ਭਾਈ ਵੀਰ ਸਿੰਘ
Bhai Veer Singh
ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਉਸਰਈਆਂ ਵਿੱਚੋਂ ਹਨ।ਆਪ ਦੇ ਯਤਨਾਂ ਸਦਕਾ ਪੰਜਾਬੀ ਸਾਹਿੱਤ ਵਿੱਚ ਨਾਵਲ, ਨਾਟਕ, ਪੱਤਰਕਾਰੀ, ਨਿੱਕੀ ਕਵਿਤਾ ਤੇ ਮਹਾਂਕਾਵਿ ਆਦਿ ਸਾਹਿੱਤਕ ਵੰਨਗੀਆਂ ਹੋਂਦ ਵਿੱਚ ਆਈਆਂ।ਆਪ ਦੀ ਰਚਨਾ ਇੱਕ ਪੁਲ ਵਾਂਗ ਹੈ, ਜੋ ਸਾਹਿੱਤ ਦੀਆਂ ਪੂਰਬੀ ਤੇ ਪੱਛਮੀ ਰੂੜੀਆਂ ਵਿਚਾਲੇ ਬੱਧਾ ਹੋਇਆ ਹੈ।ਆਪ ਨੇ ਬਜੀ ਲੱਦੀ ਪੰਜਾਬੀ ਨੂੰ ਤਿਆਗ ਕੇ ਨਿਰੋਲ ਪੰਜਾਬੀ ਬੋਲੀ ਨੂੰ ਅਪਣਾਇਆ। ਪੰਜਾਬੀ ਸਾਹਿੱਤ ਵਿੱਚ ਪਹਿਲੀ ਵਾਰ ਆਪ ਨੇ ਨਵੀਨ ਵਾਰਤਕ ਸ਼ੈਲੀ ਅਪਣਾਈ ਜਿਸ ਵਿੱਚ ਪੁਰਾਣੀ ਵਾਰਤਕ ਦਾ ਅੰਸ਼ ਐਵੇਂ ਨਾਂ-ਮਾਤਰ ਹੀ ਰਹਿ ਗਿਆ। ਕਈ ਸਮਾਲੋਚਕ ਆਪ ਦੀ ਵਾਰਤਕ ਨੂੰ ਕਵਿਤਾ ਨਾਲੋਂ ਉਚੇਰਾ ਮੰਨਦੇ ਹਨ ਅਤੇ ਕਈ ਕਵਿਤਾ ਨੂੰ ਵਾਰਤਕ ਨਾਲੋਂ ਚੰਗੋਰਾ ਖ਼ਿਆਲ ਕਰਦੇ ਹਨ। ਸਿੱਖ ਸੰਪਰਦਾ ਦੇ ਸਾਹਿੱਤ ਦੇ ਸਭ ਤੋਂ ਵੱਡੇ ਲੇਖਕ ਹੋਣ ਕਰ ਕੇ ਆਪ ਨੂੰ ਵੀਹਵੀਂ ਸਦੀ ਦਾ ਭਾਈ ਗੁਰਦਾਸ ਕਿਹਾ ਜਾਂਦਾ ਹੈ। ਆਪ ਨੇ ਉਸ ਨਾਜ਼ੁਕ ਸਮੇਂ, ਜਦੋਂ ਕਿ ਸਿੱਖੀ ਖ਼ਤਰੇ ਵਿੱਚ ਸੀ, ਸਿੱਖ ਧਰਮ ਦੀ ਉੱਚਤਾ ਤੇ ਚਾਨਣਾ ਪਾ ਕੇ ਕਈ ਤਰ੍ਹਾਂ ਦੇ ਪਾਏ ਜਾ ਰਹੇ ਭੁਲੇਖਿਆਂ ਨੂੰ ਕੱਢਿਆ। ਆਪ ਦੀਆਂ ਰਚਨਾਵਾਂ ਦੁਆਰਾ ਸਿੱਖ ਜਗਤ ਵਿੱਚ ਇੱਕ ਹਲੂਣਾ ਜਿਹਾ ਆਇਆ ਤੇ ਪੋ: ਪੂਰਨ ਸਿੰਘ ਜਿਹੇ ਵਿਦਵਾਨ ਮੁੜ ਸਿੰਘ ਸੱਜ ਗਏ |ਆਪ ਦੀ ਮਹਾਨ ਸਾਹਿੱਤਕ ਦੇਣ ਸਦਕਾ ਪੰਜਾਬ ਯੂਨੀਵਰਸਿਟੀ ਨੇ 1948 ਈ.ਵਿੱਚ ਆਪ ਨੂੰ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਦਿੱਤੀ।1952 ਈ. ਵਿੱਚ ਪੰਜਾਬ ਸਰਕਾਰ ਨੇ ਆਪ ਨੂੰ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਅਤੇ 1954 ਈ.ਵਿੱਚ ਭਾਰਤ ਸਰਕਾਰ ਨੇ ਆਪ ਨੂੰ ਸਾਹਿੱਤ ਅਕਾਦਮੀ ਦਾ ਮੈਂਬਰ ਨਾਮਜ਼ਦ ਕੀਤਾ।1955 ਈ. ਵਿੱਚ ਆਪ ਨੂੰ ਸਾਹਿਤ ਅਕਾਦਮੀ ਨੇ ‘ਮੇਰੇ ਸਾਈਆਂ ਜੀਓ` ਪੁਸਤਕ ਦੇ ਅਧਾਰ ‘ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਦਿੱਤਾ।1956 ਈ. ਵਿੱਚ ਆਪ ਨੇ ਗਣਰਾਜ ਦਿਵਸ ਦੇ ਅਵਸਰ ਤੇ ਰਾਸ਼ਟਰਪਤੀ ਨੇ ‘ਪਦਮ ਵਿਭੂਸ਼ਣ ਦੀ ਪਦਵੀ ਦੇ ਕੇ ਸਨਮਾਨਿਆ।
ਆਪ ਦਾ ਜਨਮ 5 ਦਸੰਬਰ, 1872 ਈ. ਵਿੱਚ ਦੀਵਾਨ ਕੌੜਾ ਮੱਲ ਦੇ ਖ਼ਾਨਦਾਨ ਦੀ ਅੱਠਵੀਂ ਪੀਹੜੀ ਡਾ: ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ।ਆਪ ਨੇ 1891 ਈ.ਵਿੱਚ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਦੱਸਵੀਂ ਦਾ ਇਮਤਿਹਾਨ ਪਾਸ ਕੀਤਾ।ਆਪ ਨੂੰ ਜ਼ਿਲੇ ਵਿੱਚੋਂ ਪਹਿਲੇ ਸਥਾਨ ‘ਤੇ ਆਉਣ ਕਰਕੇ ਡਿਸਟਿਕਟ ਬੋਰਡ ਵੱਲੋਂ ਸੋਨੇ ਦਾ ਮੈਡਲ ਇਨਾਮ ਦਿੱਤਾ ਗਿਆ।ਉਪਰੰਤ ਆਪ ਨੇ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਤੇ ਪਿਤਾ ਡਾ, ਚਰਨ ਸਿੰਘ ਦੀ ਮਦਦ ਨਾਲ ਸੰਸਕ੍ਰਿਤ, ਬ੍ਰਜ ਭਾਸ਼ਾ, ਫ਼ਾਰਸੀਤ ਉਰਦੂ ਆਦਿ ਦੇ ਸਾਹਿੱਤਾਂ ਨੂੰ ਪੜਿਆ |ਆਪ ਨੇ ਗੁਰਬਾਣੀ, ਸਿੱਖ ਇਤਿਹਾਸ ਤੇ ਹਿੰਦੂ-ਮਿਥਿਹਾਸ ਦਾ ਡੂੰਘਾ ਅਧਿਐਨ ਕੀਤਾ।ਆਪ ਨਾ ਕੇਵਲ ਧਾਰਮਕ ਵਾਯੂ-ਮੰਡਲ ਵਿੱਚ ਜਨਮੇ, ਪਲੇ ਤੇ ਜੁਆਨ ਹੋਏ, ਸਗੋਂ ਅੰਤਮ ਸੁਆਸ ਤੱਕ ਇਸੇ ਵਿੱਚ ਹੀ ਰਹੇ।
ਆਪ ਨੇ 1892 ਈ. ਵਿੱਚ ਸ. ਵਜ਼ੀਰ ਸਿੰਘ ਨਾਲ ਰਲ ਕੇ ‘ਵਜ਼ੀਦ ਹਿੰਦ ਪੈਸ’ ਚਲਾਇਆ ਜੋ ਹੁਣ ਪੰਜਾਬੀ ਛਪਾਈ ਦਾ ਸੁਹਣਾ ਕੰਮ ਕਰ ਰਿਹਾ ਹੈ | ਆਪ ਨੇ 1894 ਈ. ਵਿੱਚ ‘ਖ਼ਾਲਸਾ ਟਰੈਕਟ ਚਿਟੀ ਦੀ ਨੀਂਹ ਰੱਖ ਕੇ “ਨਿਰਗੁਣਿਆਰਾ ਨਾਂ ਦਾ ਪੰਦਰਵਾੜਾ ਟਰੈਕਟ ਕੱਢਣਾ ਸ਼ੁਰੂ ਕੀਤਾ।ਆਪ 1899 ਈ. ਵਿੱਚ ‘ਖ਼ਾਲਸਾ ਸਮਾਚਾਰ” (ਸਪਤਾਹਕ ਪੱਤਰ) ਕੱਢ ਕੇ ਪੰਜਾਬੀ ਵਿੱਚ ਅਖ਼ਬਾਰ ਦੇ ਦਿਲਸਿਲੇ ਨੂੰ ਚਲਾਇਆ।ਆਪ ਸਿੰਘ ਸਭਾ ਲਹਿਰ ਤੇ ਚੀਫ਼ ਖ਼ਾਲਸਾ ਦੀਵਾਨ ਦੇ ਮੁਖੀਆਂ ਵਿੱਚੋਂ ਸਨ। ਆਪ ਦੇ ਉੱਦਮ ਸਦਕਾ ਚੀਫ਼ ਖ਼ਾਲਸਾ ਦੀਵਾਨ ਦੀ ‘ਸਿੱਖ ਐਜੂਕੇਸ਼ਨਲ ਕਮੇਟੀ ਦੀ ਸਥਾਪਨਾ ਹੋਈ। ਆਪ ਨੇ ਵਿਦਿਅਕ ਪ੍ਰਚਾਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ, ਵਿਦਿਅਕ ਲੋੜਾਂ ਨੂੰ ਮੁੱਖ ਰੱਖ ਕੇ ਕਈ ਪੱਬਤਕਾਂ ਛਪਵਾਈਆਂ ਤੇ ਕਈ ਖ਼ਾਲਸਾ ਸਕੂਲ ਖੁਲ੍ਹਵਾਏ |ਆਪ ਲਗਪਗ 65-70 ਸਾਲ ਸਾਹਿਤ ਸੇਵਾ ਕਰ ਕੇ 13 ਜੂਨ, 1975 ਈ. ਵਿੱਚ ਸੁਰਗਵਾਸ ਹੋਏ।
ਆਪ ਦੀਆਂ ਪ੍ਰਮੁੱਖ ਸਾਹਿੱਤਕ ਰਚਨਾਵਾਂ ਇਸ ਪ੍ਰਕਾਰ ਹਨ:
(ਉ) ਕਵਿਤਾ-(1) ਰਾਣਾ ਸੂਰਤ ਸਿੰਘ (2) ਲਹਿਰਾਂ ਦੇ ਹਾਰ (3) ਮਟਕ ਹੁਲਾਰੇ (4) ਬਿਜਲੀਆਂ ਦੇ ਹਾਰ (5) ਪ੍ਰੀਤ ਵੀਣਾ(6) ਕੰਬਦੀ ਕਲਾਈ (7) ਕੰਤ ਮਹੇਲੀ (8) ਮੇਰੇ ਸਾਈਆਂ ਜੀਓ (9) ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ (ਅਨੁਵਾਦ)।
(ਅ) ਨਾਵਲ-(1) ਸੁੰਦਰੀ (2) ਬਿਜੈ ਸਿੰਘ (3) ਸਤਵੰਤ ਕੌਰ (4) ਸੁਭਾਗ ਜੀ ਦਾ ਸੁਧਾਰ ਹੱਥੀਂ ਬਾਬਾ ਨੌਧ ਸਿੰਘ।
(ੲ) ਨਾਟਕ–ਰਾਜਾ ਲਖਦਾਤਾ ਸਿੰਘ ॥
(ਸ) ਜੀਵਨੀ–(1) ਸ੍ਰੀ ਗੁਰੂ ਕਲਗੀਧਰ ਚਮਤਕਾਰ (2) ਗੁਰੂ ਨਾਨਕ ਚਮਤਕਾਰ (3) ਅਸ਼ਟ ਗੁਰ ਚਮਤਕਾਰ।
(ਹ) ਕੋਸ਼–ਸ੍ਰੀ ਗੁਰੂ ਗ੍ਰੰਥ ਕੋਸ਼।
(ਕ) ਟੀਕਾ-(1) ਪੰਜ ਗ੍ਰੰਥੀ ਸਟੀਕ (2) ਟੀਕਾ ਕਬਿਤ ਭਾਈ ਗੁਰਦਾਸ (3) ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ (ਅਪੂਰਨ)।
(ਖ)-ਸੰਪਾਦਤ ਰਚਨਾਵਾਂ-(1) ਸ੍ਰੀ ਗੁਰੂ ਨਾਨਕ ਪ੍ਰਕਾਸ਼ (ਕਿਰਤ ਭਾਈ ਸੰਤੋਖ ਸਿੰਘ) (2) ਗੁਰ ਪ੍ਰਤਾਪ ਸੂਰਜ ਗ੍ਰੰਥ (ਕਿਰਤ ਭਾਈ ਸੰਤੋਖ ਸਿੰਘ) (3) ਪ੍ਰਾਚੀਨ ਪੰਥ ਪ੍ਰਕਾਸ਼ (ਕਿਰਤ ਰਤਨ ਸਿੰਘ ਭੰਗੂ) (4) ਸਿੱਖਾਂ ਦੀ ਭਗਤ ਮਾਲਾ (5) ਗਿਆਨ ਰਤਨਾਵਲੀ (6) ਪੁਰਾਤਨ ਜਨਮ ਸਾਖੀ (7) ਕਬਿੱਤ ਦੇ ਸਵੱਯੇ-ਭਾਈ ਗੁਰਦਾਸ ਆਦਿ।
(ਉ) ਕਵੀ ਭਾਈ ਵੀਰ ਸਿੰਘ
ਭਾਈ ਵੀਰ ਸਿੰਘ ਜੀ ਦਾ ਅਨੁਭਵ ਅਧਿਆਤਮਕ ਹੈ ਜਿਸ ਦਾ ਅਧਾਰ ਵਧੇਰੇ ਕਰ ਕੇ ਗੁਰਮਤ ਸਿਧਾਂਤਾਂ ‘ਤੇ ਹੈ ਕਿਉਂਕਿ ਆਪ ਸਿੱਖ ਪਹਿਲਾਂ ਹਨ ਤੇ ਸਾਹਿੱਤਕ ਪਿੱਛੋਂ ਆਪ ਦਾ ਸਹਿੱਤ ਸਮੁੱਚੇ ਤੌਰ ‘ਤੇ ਸਿੱਖ-ਸਾਹਿੱਤ ਹੈ।
ਆਪ ਨੇ ਸਿਰਜਨਹਾਰ ਨੂੰ ਅਰੂਪ’, ‘ਨਿਰਾ ਨੂਰ’, ‘ਸ਼ਹੁ ਖਿੱਚਾਂ ਵਾਲਾ’, ‘ਸਜਨ’, ‘ਉਡਾਰ ਪ੍ਰੀਤਮ”, ਪਾਤਸ਼ਾਹ’, ‘ਚੰਨ’, ‘ਰਸਦਾਤਾ`, ‘ਸਾਂਈਂ ਤੇ‘ਘਟ ਘਟ ਵਿੱਚ ਵਸਣ ਵਾਲਾਂ ਆਦਿ ਸੂਖਮ ਚਿੰਨ੍ਹਾਂ ਨਾਲ ਉਪਮਾਇਆ ਹੈ ।ਨਾਲੇ ਦੱਸਿਆ ਹੈ ‘ਉਹ ਹੀ ਸ਼ਿਸ਼ਟੀ ਦਾ ਮਾਲਕ ਹੈ, “ਉਹ ਆਪ ਹੀ ਮਨੁੱਖ ਨੂੰ ਭੇਜਦਾ ਹੈ ਤੇ ਆਪ ਹੀ ਵਾਪਸ ਬੁਲਾ ਲੈਂਦਾ ਹੈ:
ਘੱਲੇ ਸੱਦੇ, ਪਾਤਸ਼ਾਹ ਏਤੇ ਉਥੇ ਆਪ,
ਅਮਰ ਖੇਡ ਮੈਂ ਓਸ ਦੀ, ਖੇਡ ਖਿਡਾਵੇ ਬਾਪ।
(ਕਮਲ ਗੋਦੀ ਵਿੱਚ ਤਰੇਲ ਮੋਤੀ–ਬਿਜਲੀਆਂ ਦੇ ਹਾਰ)
ਆਪ ਨੇ “ਚਲੋ ਚਲੀ ਦੀ ਸੱਦ !’ ਕਵਿਤਾ ਦੁਆਰਾ ਸਮਝਾਇਆ ਕਿ ਸੰਸਾਰ ਦੀ ਕਿਸੇ ਸ਼ੈ ਨੇ ਵੀ ਸਦੀਵ ਟਿਕਿਆ ਨਹੀਂ ਰਹਿਣਾ। ਇਸ ਲਈ ਪ੍ਰਾਣੀ ਨੂੰ ਆਪਣੇ ਅਸਲੇ ਵਿੱਚ ਅਭੇਦ ਹੋਣ ਲਈ ਹੇਠਾਂ ਦਿੱਤੀਆਂ ਕੁੱਝ ਸਿੱਖਿਆਵਾਂ ‘ਤੇ ਅਮਲ ਕਰਨ ਚਾਹੀਦਾ ਹੈ :
(1) ਸਤਿਗੁਰ ਵਿੱਚ ਸ਼ਰਧਾ ਰੱਖਣਾ: ਕਿਉਂਕਿ ਸ਼ਰਧਾ ਦੇ ਬੇੜੇ ਪਾਰ ਹੁੰਦੇ ਹਨ।‘ਗੁਦਾਵਰੀ ਦਾ ਗੀਤ ਵਿੱਚ ‘ਗੁਦਾਵਰੀ’ ਨਹੀਂ ਭਾਈ ਸਾਹਿਬ ਆਪਣੀ ਸ਼ਰਧਾ ਵੱਲ ਇਸ਼ਾਰਾ ਕਰਦੇ ਹੋਏ ਲਿਖਦੇ ਹਨ:
ਨੀ ਮੈਂ ਚਰਨ ਪਰਸ ਬਰਉਰਾਨੀ।
(ਗੁਦਾਵਰੀ ਦਾ ਗੀਤ–ਲਹਿਰਾਂ ਦੇ ਹਾਰ)
(2) ਸਮੇਂ ਨੂੰ ਹਰੀ ਰੰਗ ਵਿੱਚ ਬਿਤਾਉਣਾ: ਆਪ ਨੇ ਦੱਸਿਆ ਕਿ ਸਮੇਂ ਨੂੰ ‘ਹਰਿ-ਰੰਗ ਹਰਿ-ਕੀਰਤ ਚਉਂਦਿਆਂ’, ‘ਹੁਣ ਵਿੱਚ ਟਿਕਾਉਂਦਿਆਂ’, ‘ਨੌਰੰਗੀ ਪੀਂਘ ਨੂੰ ਝੂਟਦਿਆਂ’, ‘ਅੰਦਰ ਦੀ ਟੇਕ ਨੂੰ ਪ੍ਰਾਪਤ ਕਰਦਿਆਂ ਤੇ ‘ਕੁਦਰਤ ਵਿੱਚੋਂ ਕਾਦਰ ਦਾ ਜਲਵਾ ਮਾਣਦਿਆਂ ਬਿਤਾਉਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ‘ਜਿੱਤ ਵੱਲ ਨਜ਼ਰ ਉਸੇ ਵੱਲ ਸੱਜਣ, ਵਣੁ ਤਿਣੁ ਸੱਜਣ ਵਸਿਆ’ ਵਾਲੀ ਅਵਸਥਾ ਆ ਜਾਂਦੀ ਹੈ।
(3) ਸਦਾ ਖਿੜਿਆ ਰਹਿਣਾ ਤੇ ਖੇੜਾ ਵੰਡਣਾ: ਆਪ ਨੇ ਸਿੱਖੀ ਅਨੁਸਾਰ ਅਨੰਦ ਦੀ ਅਵਸਥਾ ਨੂੰ ‘ਖੇੜੇ ਦਾ ਨਾਂ ਦੇ ਕੇ ‘ਜੀਵਨ ਕੀ ਹੈ ?’ ਤੇ ‘ਪਦਮ ਬਿਛ ਦੀ ਬਹਾਰ ਆਦਿ ਕਵਿਤਾਵਾਂ ਵਿੱਚ ਖਿੜੇ ਰਹਿਣ ਤੇ ਖੇੜਾ ਵੰਡਣ ਦੀ ਪ੍ਰੇਰਨਾ ਦਿੱਤੀ ਹੈ।ਆਪ ਨੇ ਗੁਣਵਾਨਾਂ ਨੂੰ ਮਹਿੰਦੀ ਦੀ ਮਿਸਾਲ ਦੇ ਕੇ ਸਮਝਾਇਆ ਕਿ ਉਹ ਆਪਣੇ ਗੁਣਾਂ ਨੂੰ ਵੰਡਣ ਤਾਂ ਜੋ ਹੋਰਨਾਂ ਨੂੰ ਇਨ੍ਹਾਂ ਦਾ ਲਾਭ ਪੁੱਜ ਸਕੇ।
(4) ਸੁਅੱਛ ਜੀਵਨ ਬਿਤਾਉਣਾ: ਆਪ ਨੇ ਦੱਸਿਆ ਕਿ ਸੁਅੱਛ ਜੀਵਨ ਆਪਣੇ ਆਪ ਨੂੰ ਸਵੈਕਾਬੂ ਵਿੱਚ ਰੱਖ ਕੇ ਬਿਤਾਇਆ ਜਾ ਸਕਦਾ ਹੈ। ਇਥੇ ਨੈਣਾਂ ਦੀ ਵਾਗ ਨੂੰ ਖਿੱਚ ਕੇ ਰੱਖਣਾ ਪੈਂਦਾ ਹੈ, ਜੀਭ ਨੂੰ ਨਿੰਦਿਆ ਕਰਨੋਂ ਬੰਦ ਕਰਨਾ ਪੈਂਦਾ ਹੈ ਤੇ ਨਿਮਰਤਾ-ਭਰਿਆ ਜੀਵਨ ਬਤੀਤ ਕਰਨਾ ਪੈਂਦਾ ਹੈ:
- ਮੋੜ ਨੈਣਾਂ ਦੀ ਵਾਗ ਵੇ
ਮਨ ! ਮੋੜ ਨੈਣਾਂ ਦੀ ਵਾਗ।
ਮੋਹੇ ਨੈਣ ਮੋਹਿੰਦੇ ਦਿਲ ਨੂੰ
ਲਾਣ ਪ੍ਰੀਤ ਦਾ ਦਾਗ਼ ਵੇ, (ਮੋੜ ਨੈਣਾਂ ਦੀ ਵਾਗ–ਬਿਜਲੀਆਂ ਦੇ ਹਾਰ)
- ਧੋਬੀ ਕੱਪੜੇ ਧੋਦਿਆਂ, ਵੀਰਾ ! ਹੋ ਹੁਸ਼ਿਆਰ !
ਪਿਛਲੇ ਪਾਸਯੋਂ ਆ ਰਿਹਾ, ਮੂੰਹ ਅੱਡੀ ਸੰਸਾਰ ! (ਧੋਬੀ–ਬਿਜਲੀਆਂ ਦੇ ਹਾਰ)
- ਵਿਛ ਜਾਵਾਂਗ ਦੁਲੀਚੇ ਦਰਿ ਤੇ, ਨ ਵਿਛਿਆ ਰਹੁ ਮਨ ਵਿਛਿਆ ਰਹੁ । (ਮੇਰੇ ਸਾਈਆਂ ਜੀਉ)
(5) ਰਜ਼ਾ ਵਿੱਚ ਰਹਿਣਾ : ਆਪ ਦੀ ਕਵਿਤਾ ‘ਪ੍ਰੀਤਮ ਛੂਹ` ਪ੍ਰਭੂ ਦੀ ਰਜ਼ਾ ਵਿੱਚ ਰਹਿਣ ਦੀ ਸਿੱਖਿਆ ਦੇਂਦੀ ਹੈ। ਇਸ ਨੂੰ ਪੜ੍ਹ ਕੇ ਇੱਕ ਵਾਰੀ ਤਾਂ ਸ਼ਹੀਦਾਂ ਤੇ ਆਪਾ-ਵਾਰੂਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ :
ਤੁਸਾਂ ਤੋੜਿਆ ਅਸੀਂ ਟੁੱਟ ਪਏ
ਵਿਛੁੜ ਗਏ ਸਾਂ ਡਾਲੋਂ,
ਤੁਸਾਂ ਸੁੰਘ ਸੀਨੇ ਲਾ ਸੁੱਟਿਆ
ਵਿਛੜ ਗਏ ਤੁਸਾਂ ਨਾਲੋਂ,
ਪੈਰ ਹੇਠ ਲਿਤਾੜ ਲੰਘਾਉਆਂ
ਕੀਤਾ ਖੰਭੜੀ ਖੰਭੜੀ
ਪਰ ਸ਼ੁਕਰਾਨਾ ਛੁਹ ਤੁਹਾਡੀ ਦਾ
ਅਜੇ ਨਾ ਭੁਲਦਾ ਸਾਨੋਂ! (ਪ੍ਰੀਤਮ ਛੂਹ–ਮਟਕ ਹੁਲਾਰੇ)
ਭਾਈ ਸਾਹਿਬ ਗੁਰੁ ਸਾਹਿਬਾਂ ਤੋਂ ਛੁੱਟ ਸੂਫ਼ੀਆਂ, ਨਿਰਮਲੇ ਸਾਧੂਆਂ ਤੇ ਵਰਡਜ਼ਵਰਥ ਤੋਂ ਵੀ ਪ੍ਰਭਾਵਿਤ ਹੋਏ ।ਜਦ ਆਪ ‘ਸਾਈਂ ਲਈ ਤੜਪ ਕਵਿਤਾ ਵਿੱਚ ਸਰੀਰਕ ਪਿਆਰ (ਇਸ਼ਕ ਮਜਾਜ਼ੀ) ਨੂੰ ਰੂਹਾਨੀ ਪਿਆਰ (ਇਸ਼ਕ ਹਕੀਕੀ) ਸਮਝਦੇ ਹਨ ਜਾਂ ਜਦ ਆਪ ‘ਹੋਸ਼ਾਂ ਨਾਲੋਂ ਮਸਤੀ ਤੇ ‘ਬੁੱਧੀ ਨਾਲੋਂ ਵਲਵਲੇ’ ਨੂੰ ਚੰਗੇਰਾ ਖ਼ਿਆਲਦੇ ਹਨ, ਤਾਂ ਆਪ ’ਤੇ ਸੂਫ਼ੀ ਰੰਗ ਉਘੜ ਰਿਹਾ ਪ੍ਰਤੀਤ ਹੁੰਦਾ ਹੈ:
- ਤੜਪ-ਗੋਪੀਆਂ ਕ੍ਰਿਸ਼ਨ ਮਗਰ ਜੋ ਲੋਕੀ ਪਏ ਸੁਣਾਵਨ,
‘ਲੁੱਛ-ਸੱਸੀਂ ਪੁੰਨੂੰ ਪਿਛੇ ਜੋ ਥਲ ਤੜਫ਼ ਦਿਖਾਵਨ,
ਰਾਂਝੇ ਮਗਰ ਹੀਰ ਦੀ ਘਾਬਰ ਮਜਨੂੰ ਦਾ ਸੁਕ ਜਾਣਾ,
ਏਹ ਨਹੀਂ ਮੋਹ-ਨਜ਼ਾਰ’ ਦਿਸਦੇ, ਏ ਕੁਈ ਰਮਜ਼ ਛਿਪਾਵਨ। (ਸਾਈਂ ਲਈ ਤੜਪ–ਬਿਜਲੀਆਂ ਦੇ ਹਾਰ)
- ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। (ਹੌਸ਼ ਮਸਤੀ-ਲਹਿਰਾਂ ਦੇ ਹਾਰ) ਆਪ ਨੇ ਨਿਰਮਲੇ ਤੇ ਹੋਰ ਸਾਧੁਆਂ ਤੋਂ ਤਿਆਗਪੁਣਾ ਲਿਆ। ਆਪ ਨੂੰ ਛੁਪਿਆ ਰਹਿਣਾ ਤੇ ਸੰਸਾਰਕ ਝਮੇਲਿਆਂ ਤੋਂ ਦੂਰ ਰਹਿਣਾ ਚੰਗਾ-ਚੰਗਾ ਲੱਗਣ ਲੱਗ ਪਿਆ।‘ਮੇਰੀ ਜਿੰਦੇ !’ ਤੇ ‘ਬਿਨਸ਼ਫ਼ਾ ਦਾ ਫੁੱਲ ਕਵਿਤਾਵਾਂ ਅਜਿਹੇ ਭਾਵਾਂ ਨੂੰ ਪ੍ਰਗਟਾਉਂਦੀਆਂ ਹਨ:
- ਮੇਰੀ ਜਿੰਦੇ !
ਤੇਰਾ ਥਾਉਂ ਕਿਸੇ ਨਦੀ ਕਿਨਾਰੇ
ਤੇਰਾ ਥਾਉਂ ਕਿਸੇ ਜੰਗਲ ਬੇਲੇ,
ਤੇਰੇ ਭਾਗਾਂ ਵਿੱਚ ਅਰਸ਼ਾਂ ਤੇ ਉਡਣਾ,
ਨਸ਼ਨ ਤੇ ਗਾਂਦਿਆਂ ਫਿਰਨ ਅਕੇਲੇ,
ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ
ਤੂੰ ਆਪੇ ਆਪੇ ਨਾਲ ਖੇਲੇ,
ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ
ਤੇਰੇ ਚਾਰ ਚੁਫ਼ੇਰੇ ਝਮੇਲੇ। (ਮੇਰੀ ਜਿੰਦੇ–ਮਟਕ ਹੁਲਾਰੇ)
- ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ
ਹਾ, ਪੂਰੀ ਹੁੰਦੀ ਨਾਂਹ ਮੈਂ, ਤਰਲੇ ਲੈ ਰਿਹਾ। (ਬਿਨਫਸ਼ਾ ਦਾ ਫੁੱਲ–ਲਹਿਰਾਂ ਦੇ ਹਾਰ)|
ਪਰ ਨਾਲ ਹੀ ਆਪ ਤਿਆਗੀਆਂ ਨੂੰ ਚੋਟ ਵੀ ਲਾਉਂਦੇ ਹਨ:
ਨਾ ਕਰ ਹਠ ਸਿੰਗੀ ਰਿਖਿ ਤਪੀਏ, ਰੁੱਸ ਨਾ ਕੁਦਰਤ ਨਾਲੋਂ।
ਲੁਕਵੇਂ ਤੇਜ ਵਸਣ ਇਸ ਅੰਦਰ, ਸੁਖਮਨਾ ਜੋ ਵਾਲੋਂ। (ਹਠ–ਹਰਸ–ਲਹਿਰਾਂ ਦੇ ਹਾਰ)
ਆਪ ਕੁਦਰਤ ਨੂੰ ਪਿਆਰ ਕਰਦੇ ਹਨ। ਫੁੱਲਾਂ ਵਿੱਚੋਂ ‘ਗੁਲਦਾਉਦੀ, ‘ਗੁਲਾਬ’, ‘ਬਿਨਫ਼ਸ਼ਾ ਤੇ ‘ਨਰਗਸ’ ਅਤੇ ਨਜ਼ਾਰਿਆਂ ਵਿੱਚੋਂ ‘ਕਸ਼ਮੀਰ ਦੇ ਨਜ਼ਾਰੇ ਆਪ ਦੇ ਮਨ ਨੂੰ ਬਹੁਤ ਭਾਉਂਦੇ ਸਨ। ਆਪ ਨੇ ‘ਰਾਣਾ ਸੂਰਤ ਸਿੰਘ’ ਤੇ ‘ਮਟਕ ਹੁਲਾਰੇ’ ਪੁਸਤਕਾਂ ਵਿੱਚ ਕੁਦਰਤ ਬਾਰੇ ਇੰਨਾ ਜ਼ਿਆਦਾ ਲਿਖਿਆ ਕਿ ਆਪ ਨੂੰ ਕੁਦਰਤ ਦਾ ਕਵੀ ਆਖਿਆ ਜਾਂਦਾ ਹੈ। ਵਰਡਜ਼ਵਰਥ ਵਾਂਗ ਆਪ ਕੁਦਰਤ ਵਿਚੋਂ “ਖੇੜਾ ਲੱਭਦੇ ਹਨ, ਨਿੱਘ ਤੇ ਸ਼ਾਂਤੀ ਮਾਣਦੇ ਹਨ, “ਕਾਦਰ ਦਾ ਜਲਵਾ ਵੇਖਦੇ ਹਨ ਅਤੇ ਸਿੱਖਿਆ ਲੈਂਦੇ ਹਨ :
(1 ) ਖੇੜਾ ਲੱਭਣਾ :
ਰੁੱਤ ਉਦਾਸੀ ਦੇ ਵਿੱਚ ਖਿੜ ਕੇ ਪਦਮ ਕੂਕ ਪਏ ਕਹਿੰਦੇ:
ਸਦਾ-ਬਹਾਰ ਉਨ੍ਹਾਂ ਤੇ ਜਿਹੜੇ ਹੋ ਦਿਲਗੀਰ ਨਾ ਬਹਿੰਦੇ। (ਪਦਮ ਬਿਛ ਦੀ ਬਹਾਰ–ਬਿਜਲੀਆਂ ਦੇ ਹਾਰ)
(2) ਸ਼ਾਂਤੀ ਤੇ ਨਿੱਘ ਨੂੰ ਮਾਣਨਾ : ਕੁਦਰਤ ਦੀ ਗੋਦੀ ਤੋਂ ਮਾਂ ਦੀ ਗੋਦੀ ਜਹੀ ਨਿੱਘ ਮਾਣਨਾ :
ਜਿਉਂ ਮਾਵਾਂ ਤਿਉਂ ਠੰਢੀਆਂ ਛਾਵਾਂ, ਅਸਾਂ ਤੁਧੇ ਦੀਆਂ ਡਿਠੀਆਂ,
ਠੰਢੀ ਯਾਰੀ ਗੋਦ ਤੁਧੇ ਦੀ, ਛਾਵਾਂ ਮਿੱਠੀਆਂ-ਮਿੱਠੀਆਂ। (ਨਸੀਮ ਬਾ–ਮਟਕ ਹੁਲਾਰੇ) ।
( 3 ) ਕਾਦਰ ਦਾ ਜਲਵਾ ਵੇਖਣਾ :
ਵੈਰੀ ਨਾਗ ਤੇਰਾ ਪਹਿਲਾ ਝਲਕਾ
ਜਦ ਅੱਖੀਆਂ ਵਿੱਚ ਵਜਦਾ,
ਕੁਦਰਤ ਦੇ ‘ਕਾਦਰ’ ਦਾ ਜਲਵਾ
ਲੈ ਲੈਂਦਾ ਇੱਕ ਸਿਜਦਾ। (ਬੈਰੀਨਾਗ-ਮਟਕ ਹੁਲਾਰੇ)
(4) ਸਿੱਖਿਆ ਲੈਣਾ: ਗੁਲਾਬ ਦਾ ਫੁੱਲ ਕੁੱਝ ਹੱਥੋਂ ‘ਦੇਣ ਦੀ ਸਿੱਖਿਆ ਦੇਂਦਾ ਹੈ :
‘ਦੇਣਾ ਬਣਦਾ ਰੂਪ ਹੈ ‘ਖੇੜੇ ਖਿੜ ਪਿਆ’
‘ਦੇਣਾ ਰੰਗ ਅਨੁਪਹੈ ਚੜਦਾ ਮੁਸ਼ਕਿਆਂ। (ਗੁਲਾਬ ਦਾ ਫੁੱਲ–ਬਿਜਲੀਆਂ ਦੇ ਹਾਰ)
ਆਪ ਨੇ ‘ਕਾਵਿ ਰੰਗ ਸੁੰਦਰਤਾ’, ‘ਸ਼ਾਲਾਮਾਰ’ ਤੇ ‘ਜੀਵਨ ਕੀ ਹੈ ?? ਕਵਿਤਾਵਾਂ ਵਿੱਚ ਕੁਦਰਤ ਦੀ ਬਾਹਰਲੀ ਸੁੰਦਰਤਾ ਨੂੰ ਰੀਝ ਨਾਲ ਚਿਤਰਿਆ ਹੈ। ਆਪ ਕੁਦਰਤ ਦੇ ਸੁਹਜ ਨੂੰ ਕੇਵਲ ਵੇਖਣ ਦੀ ਖੁੱਲ੍ਹ ਦਿੰਦੇ ਹਨ, ਕਿਉਂ ਜੋ ਹੱਥ ਲਾਇਆਂ ਇਸ ਦੀ ਸੁੰਦਰਤਾ ਭਸਮ ਹੋ ਜਾਂਦੀ ਹੈ :
‘ਤੋੜਨ ਹੁਕਮ ਨਹੀਂ ਇਸ ਜਾਗਾ’
ਦੇਖਣ ਦੀ ਇੱਕ ਖੁੱਲ੍ਹ, ਭਰਾ!
ਅੱਖੀਂ ਨਾਲ ਪਿਆ ਰਸ ਪੀਵੀਂ,
ਤ੍ਰਿਸ਼ਨਾ ਹੋਰ ਵਿਸਾਰੀਂ ਚਾ। (ਵਰਜਿਤ ਵਾੜੀ–ਬਿਜਲੀਆਂ ਦੇ ਹਾਰ)
ਆਪ ਨਿਰੇ ਅਧਿਆਤਮਕ ਤੇ ਕੁਦਰਤ ਦੇ ਕਵੀ ਹੀ ਨਹੀਂ, ਆਪ ਵਿੱਚ ਦੇਸ਼-ਪਿਆਰ ਦਾ ਰੰਗ ਮਿਲਦਾ ਹੈ ।ਆਪ ਰੁਲਦੇ ਗ਼ਰੀਬਾਂ ਤੇ ਦੁਖੀਆਂ ਨੂੰ ਵੇਖ ਕੇ ਦੁਖੀ ਹੁੰਦੇ ਹਨ; ਪਠਾਣਾਂ ਦੁਆਰਾ ਤਬਾਹ ਕੀਤੇ ਹੋਏ ਮੰਦਰਾਂ ਨੂੰ ਤੱਕ ਕੇ ਹੰਝੂ ਕੇਰਦੇ ਹਨ, ਫੁੱਟ ਪਾਉਣ ਵਾਲਿਆਂ ਤੇ ਤੰਗ-ਦਿਲਿਆਂ ਲਈ ਹਉਕੇ ਭਰਦੇ ਹਨ ; ਜੀਵਨ ਵਿੱਚ ਜਦੋਂ-ਜਹਿਦ ਕਰਨ, ਸਮੇਂ ਦਾ ਲਾਭ ਉਠਾਉਣ ਤੇ ਸੁਤੰਤਰ ਰਹਿਣ ਲਈ ਪ੍ਰੇਰਨਾ ਦੇਂਦੇ ਹਨ:
(1) ਦੁਨੀਆ ਦਾ ਦੁਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ,
ਅੰਦਰਲਾ ਪੰਘਰ ਵਗ ਟੁਰਦਾ, ਨੈਣੋਂ ਨੀਰ ਵਸਾਂਦਾ। (ਦਰਦ ਦੇਖ ਦੁਖ ਆਂਦਾ–ਲਹਿਰਾਂ ਦੇ ਹਾਰ)
(2) ਹਾਇ ਹੁਨਰ ਤੇ ਹਾਏ ਵਿਦਿਆ ਹਾਇ ਦੇਸ ਦੀ ਤਾਕਤ !
ਹਾਇ ਹਿੰਦ ਫਲ ਫਾੜੀਆਂ ਵਾਲੇ ਹਰ ਸਿਲ ਕਹਿੰਦੀ ਹੋਈ। (ਕੰਬਦੇ ਪੱਥਰ–ਮਟਕ ਹੁਲਾਰੇ)
(3) ਅਟਕ ਅੱਗੇ ਵਧਣ ਲਈ ਪ੍ਰੇਰਦਾ ਹੈ :
ਅੱਗੇ ਜਿਹੜਾ ਵਧਦਾ ਨਾ ਜਾਣੋਂ ਪਿੱਛੇ ਮੁੜ ਰਿਹਾ ਹੈ,
ਬੇੜੀ ਆਪਣੀ ਬੋੜਦਾ ਤੇ ਰੋੜਦਾ ਹੈ ਨਾਮਣਾ। (ਅਟਕ–ਬਿਜਲੀਆਂ ਦੇ ਹਾਰ)
(4) ਹੋ !ਅਜੇ ਸੰਭਾਲ ਇਸ ‘ਸਮੇਂ ਨੂੰ
ਕਰ ਸਫ਼ਰ ਉਡੰਦਾ ਜਾਂਵਦਾ। (ਸਮਾਂ–ਬਿਜਲੀਆਂ ਤੇ ਹਾਰ)
ਰੂਪਕ ਪੱਖ :
ਆਪ ਦੇ ਅਨੁਭਵ ਦਾ ਮੂਲ ਸੋਮਾਵਲਵਲੇ ਦਾ ਦੇਸ ਹੈ। ਇਹ ਹੀ ਆਪ ਦੇ ਪ੍ਰੀਤਮ ਦਾ ਦੇਸ ਹੈ ।ਏਥੋਂ ਹੀ ਆਪ ਦੀ ਕਵਿਤਾ ਉਤਰਦੀ ਹੈ। ਇਹ ਵਲਵਲਾ ਜਿੱਥੇ ਨਿਕੇਰੀਆਂ ਕਵਿਤਾਵਾਂ ਵਿੱਚ ਪੂਰੇ ਜੋਬਨ ਤੇ ਹੁੰਦਾ ਹੈ ਉਥੇ ਲੰਮੇਰੀਆਂ ਕਵਿਤਾਵਾਂ ਵਿੱਚ ਗਿਆਨ ਛਾਂਟਣ ਕਰਕੇ ਕੁੱਝ ਘੱਟ ਜਾਂਦਾ ਹੈ।
ਆਪ ਨੇ ਭਾਈ ਸੰਤੋਖ ਸਿੰਘ, ਪ੍ਰੋ: ਤਾਰਾ ਸਿੰਘ ਤੇ ਆਪਣੇ ਪਿਤਾ ਡਾ. ਚਰਨ ਸਿੰਘ ਆਦਿ ਵਾਂਗ ਬਜ ਭਾਸ਼ਾ ਵਿੱਚ ਨਹੀਂ, ਇਸ ਦੀ ਥਾਂ ਮਾਤ-ਬੋਲੀ (ਪੰਜਾਬੀ) ਵਿੱਚ ਲਿਖਿਆ। ਇਸ ਵਿੱਚ ਸਹਿਜ ਸਭਾਅ ਪੋਠੋਹਾਰੀ ਦੇ ਸ਼ਬਦਾਂ (ਹੋਸੀ, ਜਾਸੀ ਤੇ ਆਵਸੀ) ਤੋਂ ਛੁੱਟ ਗੁਰਬਾਣੀ (ਚਰਨ,ਕਮਲ, ਹਰਿ-ਰਸ ਤੇ ਖੀਵਾ ਆਦਿ) ਤੇ ਫ਼ਾਰਸੀ ਦੇ ਸ਼ਬਦ (ਤਾਸੀਰ, ਗ਼ੈਰ ਤੇ ਹਯਾਤੀ ਆਦਿ) ਵੀ ਆ ਗਏ ਹਨ। ਸ਼ਬਦ-ਚੋਣ ਏਨੀ ਸੁਚੱਜੀ ਤਰ੍ਹਾਂ ਕੀਤੀ ਹੈ ਕਿ ਕਵਿਤਾ ਵਿੱਚ ਇੱਕ ਸੰਗੀਤ ਜਿਹਾ ਪੈਦਾ ਹੁੰਦਾ ਹੈ, ਜੋ ਰਸ ਵਿੱਚ ਬੇਅੰਤ ਵਾਧਾ ਕਰਦਾ ਹੈ :
ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ
ਅਸੀਂ ਧਾਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨਾ ਆਏ
ਸਾਡੀ ਕੰਬਦੀ ਰਹੀ ਕਲਾਈ। (ਕੰਬਦੀ ਕਲਾਈ–ਮਟਕ ਹੁਲਾਰੇ)
ਕਿਧਰੇ ਕਿਧਰੇ ਆਪ ਨੇ ਤੋਲ ਨੂੰ ਪੂਰਾ ਕਰਨ ਲਈ ਸ਼ਬਦਾਂ ਨੂੰ ਭੰਨਿਆ-ਘੜਿਆ ਵੀ ਹੈ :
‘ਕਿਤ ਵਲ ਲੋਪ ਯਾਰ ਓ ਹੋਏ ?
ਮੈਂ ਲਾ ਨੀਝ ‘ਤਕੰਦਾ’ (ਕੋਈ ਹਰਿਆ ਬੂਟ ਰਹਿਓ ਰੀ–ਮਟਕ ਹੁਲਾਰੇ)
ਆਪਨੇਢੁਕਵੇਂ–ਫਬਵੇਂ, ਮੌਲਕਤੇਭਾਵ-ਭਰਪੂਰ ਅਲੰਕਾਰ ਵਰਤ ਕੇ ਆਪਣੀ ਕਵਿਤਾ ਨੂੰ ਸ਼ਿੰਗਾਰਿਆ। ਆਪ ਸੁੰਦਰਤਾ ਨੂੰ ਸੇਬ, ਨਾਸ਼ਪਤੀ ਤੇ ਗੁਲਾਬ ਦੇ ਫੁੱਲ ਨਾਲ ਉਪਮਾ ਦੇਂਦੇ ਹੋਏ ਲਿਖਦੇ ਹਨ :
ਜਿੱਕਰ ਰੁਲਦੇ ਸੇਬ ਤੇ ਨਾਸ਼ਪਾਤੀਆਂ
ਵਿਚ ਗਿਰਾਂ ਕਸ਼ਮੀਰ ਤੀਕਰ ਰੁਲ ਰਹੀ
ਸੁੰਦਰਤਾ ਵਿਚ ਖ਼ਾਕ ਲੀਰਾਂ ਪਾਟੀਆਂ,
ਜਿੱਕਰ ਫੁੱਲ ਗੁਲਾਬ ਟੁੱਟਾ ਢਹਿ ਪਵੇ
ਮਿੱਟੀ ਘੱਟੇ ਵਿਚ ਹੋਇ ਨਿਮਾਨੜਾ। (ਕਸ਼ਮੀਰ ਤੇ ਸੁੰਦਰਤਾ–ਮਟਕ ਹੁਲਾਰੇ)
ਆਪ ਨੇ ਪਰਾਸਰੀਰਕ ਅਲੰਕਾਰ-ਕੇਲੋਂ ਦੇ ਗਲ ਲੱਗੀ ਵੇਲ, ‘ਕਮਲ ਗੋਦੀ ਵਿੱਚ ਤਰੇਲ ਮੋਹੀਂ ਅਤੇ ‘ਤਰੇਲ ਦਾ ਤੁਪਕਾ` ਆਦਿ-ਵਰਤ ਕੇ ਅਧਿਆਤਮਕ ਭਾਵਾਂ ਨੂੰ ਪ੍ਰਗਟਾਇਆ ਹੈ।ਆਪ ਨੇ ਗੁਰਮਤ ਦੀ ਵਿਚਾਰਧਾਰਾ ਵਾਂਗ ਪਤੀ-ਪਤਨੀ ਦੇ ਅਧਿਆਤਮਕ ਚਿੰਨ੍ਹ ਵਰਤਣ ਨਾਲੋਂ ਵਧੇਰੇ ਕਰਕੇ ਪ੍ਰੇਮੀ-ਪ੍ਰੇਮਕਾ ਦੇ ਸੂਫ਼ੀ-ਚਿੰਨ ਨੂੰ ਅਪਣਾਇਆ ਹੈ।
ਜਿੱਥੇ ਆਪ ਨੇ ਪੁਰਾਤਨ ਛੰਦ-ਦੋਹਰਾ, ਕਬਿੱਤ, ਸੋਰਠਾ ਤੇ ਦਵੱਈਆ ਆਦਿ-ਵਰਤੇ, ਉਥੇ ਨਵੇਂ ਛੰਦ-ਤੁਰਆਈ ਛੰਦ, ਸੈਲਾਨੀ ਛੰਦ ਤੇ ਨਵੀਨ ਰੂਪ ਵਿੱਚ ਸਿਰਖੰਡੀ ਛੰਦ-ਵੀ ਵਰਤੇ। ਛੁੱਟ ‘ਮੇਰੇ . ਸਾਈਆਂ ਜੀਓ ਦੇ, ਆਪ ਨੇ ਆਪਣੀ ਕਾਵਿ-ਰਚਨਾ ਵਿੱਚ ਛੰਦਾ-ਬੰਦੀ ਤੇ ਰਾਗ ਆਦਿ ਦਾ ਪੂਰਾਪੂਰਾ ਖਿਆਲ ਰੱਖਿਆ ਹੈ।ਇਸ ਮਨੋਰਥ ਪੂਰਤੀ ਲਈ ਆਪ ਨੇ ਲੋੜ ਅਨੁਸਾਰ ਸ਼ਬਦਾਂ ਨੂੰ ਭੰਨ-ਘੜ ਵੀ ਲਿਆ ਹੈ।
ਆਪ ਦੁਆਰਾ ਪੰਜਾਬੀ ਸਾਹਿੱਤ ਵਿੱਚ ਨਿੱਕੀ ਭਾਵਾਤਮਕ ਕਵਿਤਾ ਪਹਿਲੀ ਵਾਰ ਆਧੁਨਿਕ ਰੂਪ ਵਿੱਚ ਲਿਖੀ ਗਈ। ਇਸ ਸਰੋਦੀ ਕਾਵਿ ਤੋਂ ਛੁੱਟ ਆਪ ਨੇ ਬਿਰਤਾਂਤੀ ਕਾਵਿ ਤੇ ਮਹਾਂ-ਕਾਵਿ ਵਿੱਚ ਵੀ ਚੰਗੀ ਸਫ਼ਲਤਾ ਪ੍ਰਾਪਤ ਕੀਤੀ।
(ਅ) ਨਾਵਲਕਾਰ ਭਾਈ ਵੀਰ ਸਿੰਘ
ਭਾਈ ਵੀਰ ਸਿੰਘ ਪੰਜਾਬੀ ਨਾਵਲ ਦੇ ਜਨਮ-ਦਾਤਾ ਹਨ। ਆਪ ਨੇ ‘ਸੁੰਦਰੀ, ‘ਬਿਜੈ ਸਿੰਘ ‘ਸਤਵੰਤ ਕੌਰ ਤੇ “ਬਾਬਾ ਨੌਧ ਸਿੰਘ ਚਾਰ ਨਾਵਲ ਲਿਖ ਕੇ ਪੰਜਾਬ ਸਾਹਿੱਤ ਵਿੱਚ ਨਾਵਲਕਾਰੀ ਦਾ ਮੁੱਦਾ ਬੰਨਿਆ। ਪਹਿਲੇ ਤਿੰਨ ਨਾਵਲ ਇਤਿਹਾਸਕ ਹਨ।ਇਨ੍ਹਾਂ ਵਿੱਚ ਅਠਾਰ੍ਹਵੀਂ ਸਦੀ ਦਾ ਸਿੱਖ-ਸ਼ਹੀਦੀਆt ਦਾ ਇਤਿਹਾਸ ਮਿਲਦਾ ਹੈ।ਇਸ ਸਮੇਂ ਪੰਜਾਬ ਬਾਹਰਲੇ ਹਮਲਿਆਂ ਦਾ ਸ਼ਿਕਾਰ ਸੀ,ਅੰਦਰ ਮੁਸਲਮਾਨ ਹਾਕਮ ਸਿੱਖਾਂ ਦਾ ਬੀ ਨਾਸ ਕਰਨ ‘ਤੇ ਤੁਲੇ ਹੋਏ ਸਨ, ਪਰ ਇਹ ਆਪਣੇ ਸਿੱਖੀ ਸਿਦਕ ‘ਤੇ ਕਾਇਮ ਰਹੇ। ਦੇ ਇਨ੍ਹਾਂ ਨਾਵਲਾਂ ਵਿੱਚ ਆਦਰਸ਼ਕ ਸਿੰਘਾਂ-ਸਿੰਘਣੀਆਂ ਨੂੰ ਪੇਸ਼ ਕੀਤਾ ਗਿਆ ਹੈ, ਜਿਹੜੇ ਨਾਮ ਦੇ ਰਸੀਏ, ਗੁਰਬਾਣੀ ਦੇ ਪਿਆਰੇ ਤੇ ਹਰ ਔਕੜ ਦਾ ਹੱਸ ਕੇ ਟਾਕਰਾ ਕਰਨ ਵਾਲੇ ਹਨ। ਚੰਥਾ ਨਾਵਲ ਸਮਾਜਕ ਹੈ। ਇਸ ਵਿੱਚ ਵੀਹਵੀਂ ਸਦੀ ਦੇ ਅਰੰਭ ਦੇ ਪੰਜਾਬੀ ਸਮਾਜ ਦਾ ਚਿੱਤਰ ਮਿਲਦਾ ਹੈ। ਇਸ ਦਾ ਮੁੱਖ ਪਾਤਰ ਬਾਬਾ ਨੌਧ ਸਿੰਘ ਸਰਪੰਚ ਇੱਕ ਆਦਰਸ਼ਕ ਪਾਤਰ ਹੈ ਜੋ ਪੰਜਾਬੀਅਤ ਦੀ ਮੂੰਹ ਬੋਲਦੀ ਤਸਵੀਰ ਹੈ।ਇਹ ਸਿੱਖ ਮੱਤ ਸੰਬੰਧੀ ਸ਼ੰਕਿਆਂ ਨੂੰ ਦੂਰ ਕਰਦਾ ਜਾਂਦਾ ਹੈ।ਇਹ ਉਨ੍ਹਾਂ ਧਾਰਮਕ ਪਰਚਾਰਕਾਂ ਨੂੰ ਨਿੰਦਦਾ ਹੈ, ਜਿਹੜੇ ਭਿੰਨ ਭਿੰਨ ਜਾਤੀਆਂ ਵਿੱਚ ਫੁੱਟ ਪੁਆਉਂਦੇ ਹਨ।ਇਹ ਸਮਾਜਕ ਭਰਮਾਂ-ਵਹਿਮਾਂ ਦੀ ਨਿਖੇਧੀ ਕਰਦਾ ਹੈ।ਇਹ ਆਪਣੇ ਪਿੰਡ ਨੂੰ ਇੱਕ ਆਦਰਸ਼ਕ ਪਿੰਡ ਬਣਾਉਂਦਾ ਹੈ।
ਆਪ ਦੇ ਨਾਵਲਾਂ ਦਾ ਅਰੰਭ ਨਾਟਕੀ ਹੁੰਦਾ ਹੈ। ਇਨ੍ਹਾਂ ਦਾ ਪਲਾਟ ਕੁਦਰਤੀ ਉਸਾਰੀ ਦੀ ਘਾਟ ਕਰਕੇ ਭਾਵੇਂ ਢਿੱਲਾ ਹੈ, ਪਰ ਕਹਾਣੀ ਬੜੀ ਰੌਚਕ ਹੈ।ਇਹ ਨਾਇਕਾ (ਸੁੰਦਰੀ, ਸ਼ੀਲ ਕੌਰ-ਬਿਜੈ ਸਿੰਘ ਦੀ ਨਾਇਕਾ ਤੇ ਸਤਵੰਤ ਕੌਰ) ਜਾਂ ਨਾਇਕ (ਬਾਬਾ ਨੌਧ ਸਿੰਘ) ਦੁਆਲੇ ਘੁੰਮਦੇ ਹਨ, ਜਿਨ੍ਹਾਂ ਨੂੰ ਆਦਰਸ਼ ਰੂਪ ਵਿੱਚ ਦਰਸਾਇਆ ਗਿਆ ਹੈ। ਸਿੱਖ ਪਾਤਰ ਸਾਰੇ ਨਾਮ-ਰਸੀਏ, ਸਿੱਖੀ ਸਿਦਕ ਤੇ ਪੂਰੇ ਉਤਰਨ ਵਾਲੇ ਤੇ ਗੁਣਾਂ ਦੇ ਪੂਰੇ ਹੁੰਦੇ ਹਨ ਅਤੇ ਮੁਸਲਮਾਣ ਦੁਸ਼ਟ, ਪਾਪੀ ਤੇ ਮਾੜੇ ਆਚਰਨ ਵਾਲੇ ਹਰ ਨਾਵਲ ਵਿੱਚ ਵਾਰਤਾਲਾਪ ਵਰਤੀ ਗਈ ਹੈ, ਜੋ ਨਾਵਲ ਵਿੱਚ ਅਕੇਵਾਂ ਨਹੀਂ ਆਉਣ ਦੇਂਦੀ।ਇਹ ਆਮ ਤੌਰ ‘ਤੇ ਕਿਸੇ ਧਾਰਮਕ ਫ਼ਿਲਾਸਫ਼ੀ ਨਾਲ ਸਬੰਧਤ ਹੁੰਦੀ ਹੈ। ਸਮੁੱਚੇ ਤੌਰ ‘ਤੇ ਇਨ੍ਹਾਂ ਨਾਵਾਂ ਦੀ ਸ਼ੈਲੀ ਕਾਵਿ-ਮਈ ਤੇ ਰੌਚਕ ਹੈ।
ਆਪ ਦੇ ਨਾਵਲ ਇੰਨੇ ਹਰਮਨ-ਪਿਆਰੇ ਹਨ ਕਿ ਇਹ ਹੁਣ ਤੱਕ ਪੜੇ ਜਾ ਰਹੇ ਹਨ। ਪੰਜਾਬੀ ਦੀ ਕੋਈ ਵੀ ਪੁਸਤਕ ‘ਸੁੰਦਰੀ ਨਾਵਲ ਦੀ ਵਿਕਰੀ ਨਾਲ ਟਾਕਰਾ ਨਹੀਂ ਕਰ ਸਕਦੀ।
(ੲ) ਨਾਟਕਕਾਰ ਭਾਈ ਵੀਰ ਸਿੰਘ
ਆਪ ਨੇ ਪੰਜਾਬੀ ਸਾਹਿੱਤ ਵਿੱਚ ‘ਰਾਜਾ ਲਖਦਾਤਾ ਸਿੰਘ ਪਹਿਲਾ ਮੌਲਕ ਨਾਟਕ ਲਿਖਿਆ।ਇਸ ਦਾ ਮਨੋਰਥ ਵੀ ਉਸ ਸਮੇਂ ਨਿੱਘਰ ਰਹੇ ਸਿੱਖਾਂ ਵਿੱਚ ਜੋਸ਼ ਪੈਦਾ ਕਰਨਾ ਸੀ, ਪਰ ਇਹ ਨਾਟਕ ਦੇ ਨਿਯਮਾਂ ਤੇ ਪੂਰਾ ਨਹੀਂ ਉਤਰਦਾ।
(ਸ) ਵਾਰਤਕਕਾਰ ਭਾਈ ਵੀਰ ਸਿੰਘ
ਆਪ ਨੇ ਗੁਰ-ਕਲਗੀਧਰ ਚਮਤਕਾਰ’, ‘ਗੁਰ ਨਾਨਕ ਚਮਤਕਾਰ ਤੇ ਅਸ਼ਟ ਗੁਰ ਚਮਤਕਾਰ’ ਵਿੱਚ ‘ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਬਿਆਨ ਕੀਤੀਆਂ ਹਨ। ਇਨ੍ਹਾਂ ਦੁਆਰਾ ਸਿੱਖ ਧਰਮ ਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ, ਸਿੱਖ ਮਤ ਬਾਰੇ ਦੂਜੇ ਮਤਾਂ ਦੇ ਭੁਲੇਖਿਆਂ ਨੂੰ ਦੂਰ ਕੀਤਾ ਹੈ । ਇਸ ਤਰ੍ਹਾਂ ਸਿੱਖਾਂ ਵਿੱਚ ਜਾਗਿਤੀ ਪੈਦਾ ਕੀਤੀ ਹੈ | ਆਪ ਨੇ ਪੰ, ਤਾਰਾ ਸਿੰਘ ਦੇ “ਗੁਰੂ ਗੰਥ ਕੋਸ਼’ ਨੂੰ ਸੋਧ ਕੇ ਅਤੇ ਵਧਾ ਕੇ ਛਪਵਾਇਆ।ਆਪ ਨੇ ਟੀਕੇ ਵੀ ਲਿਖੇ ਜਿਵੇਂ, ਪੰਜ ਗ੍ਰੰਥੀ ਸਟੀਕ’, ‘ਟੀਕਾਕਬਿਤ ਭਾਈ ਗੁਰਦਾਸ’ ਤੇ ‘ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ (ਅਪੂਰਨ)ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਰਠਿ ਰਾਗ ਦੇ ਚਉਪਦਿਆਂ ਤੀਕ ਅਰਥਾਤ 1430 ਪੰਨਿਆਂ ਵਾਲੀ ਬੀੜ ਦੇ 610 ਪੰਨੇ ਤੀਕ ਹੈ।ਇਹ ਆਪ ਦੀ ਅੰਤਮ ਕਿਤ ਹੈ ਜੋ ਪੂਰਨ ਨਾ ਹੋਈ ਕਿ ਆਪ ਚਲਾਣਾ ਕਰ ਗਏ।
(ਹ) ਸੰਪਾਦਕ ਭਾਈ ਵੀਰ ਸਿੰਘ
ਆਪ ਦੀਆਂ ਸੰਪਾਦਤ ਰਚਨਾਵਾਂ ਤੋਂ ਪਤਾ ਲੱਗਦਾ ਹੈ ਕਿ ਆਪ ਨੇ ਕਿੰਨੀ ਲਗਾਤਾਰ ਮਿਹਨਤ ਤੇ ਇਸ ਖੋਜ ਤੋਂ ਕੰਮ ਲਿਆ। ਇਥੋਂ ਆਪ ਦੇ ਸੰਸਕ੍ਰਿਤ ਤੇ ਬ੍ਰਜ ਭਾਸ਼ਾ ਆਦਿ ਦੇ ਗਿਆਨ ਦਾ ਵੀ ਪਤਾ ਲਗਦਾ ਹੈ।ਆਪ ਨੇ ਇਨ੍ਹਾਂ ਵਿੱਚ ਲੋੜ ਅਨੁਸਾਰ ਟਿੱਪਣੀਆਂ ਵੀ ਦਿੱਤੀਆਂ ਹਨ। ਇਨ੍ਹਾਂ ਰਚਨਾਵਾਂ ਦੇ ਕਈ ਭੁਲੇਖਿਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ ਹੈ।
ਪਿੰ: ਤੇਜਾ ਸਿੰਘ ਨੇ 1934 ਈ: ਵਿੱਚ ਭਾਈ ਸਾਹਿਬ ਬਾਰੇ ਬਿਲਕੁਲ ਠੀਕ ਹੀ ਲਿਖਿਆ ਸੀ-“ਭਾਈ ਵੀਰ ਸਿੰਘ ਜੀ ਨੇ ਇਕੱਲਿਆਂ ਹੀ ਆਪਣੀ ਕਲਮ ਨਾਲ ਜਿੰਨਾ ਗੁਰਮਤ ਦਾ ਪ੍ਰਚਾਰ ਕੀਤਾ ਹੈ, ਇੰਨਾ ਦੋ ਸੌ ਪਚਾਰਕ ਰਲ ਕੇ ਦੋ ਸੌ ਸਾਲ ਵਿੱਚ ਨਹੀਂ ਕਰ ਸਕਦੇ। ਵੀਹਵੀਂ ਸਦੀ ਵਿੱਚ ਆਪ ਦਾ ਸਥਾਨ ਪੰਜਾਬੀ ਸਾਹਿੱਤ ਵਿੱਚ ਉਹੀ ਹੈ, ਜਿਹੜਾ ਬੰਗਾਲੀ ਵਿੱਚ ਟੈਗੋਰ ਉਰਦੂ ਵਿੱਚ ਇਕਬਾਲ ਦਾ ਹੈ। ਸਮੁੱਚੇ ਤੌਰ ‘ਤੇ ਆਪ ਪੰਜਾਬੀ ਦੀ ਨਵੀਨ ਕਵਿਤਾ ਦੇ ਮੋਢੀ, ਸਭ ਤੋਂ ਪਹਿਲੇ ਸਫ਼ਲ ਗੱਦ-ਕਾਰ, ਨਾਵਲਕਾਰ, ਜੀਵਨੀਕਾਰ, ਕੋਸ਼ਕਾਰ, ਪੱਤਰਕਾਰ ਤੇ ਸੰਪਾਦਕ ਹਨ।