Home » Punjabi Essay » Punjabi Essay on “Bhrun Hatiya”, “ਭਰੂਣ-ਹੱਤਿਆ” Punjabi Essay, Paragraph, Speech for Class 7, 8, 9, 10, and 12 Students in Punjabi Language.

Punjabi Essay on “Bhrun Hatiya”, “ਭਰੂਣ-ਹੱਤਿਆ” Punjabi Essay, Paragraph, Speech for Class 7, 8, 9, 10, and 12 Students in Punjabi Language.

ਭਰੂਣਹੱਤਿਆ ਦੀ ਸਮੱਸਿਆ

Bhrun Hatiya di Samasiya

ਜਾਂ

ਭਰੂਣਹੱਤਿਆ

Bhrun Hatiya 

ਸੁਤੰਤਰ ਭਾਰਤ ਦੇ ਵਸਨੀਕ ਹੋਣ ਦੇ ਨਾਤੇ ਅੱਜ ਅਸੀਂ ਸਭਿਅਤਾ ਦੇ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਤਹਿ ਕਰ ਰਹੇ ਹਾਂ।ਵਿਰਾਸਤ ਵਿੱਚ ਮਿਲੇ ਮਹਾਤਮਾ ਗਾਂਧੀ ਅਤੇ ਮਹਾਤਮਾ ਬੁੱਧ ਦੇ ਅਹਿਸਾ ਸਿਧਾਂਤ ਨੂੰ ਫਖ਼ਰ ਨਾਲ ਮਹਿਸੂਸ ਕਰਦੇ ਹਾਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਫਿਰ ਵੀ ਕੁੱਝ ਸਮੱਸਿਆਵਾਂ ਅਜਿਹੀਆਂ ਹਨ ਜੋ ਦੇਸ਼ ਦੇ ਮੱਥੇ ਕਲੰਕ ਹਨ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ-ਭਰੂਣ ਹੱਤਿਆ। ਭਰੂਣ-ਹੱਤਿਆਵਰਗਾਕੁਕਰਮ ਸਾਡੇ ਲਈ ਇੱਕ ਨਵੀਂ ਸਮਾਜਕ ਚੁਣੌਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਹੈ। ਅੱਜ ਔਰਤ ਦੀ ਹਾਲਤ ਸੁਧਾਰਨ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਔਰਤ ਨੂੰ ਮਰਦ ਨਾਲੋਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਸਮਝਿਆ ਜਾਂਦਾ ਹੈ। ਇਸੇ ਕਾਰਨ ਕਤਲ, ਤਲਾਕ, ਬਲਾਤਕਾਰ ਅਤੇ ਭਰੂਣ-ਹੱਤਿਆ ਵਰਗੀਆਂ ਗੱਲਾਂ ਆਮ ਹਨ। ਪੁਰਾਣੇ ਜ਼ਮਾਨੇ ਵਿੱਚ ਸਤੀ ਪ੍ਰਥਾ, ਬਾਲ-ਵਿਆਹ ਵਰਗੀਆਂ ਪ੍ਰਥਾਵਾਂ ਪ੍ਰਚੱਲਿਤ ਸਨ ਅਤੇ ਜੰਮਦੀ ਕੁੜੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਸੀ ਪਰ ਹੁਣ ਜੰਮਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ। ਕੁੱਖ ਹਰੀ ਹੋਣ ਦੇ ਅੱਠ ਹਫ਼ਤਿਆਂ ਮਗਰੋਂ ਮਾਦਾ-ਭਰੂਣ ਬਾਰੇ ਪਤਾ ਲੱਗਣ ਤੋਂ ਬਾਅਦ ਨਰਸਿੰਗ ਹੋਮ, ਹਸਪਤਾਲ, ਕਲੀਨਿਕ ਆਦਿ ਕੇਂਦਰ ਪੈਸੇ ਦੀ ਖ਼ਾਤਰ ਅਜਿਹਾ ਘਿਣਾਉਣਾ ਕੁਕਰਮ ਕਰ ਰਹੇ ਹਨ। ਲੋਕ ਕੁੜੀ ਦੇ ਵਿਆਹ ਉੱਪਰ 5 ਲੱਖ ਖ਼ਰਚਣ ਦੀ ਬਜਾਇ 500 ਰੁਪਏ ਖ਼ਰਚਣਾ ਬਿਹਤਰ ਸਮਝਦੇ ਹਨ। ਅਖ਼ਬਾਰਾਂ ਵਿੱਚ ਇਨ੍ਹਾਂ ਕੇਂਦਰਾਂ ਦੇ ਪ੍ਰਚਾਰ ਲਈ ਇਸ਼ਤਿਹਾਰ ਦਿੱਤੇ ਜਾਂਦੇ ਹਨ, ਸ਼ਹਿਰਾਂ ਤੇ ਪਿੰਡਾਂ ਵਿੱਚ ਕੰਧਾਂ ਉੱਪਰ ਇਸ਼ਤਿਹਾਰ ਤੇ ਬੈਨਰ ਲੱਗੇ ਹੋਏ ਹਨ ਕਿ-“ਅੱਜ ਪੰਜ ਸੌ ਖ਼ਰਚੋ, ਭਵਿੱਖ ਵਿੱਚ ਦਾਜ ਵਾਸਤੇ ਪੰਚ ਲੱਖ ਬਚਾਓ, ਜਨਮ ਤੋਂ ਪਹਿਲਾਂ ਬੱਚੇ ਦਾ ਲਿੰਗ ਪਤਾ ਕਰੋ।

ਭਰੂਣ-ਹੱਤਿਆਵਰਗੇ ਕੁਕਰਮ ਵਿੱਚ ਅਨਪੜ੍ਹ ਹੀ ਨਹੀਂ ਸਗੋਂ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਹਨ। ਇਸਦਾ ਇੱਕ ਕਾਰਨ ਮੁੰਡਾ ਪ੍ਰਾਪਤੀ ਦੀ ਲਾਲਸਾ ਹੈ। ਮੁੰਡੇ ਨੂੰ ਵੰਸ਼ ਦਾ ਵਾਰਿਸ ਸਮਝਿਆ ਜਾਂਦਾ ਹੈ ਅਤੇ ਕੁੜੀ ਨੂੰ ਬਿਗਾਨਾ ਧਨ। ਪਰਿਵਾਰ ਦਾ ਹਰੇਕ ਮੈਂਬਰ ਚਾਹੁੰਦਾ ਹੈ ਕਿ ਮੁੰਡਾ ਹੀ ਹੋਵੇ, ਜੇਕਰ ਬਦਕਿਸਮਤੀ ਨਾਲ ਕੁੜੀ ਜਨਮ ਲੈ ਲਵੈ ਤਾਂ ਘਰ ਵਿੱਚ ਸੋਗ ਪੈ ਜਾਂਦਾ ਹੈ ਤੇ ਰੋਣਾ-ਧੋਣਾ ਮੱਚ ਜਾਂਦਾ ਹੈ।ਵਿਗਿਆਨਕ ਕਾਢ ‘ਅਲਟਰਾਸਾਊਂਡ ਸਕੈਨ’ ਰਾਹੀਂ ਅਸਾਨੀਨਾਲ ਪਤਾ ਲੱਗ ਜਾਂਦਾ ਹੈ ਕਿ ਗਰਭ ਵਿੱਚ ਪਲ ਰਿਹਾ ਬੱਚਾ ‘ਨਰ’ ਹੈ ਜਾਂ‘ਮਾਦਾ।ਜੇਕਰ ਮਾਦਾ-ਭਰੁਣ ਹੋਵੇ ਤਾਂ ਫੌਰਨ ਸਫ਼ਾਈ ਕਰਵਾ ਲਈ ਜਾਂਦੀ ਹੈ। 1994 ਵਿੱਚ ਭਾਰਤ ਸਰਕਾਰ ਵੱਲੋਂ ਭਰੂਣ ਦੇ ‘ਨਰ’ ਜਾਂ ‘ਮਾਦਾ ਰੂਪ ਵਿੱਚ ਜਨਮ ਲੈਣ ਦੀਆਂ ਸੰਭਾਵਨਾਵਾਂ ਦੀ ਸੂਚਨਾ ਪ੍ਰਦਾਨ ਕਰਨ ਵਾਲੀ ਤਕਨਾਲੋਜੀ ਉੱਪਰ ਰੋਕ ਲਾਈ ਗਈ ਅਤੇ ‘ਪਰੀ-ਨੋਟਲ ਡਾਇਆਗਨੌਸਟਿਕ ਟੈਕਨਾਲੋਜੀਜ਼ ਐਕਟ ਪਾਸ ਕੀਤਾ ਗਿਆ।ਇਹ ਐਕਟ ਵਧੇਰੇ ਕਾਰਗਰ ਸਾਬਤ ਨਾ ਹੋ ਸਕਿਆ। ਪੰਜਾਬ, ਹਰਿਆਣਾ, ਗੁਜਰਾਤ ਵਿੱਚ ਇਹ ਐਕਟ ਲਾਗੂ ਕੀਤਾ ਗਿਆ ਪਰ ਇੱਥੇ ਹੀ ਸਭ ਤੋਂ ਵੱਧ ਦੁਰਵਰਤੋਂ ਹੋਣ ਲੱਗੀ।

ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ 1000 ਬੱਚਿਆਂ ਪਿੱਛੇ ਪੰਜਾਬ ਵਿੱਚ 793 ਬੱਚੀਆਂ ਹਨ, ਜਦਕਿ ਕਰਨਾਟਕਾ ਵਿੱਚ ਬੱਚੀਆਂ ਦੀ ਗਿਣਤੀ 949, ਹਰਿਆਣੇ ਵਿੱਚ 820, ਚੰਡੀਗੜ੍ਹ ਵਿੱਚ , 845, ਦਿੱਲੀ ਵਿੱਚ 865 ਅਤੇ ਗੁਜਰਾਤ ਵਿੱਚ 878 ਬੱਚੀਆਂ ਹਨ। ਭਾਰਤ ਦੀ ਸੁਪਰੀਮ ਕੋਰਟ ਨੇ 2002 ਵਿੱਚ 11 ਪੁੱਤਾਂ ਦੇ ਸਿਹਤ-ਸਕੱਤਰਾਂ ਦੀ ਮੀਟਿੰਗ ਬੁਲਾਈ ਅਤੇ ਅਲਟਰਾ-ਸਾਊਂਡ ਸਕੈਨ ਮਸ਼ੀਨਾਂ ਬਣਾਉਣ ਵਾਲੀਆਂ ਫਰਮਾਂ ਨੂੰ ਨੋਟਿਸ ਜਾਰੀ ਕੀਤਾ ਕਿ ਉਨ੍ਹਾਂ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਜਾਵੇ ਜਿਨ੍ਹਾਂ ਨੇ ਇਹ ਮਸ਼ੀਨਾਂ ਖ਼ਰੀਦੀਆਂ ਸਨ।ਨਰ-ਮਾਦਾ ਅਨੁਪਾਤ ਵਿੱਚ ਦਿਨ-ਬ-ਦਿਨ ਪਰਿਵਰਤਨ ਆ ਰਿਹਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਜੋ ਚਿੰਤਾਜਨਕ ਵਿਸ਼ਾ ਹੈ। 1991 ਵਿੱਚ 1000 ਮਰਦਾਂ ਪਿੱਛੇ ਪਿੱਛੇ 945 ਔਰਤਾਂ ਸਨ ਪਰ 2001 ਦੀ ਮਰਦਮਸ਼ੁਮਾਰੀ ਅਨੁਸਾਰ ਇਨ੍ਹਾਂ ਦੀ ਗਿਣਤੀ ਘਟ ਕੇ 927 ਰਹਿ ਗਈ। ਹੁਣ ਇਸ ਅਨੁਪਾਤ ਵਿੱਚ ਹੋਰ ਵੀ ਅਸੰਤੁਲਨ ਪੈਦਾ ਹੋ ਰਿਹਾ ਹੈ। ਇਹ ਸਮੱਸਿਆ ਰਾਸ਼ਟਰੀ ਪੱਧਰਦੀਨਾਰਹਿਕੇ ਅੰਤਰਰਾਸ਼ਟਰੀ ਪੱਧਰ ਦੀ ਬਣ ਗਈ ਹੈ।

ਸੁਤੰਤਰ ਭਾਰਤ ਵਿੱਚ ਔਰਤ-ਮਰਦ ਨੂੰ ਬਰਾਬਰ ਦੇ ਅਧਿਕਾਰ ਮਿਲੇ ਹੋਏ ਹਨ ਅਤੇ 13ਵੀਂ ਲੋਕ ਸਭਾ ਵਿੱਚ ਔਰਤਾਂ ਦੇ 33% ਰਾਖਵੇਂਕਰਨ ਲਈ ਬਿੱਲ ਵੀ ਪੇਸ਼ ਕੀਤਾ ਗਿਆ ਹੈ ਪਰ ਦੂਜੇ ਪਾਸੇ ਔਰਤ ਅਨੇਕਾਂ ਜ਼ੁਲਮਾਂ ਦੀ ਸ਼ਿਕਾਰ ਹੋ ਰਹੀ ਹੈ। ਕੁੜੀਆਂ ਨੂੰ ਸਾੜਨਾ, ਬਲਾਤਕਾਰ, ਕਤਲ ਕਰਨਾ ਆਦਿ ਅਖ਼ਬਾਰਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਮਝ ਨਹੀਂ ਆਉਂਦੀ ਕਿ ਕੀ ਇਹ ਉਹੀ ਔਰਤ ਹੈ। ਜਿਸਨੂੰ ਗੁਰੂ ਨਾਨਕ ਸਾਹਿਬ ਨੇ ਜਗਤ-ਜਨਨੀ ਦੀ ਉਪਾਧੀ ਦੇ ਕੇ ਮਾਣ-ਸਤਿਕਾਰ ਦਿੱਤਾ ਅਤੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ“ ਕਹਿ ਕੇ ਮਹਾਨਤਾ ਦਾ ਦਰਜਾ ਦਿਵਾਇਆ ਸੀ ? ਅਜੋਕੀ ਔਰਤ ਅਸੁਰੱਖਿਅਤ ਹੈ, ਘਰੋਂ ਬਾਹਰ ਨਿਕਲਣ ਲਈ ਮਰਦ ਦਾ ਸਹਾਰਾ ਢੰਢਦੀ ਹੈ, ਬੱਸ ਜਾਂ ਰੇਲ-ਗੱਡੀ ਵਿੱਚ ਸਫ਼ਰ ਕਰਦਿਆਂ ਕੋਝੀਆਂ ਹਰਕਤਾਂ ਦਾ ਸ਼ਿਕਾਰ ਹੁੰਦੀ ਹੈ, ਦਾਜ ਦੀ ਬਲੀ ਚੜ੍ਹਦੀ, ਕਮੀਨੇ ਲੋਕਾਂ ਦੀ ਹਵਸ ਦਾ ਸ਼ਿਕਾਰ ਹੁੰਦੀ ਅਤੇ ਸਮਾਜ ਵਲੋਂ ਅਨੇਕਾਂ ਤਾਹਨੇ-ਮਿਹਣੇ ਸਹਿੰਦੀ ਹੋਈ ਦੁੱਖਾਂ ਭਰਿਆ ਜੀਵਨ ਬਤੀਤ ਕਰਦੀ ਹੈ। ਸਾਰੀ ਉਮਰ ਦੀ ਬਦਨਾਮੀ ਤੋਂ ਬਚਣ ਲਈ ਮਾਪੇ ਭਰੂਣ-ਹੱਤਿਆ ਵਰਗਾ ਪਾਪ ਕਰਨ ਲਈ ਮਜਬੂਰ ਹਨ। ਭਾਵੇਂ ਅੱਜ ਸਰਕਾਰ ਨੇ ਭਰੂਣ-ਹੱਤਿਆ ਟੈਸਟਾਂ ਉੱਪਰ ਪਾਬੰਦੀ ਲਾ ਦਿੱਤੀ ਹੈ ਪਰ ਕਲੀਨਿਕ ਅਤੇ ਛੋਟੇ-ਮੋਟੇ ਨਰਸਿੰਗ ਹੋਮ ਪੈਸੇ ਦੀ ਖਾਤਰ ਲੁਕ-ਛਿਪ ਕੇ ਅਜਿਹਾ ਪਾਪ ਕਰ ਰਹੇ ਹਨ। ਹਰ ਰੋਜ਼ ਅਖ਼ਬਾਰਾਂ ਵਿੱਚ ਅਜਿਹੀ ਖ਼ਬਰ ਜ਼ਰੂਰ ਹੁੰਦੀ ਹੈ।

ਹੁਣ ਵੇਖਣਾ ਇਹ ਹੈ ਕਿ ਇਸ ਅਪਰਾਧ ਨੂੰ ਕਿਵੇਂ ਰੋਕਿਆ ਜਾਵੇ:

(1) ਪਰੰਪਰਾਗਤ ਸੋਚ ਨੂੰ ਬਦਲਿਆ ਜਾਵੇ ਤੇ ਮੁੰਡੇ-ਕੁੜੀ ਵਿੱਚ ਕੋਈ ਅੰਤਰ ਨਾ ਕੀਤਾ ਜਾਵੇ।

(2) ਗਰਭ-ਨਿਰਧਾਰਨ ਟੈਸਟਾਂ ਉੱਪਰ ਪਾਬੰਦੀ।

(3) ਗਰਭਪਾਤ ਕਰਨ ਅਤੇ ਕਰਾਉਣ ਵਾਲਿਆਂ ਨੂੰ ਜੁਰਮਾਨਾ ਅਤੇ ਸਖ਼ਤ ਤੋਂ ਸਖ਼ਤ ਸਜ਼ਾ।

(4) ਖ਼ਬਰ ਦੇਣ ਵਾਲੇ ਦਾ ਨਾਂ ਗੁਪਤ ਰੱਖ ਕੇ ਇਨਾਮ ਦਿੱਤਾ ਜਾਵੇ।

(5) ਸਕੂਲਾਂ, ਕਾਲਜਾਂ ਵਿੱਚ ਇਸ ਬਾਰੇ ਸਿੱਖਿਆ ਦਿੱਤੀ ਜਾਵੇ।

(6) ਦਹੇਜ ਪ੍ਰਥਾ ਨੂੰ ਖ਼ਤਮ ਕੀਤਾ ਜਾਵੇ ਅਤੇ ਸਾਦਾ ਵਿਆਹ ਨੂੰ ਉਤਸ਼ਾਹਿਤ ਕੀਤਾ ਜਾਵੇ।

(7) ਲੜਕੀ ਦੇ ਨਾਮ ਪੈਸੋਂ ਜਮਾਂ ਕਰਵਾਏ ਜਾਣ।

(8) ਡਾਕਟਰੀ-ਸਹੂਲਤਾਂ ਦੀ ਗਲਤ ਵਰਤੋਂ ਨੂੰ ਰੋਕਿਆ ਜਾਵੇ।

(9) ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਵਿਸ਼ੇ ਸੰਬੰਧੀ ਸੈਮੀਨਾਰ ਕਰਵਾਏ ਜਾਣ।

(10) ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦਿੱਤੀ ਜਾਵੇ।

ਜੇਕਰ ਲੇਖ ਉਪਰੋਕਤ ਸੁਝਾਵਾਂ ਨੂੰ ਅਪਣਾ ਲੈਣ ਤਾਂ ਭਰੂਣ-ਹੱਤਿਆ ਵਰਗੇ ਪਾਪ ਨੂੰ ਰੋਕਿਆ ਜਾ ਸਕਦਾ ਹੈ।

Related posts:

Punjabi Essay on "Laziness Negates Success", "ਆਲਸ ਕੀਤਾ: ਸਫਲਤਾ ਗਈ" Punjabi Essay, Paragraph, Speech f...
ਪੰਜਾਬੀ ਨਿਬੰਧ
Punjabi Essay on “Bharatiya Samaj vich Nari", “ਭਾਰਤੀ ਸਮਾਜ ਵਿੱਚ ਇਸਤਰੀ” Punjabi Essay, Paragraph, Spee...
ਪੰਜਾਬੀ ਨਿਬੰਧ
Punjabi Essay on "Street Hawker", "ਫੇਰੀਵਾਲਾ" Punjabi Essay, Paragraph, Speech for Class 7, 8, 9, 10 ...
Punjabi Essay
Punjabi Essay on “Ankhi Dittha Mela, “ਅੱਖੀਂ ਡਿੱਠਾ ਮੇਲਾ” Punjabi Essay, Paragraph, Speech for Class 7...
ਪੰਜਾਬੀ ਨਿਬੰਧ
Punjabi Essay on "Time Utility", "ਸਮੇਂ ਦੀ ਉਪਯੋਗਤਾ" Punjabi Essay, Paragraph, Speech for Class 7, 8, ...
Punjabi Essay
Punjabi Essay on “Dusshera”, “ਦੁਸਹਿਰਾ” Punjabi Essay, Paragraph, Speech for Class 7, 8, 9, 10 and 12...
ਪੰਜਾਬੀ ਨਿਬੰਧ
Punjabi Essay on "Munshi Premchand", "ਮੁਨਸ਼ੀ ਪ੍ਰੇਮਚੰਦ" Punjabi Essay, Paragraph, Speech for Class 7,...
ਪੰਜਾਬੀ ਨਿਬੰਧ
Punjabi Essay on “Rashtriya Ekta”, “ਰਾਸ਼ਟਰੀ ਏਕਤਾ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on "Our Most Beautiful Country","ਸਾਡਾ ਸਭ ਤੋਂ ਖੂਬਸੂਰਤ ਦੇਸ਼" Punjabi Essay, Paragraph, S...
Punjabi Essay
Punjabi Essay on “Suraj di Atamakatha”, “ਸੂਰਜ ਦੀ ਆਤਮਕਥਾ” Punjabi Essay, Paragraph, Speech for Class ...
Punjabi Essay
Punjabi Essay on “Bamboo”, “ਬਾਂਸ” Punjabi Essay, Paragraph, Speech for Class 7, 8, 9, 10 and 12 Stud...
Punjabi Essay
Punjabi Essay on “Jindagi vich Safai di Mahatata”, “ਜ਼ਿੰਦਗੀ ਵਿਚ ਸਫਾਈ ਦੀ ਮਹੱਤਤਾ” Punjabi Essay, Parag...
ਪੰਜਾਬੀ ਨਿਬੰਧ
Essay on “Shri Harimandar Sahib de Darshan”, “ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ” Punjabi Essay, Paragraph,...
ਪੰਜਾਬੀ ਨਿਬੰਧ
Punjabi Essay on “Sher”, “ਸ਼ੇਰ” Punjabi Essay, Paragraph, Speech for Class 7, 8, 9, 10 and 12 Studen...
Punjabi Essay
Punjabi Essay on “Kagaz di Atamakatha“, “ਕਾਗਜ਼ ਦੀ ਆਤਮਕਥਾ” Punjabi Essay, Paragraph, Speech for Class...
ਪੰਜਾਬੀ ਨਿਬੰਧ
Punjabi Essay on "My Ambition in Life", "ਮੇਰੇ ਜੀਵਨ ਦਾ ਉਦੇਸ਼" Punjabi Essay, Paragraph, Speech for Cl...
Punjabi Essay
Punjabi Essay on "Lost Childhood", "ਬਚਪਨ ਗੁਆਚ ਗਿਆ ਹੈ" Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on “Camel”, “ਊਠ” Punjabi Essay, Paragraph, Speech for Class 7, 8, 9, 10 and 12 Student...
Punjabi Essay
Punjabi Essay on “Garmi di Rut”, “ਗਰਮੀ ਦੀ ਰੁੱਤ” Punjabi Essay, Paragraph, Speech for Class 7, 8, 9, ...
Punjabi Essay
Punjabi Essay on "Samay di Mahatata", "ਸਮੇਂ ਦੀ ਮਹੱਤਤਾ" Punjabi Essay, Paragraph, Speech for Class 7,...
ਪੰਜਾਬੀ ਨਿਬੰਧ

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.