ਏਡਜ਼
Aids
ਏਡਜ਼ ਇੱਕ ਜਾਨ-ਲੇਵਾ ਬੀਮਾਰੀ ਹੈ ਜਿਹੜੀ ਅਜੋਕੇ ਯੁੱਗ ਦੀ ਦੇਣ ਹੈ। ਇਹ ਸੰਸਾਰ ਦੀ ਸਭ ਨਾਲੋਂ ਵੱਧ ਖ਼ਤਰਨਾਕ ਬੀਮਾਰੀ ਹੈ। ਇਹ 23 ਤੋਂ 25 ਸਾਲ ਦੀ ਉਮਰ ਦੇ ਨੌਜੁਆਨਾਂ ਨੂੰ ਹੁੰਦੀ ਹੈ । ਇਸ ਦਾ ਅੰਗੇਜ਼ੀ ਨਾਂ ਇਕੁਆਇਰਡ ਇਮਊਨੋ ਡੈਫੀਸੈਂਸੀ ਸਿੰਡਰੋਮ (Acquired Immuno Deficiency Syndrome) ਹੈ।ਇਸ ਵਿੱਚ ਜੀਵ ਦੀ ਰੋਗ-ਪ੍ਰਤੀਰੋਧਕ-ਸ਼ਕਤੀ (ਰੋਗ ਨਾਲ ਲੜਨ ਵਾਲੀ ਸ਼ਕਤੀ Immunity) ਖ਼ਤਮ ਹੋ ਜਾਂਦੀ ਹੈ। ਫਲਸਰੂਪ ਸਰੀਰ ਨੂੰ ਜਿਹੜੀ ਵੀ ਬੀਮਾਰੀ ਲੱਗਦੀ ਹੈ, ਉਹ ਠੀਕ ਹੋਣ ਵਿੱਚ ਨਹੀਂ ਆਉਂਦੀ ਕਿਉਂਕਿ ਉਸ ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ।ਜੀਵ ਸੁੱਕ ਕੇ ਤੀਲਾ ਹੋ ਜਾਂਦਾ ਹੈ, ਤਾਂ ਉਸ ਨੂੰ ਭੁੱਖ ਲੱਗਦੀ ਹੈ ਅਤੇ ਨਾ ਹੀ ਨੀਂਦ ਆਉਂਦੀ ਹੈ।ਛੂਤ ਦੀ ਬੀਮਾਰੀ ਸਮਝ ਕੇ ਘਰ-ਬਾਹਰ ਵਾਲੇ ਉਸ ਨੂੰ ਛੋਹਣੋਂ ਵੀ ਹਟ ਜਾਂਦੇ ਹਨ ਮਾਨੋ ਉਹ ਜੀਉਂਦਾ ਨਰਕ ਵਿੱਚ ਪੈ ਜਾਂਦਾ ਹੈ ਅਤੇ ਚੁੜ ਚੁੜ ਕੇ ਮਰ ਜਾਂਦਾ ਹੈ।
ਏਡਜ਼ ਨੂੰ ਜਨਮ ਦੇਣ ਵਾਲਾ ਹਿਊਮਨ ਇਮਊਨੋ ਡੈਫੀਸੈਂਸੀ ਵਾਇਰਸ (Human Immuno Deficiency Virus-HIV) ਹੈ।ਇਹ ਵਾਇਰਸ ਸੂਈ ਦੀ ਨੋਕ ਤੋਂ ਵੀ ਕਈ ਹਜ਼ਾਰ ਗੁਣਾਂ ਨਿੱਕਾ ਹੁੰਦਾ ਹੈ।ਇਹ ਸਰੀਰ ਦੀਆਂ ਸੀ.ਡੀ.ਕੋਸ਼ਿਕਾਵਾਂ ਵਿੱਚ ਪ੍ਰਵੇਸ਼ ਕਰ ਕੇ ਰੋਗ-ਪ੍ਰਤੀਰੋਧਕ-ਸ਼ਕਤੀ ਨੂੰ ਨਸ਼ਟ ਕਰ ਦੇਂਦਾ ਹੈ। ਇਹ ਵੀਰਜ, ਯੋਨੀ ਦਵ, ਦੁਸ਼ਿਤ ਖੁਨ, ਦੂਸ਼ਿਤ ਸਰਿੰਜਾਂ/ਸੂਈਆਂ/ਉਸਤਰਿਆਂ ਤੋਂ ਅਤੇ ਏਡਜ਼-ਰੋਗੀ ਮਾਂ ਤੋਂ (ਗਰਭ ਵਿਚਲੇ ਬੱਚੇ ਵਿੱਚ) ਪ੍ਰਵੇਸ਼ ਕਰ ਜਾਂਦਾ ਹੈ। ਇੱਕ ਵਿਚਾਰ ਅਨੁਸਾਰ ਏਡਜ਼ ਫੈਲਨ ਦੇ 80 ਪ੍ਰਤੀਸ਼ਤ ਕਾਰਣ ਬੇਗਾਨੀਆਂ ਔਰਤਾਂ ਨਾਲ ਸਰੀਰਕ ਸੰਬੰਧ ਬਣਾਉਣਾ, 18 ਪ੍ਰਤੀਸ਼ਤ ਕਾਰਨ ਲੋੜਵੰਦ ਮਰੀਜ਼ਾਂ ਨੂੰ ਦੂਸ਼ਿਤ ਖੂਨ ਚੜਾਉਣਾ ਅਤੇ 2 ਪ੍ਰਤੀਸ਼ਤ ਕਾਰਨ ਦੂਸ਼ਿਤ ਸਰਿੰਜਾਂ/ ਸੂਈਆਂ/ਉਸਤਰਿਆਂ ਦਾ ਵਰਤਣਾ ਹੈ।
ਇਸ ਵਾਇਰਸ ਨੂੰ ਸਰੀਰ ਵਿੱਚ ਫੈਲਣੋਂ ਰੋਕਣ ਲਈ ਜਾਰਡੇਵਿਡਨ ਦਵਾਈ ਦਿੱਤੀ ਜਾਂਦੀ ਹੈ, ਪਰ ਜਦ ਇਹ ਰੋਗ ਫੈਲ ਕੇ ਰੋਗ-ਪ੍ਰਤੀਰੋਧਕ-ਸ਼ਕਤੀ ਨੂੰ ਨਸ਼ਟ ਕਰ ਦੇਂਦਾ ਹੈ ਤਾਂ ਕੋਈ ਦਵਾਈ ਗੁਣਕਾਰੀ ਸਿੱਧ ਨਹੀਂ ਹੁੰਦੀ।ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਰੋਗੀ ਨੂੰ ਇਸ ਬੀਮਾਰੀ ਬਾਰੇ ਤੁਰੰਤ ਪਤਾ ਨਹੀਂ ਲੱਗਦਾ। ਜੇ ਉਸ ਨੂੰ ਪਤਾ ਲੱਗ ਵੀ ਜਾਏ ਤਾਂ ਵੀ ਉਹ ਸ਼ੁਰੂ-ਸ਼ੁਰੂ ਵਿੱਚ ਛੁਪਾਉਣ ਦੀ ਕੋਸ਼ਸ ਕਰਦਾ ਹੈ। ਇਸ ਤਰ੍ਹਾਂ ਵਾਇਰਸ ਤੇਜ਼ੀ ਨਾਲ ਸਰੀਰ ਵਿੱਚ ਫੈਲ ਜਾਂਦਾ ਹੈ।ਸੋ ਜੀਵ ਨੂੰ ਆਪਣੇ ਆਪ ਨੂੰ ਬਚਾਉਣ ਲਈ ਪ੍ਰੇਜ਼ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਵਾਸਤਵ ਵਿੱਚ ਇਸ ਮਹਾਂਮਾਰੀ ਪ੍ਰਤੀ ਜਾਗਰੂਕਤਾ ਦੀ ਥਾਂ ਗ਼ਲਤ-ਫਹਿਮੀਆਂ ਜ਼ਿਆਦਾ ਫੈਲੀਆਂ ਹੋਈਆਂ ਹਨ। ਲੋਕਾਂ ਅਜਿਹੇ ਰੋਗੀ ਬਾਰੇ ਸੋਚਣ ਲੱਗ ਜਾਂਦੇ ਹਨ ਕਿ ਇਸ ਦੁਸ਼ਟ ਦੇ ਕਈਆਂ ਨਾਲ ਅਯੋਗ ਯੌਨ-ਸੰਬੰਧ ਹੋਣਗੇ ।ਸੋ ਉਹ ਹਮਦਰਦੀ ਦੀ ਥਾਂ ਘਿਰਨਾ ਕਰਨ ਲੱਗ ਜਾਂਦੇ ਹਨ। ਅਸਲ ਵਿੱਚ ਜੇ ਉਸ ਦਾ ਅਜਿਹਾ ਸੰਬੰਧ ਨਾ ਵੀ ਹੋਏ ਤਾਂ ਵੀ ਇਹ ਵਾਇਰਸ ਦੂਸ਼ਿਤ ਖੂਨ ਚੜਾਉਣ, ਦੂਸ਼ਿਤ ਸਰਿੰਜ/ਉਸਤਰਾ ਵਰਤਣ ਨਾਲ ਵੀ ਪ੍ਰਵੇਸ਼ ਕਰ ਸਕਦਾ ਹੈ।
ਇਸ ਵਾਇਰਸ ਤੋਂ ਪ੍ਰਭਾਵਤ ਰੋਗੀ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਲਗਾਤਾਰ ਦਸਤ ਲੱਗ ਜਾਂਦੇ ਹਨ।ਉਸ ਨੂੰ ਬੁਖ਼ਾਰ, ਖਾਂਸੀ ਤੇ ਚਮੜੀ-ਰੋਗ ਚੰਬੜ ਜਾਂਦੇ ਹਨ। ਉਸ ਦੀਆਂ ਲਸੀਕਾ ਗ੍ਰੰਥੀਆਂ ਸੁੱਜ ਜਾਂਦੀਆਂ ਹਨ। ਰੋਗੀ ਦੀ ਭੋਜਨ-ਨਾਲੀ ਜਾਂ ਮੁੰਹ ਵਿੱਚ ਛਾਲੇ ਬਣ ਜਾਂਦੇ ਹਨ। ਉਸ ਦਾ ਸਰੀਰ ਦਰਦ ਕਰਦਾ ਹੈ ਤੇ ਖ਼ਾਰਸ਼ ਹੁੰਦੀ ਹੈ।ਉਸ ਦਾ ਮਾਨਸਕ ਸੰਤੁਲਨ ਵਿਗੜ ਜਾਂਦਾ ਹੈ।ਇਹੋ ਵਾਇਰਸ ਸਰੀਰ ਵਿੱਚ ਫੈਲ ਕੇ ਏਡਜ਼ ਵਿੱਚ ਬਦਲ ਜਾਂਦੇ ਹਨ।ਅੰਤਰ-ਰਾਸ਼ਟਰੀ ਪੱਧਰ ਉੱਤੇ ਹੋਈ ਨਵੀਨ ਖੋਜ ਅਨੁਸਾਰ ਏਡਜ਼ ਛਤ-ਰੋਗ ਨਹੀਂ ਏਡਜ਼ ਰੋਗੀ ਨਾਲ ਬੈਠਣ, ਘੁੰਮਣ, ਹੱਥ ਮਿਲਾਉਣ ਅਤੇ ਚੁੰਮਣ ਨਾਲ ਇਹ ਵਾਇਰਸ ਸੰਚਾਰਤ ਨਹੀਂ ਹੁੰਦੇ, ਖੰਘ, ਬੁੱਕ, ਮੱਖੀ, ਮੱਛਰ, ਖਟਮਲ, ਕਿਤਾਬ ਤੇ ਪੈਂਨ ਨਾਲ ਇਹ (ਵਾਇਰਸ) ਨਹੀਂ ਫੈਲਦੇ, ਪਸੀਨੇ-ਲਾਗ, ਹੰਝੂ ਅਤੇ ਮਾਂ ਦੇ ਦੁੱਧ ਵਿੱਚ ਜੇ ਇਹ ਹੋਣ ਤੱਦ ਵੀ ਏਨੇ ਘੱਟ ਹੁੰਦੇ ਹਨ ਕਿ ਹਮਲਾ ਕਰਨ ਦੇ ਸਮਰੱਥ ਨਹੀਂ ਹੁੰਦੇ।ਸੋ ਇਨ੍ਹਾਂ ਬਾਰੇ ਜ਼ਰਾ ਜਿੰਨਾ ਸ਼ੱਕ ਹੋਣ ਤੇ ਹਸਪਤਾਲੋਂ ਜਾਂਚ ਕਰਾਉਣੀ ਚਾਹੀਦੀ ਹੈ। ਇਹ ਸਹੂਲਤ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਜੇ ਪਤਾ ਲੱਗ ਵੀ ਜਾਏ ਤਾਂ ਰੋਗੀ ਸ਼ੁਰੂ-ਸ਼ੁਰੂ ਵਿੱਚ ਇਲਾਜ ਕਰਵਾਉਣ ਨਾਲੋਂ ਦੂਜਿਆਂ ਤੋਂ ਛੁਪਾਉਣ ਦੀ ਕੋਸ਼ਸ਼ ਵਧੇਰੇ ਕਰਦਾ ਹੈ। ਫਲ ਸਰੂਪ ਵਾਇਰਸ ਤੇਜ਼ੀ ਨਾਲ ਸਰੀਰ ਵਿੱਚ ਫੈਲ ਜਾਂਦੇ ਹਨ।ਇਸ ਤਰ੍ਹਾਂ ਇੱਕ ਤਾਂ ਰੋਗੀ ਦੀ ਰੋਗ-ਪ੍ਰਤੀਰੋਧਕ-ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਉਹ ਲਾ-ਇਲਾਜ ਹੋ ਜਾਂਦਾ ਹੈ; ਦੂਜੇ. ਖ਼ਰਚੀਲੇ ਇਲਾਜ ਤੇ ਘਟ ਰਹੀ ਕਮਾਈ ਕਾਰਨ ਉਸ ਦੀ ਮਾਇਕ ਹਾਲਤ ਖਸਤਾ ਹੋ ਜਾਂਦੀ ਹੈ ਅਤੇ ਪਰਵਾਰ ਵਾਲੇ ਉਸ ਦੀ ਦੇਖਭਾਲ ਕਰਨੋਂ ਇਨਕਾਰੀ ਹੋ ਜਾਂਦੇ ਹਨ। ਮਾਨੋ ਉਹ ਮੌਤ ਦੇ ਮੂੰਹ ਵਿੱਚ ਪੈ ਜਾਂਦਾ ਹੈ।
1981 ਈ. ਵਿੱਚ ਅਮਰੀਕਾ ਵਿੱਚ ਇਸ ਨਾਮੁਰਾਦ ਬੀਮਾਰੀ ਦੇ ਕੁੱਝ ਮਰੀਜ਼ ਦੇਖਣ ਵਿੱਚ ਆਏ। ਉਪਰੰਤ ਅਜਿਹੇ ਰੋਗੀ ਅਫ਼ਰੀਕਾ, ਯੂਰਪ ਅਤੇ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਉੱਭਰ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ।ਵਿਸ਼ਵ ਸਿਹਤ ਸੰਗਠਨ (World Health Organisation) ਦੀ ਇੱਕ ਰਿਪੋਰਟ ਅਨੁਸਾਰ 1995 ਈ. ਤੀਕ ਸੰਸਾਰ ਭਰ ਵਿੱਚ ਇੱਕ ਕਰੋੜ 30 ਲੱਖ ਤੋਂ ਵੱਧ ਲੋਕ ਇਸ ਰੋਗ ਦਾ ਸ਼ਿਕਾਰ ਹੋ ਚੁੱਕੇ ਹਨ-ਹਰ ਰੋਜ਼ 6 ਹਜ਼ਾਰ ਵਿਅਕਤੀ ਇਸ ਬੀਮਾਰੀ ਵਿੱਚ ਨਪੀੜੇ ਜਾ ਰਹੇ ਹਨ।ਏਸੇ ਸੰਸਥਾ ਦੀ ਰਿਪੋਰਟ ਅਨੁਸਾਰ ਏਡਜ਼-ਰੋਗੀਆਂ ਦੀ ਗਿਣਤੀ 2000 ਈ. ਤੀਕ ਤਿੰਨ ਗੁਣਾਂ ਹੋ ਜਾਣ ਦੀ ਸੰਭਾਵਨਾ ਹੈ, ਹਰ ਤੀਜਾ ਜਾਂ ਚੌਥਾ ਵਿਅਕਤੀ ਇਸ ਬੀਮਾਰੀ ਦਾ ਮਰੀਜ਼ ਬਣ ਸਕਦਾ ਹੈ । ਭਾਰਤ ਵਿੱਚ ਇਹ ਬੀਮਾਰੀ 1992 ਈ. ਤੋਂ ਹੁਣ ਤੀਕ ਤਿੰਨ ਗੁਣਾਂ ਵਧੀ ਹੈ। ਰਿਪੋਰਟਾਂ ਅਨੁਸਾਰ ਅੱਜ ਭਾਰਤ ਵਿੱਚ ਲਗਪਗ ਦਸ ਲੱਖ ਲੋਕ ਏਡਜ ਦੇ ਪ੍ਰਭਾਵ ਹੇਠ ਆ ਚੁੱਕੇ ਹਨ। 2000 ਈ. ਤੀਕ ਇਹ ਬੀਮਾਰੀ ਭਾਰਤ ਦੀ ਪ੍ਰਮੁੱਖ ਮਹਾਂਮਾਰੀ ਦੇ ਰੂਪ ਵਿੱਚ ਸਾਹਮਣੇ ਆ ਸੰਕਦੀ ਹੈ । ਹੁਣ ਤੀਕ ਕੋਈ ਗੁਣਕਾਰੀ ਇਲਾਜ ਸੰਭਵ ਨਾ ਹੋਣ ਕਾਰਨ, ਇਸ ਦੇ ਲਗਾਤਾਰ ਵਧਣ ਦੀਆਂ ਸੰਭਾਵਨਾਵਾਂ ਅੰਤਰ-ਰਾਸ਼ਟਰੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਹੁਣ ਵਿਸ਼ਵ ਸਿਹਤ ਸੰਸਥਾ (WHO) ਏਡਜ਼ ਵਿਰੁੱਧ ਮੁਹਿੰਮ ਦੀ ਇੰਚਾਰਜ ਹੈ। ਇਹ ਮੁਹਿੰਮ 1 ਜਨਵਰੀ, 1996 ਈ. ਤੋਂ ਸ਼ੁਰੂ ਕੀਤੀ ਗਈ, ਇਸ ਦਾ ਆਯੋਜਨ ਕਰਨ ਵਾਲੀਆਂ ਸੰਯੁਕਤ ਰਾਸ਼ਟਰ ਦੀਆਂ ਛੇ ਸੰਸਥਾਵਾਂ ਹਨ : ਯੂਨੀਸੈਫ (UNICE), ਯੂਨੈਸਕੋ UNESCO), ਯੂਨਛਪ (UNFP), ਯੂਨਛਪ (UND) ਅਤੇ ਵਿਸ਼ਲ ਇੰਕ : ਇਸ ਸੰਸ਼ ਦਾ ਨਾਂ ਯੂਨਏਡਜ਼ UNAIDS) ਹੈ। ਜਿੱਥੇ ਇਸ ਪ੍ਰੋਗਰਾਮ ਨੂੰ ਨਵਾਂ ਰੂਪ ਦੇਣ ਦਾ ਭਾਵ, ਇਸ ਸਿਲਸਿਲੇ ਵਿੱਦ , ਹੋਰ ਸਾਧਨ ਤੇ ਨਿਪੁੰਨਤਾ ਪ੍ਰਦਾਨ ਕਰਨੀ ਹੈ, ਉੱਥੇ ਆਪਸੀ ਤਾਲ-ਮੇਲ ਵੀ ਰੱਖਿਆ ਜਾਂਦਾ ਹੈ।
ਸੰਯੁਕਤ ਰਾਸ਼ਟਰ ਦੇ ਇਸ ਉਪਰਾਲੇ ਤੋਂ ਇੱਕ ਗੱਲ ਸਪੱਸ਼ਟ ਹੈ ਕਿ ਏਡਜ ਵਿਰੁੱਧ ਮੁਹਿੰਮ ਵਿੱਚ ਕੇਵਲ ਡਾਕਟਰ ਅਤੇ ਸਿਹਤ ਅਧਿਕਾਰੀ ਹੀ ਸ਼ਾਮਲ ਨਹੀਂ ਹਨ ਸਗੋਂ ਸ਼ੈ-ਇੱਛਕ ਸਮਾਜਕ ਸੰਸਥਾਵਾਂ ਵੀ ਹੱਥ ਵਣਾ ਰਹੀਆਂ ਹਨ ।ਸੋ ਇਸ ਬੀਮਾਰੀ ਨੂੰ ਰੋਕਣ ਲਈ ਮੁਹਿੰਮ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।
ਵੱਖ-ਵੱਖ ਡਾਕਟਰੀ ਪ੍ਰਣਾਲੀਆਂ ਇਸ ਬੀਮਾਰੀ ਨੂੰ ਰੋਕਣ ਲਈ ਖੋਜ ਕਰ ਰਹੀਆਂ ਹਨ। ਆਸ ਹੈ ਕਿ ਡਾਕਟਰ ਛੇਤੀ ਹੀ ਇਸ ਸਮੱਸਿਆ ਨੂੰ ਹੱਲ ਕਰ ਲੈਣਗੇ। ਅਗਲੇ ਕੁੱਝ ਸਾਲਾਂ ਵਿੱਚ ਵਧੇਰੇ ਗੁਣਕਾਰੀ ਦਵਾਈਆਂ ਮਿਲ ਜਾਣ ਦੀ ਆਸ ਹੈ।
ਪਰ ਇਸ ਸਮੱਸਿਆ ਨਾਲ ਨਜਿੱਠਣ ਵਾਲੇ ਮਾਹਰਾਂ ਦਾ ਵਿਚਾਰ ਹੈ ਕਿ ਇਸ ਬੀਮਾਰੀ ਤੋਂ ਬਚਾਅ ਕਰਨ ਵਾਲੇ ਪੱਖ ਤੇ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਸ ਪ੍ਰੋਗਰਾਮ ਲਈ ਵਧੇਰੇ ਸਾਵਧਾਨ ਹੋਣ ਦੀ ਲੋੜ ਹੈ। ਸੋ ਲੋਕਾਂ ਨੂੰ ਇਸ ਸਿਲਸਿਲੇ ਬਾਰੇ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਗੈਰ-ਸਰਕਾਰੀ ਸੰਸਥਾਵਾਂ ਨੂੰ ਮੁਹਿੰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।