Home » Punjabi Essay » Punjabi Essay on “Bhagat Singh ”, “ਭਗਤ ਸਿੰਘ” Punjabi Essay, Paragraph, Speech for Class 7, 8, 9, 10 and 12 Students.

Punjabi Essay on “Bhagat Singh ”, “ਭਗਤ ਸਿੰਘ” Punjabi Essay, Paragraph, Speech for Class 7, 8, 9, 10 and 12 Students.

Bhagat Singh 

ਭਗਤ ਸਿੰਘ

ਭਗਤ ਸਿੰਘ ਦਾ ਨਾਂ ਲੈਂਦੇ ਹੀ ਅਜ ਵੀ ਸਾਡਾ ਖੂਨ ਖੋਲਣ ਲਗ ਜਾਂਦਾ ਹੈ। ਦੇਸ਼ ਦੀ ਸੁਤੰਤਰਤਾ ਦੇ ਲਈ ਜਿਸ ਤਰ੍ਹਾਂ ਉਹਨਾਂ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ, ਉਸਦਾ ਉਦਾਹਰਣ ਮਿਲਣਾ ਮੁਸ਼ਕਲ ਹੈ। ਇਤਿਹਾਸਕਾਰਾਂ ਨੇ ਉਹਨਾਂ ਨੂੰ ‘ਸ਼ਹੀਦੇ ਆਜ਼ਮ’ ਕਹਿਕੇ ਸਤਿਕਾਰਿਆ ਹੈ। ਉਹਨਾਂ ਦਾ ਜੀਵਨ ਇਕ ਅਜਿਹਾ ਪ੍ਰਕਾਸ਼ ਸਤੰਭ ਹੈ ਜੋ ਬਲੀਦਾਨ ਦੇ ਰਾਹ ਵਲ ਸਦੀਆਂ ਤਕ ਸਾਨੂੰ ਰਾਹ ਵਿਖਾਵੇਗਾ। ਉਹ ਦੇਸ਼ ਦੀ ਆਜ਼ਾਦੀ ਲਈ ਹਿੰਸਾ ਦਾ ਸਹਾਰਾ ਲੈਣ ਤੋਂ ਵੀ ਨਹੀਂ ਸਨ ਘਬਰਾਉਂਦੇ।ਉਹਨਾਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ।

ਸਰਦਾਰ ਭਗਤ ਸਿੰਘ ਦਾ ਜਨਮ ਅਕਤੂਬਰ 1907 ਨੂੰ ਪੰਜਾਬ ਵਿਚ ਇਕ ਕ੍ਰਾਂਤੀਕਾਰੀ ਪਰਿਵਾਰ ਵਿਚ ਬੰਗਾ ਨਾਮਕ ਪਿੰਡ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ। ਆਪ ਦੇ ਪਿਤਾ ਅਤੇ ਚਾਚਾ ਪ੍ਰਸਿੱਧ ਕ੍ਰਾਂਤੀਕਾਰੀ ਸਨ। ਜਿਸ ਦਿਨ ਆਪ ਦਾ ਜਨਮ ਹੋਇਆ ਆਪ ਦੇ ਚਾਚਾ ਅਜੀਤ ਸਿੰਘ ਮਾਂਡਲੇ ਜੇਲ੍ਹ ਤੋਂ ਰਿਹਾ ਹੋਏ ਅਤੇ ਪਿਤਾ ਨੇਪਾਲ ਤੋਂ ਘਰ ਵਾਪਸ ਪਰਤੇ ਸਨ। ਦਾਦੀ ਨੇ ਬਾਲਕ ਨੂੰ ਭਾਗਾਂ ਵਾਲਾ ਕਿਹਾ। ਇਸ ਸ਼ਬਦ ਤੋਂ ਬਾਅਦ ਹੀ ਆਪ ਦਾ ਨਾਂ ਭਗਤ ਸਿੰਘ ਬਣ ਗਿਆ। ਭਗਤੀ ਆਪਣੇ ਚਾਚਾ ਅਤੇ ਪਿਤਾ ਪਾਸੋਂ ਪ੍ਰਾਪਤ ਕੀਤੀ ਸੀ। ਬਚਪਨ ਵਿਚ ਹੀ ਬੰਦੂਕ ਅਤੇ ਤਲਵਾਰ ਇਹਨਾਂ ਦੇ ਪਿਆਰੇ ਖਿਡੌਣੇ ਸਨ। ਬਹੁਤ ਛੋਟੀ ਉਮਰ ਵਿਚ ਹੀ ਉਹ ਕ੍ਰਾਂਤੀਕਾਰੀ ਅੰਦੋਲਨ ਵਿਚ ਸ਼ਾਮਲ ਹੋ ਗਏ। ਲਾਹੌਰ ਵਿਚ ਡੀ. ਏ. ਵੀ. ਸਕੂਲ ਵਿਚ ਮੈਟ੍ਰਿਕ ਕਰਨ ਤੋਂ ਬਾਅਦ ਆਪ ਡੀ. ਏ. ਵੀ. ਕਾਲਜ ਵਿਚ ਦਾਖਲ ਹੋ ਗਏ। ਉਥੇ ਆਪ ਦਾ ਸੰਬੰਧ ਸੁਖਦੇਵ ਅਤੇ ਭਗਵਤੀ ਚਰਨ ਆਦਿ ਕ੍ਰਾਂਤੀਕਾਰੀਆਂ ਨਾਲ ਹੋ ਗਿਆ। ਇਹ ਸਾਰੇ ਰਾਜਨੀਤਿਕ ਅਤੇ ਅਰਥ ਸ਼ਾਸਤਰ ਵਿਚ ਬੜੀ ਰੂਚੀ ਲਿਆ ਕਰਦੇ ਸਨ।

ਸਰਦਾਰ ਭਗਤ ਸਿੰਘ ਅਜੇ ਕਾਲਜ ਵਿਚ ਹੀ ਸਿਖਿਆ ਪ੍ਰਾਪਤ ਕਰ ਰਹੇ ਸਨ ਕਿ ਘਰ ਵਾਲਿਆਂ ਨੇ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਕਰ ਦਿੱਤੀਆਂ। ਉਹ ਇਹਨਾਂ ਬੰਧਨਾਂ ਵਿਚ ਪੈਣ ਲਈ ਤਿਆਰ ਨਹੀਂ ਸਨ। ਘਰ ਵਾਲਿਆਂ ਨੇ ਜਦੋਂ ਉਹਨਾਂ ਦੇ ਵਿਰੋਧ ਦੀ ਪਰਵਾਹ ਨਾ ਕੀਤੀ ਤਾਂ ਉਹ ਘਰ ਛੱਡ ਕੇ ਭੱਜ ਗਏ। ਕਾਨਪੁਰ ਵਿਚ ਗਨੇਸ਼ ਸ਼ੰਕਰ ਵਿਦਿਆਰਥੀ ਦੇ ਕੋਲ ਰਹਿ ਕੇ ਪ੍ਰਤਾਪ ਦਾ ਸੰਪਾਦਨ ਕਰਨ ਲੱਗੇ।

ਪ੍ਰਤਾਪ ਵਿਚ ਕੰਮ ਕਰਨ ਅਤੇ ਕਾਨਪੁਰ ਵਿਚ ਰਹਿਣ ਨਾਲ ਆਪ ਦਾ ਮੇਲ ਬਟੁਕੇਸ਼ਵਰ ਦੱਤ ਨਾਲ ਹੋ ਗਿਆ। ਇਹ ਮੇਲ ਉਹਨਾਂ ਨੂੰ ਕ੍ਰਾਂਤੀਕਾਰੀ ਜੀਵਨ ਅਪਣਾਉਣ ਦੇ ਲਈ ਮਹਾਨ ਪ੍ਰੇਣਾ ਦਾ ਸ੍ਰੋਤ ਬਣਿਆ। ਇਹਨੀਂ ਦਿਨੀਂ ਆਪ ਨੇ “ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ। ਭਗਤ ਸਿੰਘ ਇਸ ਸਮੇਂ ਤਕ ਪੁਲਿਸ ਦੀਆਂ ਨਜ਼ਰਾਂ ਵਿਚ ਚੜ੍ਹ ਗਏ ਸਨ। ਪੁਲਿਸ ਉਹਨਾਂ ਨੂੰ ਕਿਸੇ ਨਾ ਕਿਸੇ ਮੁਕੱਦਮੇ ਵਿਚ ਫਸਾਉਣ ਦੀ ਤਿਆਰੀ ਕਰ ਰਹੀ ਸੀ। ਸਤੰਬਰ 1934 ਵਿਚ ਦੇਸ਼ ਭਰ ਵਿਚ ਕ੍ਰਾਂਤੀਕਾਰੀਆਂ ਨੂੰ ਇਕੱਠਾ ਕੀਤਾ ਗਿਆ ਅਤੇ ਉਹਨਾਂ ਦੀ ਸੰਸਥਾ ਦਾ ਨਾਂ ਬਦਲ ਦਿੱਤਾ ਗਿਆ। ਹੁਣ ਇਸ ਸੰਸਥਾ ਦਾ ਨਾਂ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖ ਦਿੱਤਾ ਗਿਆ। ਇਸ ਦਲ ਦਾ ਦਫਤਰ ਆਗਰੇ ਲਿਆਂਦਾ ਗਿਆ। ਦਲ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਆਪ ਆਗਰੇ ਹੀ ਸਨ ਕਿ ਸਾਈਮਨ ਕਮਿਸ਼ਨ ਭਾਰਤ ਆਈ। ਜਗਾ-ਜਗਾ ਉਸਦਾ ਵਿਰੋਧ ਹੋਇਆ। ਲਾਹੋਰ ਵਿਚ ਲਾਲਾ ਲਾਜਪਤ ਰਾਇ ਦੀ ਅਗਵਾਈ ਹੋਠ ਇਕ ਬੜਾ ਭਾਰੀ ਜਲਸਾ ਹੋਣ ਵਾਲਾ ਸੀ। ਆਪ ਆਗਰੇ ਤੋਂ ਲਾਹੌਰ ਆ ਗਏ। ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਲਾ ਲਾਜਪਤ ਰਾਇ ਉੱਤੇ ਲਾਠੀਆਂ ਦੀ ਬੌਛਾਰ ਕੀਤੀ ਗਈ । ਲਾਲਾ ਜੀ ਨੂੰ ਬਹੁਤ ਚੋਟਾਂ ਆਈਆਂ। ਇਨ੍ਹਾਂ ਚੋਟਾਂ ਨੂੰ ਉਹ ਸਹਿ ਨਾ ਸਕੇ। ਲਾਲਾ ਜੀ ਦੀ ਮੌਤ ਨਾਲ ਦੇਸ਼ ਦੇ ਗਭਰੂਆਂ ਦਾ ਖੂਨ ਖੋਲ ਉਠਿਆ। ਉਹਨਾਂ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਕਸਮ ਖਾਧੀ। 17 ਦਸੰਬਰ 1928 ਨੂੰ ਸ਼ਾਮ ਦੇ ਚਾਰ ਵਜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਆਜ਼ਾਦ ਨੇ ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ। ਪੁਲਿਸ ਨੂੰ ਧੋਖਾ ਦੇ ਕੇ ਚਾਰੇ ਗਭਰੂ ਸਖਤ ਪਹਿਰਿਆਂ ਵਿਚੋਂ ਵੀ ਲਾਹੋਰ ਤੋਂ ਬਾਹਰ ਆ ਗਏ।

ਇਹਨੀਂ ਦਿਨੀਂ ਅਸੈਂਬਲੀ ਵਿਚ ‘ਪਬਲਿਕ ਸੇਫ਼ਟੀ ਬਿਲ ਪੇਸ਼ ਹੋਣ ਵਾਲਾ ਸੀ। ਇਹਨਾਂ ਕ੍ਰਾਂਤੀਕਾਰੀਆਂ ਨੇ ਨਾਗਰਿਕ ਅਧਿਕਾਰਾਂ ਵਿਚ ਪੈਣ ਵਾਲੀ ਚੋਟ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ। ਅਸੈਂਬਲੀ ਹਾਲ ਵਿਚ ਧਮਾਕਾ ਕਰਨ ਦਾ ਨਿਸ਼ਚਾ ਹੋਇਆ ਅਤੇ ਇਸ ਕੰਮ ਦੇ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਚੁਣਿਆ ਗਿਆ। ਬਟੁਕੇਸ਼ਵਰ ਦੱਤ ਨੇ ਵਿਲੈਤੀ ਵੇਸ਼ ਵਿਚ ਅਸੈਂਬਲੀ ਭਵਨ ਵਿਚ ਪ੍ਰਵੇਸ਼ ਕੀਤਾ। ਗੈਲਰੀਆਂ ਵਿਚ ਉਸ ਸਮੇਂ ਬੰਬ ਸੁਟਿਆ ਗਿਆ ਜਦੋਂ ਸੇਫਟੀ ਬਿੱਲ ਪੇਸ਼ ਹੋਣ ਵਾਲਾ ਸੀ। ਧਮਾਕਾ ਹੁੰਦਿਆਂ ਹੀ ਅਸੈਂਬਲੀ ਹਾਲ ਵਿਚ ਭਗਦੜ ਮਚ ਗਈ। ਲੋਕਾਂ ਨੇ ਕੁਝ ਸ਼ਾਂਤੀ ਹੋ ਜਾਣ ਦੇ ਬਾਅਦ ਦੇਖਿਆ ਕਿ ਦੋ । ਜਵਾਨ ਨਾਰੇ ਲਗਾਉਂਦੇ ਹੋਏ ਲਾਲ ਰੰਗ ਦੇ ਪਰਚੇ ਵੰਡ ਰਹੇ ਹਨ। ਪੁਲਿਸ ਨੇ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ।

ਦੋਵੇਂ ਅਪਰਾਧੀਆਂ ਨੇ ਆਪਣੇ ਬਿਆਨਾਂ ਵਿਚ ਅੰਗਰੇਜ਼ੀ ਸਰਕਾਰ ਅਤੇ ਉਹਨਾਂ ਦੇ ਕਾਲੇ ਕਾਰਨਾਮਿਆਂ ਨੂੰ ਦਸਿਆ। ਸਾਂਡਰਸ ਦੀ ਹਤਿਆ ਦੇ ਸੰਬੰਧ ਵਿਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਤੇ ਮੁਕੱਦਮਾ ਚਲਿਆ। ਅਦਾਲਤ ਨੇ ਅਪਰਾਧੀਆਂ ਦੀ ਗੈਰ-ਹਾਜ਼ਰੀ ਵਿਚ ਆਪਣਾ ਫੈਸਲਾ ਦੇ ਕੇ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਦਿੱਤੀ।

23 ਮਾਰਚ 1931 ਦੀ ਸ਼ਾਮ ਇਹਨਾਂ ਤਿੰਨਾਂ ਵੀਰਾਂ ਨੂੰ ਫਾਂਸੀ ਦਿੱਤੀ ਗਈ। ਫਾਂਸੀ ਤੋਂ ਪਹਿਲਾਂ ਇਹਨਾਂ ਤਿੰਨਾਂ ਵੀਰਾਂ ਦਾ ਵਜ਼ਨ ਕੀਤਾ ਗਿਆ ਜੋ ਪਹਿਲਾਂ ਨਾਲੋਂ ਜ਼ਿਆਦਾ ਸੀ। ਫਾਂਸੀ ਤੋਂ ਪਹਿਲਾਂ ਤਿੰਨੇ ਵੀਰ ਇਕ ਦੂਜੇ ਦੇ ਗਲੇ ਮਿਲੇ ਅਤੇ ਭਾਰਤ ਮਾਤਾ ਦੀ ਜੈ ਜੈ ਕਾਰ ਕਰਦੇ ਹੋਏ ਸ਼ਹੀਦ ਹੋ ਗਏ । ਤਿੰਨਾਂ ਵੀਰਾਂ ਦੀਆਂ ਲਾਸ਼ਾਂ ਵੀ ਸਰਕਾਰ ਨੇ ਹੀ ਜਲਾ ਦਿੱਤੀਆਂ। ਦੇਸ਼ ਵਿਚ ਇਹਨਾਂ ਦੀ ਮੌਤ ਤੇ ਬੜਾ ਦੁੱਖ ਮਨਾਇਆ ਗਿਆ। ਤਿੰਨੇ ਹੀ ਵੀਰ ਰਾਜਪੂਤਾਂ ਨੇ ਆਪਣੇ ਆਪ ਨੂੰ ਭਾਰਤ ਦੀ ਮਿੱਟੀ ਨਾਲ ਮਿਲਾ ਕੇ ਅਮਰ ਕਰ ਲਿਆ। ਭਾਰਤ ਦੇ ਸ਼ਹੀਦਾਂ ਦੀ ਲਾਇਨ ਵਿਚੋਂ ਭਗਤ ਸਿੰਘ ਦਾ ਪਹਿਲਾ ਨੰਬਰ ਸੀ। ਅੱਜ ਵੀ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਕੇ ਭਾਰਤਵਾਸੀ ਆਪਣੀਆਂ ਅੱਖਾਂ ਵਿਚ ਹੰਝੂ ਭਰ ਲੈਂਦੇ ਹਨ।

Related posts:

Punjabi Essay on "Dussehra (Vijayadashami)","ਦੁਸਹਿਰਾ" Punjabi Essay, Paragraph, Speech for Class 7, ...
Punjabi Essay
Punjabi Essay on “Radio di Atamakatha“, “ਰੇਡੀਓ ਦੀ ਆਤਮਕਥਾ” Punjabi Essay, Paragraph, Speech for Class...
ਪੰਜਾਬੀ ਨਿਬੰਧ
Punjabi Essay on “Gantantra Diwas”, “ਗਣਤੰਤਰ ਦਿਵਸ” Punjabi Essay, Paragraph, Speech for Class 7, 8, 9...
Punjabi Essay
Punjabi Essay on "Pet Animals", "ਪਾਲਤੂ ਜਾਨਵਰ" Punjabi Essay, Paragraph, Speech for Class 7, 8, 9, 10...
Punjabi Essay
Punjabi Essay on “Computer", “ਕੰਪਿਊਟਰ” Punjabi Essay, Paragraph, Speech for Class 7, 8, 9, 10, and 1...
ਪੰਜਾਬੀ ਨਿਬੰਧ
Punjabi Essay on "My First Airplane Journey", "ਮੇਰੀ ਪਹਿਲੀ ਹਵਾਈ ਯਾਤਰਾ" Punjabi Essay, Paragraph, Spee...
Punjabi Essay
Punjabi Essay on "Street Hawker", "ਫੇਰੀਵਾਲਾ" Punjabi Essay, Paragraph, Speech for Class 7, 8, 9, 10 ...
Punjabi Essay
Punjabi Essay on "Festival of Lohri","ਲੋਹੜੀ ਦਾ ਤਿਉਹਾਰ" Punjabi Essay, Paragraph, Speech for Class 7,...
Punjabi Essay
Punjabi Essay on "Swachh Bharat Mission", "ਸਵੱਛ ਭਾਰਤ ਅੰਦੋਲਨ" Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on "Save Tree", "ਰੁੱਖ ਨੂੰ ਬਚਾਓ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on “Ankhi Dittha Mela, “ਅੱਖੀਂ ਡਿੱਠਾ ਮੇਲਾ” Punjabi Essay, Paragraph, Speech for Class 7...
ਪੰਜਾਬੀ ਨਿਬੰਧ
Punjabi Essay on “Nariyal”, “ਨਾਰੀਅਲ” Punjabi Essay, Paragraph, Speech for Class 7, 8, 9, 10 and 12 S...
Punjabi Essay
Punjabi Essay on “Berojgari di Samasiya", “ਬੇਰੋਜ਼ਗਾਰੀ ਦੀ ਸਮੱਸਿਆ” Punjabi Essay, Paragraph, Speech fo...
Punjabi Essay
Punjabi Essay on “Mahatma Gandhi", “ਮਹਾਤਮਾ ਗਾਂਧੀ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on "Postman", "ਪੋਸਟਮੈਨ" Punjabi Essay, Paragraph, Speech for Class 7, 8, 9, 10 and 12 ...
Punjabi Essay
Punjabi Essay on “Basant Rut”, “ਬਸੰਤ ਰੁੱਤ” Punjabi Essay, Paragraph, Speech for Class 7, 8, 9, 10, a...
Punjabi Essay
Punjabi Essay on “Christmas”, “ਕ੍ਰਿਸਮਸ” Punjabi Essay, Paragraph, Speech for Class 7, 8, 9, 10 and 1...
ਪੰਜਾਬੀ ਨਿਬੰਧ
Punjabi Essay on “Rainy Season”, “ਮੀਂਹ ਦੀ ਰੁੱਤ” Punjabi Essay, Paragraph, Speech for Class 7, 8, 9, ...
Punjabi Essay
Punjabi Essay on “Pani di Mahatata”, “ਪਾਣੀ ਦੀ ਮਹੱਤਤਾ” Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on “Air Pollution”, “ਹਵਾ ਪ੍ਰਦੂਸ਼ਣ” Punjabi Essay, Paragraph, Speech for Class 7, 8, 9,...
ਪੰਜਾਬੀ ਨਿਬੰਧ

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.