ਅਕਲ ਵੱਡੀ ਜਾਂ ਤਾਕਤ
Akal vadi ja Takat
ਇੱਕ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਹ ਹਰ ਰੋਜ਼ ਕਈ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ। ਜੰਗਲ ਦੇ ਸਾਰੇ ਜਾਨਵਰ ਉਸ ਤੋਂ ਡਰਦੇ ਸਨ। ਇੱਕ ਦਿਨ ਜਾਨਵਰਾਂ ਨੇ ਮੀਟਿੰਗ ਕੀਤੀ। ਉਹਨਾਂ ਨੇ ਸ਼ੇਰ ਦੇ ਖਾਣ ਲਈ ਰੋਜ਼ਾਨਾ ਇੱਕ ਜਾਨਵਰ ਭੇਜਣ ਦਾ ਫੈਸਲਾ ਕੀਤਾ। ਜਾਨਵਰਾਂ ਦੀ ਗੱਲ ਸੁਣ ਕੇ ਸ਼ੇਰ ਮੰਨ ਗਿਆ।
ਇੱਕ ਦਿਨ ਗਿੱਦੜ ਦੀ ਵਾਰੀ ਸੀ ਸ਼ੇਰ ਕੋਲ ਜਾਣ ਦੀ। ਗਿੱਦੜ ਬਹੁਤ ਚਲਾਕ ਸੀ। ਉਹ ਦੇਰ ਨਾਲ ਸ਼ੇਰ ਕੋਲ ਪਹੁੰਚਿਆ ਅਤੇ ਮੱਥਾ ਟੇਕਿਆ ਅਤੇ ਕਿਹਾ, “ਵਨਰਾਜ, ਤੁਸੀਂ ਮੈਨੂੰ ਖੁਸ਼ੀ ਨਾਲ ਖਾਓ।
ਮੈਨੂੰ ਤੁਹਾਡੇ ਹੱਥੋਂ ਮਰਨ ਦਾ ਕੋਈ ਦੁੱਖ ਨਹੀਂ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ। ਇੱਕ ਹੋਰ ਸ਼ੇਰ ਵੀ ਇਸ ਜੰਗਲ ਵਿੱਚ ਆ ਗਿਆ ਹੈ ਅਤੇ ਇੱਕ ਵੱਡੇ ਖੂਹ ਵਿੱਚ ਆਰਾਮ ਨਾਲ ਬੈਠਾ ਹੈ। ਉਸਨੇ ਮੈਨੂੰ ਰੋਕਿਆ ਸੀ। ਮੈਂ ਬੜੀ ਮੁਸ਼ਕਲ ਨਾਲ ਭੱਜ ਕੇ ਤੁਹਾਡੇ ਕੋਲ ਆਯਾ ਹਾਂ।”
ਗਿੱਦੜ ਦੀ ਗੱਲ ਸੁਣ ਕੇ ਸਿੰਘ ਨੂੰ ਬਹੁਤ ਗੁੱਸਾ ਆਇਆ। ਗਿਦੜ ਸਿੰਘ ਨੂੰ ਖੂਹ ਕੋਲ ਲੈ ਗਿਆ। ਗਿੱਦੜ ਨੇ ਉਸ ਖੂਹ ਦੇ ਪਾਣੀ ਵਿੱਚ ਸ਼ੇਰ ਨੂੰ ਉਸਦਾ ਪ੍ਰਤੀਬਿੰਬ ਦਿਖਾਇਆ।
ਸ਼ੇਰ ਸਮਝ ਗਿਆ ਕਿ ਪਾਣੀ ਵਿੱਚ ਸੱਚੀ ਇੱਕ ਹੋਰ ਸ਼ੇਰ ਹੈ। ਗੁੱਸੇ ਵਿੱਚ ਸ਼ੇਰ ਨੇ ਖੂਹ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬ ਗਿਆ। ਗਿੱਦੜ ਦੀ ਜਾਨ ਬਚ ਗਈ। ਸੱਚੀ, ਬੁੱਧੀ ਤਾਕਤ ਨਾਲੋਂ ਵੱਡੀ ਹੈ।