Home » Punjabi Essay » Punjabi Essay on “Bharatiya Samaj vich Nari”, “ਭਾਰਤੀ ਸਮਾਜ ਵਿੱਚ ਇਸਤਰੀ” Punjabi Essay, Paragraph, Speech for Class 7, 8, 9, 10, and 12 Students in Punjabi Language.

Punjabi Essay on “Bharatiya Samaj vich Nari”, “ਭਾਰਤੀ ਸਮਾਜ ਵਿੱਚ ਇਸਤਰੀ” Punjabi Essay, Paragraph, Speech for Class 7, 8, 9, 10, and 12 Students in Punjabi Language.

ਭਾਰਤੀ ਸਮਾਜ ਵਿੱਚ ਇਸਤਰੀ

Bharatiya Samaj vich Nari

ਨਿਰਸੰਦੇਹ ਕਿਸੇ ਦੇਸ਼ ਦੀ ਮਹਾਨਤਾ ਉਸ ਦੇਸ਼ ਦੀ ਇਸਤਰੀ ਦੀ ਸਥਿਤੀ ਅਤੇ ਸਥਾਨ ਉੱਤੇ ਅਧਾਰਤ ਹੁੰਦੀ ਹੈ।ਗੁਲਾਮ ਅਤੇ ਮਰਦ-ਪ੍ਰਧਾਨ ਦੇਸ਼ ਦੀ ਔਰਤ ਕਦੀ ਵੀ ਸਮਾਜਕ ਉਸਾਰੀ ਵਿੱਚ ਭਾਗ ਨਹੀਂ ਲੈ ਸਕਦੀ।ਇਸ ਸਬੰਧ ਵਿੱਚ ਸ੍ਰੀ ਰਵਿੰਦਰ ਨਾਥ ਟੈਗੋਰ ਦੇ ਸ਼ਬਦ “ਇਸਤਰੀ ਹੀ ਕਿਸੇ ਦੇਸ਼ ਦੇ ਨਸੀਬ ਨੂੰ ਬਣਾਉਣ ਅਤੇ ਉਸ ਨੂੰ ਮੋੜ ਦੇਣ ਵਾਲੀ ਹੈ, ਵਰਨਣਯੋਗ ਹਨ।

ਵੈਦਕ ਸਮੇਂ ਭਾਰਤੀ ਸਮਾਜ ਵਿੱਚ ਇਸਤਰੀ ਦੀ ਬਹੁਤ ਮਹਾਨਤਾ ਸੀ।ਕਈਆਂ ਪੱਖਾਂ ਤੋਂ ਤਾਂ ਇਸ ਨੂੰ ਮਰਦ ਨਾਲੋਂ ਵਧੇਰੇ ਉੱਚੀ ਪਦਵੀ ਪ੍ਰਾਪਤ ਸੀ।ਇਸ ਤੋਂ ਬਗੈਰ ਕੋਈ ਵੀ ਯੱਗ ਜਾਂ ਹਵਨ ਨਹੀਂ ਸੀ ਹੁੰਦਾ | ਸ਼ਾਇਦ ਇਸੇ ਲਈ ਸੀਤਾ ਦੀ ਗੈਰ-ਹਾਜ਼ਰੀ ਵਿੱਚ ਯੁੱਗ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ੍ਰੀ ਰਾਮ ਚੰਦਰ ਜੀ ਨੂੰ ਮਰਦ ਜਿੰਨੀ ਸਮਾਨਤਾ ਪ੍ਰਾਪਤ ਸੀ।ਉਸ ਸਮੇਂ ਮੁੰਡੇ-ਕੁੜੀਆਂ ਰਲ ਕੇ ਗੁਰੂ ਕੋਲੋਂ ਵਿੱਦਿਆ ਗ੍ਰਹਿਣ ਕਰਦੇ ਸਨ। ਹੋਰ ਤਾਂ ਹੋਰ, ਔਰਤ ਨੂੰ ਆਪਣਾ ਵਰ ਆਪ ਚੁਣਨ ਦਾ ਹੱਕ ਵੀ ਹਾਸਲ ਸੀ।ਵੈਦਕ ਕਾਲ ਵਿੱਚ ਔਰਤ, ਸੱਚ-ਮੁੱਚ ‘ਅਰਧੰਗੀ (ਆਦਮੀ ਦੇ ਬਰਾਬਰ ਦਾ ਅੱਧਾ ਅੰਗ) ਸਮਝੀ ਜਾਂਦੀ ਸੀ।

ਮੰਨੂੰ ਮਹਾਰਾਜ ਦੀਆਂ ਸਿਮਰਤੀਆਂ ਨੇ ਲੰਮੇ ਸਮੇਂ ਦੀ ਤੋਰ ਵਿੱਚ ਇੱਕ ਪਲਟਾ ਲਿਆ ਦਿੱਤਾ। ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀ ਇਸਤਰੀ ਜਾਤੀ ਨੂੰ ਚਾਰਦੀਵਾਰੀ ਵਿੱਚ ਬੰਦ ਕਰ ਦਿੱਤਾ ਗਿਆ।ਇਸ ਨੂੰ ਕਾਮ’ ਤੇ ‘ਸਰਪਤੀਂ ਆਖ ਕੇ ਨਿੰਦਿਆ ਜਾਣ ਲੱਗ ਪਿਆ।ਮਰਦ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਇਸ ਤੋਂ ਸਾਵਧਾਨ ਰਹੇ ਨਹੀਂ ਤਾਂ ਨਰਕ ਦੀ ਅੱਗ ਵਿਚ ਭਸਮ ਹੋ ਜਾਵੇਗਾ।

ਮੰਨੂੰ ਮਹਾਰਾਜ ਦੀ ਰਹਿੰਦੀ-ਖੂੰਹਦੀ ਕਸਰ ਮੁਸਲਮਾਨੀ ਰਾਜਨੇ ਪੂਰੀ ਕਰ ਦਿੱਤੀ।ਇੱਕ ਤਾਂ ਮੁਸਲਮਾਨੀ ਧਰਮ-ਗ੍ਰੰਥਾਂ ਵਿੱਚ ਇਸਤਰੀ ਨੂੰ ਚੰਗਾ ਨਹੀਂ ਸੀ ਸਮਝਿਆ ਗਿਆ।ਦੂਜੇ, ਜਦੋਂ ਮੁਸਲਮਾਨ ਹਾਕਮਾਂ ਨੇ ਭਾਰਤ ਦੀਆਂ ਸੁਹਣੀਆਂ ਤੀਵੀਆਂ ਜ਼ੋਰ-ਜ਼ਬਰੀ ਆਪਣੇ ਘਰ ਵਸਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇੱਥੇ ਰੂਪ ਕੱਜਣ ਅਰਥਾਤ ਪਰਦੇ ਦਾ ਰਿਵਾਜ ਪੈ ਗਿਆ (ਕਈ ਹਾਲਤਾਂ ਵਿੱਚ ਤਾਂ ਜੰਮਦੀ ਦਾ ਗਲ ਘੁਟਿਆ ਜਾਣ ਲੱਗ ਪਿਆ ਤਾਂ ਜੋ ਵੱਡੀ ਹੋ ਕੇ ਇਹ ਮਾਪਿਆਂ ਦੀ ਬਦਨਾਮੀ ਦਾ ਕਾਰਨ ਨਾ ਬਣ ਸਕੇ। ਇਸ ਤਰ੍ਹਾਂ ਇਸਤਰੀ ਜਾਤ ਦੀ ਹਾਲਤ ਦਿਨੋਂ ਦਿਨ ਨਿੱਘਰਨ ਲੱਗ ਪਈ। ਔਰਤ ਇੱਕ ਅਜਿਹੀ ਨਕਰਾਣੀ ਬਣ ਕੇ ਰਹਿ ਗਈ ਜਿਸ ਨੂੰ ਕਈ ਵਾਰ ਆਪਣੇ ਪਤੀ ਦੀਆਂ ਗਾਲਾਂ ਤੇ ਡੰਡਿਆਂ ਦੀ ਮਾਰ ਵੀ ਮਹਾਰਨੀ ਪੈਂਦੀ।ਜਿੱਥੇ ਮਰਦ ਕਈ ਵਿਆਹ ਕਰਵਾ ਸਕਦਾ ਸੀ ਉੱਥੇ ਇਸਤਰੀਆਂ ਲਈ ਇੱਕ ਤੋਂ ਵੱਧ ਵਿਆਹ ਕਰਨਾ ਪਾਪ ਸਮਝਿਆ ਜਾਂਦਾ ਸੀ।ਜਿਸ ਆਦਮੀ ਨਾਲ ਇਸਤਰੀ ਵਿਆਹੀ ਜਾਂਦੀ, ਉਹੀ

ਇਸ ਦਾ ਖਸਮ, ਮਾਲਕ ਜਾਂ ਪਰਮੇਸ਼ਰ ਹੁੰਦਾ ਸੀ।ਉਸ ਦੀ ਸੇਵਾ ਤੇ ਪੂਜਾ ਕਰਨੀ ਇਸ ਦਾ ਪਰਮ ਧਰਮ ਸੀ। ਇਸ ਲਈ ਇਹ ਸਮਾਜ ਨੂੰ ਖ਼ੁਸ਼ ਕਰਨ ਲਈ ਪਤੀ-ਪਰਮੇਸ਼ਰ ਦੀ ਬਲਦੀ ਚਿਖਾ ਵਿੱਚ ਜੀਉਂਦੀ ਸੜ ਜਾਇਆ ਕਰਦੀ ਸੀ।ਇਸ ਮਹਾਨ ਪਾਪ ਨੂੰ ਸਤੀ ਹੋਣ ਦੀ ਪਵਿੱਤਰ ਰਸਮ ਦਾ ਨਾਂ ਦਿੱਤਾ ਜਾਂਦਾ ਸੀ। ਜੇ ਇਕ ਸਮੇਂ ‘ਸਰੀ ਹੋਣ ਦੀ ਬੁਰਾਈ ਕੁੱਝ ਘਟੀ ਤਾਂ ਵਿਧਵਾ ਨੂੰ ਹੋਰ ਵਿਆਹ ਕਰਨ ਦੀ ਆਗਿਆ ਨਾ ਦਿੱਤੀ ਗਈ, ਇਸ ਨੂੰ ਰੰਡੇਪਾ ਕੱਟਣ ਤੇ ਮਜਬੂਰ ਕੀਤਾ ਗਿਆ। ਭਾਵੇਂ ਕਿਸੇ ਔਰਤ ਨੇ ਵਿਆਹ ਕਰ ਕੇ ਸੁਹਾਗ ਦਾ ਇੱਕ ਦਿਨ ਵੀ ਨਾ ਵੇਖਿਆ ਹੋਵੇ, ਵਿਧਵਾ ਹੋਣ ਤੇ ਇਸ ਦਾ ਸਿਰ ਮੁੰਨ ਦਿੱਤਾ ਜਾਂਦਾ ਸੀ। ਸਮਾਜ ਦੇ ਕਿਸੇ ਵੀ ਸ਼ੁਭ ਅਵਸਰ ਤੇ ਇਸਦਾ ਪੈਰ ਪਾਉਣਾ ਬਦਸ਼ਗਨੀ ਸਮਝਿਆ ਜਾਂਦਾ ਸੀ। ਔਰਤਾਂ ਦੀ ਨੀਚਤਾਦਾ ਖ਼ਿਆਲ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਿਆ ਸੀ। ਪੰਜਾਬ ਦਾ ਇੱਕ ਲੋਕ-ਅਖਾਣ ਇਸ ਗੱਲ ਦੀ ਗਵਾਹੀ ਭਰਦਾ ਹੈ :

“ਘੋੜਾ, ਕੁੱਤਾ, ਇਸਤਰੀ, ਤਿੰਨੋ ਜਾਤ ਕੁਜਾਤ ਏਥੇ ਹੀ ਬੱਸ ਨਹੀਂ, ਔਰਤ ਦੀ ਮਿੱਤਰ-ਧਰੋਹੀ ਦਾ ਵਰਨਣ ਸੱਯਦ ਵਾਰਿਸ ਸ਼ਾਹ ਵਰਗੇ ਕਵੀਆਂ ਨੇ ਵੀ ਕੀਤਾ:

ਵਾਰਸ ਰੰਨ, ਫ਼ਕੀਰ, ਤਲਵਾਰ, ਘੋੜਾ

ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ

ਉਸ ਸਮੇਂ ਇਸਤਰੀ ਨੂੰ ਕਮਜ਼ੋਰ ਤੇ ਬੁਜ਼ਦਿਲ ਸਮਝਿਆ ਜਾਂਦਾ ਸੀ ।ਮਰਦ ਸਮਾਜ ਦਾ ਮਾਲਕ ਅਤੇ ਔਰਤ ਉਸ ਦੀ ਨੌਕਰਾਣੀ ਸੀ।ਦਾਸੀ ਹੋਣ ਕਰ ਕੇ ਔਰਤ ਦਾ ਧਰਮ ਮਰਦ ਦੇ ਇਸ਼ਾਰਿਆਂ ਤੇ ਤਿਤਲੀ ਵਾਂਗ ਨੱਚਣਾ ਸੀ। ਇਹ ਵੇਖ ਕੇ ਹੀ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਪੁਰਖਾਂ ਨੇ ਔਰਤ ਦਾ ਪੱਖ ਪੂਰਦਿਆਂ ਕਿਹਾ:

ਭੰਡੁ ਮੁਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ

ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਸ਼ਬਦਾਂ ਦਾ ਮੁੱਲ ਅੰਗਰੇਜ਼ੀ ਰਾਜ ਵਿੱਚ ਪੈਣਾ ਸ਼ੁਰੂ ਹੋਇਆ। ਪੱਛਮੀ ਸੱਭਿਅਤਾ ਦੇ ਗਿਆਨ ਨੇ ਭਾਰਤੀ ਸੱਭਿਆਚਾਰ ਵਿੱਚ ਪਰਿਵਰਤਨ ਲਿਆਂਦਾ। ਪੱਛਮ ਦੀ ਦੇਖਾ-ਦੇਖੀ ਭਾਰਤੀ ਇਸਤਰੀ ਦੀ ਵੀ ਸਮਾਜ ਵਿੱਚ ਕੁੱਝ ਪੁੱਛ-ਗਿੱਛ ਹੋਣੀ ਸ਼ੁਰੂ ਹੋ ਗਈ। ਇਸਤਰੀ ਵਿੱਦਿਆ ਗ੍ਰਹਿਣ ਕਰਕੇ ਅਵਿੱਦਿਆ ਘੋਰ ਹਨੇਰੇ ਵਿੱਚੋਂ ਨਿਕਲਣ ਲੱਗ ਪਈ ਮਰਦ-ਜਾਤ ਦੀਆਂ ਜ਼ਿਆਦਤੀਆਂ, ਉਸ ਦੀਆਂ ਕਾਲੀਆਂ ਕਰਤੂਤਾਂ ਨੰਗੀਆਂ ਹੋਣ ਲੱਗ ਪਈਆਂ ਅਤੇ ਇਸਤਰੀ ਵਰਗ ਨਾਲ ਹਮਦਰਦੀ ਵਧਣ ਲੱਗ ਪਈ।

1947 ਈ: ਵਿੱਚ ਅਜ਼ਾਦੀ-ਪਾਪਤੀ ਨੇ ਔਰਤ ਦੇ ਵੀ ਗੁਲਾਮੀ ਦੇ ਸੰਗਲ ਤੋੜ ਸੁੱਟੇ। ਅੰਗਰੇਜ਼ੀ ਰਾਜ ਸਮੇਂ “ਨੌਕਰਾਂ ਦੀ ਨੌਕਰ ਕਹੀ ਜਾਣ ਵਾਲੀ ਇਸਤਰੀ ਅਜ਼ਾਦ ਲੋਕਾਂ ਦੀ ਰਾਣੀ ਦਾ ਰੂਪ ਧਾਰਨ ਲੱਗ ਪਈ ਰਾਜਨੀਤਕ, ਸਮਾਜਕ, ਆਰਥਿਕ ਅਤੇ ਵਿੱਦਿਅਕ ਆਦਿ ਖੇਤਰਾਂ ਵਿੱਚ ਇਸ ਨੇ ਆਪਣੇ ਹੱਕ ਪਛਾਣਨੇ ਤੇ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ।

ਜਿੱਥੋਂ ਤੱਕ ਰਾਜਨੀਤਕ ਖੇਤਰ ਦਾ ਸਬੰਧ ਹੈ ਅੱਜ ਭਾਰਤੀ ਇਸਤਰੀ ਮਰਦ ਨਾਲੋਂ ਕਿਸੇ ਪੱਖੋਂ ਵੀ ਪਿੱਛੇ ਨਹੀਂ (ਸ੍ਰੀਮਤੀਵਿਜੈ ਲਕਸ਼ਮੀ ਪੰਡਤ ਜਿਹੀਆਂ ਨੇ ਸਫ਼ੀਰੀ, ਸ੍ਰੀਮਤੀ ਸਰੋਜਨੀ ਨਾਇਡ ਜਿਹੀਆਂ ਨੇ ਗਵਰਨਰੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਜਿਹੀਆਂ ਨੇ ਪ੍ਰਧਾਨ ਮੰਤਰੀ ਦੀ ਵੱਡੀ ਪਦਵੀ ਦੇ ਕਰਤੱਵਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ।

ਸਮਾਜਕ ਪੱਖੋਂ ਵੀ ਅੱਜ ਇਸਤਰੀ ਮਰਦ ਨਾਲੋਂ ਕਿਸੇ ਗੱਲੋਂ ਘੱਟ ਨਹੀਂ।“ਹਿੰਦੂ-ਵਿਆਹ ਕਾਨੂੰਨ ਅਨੁਸਾਰ ਕੋਈ ਮਰਦ ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਵਾ ਸਕਦਾ।ਦੋਵੇਂ ਇੱਕ ਦੂਜੇ ਨੂੰ ਤਲਾਕ ਦੇ ਸਕਦੇ ਹਨ। ਇਸ ਤਰ੍ਹਾਂ ਕਾਨੂੰਨ ਦੇ ਡੰਡੇ ਨਾਲ ਮਰਦ ਦੀਆਂ ਵਧੀਕੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ।ਕਾਨੂੰਨ ਨੇ ਇਸਤਰੀ ਤੇ ਮਰਦ ਨੂੰ ਪਿਤਾ ਦੀ ਜਾਇਦਾਦ ਦਾ ਸਮਾਨ ਭਾਈਵਾਲ ਬਣਾ ਦਿੱਤਾ ਹੈ। ਦਿਨੋਂ ਦਿਨ ਇਸਤਰੀ ਦੀ ਖੁੱਲ੍ਹ ਵਧ ਰਹੀ ਹੈ ਅਤੇ ਇਹ ਮਰਦ ਨਾਲ ਸਮਾਨਤਾ ਪ੍ਰਾਪਤ ਕਰ ਰਹੀ ਹੈ।

ਭਾਰਤ ਵਿੱਚ ਵਸੋਂ ਦਾ ਲਗਪਗ ਅੱਧਾ ਭਾਗ ਇਸਤਰੀਆਂ ਦਾ ਹੈ। ਅੱਜ ਅਣਗਿਣਤ ਇਸਤਰੀਆਂ ਵਿੱਦਿਆ ਪ੍ਰਾਪਤ ਕਰ ਰਹੀਆਂ ਹਨ। ਕਈ ਵਿੱਦਿਅਕ ਸੰਸਥਾਵਾਂ ਵਿੱਚ ਤਾਂ ਲੜਕਿਆਂ ਨਾਲੋਂ ਲੜਕੀਆਂ ਦੀ ਗਿਣਤੀ ਵਧ ਰਹੀ ਹੈ। ਨਿਰੀ ਗਿਣਤੀ ਹੀ ਨਹੀਂ ਵਧ ਰਹੀ, ਸਗੋਂ ਲੜਕੀਆਂ ਲੜਕਿਆਂ ਨਾਲੋਂ ਪੜਨ ਵਿੱਚ ਵੀ ਅੱਗੇ ਲੰਘ ਰਹੀਆਂ ਹਨ ਅਤੇ ਵਿੱਦਿਆ ਦੇ ਹਰ ਖੇਤਰ ਵਿੱਚ ਪ੍ਰਬੀਨਤਾ ਪ੍ਰਾਪਤ ਕਰ ਰਹੀਆਂ ਹਨ। ਅੱਜ ਇਸਤਰੀਆਂ ਵੱਡੀਆਂ ਵੱਡੀਆਂ ਪਦਵੀਆਂ ਨੂੰ ਪੂਰੀ ਯੋਗਤਾ ਦੇ ਨਾਲ ਸੰਭਾਲ ਰਹੀਆਂ ਹਨ-ਇਸਤਰੀਆਂ ਹੀ ਅਧਿਆਪਕ, ਡਾਕਟਰ ਤੇ ਇੰਜੀਨੀਅਰ ਆਦਿ ਹਨ।ਇਸ ਤਰ੍ਹਾਂ ਅੱਜ ਇਸਤਰੀ ਜਾਤੀ ਆਪਣੇ ਪੈਰਾਂ ਤੇ ਖੜ੍ਹੀ ਹੋ ਰਹੀ ਹੈ। ਇਹ ਮਰਦ ਕਮਾਈ ਦੀ ਮੁਥਾਜ਼ ਹੋ ਕੇ ਉਸ ਦੀ ਹੱਥ-ਬੱਧੀ ਗੁਲਾਮ ਬਣਨਾ ਨਹੀਂ ਚਾਹੁੰਦੀ, ਸਗੋਂ ਮਰਦ ਵਾਂਗ ਕਮਾਈ ਕਰ ਕੇ ਆਪਣਾ ਜੀਵਨ ਨਿਰਬਾਹ ਕਰਨਾਲੋਚਦੀ ਹੈ।

ਸਾਹਿੱਤ ਦਾ ਸਮਾਜ-ਨਿਰਮਾਣ ਵਿੱਚ ਬਹੁਤ ਹੱਥ ਹੁੰਦਾ ਹੈ । ਕਿਸੇ ਨੇ ਠੀਕ ਹੀ ਕਿਹਾ ਹੈ ਕਿ ਕਲਮ ਤਲਵਾਰ ਨਾਲੋਂ ਸ਼ਕਤੀਵਰ ਹੈ। ਇਸ ਕਲਮ ਦਾ ਭੇਦ ਭਾਰਤੀ ਇਸਤਰੀ ਜਾਣ ਗਈ ਹੈ। ਇਹ ਆਪਣੇ ਹੱਕਾਂ ਦੀ ਰਾਖੀ ਲਈ ਇਸ ਹਥਿਆਰ ਦੀ ਵਰਤੋਂ ਵੀ ਬਹੁਤ ਸਫ਼ਲਤਾ ਨਾਲ ਕਰ ਰਹੀ ਹੈ। ਸ੍ਰੀਮਤੀ ਸਰੋਜਨੀ ਨਾਇਡੂ , ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ ਕੌਰ, ਡਾ: ਦਲੀਪ ਕੌਰ ਟਿਵਾਣਾ ਅਤੇ ਅਜੀਤ ਕੌਰ ਵਰਗੀਆਂ ਔਰਤਾਂ ਨੇ ਸਾਹਿੱਤ ਰਾਹੀਂ ਇਸਤਰੀਆਂ ਦੇ ਦੁਖੜਿਆਂ ਨੂੰ ਜਨਤਾ ਤੱਕ ਪਹੁੰਚਾਇਆ ਹੈ ਅਤੇ ਪਹੁੰਚਾ ਰਹੀਆਂ ਹਨ।

ਪਹਿਲਾਂ ਮਰਦ ਨੇ ਔਰਤ ਨੂੰ ਜਿੰਨਾ ਦਬਾਅ ਕੇ ਰੱਖਿਆ ਸੀ, ਅੱਜ ਉਹ ਓਨਾ ਹੀ ਇਸ ਨੂੰ ਉੱਪਰ ਚੁੱਕ ਰਿਹਾ ਹੈ ।ਕਈ ਨੌਕਰੀਆਂ ਵਿੱਚ ਔਰਤਾਂ ਲਈ ਰਾਖਵੀਆਂ ਥਾਵਾਂ ਰੱਖੀਆਂ ਜਾਂਦੀਆਂ ਹਨ। ਅੱਜ ਸਮਾਜ ਵਿੱਚ ‘ਲੇਡੀਜ਼ ਫ਼ਸਟ ਦੇ ਸ਼ਬਦ ਆਮ ਸੁਣਨ ਵਿੱਚ ਆਉਂਦੇ ਹਨ। ਵਾਸਤਵ ਵਿੱਚ ਇਨ੍ਹਾਂ ਗੱਲਾਂ ਦੇ ਹੁੰਦਿਆਂ ਹੋਇਆਂ ਵੀ ਅਜੋਕੀ ਇਸਤਰੀ ਸਮਾਜ ਵਿੱਚ ਉਹ ਸਥਾਨ ਪ੍ਰਾਪਤ ਨਹੀਂ ਕਰ ਸਕੀ ਜਿਸ ਦੀ ਉਹ ਹੱਕਦਾਰ ਹੈ ਕੇਵਲ ਗਿਣਤੀ ਦੀਆਂ ਔਰਤਾਂ ਹੀ ਵਜ਼ੀਰ, ਡਾਕਟਰ ਜਾਂ ਗਵਰਨਰ ਆਦਿ ਉੱਚ ਪਦਵੀਆਂ ਤੇ ਹਨ।ਨਾਲੇ ਉੱਚ ਵਿੱਦਿਆ ਹਰ ਇਸਤਰੀ ਨਹੀਂ ਪ੍ਰਾਪਤ ਕਰ ਰਹੀ, ਕੇਵਲ ਅਮੀਰ ਵਰਗ ਦੀਆਂ ਕੁੜੀਆਂ ਹੀ ਲੈ ਰਹੀਆਂ ਹਨ। ਗਰੀਬ ਔਰਤਾਂ ਹਾਲਾਂ ਵੀ ਅਨਪੜ੍ਹ ਹੀ ਹਨ। ਇਸਤਰੀਆਂ ਦੀ ਕੁੱਝ ਕੁ ਗਿਣਤੀ ਹੀ ਸਮਾਜ ਵਿੱਚ ਉੱਪਰ ਉੱਠ ਰਹੀ ਹੈ ।ਸਮੁੱਦੀ ਇਸਤਰੀ ਜਾਤੀ ਦੀ ਸ਼ੋਭਾ ਤਾਂ ਹੀ ਵੱਧ ਸਕੇਗੀ ਜੇ ਸਭ ਇਸਤਦੀਆਂ, ਅਮੀਰ ਦੇ ਨਾਲ ਨਾਲ ਗਰੀਬ ਵਰਗ ਦੀਆਂ ਇਸਤਰੀਆਂ ਵੀ ਸਮਾਜ ਵਿੱਚ ਇਕੋ ਜਿਹਾ ਮਸ਼ਾਨ ਪ੍ਰਾਪਤ ਕਰਨ।

ਅੱਜ ਸਾਡੇ ਸਮਾਜ ਵਿੱਚ ਔਰਤ ਹਰ ਖੇਤਰ ਵਿੱਚ ਮਰਦ ਦੇ ਨਾਲ ਹੈ। ਹੋਰ ਤਾਂ ਹੋਰ ਪੱਛਮੀ ਪ੍ਰਭਾਵ ਨੇ ਇਸ ਨੂੰ ਸ਼ਰਾਬ-ਸਿਗਰਟ ਪੀਣ ਅਤੇ ਜੁਆ ਖੇਡਣ ਆਦਿ ਕਈ ਇੱਕ ਇੱਲਤਾਂ ਦਾ ਵੀ ਸ਼ਿਕਾਰ ਬਣਾ ਦਿੱਤਾ ਹੈ। ਇਸਤਰੀ ਜਾਤੀ ਵਿੱਚ ਪੈ ਰਹੀਆਂ ਇਹ ਭੈੜੀਆਂ ਵਾਦੀਆਂ ਨਿੰਦਣ-ਯੋਗ ਹਨ ਵਾਸਤਵ ਵਿੱਚ ਇਸਤਰੀ ਤੇ ਮਰਦ ਗਹਿਸਤੀ ਜੀਵਨ ਦੇ ਦੋ ਪਹੀਏ ਹਨ। ਇਨ੍ਹਾਂ ਦੋਹਾਂ ਪਹੀਆਂ ਦੀ, ਚੱਲਣ ਵਿੱਚ ਸਮਾਨ ਹੁੰਦਿਆਂ ਹੋਇਆਂ ਵੀ, ਅੱਡ ਅੱਡ ਥਾਂ ਹੈ। ਇਨ-ਬਿਨ ਔਰਤ ਨੂੰ ਮਰਦ ਦੇ ਬਰਾਬਰ ਹੁੰਦਿਆਂ ਏਆ ਵੀ ਆਪਣੇ ਵਿਸ਼ੇਸ਼ ਕਰਤੱਵ ਪਾਲਣ ਦੀ ਅਵਸ਼ਤਾ ਹੈ। ਜਿੱਥੇ ਇਸ ਨੇ ਆਰਥਕ ਤੌਰ ਤੇ ‘ਹਣ ਲਈ ਯਤਨ ਕਰਨ ਦੀ ਲੋੜ ਹੈ ਉੱਥੇ ਇਸ ਨੂੰ ਘਰ ਵੀ ਰਾਣੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ sਾਰ ਨਿਭਾਉਣੀਆਂ ਚਾਹੀਦੀਆਂ ਹਨ। ਇਸ ਦੀ ਸੰਭਾਲ ਤੋਂ ਬਿਨਾਂ ਇੱਕ ਹੋਟਲ ਬਣ ਕੇ, ਚ ਵਗ, ਇਲਕੁਲ ਇਵੇਂ ਜਿਵੇਂ ਪੱਛਮੀ ਦੇਸ਼ਾਂ ਵਿੱਚ ਦੇਖਣ ਵਿੱਚ ਮਿਲਦਾ ਹੈ ਉੱਥੇ ਵਿਆਹੁਤਾ ਜੀਵਨ ਇੱਕ ਦੁਕਾਨਦਾਰੀ ਜਿਹਾ ਬਣ ਗਿਆ ਹੈ। ਵਿਆਹ-ਸ਼ਾਦੀਆਂ ਬੱਸ ਸੌਦੇਬਾਜ਼ੀ ਤੋਂ ਵੱਧ ਕੁੱਝ ਨਹੀਂ। ਇਸ ਕਰੋਪੀ ਤੋਂ ਬਚਣ ਲਈ ਭਾਰਤੀ ਤੀਵੀਂ ਦਾ ਇਹ ਫ਼ਰਜ਼ ਬਣਦਾ ਹੈ ਕਿ ਜਿੱਥੇ ਇਹ ਆਪਣੇ ਹੱਕਾਂ ਨੂੰ ਪ੍ਰਾਪਤ ਕਰੇ ਉੱਥੇ ਇਹ ਆਪਣੇ ਕਰੱਤਵਾਂ ਵੱਲੋਂ ਰੱਤੀ ਭਰ ਵੀ ਅਣਗਹਿਲੀ ਨਾ ਕਰੇ।

ਅਜ਼ਾਦੀ ਦੇ ਪੰਜਾਹ ਸਾਲ ਤੇ ਭਾਰਤੀ ਔਰਤ :

ਸੁਚੇਤਾ ਕ੍ਰਿਪਲਾਨੀ, ਵਿਜੈ ਲਕਸ਼ਮੀ ਪੰਡਤ, ਸਰੋਜਨੀ ਨਾਇਡੂ ਤੇ ਅਰੁਣਾ ਆਸਿਫ਼ ਅਲੀ ਆਦਿ ਜਮਾਂਦਰੂ ਨੇਤਾ ਸਨ। ਉਹ ਆਪਣੀਆਂ ਭੈਣਾਂ, ਭਾਰਤੀ ਔਰਤਾਂ, ਨੂੰ ਸਿਆਸੀ ਤੌਰ ਤੇ ਸ਼ਕਤੀਵਰ ਬਣਾਉਣ ਬਾਰੇ ਸੋਚਦੀਆਂ ਸੋਚਦੀਆਂ ਪ੍ਰਲੋਕ ਸਿਧਾਰ ਗਈਆਂ, ਪਰ ਇਨ੍ਹਾਂ ਦਾ ਅਕਸ ਤੇ ਕਿਰਦਾਰ ਨਾ ਬਦਲ ਸਕੀਆਂ।

ਪੱਛਮੀ ਔਰਤਾਂ ਵਿੱਚ ਵੱਧ ਰਹੀ ਅਜ਼ਾਦੀ ਨੇ ਭਾਰਤੀ ਔਰਤਾਂ ਨੂੰ ਵੀ ਹਲੂਣਨਾ ਸ਼ੁਰੂ ਕਰ ਦਿੱਤਾ। ਉਨੀਵੀਂ ਸਦੀ ਦੇ ਮਗਰਲੇ ਅੱਧ ਵਿੱਚ ਇਨ੍ਹਾਂ ਦਾ ਸੰਘਰਸ਼ ਬਾਹਰਮੁਖੀ ਹੀ ਸੀ-ਵਿਧਵਾ ਵਿਆਹ ਤੇ ਪ੍ਰੇਮਵਿਆਹ ਦਾ ਪੱਖ ਪੂਰਿਆ ਗਿਆ, ਇਕ ਪਤਨੀ ਦੇ ਹੁੰਦਿਆਂ ਦੂਜੇ ਵਿਆਹ, ਦਾਜ ਤੇ ਛੋਟੀ ਉਮਰੇ ਵਿਆਹ ਦੀ ਮਨਾਹੀ ਤੇ ਜ਼ੋਰ ਦਿੱਤਾ ਗਿਆ ਅਤੇ ਕੇਵਲ ਪੜ੍ਹੀਆਂ-ਲਿਖੀਆਂ ਲਈ ਹੱਕ ਮੰਗੇ ਗਏ।

1950 ਈ: ਵਿੱਚ ਭਾਰਤੀ ਗਣਤੰਤਰ ਦੇ ਨਵੇਂ ਸੰਵਿਧਾਨ ਵਿੱਚ ਔਰਤਾਂ ਦੀ ਬਿਹਤਰੀ ਨਾਲ ਸਬੰਧਤ ਕਈ ਕਾਨੂੰਨ ਪਾਸ ਹੋਏ ।ਕੁੜੀਆਂ ਨੂੰ ਮੁੰਡਿਆਂ ਨਾਲ ਹੀ ਵਿਦਿਆ ਦਿੱਤੀ ਜਾਣ ਲੱਗ ਪਈ ; ਇਨ੍ਹਾਂ ਨੂੰ ਵੋਟ ਦੇਣ ਦਾ ਮਰਦ ਦੇ ਬਰਾਬਰ ਹੱਕ ਮਿਲ ਗਿਆ ; ਇਨ੍ਹਾਂ ਨੂੰ ਸਾਵੇਂ ਕੰਮ ਲਈ ਮਰਦਾਂ ਜਿੰਨੀ ਉਜ਼ਰਤ ਦੀ ਵਿਵਸਥਾ ਕੀਤੀ ਗਈ।ਪਰ ਸਮਾਜ ਵਿੱਚ ਮਰਦ ਦੀ ਪ੍ਰਧਾਨਗੀ ਟੱਸ ਤੋਂ ਮੱਸ ਨਾ ਹੋਈ।

1971 ਈ: ਵਿੱਚ ਚੀਨ ਨਾਲ ਹੋਈ ਜੰਗ ਵੇਲੇ ਫ਼ੌਜੀ ਵਿਧਵਾਵਾਂ ਦੀ ਸਮੱਸਿਆ ਗੰਭੀਰ ਰੂਪ ਧਾਰ ਗਈ ।ਇਸ ਨੂੰ ਨਜਿੱਠਣ ਲਈ ਜੰਗੀ ਵਿਧਵਾਵਾਂ ਦੀ ਜਥੇਬੰਦੀ ਸਥਾਪਤ ਹੋਈ ।ਪ੍ਰਣਾਮ ਸਰੂਪ ਵਿਧਵਾਵਾਂ ਦੇ ਸਮੂਹ ਵਿਆਹ ਕਰਵਾਏ ਗਏ ਅਤੇ ਔਰਤਾਂ ਲਈ ਕਈ ਲਾਹੇਵੰਦੀਆਂ ਸੇਵਾਵਾਂ ਚਾਲੂ ਕੀਤੀਆਂ ਗਈਆਂ। ਪਰ ਇਨ੍ਹਾਂ ਨਾਲ ਸਮੁੱਚੇ ਤੌਰ ਤੇ ਹੋ ਰਹੀ ਜ਼ਿਆਦਤੀ ਤੇ ਵਿਤਕਰੇ ਵਿੱਚ ਕੋਈ ਫ਼ਰਕ ਨਾ ਪਿਆ। ਸੋ ਇਨ੍ਹਾਂ ਨੂੰ ਸਿਆਸੀ ਤੌਰ ਤੇ ਤਕੜਿਆਂ ਕਰਨਾ ਜ਼ਰੂਰੀ ਹੋ ਗਿਆ। ਇਸ ਸਿਲਸਲੇ ਵਿੱਚ ਪੰਚਾਇਤੀ ਰਾਜ ਦੀ 73ਵੀਂ ਤੇ 74ਵੀਂ ਸੋਧ ਵਿੱਚ ਮਾਅਰਕੇ ਦੀ ਪ੍ਰਾਪਤੀ ਹੋਈ ਜਿਸ ਅਨੁਸਾਰ ਔਰਤਾਂ ਨੂੰ ਪੱਧਰ ‘ਤੇ ਹੁੰਦੇ ਫ਼ੈਸਲਿਆਂ ਵਿੱਚ ਸ਼ਾਮਲ ਕੀਤਾ ਜਾਣ ਲੱਗ ਪਿਆ।

ਔਰਤਾਂ ਦੇ ਸਿਆਸੀ ਰਸੂਖ਼ ਦੀ ਘਾਟ ਕਾਰਨ ਇਨ੍ਹਾਂ ਦੀ ਹੁਣ ਵੀ ਸਰਕਾਰੀ/ਸਿਆਸੀ ਫ਼ੈਸਲਿਆਂ ਵਿੱਚ ਪੁੱਛ ਨਾ ਹੋਏ ਜਹੀ ਹੈ।ਸੋ ਇਨ੍ਹਾਂ ਤੇ ਬੱਚਿਆਂ ਦੀ ਭਲਿਆਈ ਦੇ ਕੰਮਾਂ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ।ਇਹ ਆਪਣੇ ਕਾਨੂੰਨੀ ਹੱਕਾਂ ਤੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀਆਂ ਨੂੰ ਇਨ੍ਹਾਂ ਦੇ ਹਿੱਤ ਦੇ ਫ਼ੈਸਲੇ ਸਖ਼ਤੀ ਨਾਲ ਲਾਗੂ ਨਹੀਂ ਰਹੇ ਅਤੇ ਨਾ ਹੀ ਇਨ੍ਹਾਂ ਲਈ ਲਾਹੇਵੰਦੇ ਕਾਨੂੰਨ ਹੀ ਬਣ ਰਹੇ ਹਨ।

ਭਾਰਤੀ ਔਰਤਾਂ ਦੀ ਰਾਜਨੀਤੀ ਵਿੱਚ ਘਟ ਪ੍ਰਤੀਨਿਧਤਾ ਇਨ੍ਹਾਂ ਦੀ ਨੀਵੀਂ ਸਮਾਜਕ ਤੇ ਆਰਥਕ ਸਥਿਤੀ ਕਰਕੇ ਹੈ। 1991 ਈ: ਦੀ ਜਨ-ਗਣਨਾ ਅਨੁਸਾਰ ਇਹ ਕੁਲ ਕੰਮ-ਕਾਜੀ ਸ਼ਕਤੀ ਦਾ ਕੇਵਲ 22-27 ਪ੍ਰਤੀਸ਼ਤ ਹਿੱਸੇ ਦੇ ਭਾਗੀ ਹਨ।ਨਾਲੇ ਇਨ੍ਹਾਂ ਨੂੰ ਆਮ ਤੌਰ ਤੇ ਟਾਈਪਿਸਟ ਜਾਂ ਸੈਕਟਰੀ ਹੀ ਲਾਇਆ ਜਾਂਦਾ ਹੈ।1995 ਈ: ਦੀ ਜਨਗਣਨਾ ਦੇ ਅੰਕੜੇ ਦਸਦੇ ਹਨ ਕਿ ਆਦਮੀਆਂ ਦੇ ਕਮਾਏ ਹਰ ਰੁਪਏ ਪਿਛੇ ਇਹ ਕੇਵਲ ਤਿੰਨ ਪੈਸੇ ਕਮਾਉਦੀਆਂ ਹਨ।ਨਿੱਜੀ ਖੇਤਰ ਵਿੱਚ ਹਾਲੇ ਵੀ ਇਨ੍ਹਾਂ ਨੂੰ ਮਰਦਾਂ ਦੇ ਬਰਾਬਰ ਕੀਤੇ ਕੰਮ ਵਿੱਚ ਮਰਦਾਂ ਜਿੰਨੀ ਉਜ਼ਰਤ ਨਹੀਂ ਦਿੱਤੀ ਜਾਂਦੀ।

ਹੁਣ ਔਰਤਾਂ ਦੀਆਂ ਜਥੇਬੰਦੀਆਂ ਤੇ ਔਰਤ-ਵਿਧਾਇਕਾਂਦਿਆਂ ਯਤਨਾਂ ਕਰਕੇ ਇਨ੍ਹਾਂ ਦੀ ਸੁਰੱਖਿਆ, ਬੱਚਿਆਂ ਦੀ ਦੇਖ-ਭਾਲ ਅਤੇ ਲਿੰਗ-ਸਭਾਅ ਜਿਹੇ ਮਾਮਲਿਆਂ ਵਿੱਚ ਵਧੇਰੇ ਧਿਆਨ ਦਿੱਤਾ ਜਾਣ ਲੱਗ ਪਿਆ ਹੈ।

ਇਨ੍ਹਾਂ ਦੀਆਂ ਵਿਸ਼ੇਸ਼ ਸਮੱਸਿਆਵਾਂ ਇਸ ਪ੍ਰਕਾਰ ਹਨ:

  1. ਪਰਵਾਰਕ ਮਹਿਲਾ ਲੋਕ-ਅਦਾਲਤਾਂ ਰਾਹੀਂ ਨਿਆਂ ਦਾ ਛੇਤੀ ਮਿਲਣਾ
  2. ਇਨ੍ਹਾਂ ਦੀ ਨਿਗਰਾਨੀ ਸਬੰਧੀ ਨਿਆਂ ਦੀ ਲੋੜ ਹੈ
  3. ਵੇਸਵਾਵਾਂ ਤੇ ਪਾਗਲ ਔਰਤਾਂ ਦਾ ਮੁੜ-ਵਸੇਬਾ
  4. ਸ਼ਰਾਬ ਵਿਰੁਧ ਮੁਹਿੰਮ ਦਾ ਸਮਰਥਣ
  5. ਔਰਤਾਂ ਸਬੰਧੀ ਕਾਨੂੰਨਾਂ ਵਿੱਚ ਘਾਟਾਂ ਨੂੰ ਦੂਰ ਕਰਨਾ ।

ਰਾਜਨੀਤਕ ਖੇਤਰ ਵਿੱਚ ਔਰਤਾਂ ਨੂੰ ਸ਼ਕਤੀ ਦੇਣ ਨਾਲ ਹੀ ਇਨ੍ਹਾਂ ਦੀ ਹਾਲਤ ਬਿਹਤਰ ਹੋ ਸਕਦੀ ਹੈ।ਰਾਜ-ਅਸੈਂਬਲੀਆਂ ਤੇ ਪਾਰਲੀਮੈਂਟ ਵਿੱਚ 30 ਪ੍ਰਤੀਸ਼ਤ ਸੀਟਾਂ ਰਾਖਵੀਆਂ ਰੱਖਣ ਦਾ ਸੁਝਾਅ ਦੇਸ਼ ਦੇ ਭਲੇ ਲਈ ਮਲੂਮ ਹੁੰਦਾ ਹੈ।ਵਿਜੇ ਲਕਸ਼ਮੀ ਪੰਡਤ, ਰਾਜ ਕੁਮਾਰੀ ਅੰਮ੍ਰਿਤ ਕੌਰ ਤੇ ਇੰਦਰਾ ਗਾਂਧੀ ਆਦਿ ਦੀਆਂ ਰਾਜਸੀ ਖੇਤਰ ਵਿੱਚ ਸਫ਼ਲਤਾਵਾਂ ਅਤੇ ਪੰਚਾਇਤਾਂ ਵਿੱਚ ਇਨ੍ਹਾਂ ਦੁਆਰਾ ਚੰਗੀ ਤਰ੍ਹਾਂ ਨਿਭਾਈ ਗਈ ਜ਼ਿੰਮੇਵਾਰੀ ਦਸਦੀ ਹੈ ਕਿ ਇਹ ਮਰਦਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇੱਕੀਵੀਂ ਸਦੀ ਦਾ ਭਾਰਤ ਔਰਤ ਨੂੰ ਮਰਦ ਦਾ ਭਾਈਵਾਲ ਬਣਾਉਣ ਨਾਲ ਹੀ ਚੜ੍ਹਦੀ ਕਲਾ ਵਿੱਚ ਜਾ ਸਕਦਾ ਹੈ। ਅਸੀਂ ਸਵਾਮੀ ਵਿਵੇਕਾ ਨੰਦ ਨਾਲ ਸਹਿਮਤ ਹਾਂ ਕਿ ਕੋਈ ਦੇਸ਼ ਔਰਤ ਦੀ ਬੇਇੱਜ਼ਤੀ ਜਾਂ ਇਸ ਨਾਲ ਵਧੀਕੀ ਕਰ ਕੇ ਮਹਾਨ ਨਹੀਂ ਹੋ ਸਕਦਾ।

Related posts:

Punjabi Essay on “Baisakhi”, “ਵਿਸਾਖੀ” Punjabi Essay, Paragraph, Speech for Class 7, 8, 9, 10 and 12 ...
ਪੰਜਾਬੀ ਨਿਬੰਧ
Punjabi Essay on "House Warming","ਗ੍ਰਹਿ ਪ੍ਰਵੇਸ਼" Punjabi Essay, Paragraph, Speech for Class 7, 8, 9,...
Punjabi Essay
Punjabi Essay on “Christmas da Tiyuhar”, “ਕ੍ਰਿਸਮਸ ਦੀ ਤਿਓਹਾਰ” Punjabi Essay, Paragraph, Speech for Cl...
Punjabi Essay
Punjabi Essay on “Post-office“, “ਡਾਕਖਾਨਾ” Punjabi Essay, Paragraph, Speech for Class 7, 8, 9, 10 and...
ਪੰਜਾਬੀ ਨਿਬੰਧ
Punjabi Essay on “Pigeon”, “ਕਬੂਤਰ” Punjabi Essay, Paragraph, Speech for Class 7, 8, 9, 10 and 12 Stu...
ਪੰਜਾਬੀ ਨਿਬੰਧ
Punjabi Essay on "Rainy Day", "ਬਰਸਾਤੀ ਦਿਨ" Punjabi Essay, Paragraph, Speech for Class 7, 8, 9, 10 an...
ਪੰਜਾਬੀ ਨਿਬੰਧ
Punjabi Essay on "Imandari", “ਇਮਾਨਦਾਰੀ” Punjabi Paragraph, Speech for Class 7, 8, 9, 10 and 12 Stude...
Punjabi Essay
Punjabi Essay on "Jesus Christ","ਯੇਸ਼ੂ  ਮਸੀਹ / ਈਸਾ ਮਸੀਹ" Punjabi Essay, Paragraph, Speech for Class 7...
Punjabi Essay
Punjabi Essay on "Mother Teresa", "ਮਦਰ ਟੇਰੇਸਾ" Punjabi Essay, Paragraph, Speech for Class 7, 8, 9, 1...
Punjabi Essay
Punjabi Essay on "Indian Handicrafts", "ਭਾਰਤੀਯ ਦਸਤਕਾਰੀ" Punjabi Essay, Paragraph, Speech for Class 7...
Punjabi Essay
Punjabi Essay on “National Animal Tiger ”, “ਰਾਸ਼ਟਰੀ ਜਾਨਵਰ ਟਾਈਗਰ” Punjabi Essay, Paragraph, Speech fo...
ਪੰਜਾਬੀ ਨਿਬੰਧ
Punjabi Essay on “Women Education”, “ਇਸਤਰੀ ਵਿਦਿਆ” Punjabi Essay, Paragraph, Speech for Class 7, 8, 9...
Punjabi Essay
Punjabi Essay on "Postman", "ਪੋਸਟਮੈਨ" Punjabi Essay, Paragraph, Speech for Class 7, 8, 9, 10 and 12 ...
Punjabi Essay
Punjabi Essay on “New Education Policy”, “ਨਵੀਂ ਪਰੀਖਿਆ ਪ੍ਰਣਾਲੀ” Punjabi Essay, Paragraph, Speech for ...
Punjabi Essay
Punjabi Essay on “Mahingai Di Samasiya”, “ਮਹਿੰਗਾਈ ਦੀ ਸਮੱਸਿਆ” Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on “Vidyarthi te Anushasa", “ਵਿਦਿਆਰਥੀ ਤੇ ਅਨੁਸ਼ਾਸਨ” Punjabi Essay, Paragraph, Speech fo...
ਪੰਜਾਬੀ ਨਿਬੰਧ
Punjabi Essay on "Dussehra (Vijayadashami)","ਦੁਸਹਿਰਾ" Punjabi Essay, Paragraph, Speech for Class 7, ...
Punjabi Essay
Punjabi Essay on "Help In Household Chores", "ਘਰੇਲੂ ਕੰਮਾਂ ਵਿੱਚ ਮਦਦ ਕਰੋ" Punjabi Essay, Paragraph, Sp...
Punjabi Essay
Punjabi Essay on “Dusshera”, “ਦੁਸਹਿਰਾ” Punjabi Essay, Paragraph, Speech for Class 7, 8, 9, 10 and 12...
ਪੰਜਾਬੀ ਨਿਬੰਧ
Punjabi Essay on "Our Most Beautiful Country","ਸਾਡਾ ਸਭ ਤੋਂ ਖੂਬਸੂਰਤ ਦੇਸ਼" Punjabi Essay, Paragraph, S...
Punjabi Essay

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.