ਬੇਰੋਜ਼ਗਾਰੀ ਦੀ ਸਮੱਸਿਆ
Berojgari di Samasiya
ਭੂਮਿਕਾ–ਭਾਰਤ ਵਿੱਚ ਬੇਰੋਜ਼ਗਾਰੀ ਦੀ ਸਮੱਸਿਆ ਇੱਕ ਆਮ ਜਿਹੀ ਗੱਲ ਹੈ।ਨਾਲ ਹੀ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ।ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਸਦੀਆਂ ਤੱਕ ਦੇਸ਼ ਵਿੱਚ ਵਿਦੇਸ਼ੀ ਸ਼ਾਸਨ ਰਿਹਾ| ਸ਼ਾਸਕਾਂ ਨੇ ਜਨਤਾ ਦੇ ਇੱਸ ਵਰਗ ਨੂੰ ਵਧਣ ਦਾ ਅਵਸਰ ਨਹੀਂ ਦਿੱਤਾ ਅਤੇ ਉਹ ਵਰਗ ਆਪਣੀ ਅਨਪੜ੍ਹਤਾ, ਮਾਨਸਿਕ ਅਤੇ ਅਕਲ ਦੀ ਕਮਜ਼ੋਰੀ ਨੂੰ ਹਟਾ ਨਹੀਂ ਪਾਇਆ। ਇਸ ਲਈ ਸਮਾਜ ਵਿੱਚ ਆਰਥਿਕ ਵਿਵਸਥਾ ਬਣ ਗਈ। ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿੱਚ ਵੀਇਹ ਉਸੇ ਤਰ੍ਹਾਂ ਹੀ ਚਲਦਾ ਰਿਹਾ ਅਤੇ ਭਾਰਤ ਅਜ਼ਾਦ ਹੋਇਆ ਤਾਂ ਇਕਦਮ ਹੀ ਦੇਸ਼ ਵਿੱਚ ਬੇਕਾਰੀ ਦੀ ਸਮੱਸਿਆ ਬਣ ਕੇ ਆ ਗਈ। ਇਹ ਸਮੱਸਿਆ ਦੇ ਅਨੇਕ ਕਾਰਨ ਹਨ।ਇਹ ਤਪੱਸਿਆ ਦੇਸ਼, ਜਾਤੀ, ਵਿਅਕਤੀ ਸਾਰਿਆਂ ਲਈ ਉਸ ਸਮੇਂ ਤੱਕ ਘਾਤਕ ਹੋ ਜਾਂਦੀ ਹੈ ਜਦ ਇਹ ਅਸੰਤੋਸ਼ ਉਤਪੰਨ ਕਰਨ ‘ ਲੱਗਦੀ ਹੈ। ਅੱਜ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਕਈ ਗੱਲਾਂ ਆ ਗਈਆਂ ਹਨ ਜਿਸ ਨਾਲ ਕੰਮ ਦੀ ਘਾਟ ਅਤੇ ਬੇਰੋਜ਼ਗਾਰ ਲੋਕਾਂ ਦੀ ਸੰਖਿਆ ਜ਼ਿਆਦਾ ਹੋ ਗਈ ਹੈ ਇਸ ਲਈ ਬੇਰੋਜ਼ਗਾਰੀ ਦੀ ਸਮੱਸਿਆ ਰਾਸ਼ਟਰ ਦੇ ਸਾਹਮਣੇ ਖੜ੍ਹੀ ਹੋ ਗਈ ਹੈ।
ਬੇਰੋਜ਼ਗਾਰੀ ਦਾ ਰੂਪ–ਸਧਾਰਨ ਅਤੇ ਆਮ ਉੱਚ ਸਿੱਖਿਆ ਪ੍ਰਾਪਤ ਵਿਅਕਤੀ ਧਨ, ਸਮੇਂ, ਸ਼ਕਤੀ ਆਦਿ ਨੂੰ ਖ਼ਰਚ ਕਰਕੇ ਸਧਾਰਨ ਪਰਿਵਾਰ ਦੇ ਉੱਪਰ ਹਜ਼ਾਰਾਂ ਦਾ ਕਰਜ਼ਾ ਚੜਾ ਕੇ ਵੀ ਕੰਮ ਲੈਣ ਵਾਲੇ ਦਫਤਰਾਂ ਵਿੱਚ ਲਾਈਨ ਲਗਾ ਕੇ ਕਈ ਦਿਨਾਂ ਤੱਕ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਖੜੇ ਰਹਿਣ ਪਿਛੋਂ ਬੇਰੋਜ਼ਗਾਰੀ ਹੀ ਲਿਖਿਆ ਪੜ੍ਹਦੇ ਹਨ, ਤਾਂ ਉਨ੍ਹਾਂ ਦੇ ਮਨ ਵਿੱਚ ਇਸ ਸੰਸਾਰ ਦੇ ਪ੍ਰਤੀ ਨਿਰਾਸ਼ਾ ਉਤਪੰਨ ਹੋ ਜਾਂਦੀ ਹੈ ਅਤੇ ਇਹ ਆਪਣੇ ਜੀਵਨ ਨੂੰ ਵਾਸਤਵ ਰੂਪ ਵਿੱਚ ਸੰਸਾਰ ਦੇ ਅਯੋਗ ਮੰਨਣ ਲੱਗਦੇ ਹਨ।ਇਹ ਵੀ ਨਿਸ਼ਚਿਤ ਕਰ ਲੈਂਦੇ ਹਨ ਕਿ ਹੁਣ ਸੰਸਾਰ ਸਾਡੇ ਯੋਗ ਨਹੀਂ ਰਿਹਾ।ਇਸਦਾ ਨਤੀਜਾ ਇਹ ਹੁੰਦਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਸੰਸਾਰ ਦੇ ਪ੍ਰਤੀ ਅਤੇ ਆਪਣਿਆਂ ਦੇ ਪ੍ਰਤੀ ਪਿਆਰ ਅਤੇ ਆਕਰਸ਼ਣ ਨਹੀਂ ਰਹਿ ਜਾਂਦਾ। ਇਸ ਭਾਵਨਾ ਦਾ ਫਲ ਹੈ ਕਿ ਭਾਰਤ ਵਰਗੇ ਅਧਿਆਤਮਕ ਦੇਸ਼ ਵਿੱਚ ਵੀ ਆਤਮ-. ਹੱਤਿਆਵਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਪੜੇ-ਲਿਖੇ, ਅਨਪੜ੍ਹ ਹਰ ਤਰ੍ਹਾਂ ਦੇ ਬੇਰੋਜ਼ਗਾਰ ਵਿਅਕਤੀ ਵੇਖੇ ਜਾਂਦੇ ਹਨ ਪਰ ਉਨ੍ਹਾਂ ਵਿੱਚ ਪੜ੍ਹੇ-ਲਿਖੇ ਲੋਕਾਂ ਦਾ ਪ੍ਰਤੀਸ਼ਤ ਜ਼ਿਆਦਾ ਰਹਿੰਦਾ ਹੈ।
ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਬੇਰੋਜ਼ਗਾਰੀ ਦਾ ਸੰਬੰਧ–ਅੰਗਰੇਜ਼ਾਂ ਨੂੰ ਭਾਰਤ ਵਿੱਚ ਕੁਸ਼ਲ ਅਤੇ ਸਸਤੇ ਕਰਮਚਾਰੀਆਂ ਦੀ ਜ਼ਰੂਰਤ ਸੀ, ਇਸ ਲਈ ਉਨ੍ਹਾਂ ਨੇ ਇਸ ਤਰ੍ਹਾਂ ਦੀ ਸਿੱਖਿਆ ਪ੍ਰਣਾਲੀ ਚਲਾਈ ਕਿ ਜਿਸ ਵਿੱਚ ਇਸ ਤਰ੍ਹਾਂ ਦੇ ਲੋਕ ਨਿਕਲਦੇ ਸਨ ਜੇਕਰ ਉਹ ਨੌਕਰੀ ਨਾ ਕਰਨ ਤਾਂ ਕੰਮ ਕਰਦੇ ਹੋਏ ਵੀ ਬੇਕਾਰ ਕਹੇ ਜਾਣ ਰਾਜਨੀਤਕ ਅਸਥਿਰਤਾ ਦੀ ਚਰਚਾ ਕੀਤੀ ਜਾ ਚੁੱਕੀ ਹੈ।ਇਸ ਸਿੱਖਿਆ ਪ੍ਰਣਾਲੀ ਤੋਂ ਨਾਤਾਂ ਅਧਿਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਨਾ ਭੌਤਿਕ ਸਫਲਤਾ ਦੀ ਕਲਾ ਆਉਂਦੀ ਹੈ।ਇਸ ਵਿੱਚ ਕਾਫੀ ਦਿਨਾਂ ਤੋਂ ਇੰਜੀਨੀਅਰਿੰਗ, ਖੇਤੀ, ਦਸਤਕਾਰੀ ਆਦਿ ਅਨੇਕ ਪ੍ਰਕਾਰ ਦੇ ਕਲਾ-ਕੌਸ਼ਲ ਹੀ ਵਿਖਾਈ ਦਿੱਤੇ ਜਾ ਰਹੇ ਹਨ, ਫਿਰ ਵੀ ਇਹ ਰੋਗਉਵੇਂ ਦਾ ਉਵੇਂ ਹੀ ਬਣਿਆ ਹੋਇਆ ਹੈ । ਜਿੱਥੇ ਆਰਟਸ ਕਲਾਸਾਂ ਵਿੱਚ ਵਿਦਿਆਰਥੀ ਬੇਕਾਰ ਦਿੱਸਦੇ ਹਨ ਉੱਥੇ ਵਿਗਿਆਨਕ ਅਤੇ ਲਾਅ ਵਾਲੇ ਵੀ। ਹਾਂ, ਔਸਤ ਉਨ੍ਹਾਂ ਦਾ ਘੱਟ ਜ਼ਰੂਰ ਰਹਿੰਦਾ ਹੈ ਕਿਉਂਕਿ ਉਨ੍ਹਾਂ ਦੀ ਕਲਾਸਾਂ ਵਿੱਚ ਭਰਤੀ ਹੀ ਘੱਟ ਹੁੰਦੀ ਹੈ। ਕਿਉਂਕਿ ਇਹ ਸਿੱਖਿਆ ਵੀ ਸਧਾਰਨ ਲੋਕਾਂ ਨੂੰ ਮਹਿੰਗੀ ਪੈਂਦੀ ਹੈ।
ਬੇਰੋਜ਼ਗਾਰੀ ਸਮੱਸਿਆ ਦੇ ਰੂਪ ਵਿੱਚ–ਇਸ ਸਮੱਸਿਆ ਵਿੱਚ ਵਾਧਾ ਭੌਤਿਕਵਾਦੀ ਜੀਵਨ ਵਿੱਚ ਆਕਰਸ਼ਰਣ ਤੋਂ ਇਲਾਵਾ ਸਿੱਖਿਆ ਦੀ ਸੰਖਿਆ ਵਿੱਚ ਵਾਧਾ, ਪਾਕਿਸਤਾਨ ਤੋਂ ਸ਼ਰਨਾਰਥੀਆਂ ਦਾ ਆਉਣਾ, ਵਿਦੇਸ਼ਾਂ ਤੋਂ ਭਾਰਤੀਆਂ ਦਾ ਆਉਣਾ ਇਸਦੇ ਮੁੱਖ ਕਾਰਨ ਹਨ।ਵਿਗਿਆਨਕ ਤਰੱਕੀ ਅਤੇ ਮਸ਼ੀਨਾਂ ਦੇ ਪ੍ਰਯੋਗ ਵਿੱਚ ਵਾਧੇ ਨੇ ਵੀ ਇਸ ਵਿੱਚ ਯੋਗਦਾਨ ਦਿੱਤਾ ਹੈ। ਮਸ਼ੀਨਾਂ ਦੁਆਰਾ ਕੰਮ ਹੋਣ ਨਾਲ ਮਨੁੱਖ ਦੀ ਰੋਜ਼ੀ ਮਸ਼ੀਨਾਂ ਦੇ ਮਾਲਕਾਂ ਦੇ ਹੱਥ ਵਿੱਚ ਚਲੀ ਜਾਂਦੀ ਹੈ। ਪੂੰਜੀਵਾਦੀਆਂ ਦੀ ਪੂੰਜੀ ਵਧਦੀ ਜਾਂਦੀ ਹੈ ਅਤੇ ਗਰੀਬਾਂ ਦੀ ਗ਼ਰੀਬੀ।
ਬੇਰੋਜ਼ਗਾਰੀ ਸਮੱਸਿਆ ਦੇ ਹੱਲ ਲਈ ਉਪਾਅ–ਬੇਰੋਜ਼ਗਾਰੀ ਬੜੀ ਖ਼ਤਰਨਾਕ ਸਮੱਸਿਆ ਹੈ। ਭੁੱਖ ਤੋਂ ਮਜ਼ਬੂਰ ਮਨੁੱਖ ਕੁਝ ਵੀ ਕਰ ਸਕਦਾ ਹੈ। ਇਸ ਦਾ ਬੁਰਾ ਸਿੱਟਾ ਰਾਸ਼ਟਰ ਦੇ ਸਾਹਮਣੇ ਆ ਸਕਦਾ ਹੈ। ਇਸ ਲਈ ਸਰਕਾਰ ਨੂੰ ਵਿਕੇਂਦਰਿਤ ਕਿੱਤੇ ਅਤੇ ਛੋਟੇ ਉਦਯੋਗਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਇਸ ਲਈ ਛੋਟੇ ਉਦਯੋਗਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ ਅਤੇ ਉਸਨੂੰ ਚਲਾਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।ਇਸ ਕੰਮ ਵਿੱਚ ਜ਼ਿਆਦਾਤਰ ਲੋਕਾਂ ਨੂੰ ਰੋਜ਼ਗਾਰ ਮਿਲ ਸਕਦੇ ਹਨ। ਅੱਜ ਦੇ ਵਿਗਿਆਨਕ ਯੁੱਗ ਵਿੱਚ ਵੱਡੇ-ਵੱਡੇ ਕਾਰਖਾਨਿਆਂ ਦਾ ਲਗਾਉਣਾ ਸੰਭਵ ਨਹੀਂ ਹੈ। ਫਿਰ ਵੀ ਪਿੰਡ ਦੇ ਉਦਯੋਗ ਦੀ ਤਰੱਕੀ ਕਰਨੀ ਚਾਹੀਦੀ ਹੈ ਅਤੇ ਹਰ ਰੋਜ਼ ਦੀਆਂ ਜ਼ਰੂਰਤ ਦੀਆਂ ਵਸਤੂਆਂ ਨੂੰ ਸਸਤੇ ਭਾਅ ਉਪਲਬਧ ਕਰਾਉਣਾ ਚਾਹੀਦਾ ਹੈ ਤਾਂਕਿ ਪਿੰਡਾਂ ਦਾ ਜੀਵਨ ਖਰਚ ਵਿੱਚ ਬਤੀਤ ਹੋ ਸਕੇ ਅਤੇ ਲੋਕ ਪਿੰਡਾਂ ਦੀ ਤਰਫ ਖਿੱਚੇ ਜਾਣ।ਉਨਾਂ ਨੂੰ ਉੱਥੇ ਸਿੱਖਿਆ ਖਰਚ ਨੂੰ ਘਟਾਉਣਾ ਚਾਹੀਦਾ ਹੈ ।ਧਰਤੀ ਦੀ ਵਿਵਸਥਾ ਨੂੰ ਸਥਿਰ ਬਣਾਉਣਾ ਚਾਹੀਦਾ ਹੈ ਕਿ ਕਿਸਾਨ ਧਰਤੀ ਨੂੰ ਆਪਣੀ ਸਥਾਈ ਜਾਇਦਾਦ ਸਮਝ ਕੇ ਇਸਦੀ ਤਰੱਕੀ ਉੱਤੇ ਧਿਆਨ ਦੇਣ। ਖੇਤੀ ਦੇ ਕੰਮਾਂ ਵਿੱਚ ਤਰੱਕੀ ਕਰਨੀ ਚਾਹੀਦੀ ਹੈ ਤਾਕਿ ਕਿਸਾਨ ਖੇਤੀ ਦੀ ਤਰੱਕੀ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਸ਼ ਕਰਨ।ਉਨ੍ਹਾਂ ਨੂੰ ਧਨ ਦੀ, ਮਸ਼ੀਨਾਂ ਆਦਿ ਦੀ ਸੁਵਿਧਾ ਦੇਣੀ ਚਾਹੀਦੀ ਹੈ ਤਾਕਿ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਹੋ ਸਕੇ, ਨਾ ਕਿ ਧਰਤੀ ਉੱਤੇ ਟੈਕਸ ਵਧਾ ਕੇ ਉਨ੍ਹਾਂ ਉੱਤੇ ਹੋਰ ਭਾਰ ਪਾਇਆ ਜਾਵੇ। ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਵਿੱਚ ਸਫਲਤਾ, ਅਧਿਆਤਮਕਤਾ ਨੂੰ ਮਹੱਤਵਪੂਰਨ ਸਥਾਨ ਮਿਲਣਾ ਚਾਹੀਦਾ ਹੈ।ਇਸ ਤਰ੍ਹਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ। ਪਰਿਵਾਰ ਨਿਯੋਜਨ ਅਤੇ ਦਵਾਈਆਂ ਵੀ ਸਹਾਇਕ ਹੋ ਸਕਦੀਆਂ ਹਨ। ਇਸ ਤਰ੍ਹਾਂ ਜਨਸੰਖਿਆ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ।
ਸਿੱਟਾ–ਦੇਸ਼ ਦੀ ਵਰਤਮਾਨ ਸਥਿਤੀ ਨੂੰ ਵੇਖਦੇ ਹੋਏ ਇਹ ਜ਼ਰੂਰੀ ਹੈ ਕਿ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਰੋਕਣ ਲਈ ਵਿਅਕਤੀ ਨੂੰ ਦੋਨੋਂ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਹਨ।ਸਰਕਾਰੀ ਅਤੇ ਗ਼ੈਰ-ਸਰਕਾਰੀ ਦੋਨੋਂ ਤਰ੍ਹਾਂ ਨਾਲ ਇਸ ਦਾ ਯਤਨ ਹੋਣਾ ਚਾਹੀਦਾ ਹੈ।ਇਸ ਕੰਮ ਵਿੱਚ ਪੂਰੀ ਸ਼ਕਤੀ ਦੇ ਨਾਲ ਇਮਾਨਦਾਰੀ ਦੀ ਜ਼ਰੂਰਤ ਹੈ। ਨਹੀਂ ਤਾਂ ਇਸ ਦਾ ਨਤੀਜਾ ਖਤਰਨਾਕ ਅਤੇ ਘਾਤਕ ਹੋ ਸਕਦਾ ਹੈ।ਇਹ ਇੱਕ ਕਲੰਕ ਹੈ ਜਿਸਨੂੰ ਮਿਟਾਉਣਾ ਜ਼ਰੂਰੀ ਹੈ। ਬੇਰੋਜ਼ਗਾਰੀ ਮਿਟਾਉਣ ਵਿੱਚ ਦੇਸ਼ ਦਾ ਮਾਣ ਵਧੇਗਾ।