਼ਾ ਛਾਇਆ ਰਿਹਾ।
ਹੇ ਰਾਮ! ਨਾਂ ਦੀ ਤੇਜ਼ ਸ਼ਕਤੀ ਸਦਾ ਉਨ੍ਹਾਂ ਦਾ ਹੌਂਸਲਾ ਬੁਲੰਦ ਰੱਖਦੀ ਸੀ।ਬਿਨਾਂ ਕਿਸੇ ਸਵਾਰਥ ਤੋਂ ਦੇਸ਼-ਸੇਵਾ ਅਤੇ ਕੋਮਲਤਾ ਨਾਲ ਭਰਪੂਰ ਸੁਭਾਅ ਦੇ ਮਾਲਕ ਇਹ ਮਹਾਨ ਸ਼ਖਸੀਅਤ ਨੂੰ ਬਾਪੁ’ ਬਣ ਕੇ ਹਮੇਸ਼ਾ ਲਈ ਜਨਤਾ ਦੇ ਦਿਲਾਂ ਵਿੱਚ ਤਾਜ਼ਾ ਯਾਦ ਬਣ ਕੇ ਸਮਾ ਗਏ।
ਜੀਵਨ ਬਾਰੇ ਜਾਣਕਾਰੀ ਅਤੇ ਬਲੀਦਾਨ–ਮਹਾਂਤਮਾ ਗਾਂਧੀ (ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ) ਦਾ ਜਨਮ ਤਾਰੀਖ 2 ਅਕਤੂਬਰ, 1869 ਨੂੰ ਗੁਜਰਾਤ ਦੇ ਪੋਰਬੰਦਰ ਨਾਂ ਦੇ ਸਥਾਨ ਉੱਤੇ ਹੋਇਆ ਅਤੇ ਸਚਦੇ ਪ੍ਰਤੀ ਉਨ੍ਹਾਂ ਦਾ ਬਹੁਤ ਵਿਸ਼ਵਾਸ ਸੀ, ਮਾਂ ਦੇ ਪ੍ਰਭਾਵ ਨਾਲ ਬਾਲਕ ਮੋਹਨਦਾਸ ਬਚਪਨ ਤੋਂ ਹੀ ਸੱਚ ਦਾ ਪੁਜਾਰੀ ਬਣ ਗਏ । ਆਪ ਦੇ ਪਿਤਾ ਦੀਵਾਨ ਸਨ। ਉਨ੍ਹਾਂ ਨੂੰ ਛੋਟੀ ਉਮਰ ਵਿਚ ਪੜਨ ਲਈ ਭੇਜਿਆ ਗਿਆ। ਗਾਂਧੀ ਜੀ ਉੱਚ ਸਿੱਖਿਆ ਲਈ ਇੰਗਲੈਂਡ ਗਏ ਅਤੇ ਉੱਥੇ ਉਨ੍ਹਾਂ ਨੇ ਵਕਾਲਤ ਦੀ ਸਿੱਖਿਆ ਲੈ ਬਰਸਟਰੀ ਪਾਸ ਕੀਤੀ। ਇੰਗਲੈਂਡ ਵਿੱਚ ਰਹਿੰਦੇ ਹੋਏ ਗਾਂਧੀ ਜੀ ਨੂੰ ਇਕ ਆਦਰਸ਼ ਵਿਦਿਆਰਥੀ ਦੇ ਰੂਪ ਵਿੱਚ ਜੀਵਨ ਬਿਤਾਇਆ।
ਇੰਗਲੈਂਡ ਤੋਂ ਵਾਪਸ ਆ ਕੇ ਗਾਂਧੀ ਜੀ ਨੇ ਬੰਬਈ ਅਤੇ ਰਾਜਕੋਟ ਵਿੱਚ ਥੋੜੇ ਦਿਨ ਵਕਾਸ਼ ਕੀਤੀ।ਲੇਕਿਨ ਵਕਾਲਤ ਵਿਚ ਉਨ੍ਹਾਂ ਦਾ ਮਨ ਨਹੀਂ ਲਗਦਾ ਸੀ ਕਿਉਂਕਿ ਉਨ੍ਹਾਂ ਦੇ ਪੇਸ਼ੇ ਵਿੱਚ ਰਹਿ ਕੇ ਸੱਚ ਦੀ ਰੱਖਿਆ ਕਰਨਾ ਬੜਾ ਮੁਸ਼ਕਿਲ ਕੰਮ ਸੀ। 13 ਸਾਲ ਦੀ ਉਮਰ ਵਿਚ ਹੀ ਕਸਤੂਰਬਾ ਨਾਂ ਦੀ ਲੜਕੀ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ।
ਦੱਖਣੀ ਅਫਰੀਕਾ ਵਿਚ ਵਿਦਰੋਹ– ਇਨਾਂ ਦਿਨਾਂ ਵਿੱਚ ਪੋਰਬੰਦਰ ਦੇ ਇੱਕ ਵਪਾਰੀ ਦੇ ਇਕ ਮਕਰ ਲਈ ਗਾਂਧੀ ਜੀ ਨੂੰ ਦੱਖਣੀ ਅਫ਼ਰੀਕਾ ਜਾਣਾ ਪਿਆ।ਇਹ ਸੰਨ 1893 ਦੀ ਗੱਲ ਹੈ | ਅਫ਼ਰੀਕਾ ਵਿੱਚ ਗਾਂਧੀ ਜੀ ਨੂੰ ਉੱਥੇ ਰਹਿਣ ਵਾਲੇ ਭਾਰਤੀਆਂ ਦੀ ਦੁਰਦਸ਼ਾ ਵੇਖਣ ਨੂੰ ਮਿਲੀ ਜਿਸਦੇ ਕਾਰਨ ਉਨ੍ਹਾਂ ਦਾ ਮਨ ਬੇਚੈਨ ਹੋ ਗਿਆ।ਉੱਥੇ ਭਾਰਤੀਆਂ ਨੂੰ ਭਾਰ ਢੋਣ ਵਾਲਾ ਕੁਲੀ ਕਹਿ ਕੇ ਪੁਕਾਰਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਹਰ ਸਮੇਂ ਅਪਮਾਨਤ ਕੀਤਾ ਜਾਂਦਾ ਸੀ। ਗਾਂਧੀ ਜੀ ਨੇ ਦੱਖਣੀ ਅਫ਼ਰੀਕਾ ਵਿੱਚ ਭਾਰਤੀਆਂ ਦੇ ਮਾਮਲਿਆਂ ਨੂੰ ਲੈ ਕੇ ਸੰਘਰਸ਼ ਕੀਤਾ।
ਉਨ੍ਹਾਂ ਨੇ ਉੱਥੇ ਗੋਰੇ-ਕਾਲੇ ਦੇ ਭੇਦ-ਭਾਵ ਨੂੰ ਲੈ ਕੇ ਸਤਿਆਗ੍ਰਹਿਚਲਾਇਆ ਅਤੇ ਨਾਲ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ।
ਦੱਖਣ ਅਫ਼ਰੀਕਾ ਵਿੱਚ ਗੋਰਿਆਂ ਨੇ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ। ਗਾਂਧੀ ਜੀ ਨੂੰ ਵੀ ਮਾਰਿਆਕੁੱਟਿਆਉੱਤੇ ਉਨ੍ਹਾਂ ਉੱਤੇ ਪੱਥਰ ਵੀ ਸੁੱਟੇ, ਪਰੰਤੂ ਗਾਂਧੀ ਜੀ ਆਪਣੇ ਇਰਾਦੇ ਤੇ ਪੱਕੀ ਤਰ੍ਹਾਂ ਕਾਇਮ ਰਹੇ। ਅਖੀਰ ਵਿੱਚ ਜਦ ਉਹ ਭਾਰਤ ਪਰਤੇ ਤਾਂ ਗੋਰੇ-ਕਾਲੇ ਦਾ ਭੇਦਭਾਵ ਮਿਟਾਕੇ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ ਵਾਪਸ ਆਏ।
ਭਾਰਤ ਵਿੱਚ ਸੁਤੰਤਰਤਾ ਦੀ ਲਹਿਰ ਦਾ ਜਾਗ੍ਰਿਤ ਹੋਣਾ–ਸੰਨ 1915 ਈਸਵੀਂ ਨੂੰ ਜਦ ਗਾਂਧੀ ਜੀ ਭਾਰਤ ਵਾਪਸ ਆਏ ਤਾਂ ਇੱਥੋਂ ਦੇ ਰਾਜਨੀਤਕ ਇਨ੍ਹਾਂ ਨੂੰ ਆਪਣਾ ਸਲਾਹਕਾਰ ਬਨਾਉਣ ਲਈ ਬੇਤਾਬ ਸਨ |ਭਾਰਤ ਵਿੱਚ ਅੰਗਰੇਜ਼ਾਂ ਦਾ ਦੱਖਣੀ ਅਫ਼ਰੀਕਾ ਵਰਗਾ ਰਵੱਈਆਵੇਖ ਕੇ ਗਾਂਧੀ ਜੀਨੇ ਦੇਸ਼ਵਾਸੀਆਂ ਨੂੰ ਸੁਤੰਤਰ ਕਰਵਾਉਣ ਦਾ ਪੱਕਾ ਇਰਾਦਾ ਕਰ ਲਿਆ। ਉਨ੍ਹਾਂ ਨੇ ਸੱਚ ਅਤੇ ਅਹਿੰਸਾ ਦੇ ਜ਼ੋਰ ਉੱਤੇ ਅੰਗਰੇਜ਼ਾਂ ਕੋਲੋਂ ਸੰਵਿਧਾਨਕ ਰੂਪ ਵਿੱਚ ਸੁਤੰਤਰਤਾ ਦੀ ਮੰਗ ਕੀਤੀ।
ਲੋਕਮਾਨਯ ਤਿਲਕ ਦਾ ਇਹ ਵਾਕ ਜਨ-ਜਨ ਵਿੱਚ ਵੱਸ ਗਿਆ ਕਿ ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ । ਮਹਾਤਮਾ ਗਾਂਧੀ ਨੇ ਇਸੇ ਭੂਮਿਕਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਸੰਸਾਰ ਦਾ ਪਹਿਲਾ ਯੁੱਧ ਸ਼ੁਰੂ ਹੋ ਗਿਆ। ਅੰਗਰੇਜ਼ਾਂ ਨੇ ਸੁਤੰਤਰਤਾ ਦੇਣ ਦੀ ਕਸਮ ਲਈ ਅਤੇ ਕਿਹਾ ਕਿ ਯੁੱਧ ਦੇ ਬਾਅਦ ਅਸੀਂ ਆਜ਼ਾਦੀ ਦੇ ਦਿਆਂਗੇ । ਤਿਲਕ ਆਦਿ ਪੁਰਖਾਂ ਦੀ ਇੱਛਾ ਨਾ ਹੁੰਦੇ ਹੋਏ ਵੀ ਮਹਾਤਮਾ ਗਾਂਧੀ ਨੇ ਇਸ ਯੁੱਧ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਕੀਤੀ।ਯੁੱਧ ਖਤਮ ਹੋ ਗਿਆ, ਅੰਗਰੇਜ਼ ਦਿੱਤਾ ਹੋਇਆਵਚਨ ਭੁੱਲ ਗਏ ਅਤੇ ਜਦ ਉਨ੍ਹਾਂ ਨੂੰ ਯਾਦ ਕਰਵਇਆ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਅੰਦੋਲਨ ਚਲਾਇਆ ਗਿਆ। ਅਜ਼ਾਦੀ ਦੇ ਬਦਲੇ ਵਿੱਚ ਭਾਰਤ ਵਾਸੀਆਂ ਨੂੰ ਮਿਲਿਆ “ਰੋਲਟ ਐਕਟ ਅਤੇ ਜਲ੍ਹਿਆਂਵਾਲਾ ਬਾਗ਼ ਦਾ ਗੋਲੀ ਕਾਂਡ। ‘
ਭਾਰਤ ਛੱਡੋ ਦਾ ਨਾਅਰਾ–ਸੰਨ 1942 ਵਿੱਚ ਗਾਂਧੀ ਨੇ ਭਾਰਤ ਛੱਡੋ ਦਾ ਨਾਅਰਾ ਦੇ ਕੇ ਸਾਰੇ ਦੇਸ਼ ਨੂੰ ਅੰਗਰੇਜ਼ਾਂ ਦੇ ਵਿਰੁੱਧ ਲੜਨ ਲਈ ਲਗਾ ਦਿੱਤਾ। ਗਾਂਧੀ ਜੀ ਨੂੰ ਦੋ ਸਾਲ ਜੇਲ੍ਹ ਵੀ ਕੱਟਣੀ ਪਈ ।
ਅੰਗਰੇਜ਼ਾਂ ਨੇ ਜਨਤਾ ਨੂੰ ਸਖਤੀ ਨਾਲ ਦਬਾਉਣਾ ਚਾਹਿਆ (15 ਅਗਸਤ, 1947 ਨੂੰ ਅਗਰ ਨੇ ਭਾਰਤ ਨੂੰ ਛੱਡਿਆ, ਪਰੰਤ ਇਕ ਕਰਕੇ ਨਹੀਂ ਸਗੋਂ ਉਸਦੇ ਦੋ ਟੁੱਕੜੇ ਕਰ ਦਿੱਤੇ। ਭਾਰਤ ਤੇ ਪਾਕਿਸਤਾਨ ਦੀ ਨਹਿਰੂ, ਪਟੇਲ ਆਦਿ ਦੇ ਨਾ ਚਾਹੁੰਦੇ ਹੋਏ ਵੀ ਗਾਂਧੀ ਜੀ ਨੇ ਭਾਰਤ ਦੀ ਵੰਡ ਸਵੀਕਾਰ ਕਰ ਲਈ।
ਸਿੱਟਾ–30 ਜਨਵਰੀ, 1948 ਨੂੰ ਜਦ ਗਾਂਧੀ ਜੀ ਬਿਰਲਾ ਮੰਦਰ ਤੋਂ ਪਾਰਥਨਾ ਸਭਾ ਵੱਲ ਜਾ ਰਹੇ ਕਾਂ ਨਾਥ ਰਾਮ ਗੋਡਸੇ ਨੇ ਗੋਲੀ ਮਾਰ ਕੇ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ।
ਦੇਸ਼ ਵਿੱਚ ਫੈਲੇ ਫਿਰਕਾਪ੍ਰਸਤ ਜ਼ਹਿਰ ਨੂੰ ਖਤਮ ਕਰਨ ਦੇ ਯਤਨ ਵਿੱਚ ਗਾਂਧੀ ਜੀ ਨੇ ਆਪਣੀ ਜਾਨ ਬਲੀਦਾਨ ਕਰ ਦਿੱਤਾ। ਨਹਿਰੂ ਜੀ ਦੇ ਸ਼ਬਦਾਂ ਵਿੱਚ ਗਾਂਧੀ ਜੀ ਮਰੇ ਨਹੀਂ ਉਹ ਜੋ ਪ੍ਰਕਾਸ਼ ਮਨੁੱਖ ਦੇ ਲ ਵਿੱਚ ਰੱਖ ਗਏ ਹਨ ਉਹ ਸਦਾ ਬਲਦਾ ਰਹੇਗਾ, ਇਸ ਲਈ ਉਹ ਸਦਾ ਅਮਰ ਹਨ। ਗਾਂਧੀ ਜੀ ਦੇ ਬਲਿਦਾਨ ਦੇ ਕਾਰਣ ਸਾਰਾ ਦੇਸ਼ ਉਦਾਸ ਹੋ ਗਿਆ।
ਗਾਂਧੀ ਜੀ ਭਾਰਤ ਦੇ ਰਾਸ਼ਟਰਸਨ। ਹੁਣ ਲੋਕ ਗਾਂਧੀ ਜੀ ਨੂੰ ਈਸਾ ਅਤੇ ਬੁੱਧ ਦੀ ਤਰ੍ਹਾਂ ਮੰਨਦੇ ਹਨ।
Thanks a lot
For helping up
For your hardwork
For your informatoin
Thanks for appreciating our work.