ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ
Shri Harimandar Sahib de Darshan
ਭੂਮਿਕਾ–ਸ੍ਰੀ ਹਰਿਮੰਦਰ ਸਾਹਿਬ ਭਾਰਤ ਦੇ ਪ੍ਰਸਿੱਧ ਮੰਦਰਾਂ ਵਿਚੋਂ ਇਕ ਇਤਿਹਾਸਕ ਮੰਦਰ ਹੈ।ਇਹ • ਪੰਜਾਬ ਦੇ ਸ਼ਰੋਮਣੀ ਸ਼ਹਿਰ ਅੰਮ੍ਰਿਤਸਰ ਵਿਚ ਸਥਾਪਤ ਹੈ।
ਇਸ ਸਥਾਨ ਨਾਲ ਸੰਬੰਧਿਤ ਇਤਿਹਾਸਕ ਵਾਰਤਾਵਾਂ– ਇਸ ਸਥਾਨ ਨਾਲ ਸੰਬੰਧਿਤ ਦੇ ਇਤਿਹਾਸਕ ਵਾਰਤਾਵਾਂ ਸੁਣਨ ਵਿਚ ਆਉਂਦੀਆਂ ਹਨ। ਇਕ ਤਾਂ ਇਹ ਕਿ ਸ੍ਰੀ ਗੁਰੂ ਰਾਮ ਦਾਸ ਜੀ ਦੇ ਸਮੇਂ ਇਕ ਕੋੜੀ ਨਾਲ ਵਿਆਹੀ ਹੋਈ ਰਾਜੇ ਦੀ ਧੀ ਰਜਨੀ ਆਪਣੇ ਪਿੰਗਲੇ ਪਤੀ ਨੂੰ ਇਕ ਟੋਕਰੇ ਵਿਚ ਪਾ ਕੇ ਇਸ ਅਸਥਾਨ ਤੇ ਆਈ।ਉਸ ਨੇ ਕੋੜੀ ਪਤੀ ਦੇ ਟੋਕਰੇ ਨੂੰ ਇਕ ਛੱਪੜ ਕੋਲ ਰੱਖ ਦਿੱਤਾ ਅਤੇ ਆਪ ਉਸ ਦੇ · ਖਾਣ ਲਈ ਕੁਝ ਲੈਣ ਵਾਸਤੇ ਨਗਰੀ ਵੱਲ ਗਈ। ਉਸ ਦੇ ਜਾਣ ਤੋਂ ਬਾਅਦ ਕੁੜੀ ਨੇ ਵੇਖਿਆ ਕਿ ਕਾਂ ਛੱਪੜ ਵਿਚੋਂ ਨਹਾ ਕੇ ਚਿੱਟੇ ਹੰਸ ਹੋ ਰਹੇ ਹਨ, ਉਸ ਵੀ ਛੱਪੜ ਵਿਚ ਟੁੱਭੀ ਲਾ ਦਿੱਤੀ।ਉਹ ਕੰਚਨ ਵਰਗਾ ਹੋ ਗਿਆ। ਫਿਰ ਇਸ ਥਾਂ ਤੇ ਗੁਰੂ ਸਾਹਿਬ ਨੇ ਅੰਮ੍ਰਿਤ ਸਰੋਵਰ ਬਣਾਇਆ।ਪਿੱਛੋਂ ਇਸੇ ਸਰੋਵਰ ਦੇ ਨਾਂ ਤੇ ਹੀ ਇਸ ਸ਼ਹਿਰ ਦਾ ਨਾਂ ਅੰਮ੍ਰਿਤਸਰ ਪੈ ਗਿਆ।
ਦੂਜੀ ਇਹ ਕਿ ਜਦੋਂ ਸ੍ਰੀ ਰਾਮ ਚੰਦਰ ਨੇ ਆਪਣੀ ਧਰਮ ਪਤਨੀ ਸੀਤਾ ਨੂੰ ਬਨਵਾਸ ਦਿੱਤਾ, ਤਾਂ ਉਨ੍ਹਾਂ ਦਾ ਭਰਾ ਲਛਮਣ ਆਪਣੇ ਵੱਡੇ ਭਰਾ ਦੀ ਆਗਿਆ ਅਨੁਸਾਰ ਆਪਣੀ ਭਰਜਾਈ ਨੂੰ ਅਜੋਕੇ ਹਰਿਮੰਦਰ ਸਾਹਿਬ ਵਾਲੇ ਸਥਾਨ ਦੇ ਨੇੜੇ-ਤੇੜੇ ਜੰਗਲ ਵਿਚ ਛੱਡ ਗਿਆ ਸੀ, ਉਸ ਵੇਲੇ ਇੱਥੇ ਜੰਗਲ ਹੀ ਜੰਗਲ ਸਨ। ਇਥੇ ਹੀ ਸੀਤਾ ਦੇ ਬੱਚਿਆਂ ਲਵ ਤੇ ਕੁਸ਼ ਨੇ ਅਸ਼ਵਮੇਧ ਯੁੱਧ ਵੇਲੇ ਸ੍ਰੀ ਰਾਮ ਚੰਦਰ ਜੀ ਦੀ ਸੈਨਾ ਨਾਲ ਲੜਾਈ ਕੀਤੀ ਸੀ। ਇਸ ਲੜਾਈ ਵਿਚ ਮੋਇਆਂ ਨੂੰ ਜੀਵਤ ਕਰਨ ਅਤੇ ਫੱਟੜਾਂ ਨੂੰ ਠੀਕ ਕਰਨ ਲਈ ਅੰਮ੍ਰਿਤ ਲਿਆਂਦਾ ਗਿਆ, ਜਿਹੜਾ ਬਚ ਗਿਆ, ਉਸਨੂੰ ਨਾਲ ਦੇ ਛੱਪੜ ਵਿਚ ਡੋਲ੍ਹ ਦਿੱਤਾ ਗਿਆ।ਇਸ ਅੰਮ੍ਰਿਤ ਨਾਲ ਛੱਪੜ ਦਾ ਸਾਰਾ ਪਾਣੀ ਅੰਮ੍ਰਿਤ ਬਣ ਗਿਆ।
ਹਰਿਮੰਦਰ ਸਾਹਿਬ ਦੀ ਉਸਾਰੀ ਨਾਲ ਸੰਬੰਧਿਤ ਇਤਿਹਾਸਕ ਵਾਰਤਾ– ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ। ਮੀਆਂ ਮੀਰ, ਇਕ ਮੁਸਲਮਾਨ ਫ਼ਕੀਰ ਨੇ ਇਸ ਮਹਾਂ-ਮੰਦਰ ਦੀ ਨੀਂਹ ਰੱਖੀ। ਇਤਿਹਾਸ ਦੱਸਦਾ ਹੈ ਕਿ ਮੀਆਂ ਮੀਰ ਕੋਲੋਂ ਸਹਿਜ ਸੁਭਾਅ ਹੀ ਇੱਟ ਪੁੱਠੀ ਰੱਖ ਹੋ ਗਈ ਤੇ ਰਾਜ ਨੇ ਉਸ ਨੂੰ ਉਲਟਾ ਕੇ ਸਿੱਧਾ ਕੀਤਾ। ਇਹ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਭਵਿੱਖ ਬਾਣੀ ਕੀਤੀ ਕਿ ਇਹ ਮੰਦਰ ਕਿਸੇ ਵੇਲੇ ਢਹਿ-ਢੇਰੀ ਹੋ ਕੇ ਫਿਰ ਨਵੇਂ ਸਿਰਿਉਂ ਬਣਾਇਆ ਜਾਵੇਗਾ। ਇਹ ਗੱਲ ਠੀਕ ਨਿਕਲੀ। ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਕਿ ਸਿੱਖਾਂ ਦੇ ਹਰਿਮੰਦਰ ਸਾਹਿਬ ਵਿਚ ਕੋਈ ਅਦੁੱਤੀ ਸ਼ਕਤੀ ਹੈ, ਜਿਹੜੀ ਇਨ੍ਹਾਂ ਵਿਚ ਮੁੜ ਤਾਕਤ ਭਰ ਦਿੰਦੀ ਹੈ।ਉਸ ਨੇ ਇਸ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਆ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ।ਕੁਝ ਚਿਰ ਬਾਅਦ ਸਿੱਖਾਂ ਨੇ ਫਿਰ ਸਰੋਵਰ ਦੀ ਖੁਦਾਈ ਕੀਤੀ, ਮੁੜ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਮੰਦਰਉੱਤੇ ਸੋਨੇ ਦੀ ਝਾਲ ਫਿਰਵਾਈ, ਜਿਸ ਕਰਕੇ ਇਸ ਨੂੰ ਸੁਨਹਿਰੀ ਮੰਦਰ ਕਿਹਾ ਜਾਣ ਲੱਗ ਪਿਆ।
ਸੰਗਮਰਮਰ ਦਾ ਬਣਿਆ ਹੋਇਆ ਇਹ ਸੁਹਾਵਣਾ ਮੰਦਰ ਰੇਲਵੇ ਸਟੇਸ਼ਨ ਤੋਂ ਡੇਢ ਮੀਲ ਦੀ ਵਿੱਥ ਉੱਤੇ ਹੈ। ਇਸ ਦੇ ਚਹੁੰ ਪਾਸਿਆਂ ਨੂੰ ਆਉਣ-ਜਾਣ ਲਈ ਚਾਰ ਦਰਵਾਜ਼ੇ ਹਨ। ਕਿਹਾ ਜਾਂਦਾ ਹੈ ਕਿ ਚਾਰ ਦਰਵਾਜ਼ੇ ਇਸ ਗੱਲ ਦੇ ਸੂਚਕ ਹਨ ਕਿ ਇਥੇ ਹਰ ਕੌਮ ਦਾ ਬੰਦਾ ਆਜਾ ਸਕਦਾ ਹੈ, ਕਿਸੇ ਵਾਸਤੇ ਕੋਈ ਬੰਦਸ਼ ਨਹੀਂ।ਇਹ ਅੰਮ੍ਰਿਤ ਸਰੋਵਰ ਦੇ ਵਿਚਕਾਰ ਬਣਿਆ ਹੋਇਆ ਹੈ। ਇਸ ਨੂੰ ਕੇਵਲ ਇਕ ਰਸਤਾ ਜਾਂਦਾ ਹੈ। ਇਹ ਰਸਤਾ ਦਰਸ਼ਨੀ ਡਿਉਢੀ ਨੂੰ ਇਕ ਪੁਲ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਨਾਲ ਮਿਲਾਉਂਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਦਾ ਦ੍ਰਿਸ਼– ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਲੋਕ ਦੂਰੋਂ-ਨੇੜਿਉਂ ਕਰੇ ਹੀ ਰਹਿੰਦੇ ਹਨ।ਉਹ ਰਿਕਸ਼ਿਉਂ ਜਾਂ ਟਾਂਗਿਉਂ ਉਤਰਦਿਆਂ ਸਾਰ ਸਭ ਤੋਂ ਪਹਿਲਾਂ ਪੁੱਛ-ਗਿੱਛ ਦਫ਼ਤਰ ਤੋਂ ਲੋੜੀਂਦੀ ਜਾਣਕਾਰੀ ਲੈ ਕੇ ਆਪਣੇ ਗਹਿਣੇ ਗੱਟੇ ਤੇ ਨਕਦੀ ਨੂੰ ਇਕ ਖਾਸ ਦਫਤਰ ਵਿਚ ਜਮਾ ਕਰਵਾ ਕੇ ਸਾਮਾਨ ਆਦਿ ਰੱਖਣ ਲਈ ਸ੍ਰੀ ਗੁਰੂ ਰਾਮ ਦਾਸ ਨਿਵਾਸ ਵਿਚ ਕਮਰਾ ਅਲਾਟ ਕਰਵਾਉਂਦੇ ਹਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰੂਆਂ ਦੇ ਠਹਿਰਣ ਲਈ ਇਹ ਦੋ-ਮੰਜ਼ਲੀ ਇਮਾਰਤ ਬਣਵਾਈ ਹੋਈ ਹੈ। ਇਸ ਵਿਚ ਲਗਭਗ 150 ਕਮਰੇ ਹਨ।ਇਸ ਵਿਚ ਯਾਤਰੂਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਯਾਤਰੂਆਂ ਦੇ ਠਹਿਰਣ ਲਈ ਗੁਰੂ ਨਾਨਕ ਨਿਵਾਸ ਨਾਮੀ ਇਕ ਹੋਰ ਇਮਾਰਤ ਦੀ ਉਸਾਰੀ ਵੀ ਹੋ ਚੁਕੀ ਹੈ। ਯਾਤਰੁ ਅਲਾਟ ਹੋਏ ਕਮਰੇ ਵਿਚ ਆਪਣਾ ਨਿੱਕ-ਸੁਕ ਰੱਖਣ ਤੋਂ ਬਾਅਦ ਧੰਨ ਗੁਰੂ ਰਾਮਦਾਸ “ਧੰਨ ਗੁਰੂ ਰਾਮ ਦਾਸ ਸਿਮਰਦੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵੱਲ ਜਾਂਦੇ ਹਨ।ਜੋੜੇ ਰੱਖਣ ਵਾਲੀ ਥਾਂ ਲੰਘਣ ਤੋਂ ਪਹਿਲਾਂ ਜੋੜੇ ਲਾਹ ਕੇ ਹਰ ਕੋਈ ਪੈਰੋਂ ਨੰਗਾ ਹੋ ਜਾਂਦਾ ਹੈ। ਤੇ ਸਿਰੋਂ ਨੰਗਾ ਆਪਣਾ ਸਿਰ ਕੱਜ ਲੈਂਦਾ ਹੈ । ਸਾਰੇ ਸਭ ਤੋਂ ਪਹਿਲਾਂ ਗੁਰਦੁਆਰਾ ਦੂਖ-ਭੰਜਨੀ ਸਾਹਿਬ ਅੱਗੇ ਸਿਰ ਨਿਵਾਉਂਦੇ ਹਨ।ਇਥੇ ਆਮ ਤੌਰ ਤੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਅਖੰਡ ਪਾਠ ਹੋ ਰਿਹਾ ਹੁੰਦਾ ਹੈ।ਉਪਰੰਤ ਉਹ ਇਥੇ ਬੇਰੀ ਥੱਲੇ ਅੰਮ੍ਰਿਤ ਸਰੋਵਰ ਵਿਚ ਟੁੱਭੀ ਲਾਉਂਦੇ ਹਨ।ਸ਼ਰਧਾ ਵਿਚ ਮਗਨ ਉਹ ਉਸੇ ਅੰਮ੍ਰਿਤ ਨਾਲ ਨਹਾਉਂਦੇ ਹਨ ਤੇ ਉਹੀ ਬੁੱਕਾਂ ਭਰ-ਭਰ ਪੀਂਦੇ ਜਾਂਦੇ ਹਨ। ਕੋਈ ਜਪੁਜੀ ਸਾਹਿਬ, ਕੋਈ ਮੂਲ-ਮੰਤਰ ਕੋਈ ਕੇਵਲ ‘ਸਤਿਨਾਮ ਵਾਹਿਗੁਰੂ ਤੇ ਕੋਈ ਧੰਨ ਗੁਰੂ ਰਾਮਦਾਸ ਦਾ ਜਾਪ ਕਰਨ ਲੱਗ ਪੈਂਦਾ ਹੈ।ਇਥੇ ਇਸਤਰੀਆਂ ਦੇ ਇਸ਼ਨਾਨ ਲਈ ਵੱਖਰਾ ਪੋਣਾ ਬਣਿਆ ਹੋਇਆ ਹੈ।ਇਹ ਉਹੀ ਥਾਂ ਹੈ ਜਿਥੇ ਕਾਂ ਨਹਾ ਕੇ ਚਿੱਟੇ ਹੋ ਗਏ ਸਨ ਅਤੇ ਇਕ ਰਾਜੇ ਦੇ ਜਵਾਈ ਦਾ ਕੋੜ ਠੀਕ ਹੋ ਗਿਆ ਸੀ।ਇਹ ਅੰਮ੍ਰਿਤ ਹੁਣ ਵੀ ਕਰਾਮਾਤੀ ਸ਼ਕਤੀ ਰੱਖਦਾ ਹੈ। ਹੁਣ ਵੀ ਇਹ ਸ਼ਰਧਾਵਾਨਾਂ ਦੇ ਦੁੱਖ ਨਿਵਾਰਦਾ ਹੈ।
ਇਸ਼ਨਾਨ ਕਰਨ ਤੋਂ ਬਾਅਦ ਸਭ ਖੱਬੇ ਪਾਸਿਉਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਦੇ ਸੀਸ ਡਿੱਗਣ ਵਾਲੀ ਥਾਂ ਤੇ ਪੁੱਜ ਕੇ ਰੁਕ ਜਾਂਦੇ ਹਨ।ਉਹ ‘ਧੰਨ ਬਾਬਾ ਦੀਪ ਸਿੰਘ ਕਰਦੇ ਉਸ ਅਦੁੱਤੀ ਸ਼ਹੀਦ ਅੱਗੇ ਆਪਣਾ ਸਿਰ ਨਿਵਾ ਦਿੰਦੇ ਹਨ। ਇਸ ਤੋਂ ਬਾਅਦ ਗੁਰਦੁਆਰਾ ਲਾਚੀ ਬੇਰ ਆ ਜਾਂਦਾ ਹੈ।ਇਹ ਗੁਰਦੁਆਰਾ ਦਰਸ਼ਨੀ ਡਿਓਢੀ ਦੇ ਬਿਲਕੁਲ ਨਾਲ ਹੀ ਹੈ। ਇਥੇ ਵੀ ਗੁਰਦੁਆਰਾ ਦੁਖ-ਭੰਜਨੀ ਸਾਹਿਬ ਵਾਂਗ ਹਰ ਵੇਲੇ ਗੁਰੂ ਗਰੰਥ ਸਾਹਿਬ ਦਾ ਅਖੰਡ ਪਾਠ ਹੁੰਦਾ ਰਹਿੰਦਾ ਹੈ |ਸਭ ਲੋਕ ਇਥੇ ਮੱਥਾ ਟੇਕਦੇ ਹਨ।ਉਪਰੰਤ ਉਹ ਸ਼੍ਰੀ ਦਰਬਾਰ ਸਾਹਿਬ (ਸ੍ਰੀ ਹਰਿਮੰਦਰ ਸਾਹਿਬ) ਦੀ ਭੇਟ ਚੜ੍ਹਾਉਣ ਲਈ ਦਰਸ਼ਨੀ ਡਿਓਢੀ ਦੇ ਸਾਹਮਣਿਉਂ ਆਪਣੀ ਵਿੱਤ ਤੇ ਸ਼ਰਧਾ ਅਨੁਸਾਰ ਸਵਾ, ਢਾਈਜਾਂ ਪੰਜ ਰੁਪਏ ਦਾ ਕੜਾਹ-ਪ੍ਰਸ਼ਾਦ ਲੈ ਕੇ (ਇਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਿਆ-ਬਣਾਇਆ ‘ਕੜਾਹ-ਪਸਾਦ ਮਿਲ ਜਾਂਦਾ ਹੈ) ਦਰਸ਼ਨੀ ਡਿਓਢੀ ਦੇ ਦਰਵਾਜ਼ੇ ਨੂੰ ਨਮਸਕਾਰ ਕਰਦੇ ਹੋਏ ਪਲ ਪਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਪੁਲ ਕਾਫ਼ੀ ਚੌੜਾ ਹੈ।ਇਹ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਇਕ ਰਸਤਾ ਸ੍ਰੀ ਹਰਿਮੰਦਰ ਸਾਹਿਬ ਵਿਚ ਜਾਣ ਵਾਲਿਆਂ ਲਈ ਹੈ ਤੇ ਦੂਜਾ ਵਾਪਸ ਆਉਣ ਵਾਲਿਆਂ ਲਈ ਸੀ ਹਰਿਮੰਦਰ ਸਾਹਿਬ ਵਿਚ ਹੋ ਰਹੇ ਸ਼ਬਦ-ਕੀਰਤਨ ਦੀ ਧੁਨੀ ਹਰ ਯਾਤਰ ਨੂੰ ਇਕ ਅਨੋਖਾ ਰਸ ਪ੍ਰਦਾਨ ਕਰਦੀ ਹੈ।ਇਸ ਪਵਿੱਤਰ ਮੰਦਰ ਦੀ ਸਭ ਤੋਂ ਉਪਰਲੀ ਮੰਜ਼ਲ ਵਿਚ ਇਕ ਸ਼ੀਸ਼-ਮਹੱਲ ਬਣਿਆ . ਹੋਇਆ ਹੈ।ਇਹ ਉਹ ਆਸਣ ਹੈ ਜਿਥੇ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਭਗਤੀ ਕਰਿਆ ਕਰਦੇ ਸਨ।
ਨਾਲ ਲੱਗਦੀਆਂ ਇਤਿਹਾਸਕ ਇਮਾਰਤਾਂ ਦਾ ਵੇਰਵਾ–ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਸਭ ਯਾਤਰੁ ਗੁਰਦੁਆਰਾ ਅਕਾਲ ਤਖ਼ਤ ਵਿਚ ਹਾਜ਼ਰੀ ਭਰਦੇ ਹਨ।ਇਹ ਗੁਰਦੁਆਰਾ ਦਰਸ਼ਨੀ ਡਿਓਢੀ ਦੇ ਐਨ ਸਾਹਮਣੇ ਹੈ। ਇਸ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਬਣਵਾਇਆ ਸੀ। ਇਸ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਕਚਹਿਰੀ ਕਿਹਾ ਜਾਂਦਾ ਹੈ। ਇਥੇ ਸਿੱਖ ਕੌਮ ਦੇ ਸਭ ਜ਼ਰੂਰੀ ਫ਼ੈਸਲੇ ਹੁੰਦੇ ਹਨ।ਇਥੇ ਵੀ ਹਰ ਵੇਲੇ ਅਖੰਡ ਪਾਠ ਹੁੰਦਾ ਰਹਿੰਦਾ ਹੈ। ਅਕਾਲ ਤਖ਼ਤ ਦੇ ਦਰਸ਼ਨਾਂ ਤੋਂ ਬਾਅਦ ਉਹ ਪਰਕਰਮਾ ਦੇ ਚੱਕਰ ਨੂੰ ਰਿਆਂ ਕਰਦੇ ਹੋਏ ਅਜਾਇਬ-ਘਰ ਪੁੱਜਦੇ ਹਨ। ਇਥੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਸਹਿਬਜ਼ਾਦਿਆਂ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਸਤਰਾਂ ਤੋਂ ਛੁੱਟ ਸਿੱਖ ਇਤਿਹਾਸ ਨਾਲ ਸੰਬੰਧਤ ਵੱਖ-ਵੱਖ ਤਸਵੀਰਾਂ ਨੂੰ ਬੜੇ ਗਹੁ ਨਾਲ ਵੇਖਦੇ ਹਨ। ਅਜਾਇਬ-ਘਰ ਤੋਂ ਬਾਅਦ ਪੜੇ-ਲਿਖੇ ਰੈਫ਼ਰੈਂਸ ਲਾਇਬਰੇਰੀ ਵਿਚ ਕਿਤਾਬਾਂ ਦੀ ਫੋਲਾ-ਫਾਲੀ ਵਿਚ ਜੁਟ ਜਾਂਦੇ ਹਨ।
ਇੰਨਾ ਕੁਝ ਵੇਖਣ ਸੁਣਨ ਤੋਂ ਬਾਅਦ ਯਾਤਰੂਆਂ ਦੀ ਭੁੱਖ ਚਮਕ ਚੁਕੀ ਹੁੰਦੀ ਹੈ। ਗੁਰਦੁਆਰਾ ਪ੍ਰਬੰਧਕਾਂ ਵਲੋਂ ਲੰਗਰ ਦਾ ਪ੍ਰਬੰਧ ਹੁੰਦਾ ਹੈ ਜਿਹੜਾ ਤਕਰੀਬਨ 24 ਘੰਟੇ ਚਲਦਾ ਹੈ। ਕਈ ਇਕ ਦੋ ਦਿਨ ਟਿਕੇ ਰਹਿੰਦੇ ਹਨ ਅਤੇ ਕਈ ਉਸੇ ਦਿਨ ਵਾਪਸ ਚਲੇ ਜਾਂਦੇ ਹਨ।
ਸੀ ਹਰਿਮੰਦਰ ਸਾਹਿਬ ਵਿਚ ਲੱਗਣ ਵਾਲੇ ਮੇਲੇ–ਸੀ ਹਰਿਮੰਦਰ ਸਾਹਿਬ ਵਿਚ ਉਂਜ ਤਾਂ ਹਰ ਰੋਜ਼ ਮੇਲਾ ਲੱਗਿਆ ਰਹਿੰਦਾ ਹੈ ਪਰ ਸਾਲ ਵਿਚ ਦੋ ਮੇਲਿਆਂ-ਦੀਵਾਲੀ ਤੇ ਵਿਸਾਖੀ ਦੀ ਰੌਣਕ ਤਾਂ ਵੇਖਣ ਯੋਗ ਹੁੰਦੀ ਹੈ। ਦੀਵਾਲੀ ਵਾਲੀ ਰਾਤ ਦੀਪਮਾਲਾ ਇਕ ਅਨੋਖਾ ਰੰਗ ਦਿੰਦੀ ਹੈ। ਜਿੱਥੇ ਸ੍ਰੀ ਹਰਿਮੰਦਰ ਸਾਹਿਬ ਤੇ ਪਰਕਰਮਾ ਦੇ ਚਾਰ ਚੁਫੇਰੇ ਦੀਵੇ ਤੇ ਮੋਮਬੱਤੀਆਂ ਟਿਮਟਿਮਾ ਰਹੇ ਹੁੰਦੇ ਹਨ, ਉਥੇ ਅਸਮਾਨੀ ਤਾਰਿਆਂ ਦਾ ਸਰੋਵਰ ਵਿਚ ਪੈ ਰਿਹਾ ਅਕਸ ਪਾਣੀ ਨੂੰ ਜਗਮਗਾਉਂਦਾ ਵਿਖਾਈ ਦਿੰਦਾ ਹੈ।ਆਤਸ਼ਬਾਜ਼ੀ ਇਸ ਦ੍ਰਿਸ਼ ਨੂੰ ਹੋਰ ਵੀ ਚਮਕਾ ਦਿੰਦੀ ਹੈ।ਇਨ੍ਹਾਂ ਮੇਲਿਆਂ ਵਿਚ ਅੰਤਾਂ ਦੀ ਭੀੜ ਹੁੰਦੀ ਹੈ, ਕਿਤੇ ਤਿਲ ਧਰਨ ਨੂੰ ਵੀ ਥਾਂ ਨਹੀਂ ਮਿਲਦੀ।
ਸਿੱਟਾ– ਸ੍ਰੀ ਹਰਿਮੰਦਰ ਸਾਹਿਬ ਦੀ ਇਕ-ਇਕ ਸੰਗਮਰਮਰੀ ਸਿਲ ਨੂੰ ਗਹੁ ਨਾਲ ਵੇਖਿਆਂ ਦੋ ਗੱਲਾਂ ਦਾ ਪਤਾ ਲੱਗਦਾ ਹੈ।ਇਕ ਤਾਂ ਇਹ ਕਿ ਕਿਹੜੇ ਆਦਮੀ ਨੇ ਕਿੰਨਾ ਰੁਪਿਆ ਦਾਨ ਦਿੱਤਾ, ਦੁਜੇ ਇਹ ਕਿ ਇਸ ਦੀ ਨੀਂਹ ਵਿਚ ਪਤਾ ਨਹੀਂ ਕਿਸ ਮਹਾਂ-ਵਿਅਕਤੀ ਦਾ ਖ਼ੂਨ ਡੁੱਲਿਆ ਹੋਣਾ ਹੈ, ਇਹ ਖ਼ਿਆਲ ਆਉਂਦਿਆਂ ਸਾਰ ਹੀ ਰੌਂਗਟੇ ਖੜੇ ਹੋ ਜਾਂਦੇ ਹਨ।