Home » Punjabi Essay » Punjabi Essay on “Computer”, “ਕੰਪਿਊਟਰ” Punjabi Essay, Paragraph, Speech for Class 7, 8, 9, 10, and 12 Students in Punjabi Language.

Punjabi Essay on “Computer”, “ਕੰਪਿਊਟਰ” Punjabi Essay, Paragraph, Speech for Class 7, 8, 9, 10, and 12 Students in Punjabi Language.

ਕੰਪਿਊਟਰ

Computer

ਜਾਂ

ਕੰਪਿਊਟਰ ਦਾ ਯੁਗ

Computer da Yug

 

ਇਕ ਪ੍ਰਚੱਲਿਤ ਅਖਾਣ ਹੈ-“ਜ਼ਰੂਰਤ ਕਾਢ ਦੀ ਮਾਂ ਅਜੋਕੇ ਮਨੁੱਖ ਨੇ ਆਪਣੀ ਇਸੇ ਲੋੜ ਨੂੰ ਮੁੱਖ ਰੱਖਦਿਆਂ ਅਤੇ ਵਿਕਸਿਤ ਦੇਸ਼ਾਂ ਨਾਲ ਕਦਮ ਮਿਲਾ ਕੇ ਚੱਲਣ ਲਈ ਕੰਪਿਊਟਰ ਦੀ ਖੋਜ ਕੀਤੀ।

ਕੰਪਿਊਟਰ ਇੱਕੀਵੀਂ ਸਦੀ ਦਾ ਚਮਤਕਾਰ ਹੈ, ਜਿਸਨੇ ਜੀਵਨ ਦੇ ਹਰੇਕ ਖੇਤਰ ਅਥਵਾ ਸਮਾਜਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਖੇਤਰ ਨੂੰ ਪ੍ਰਭਾਵਤ ਕੀਤਾ ਹੈ। ਮਨੁੱਖ ਭਾਵੇਂ ਉੱਨਤੀ ਦੀਆਂ ਅਨੇਕਾਂ ਮੰਜ਼ਿਲਾਂ ਤਹਿ ਕਰ ਲਵੇ ਪਰ ਕੰਪਿਊਟਰ ਦੀ ਜਾਣਕਾਰੀ ਤੋਂ ਬਿਨਾਂ ਉਸਦਾ ਗਿਆਨ ਅਧੂਰਾ ਹੈ। ਕੰਪਿਊਟਰ-ਸਿੱਖਿਆ ਤੋਂ ਬਿਨਾਂ ਮਨੁੱਖ ਅਨਪੜ੍ਹ ਦੇ ਸਮਾਨ ਹੈ।ਵਿਗਿਆਨਕ, ਵਪਾਰਕ ਅਤੇ ਸੁਰੱਖਿਆ ਦੇ ਕੰਮਾਂ ਵਿੱਚ ਸੂਚਨਾ ਨੂੰ ਵਰਤੋਂ ਵਿੱਚ ਲਿਆਉਣ ਵਾਲਾ ਕੰਪਿਊਟਰ ਹੀ ਹੈ।

ਸਤਾਰਵੀਂ ਸਦੀ ਦੇ ਅਰੰਭ ਵਿੱਚ ਜਾਨ ਨੇਪੀਅਰ ਨੇ ਭਿੰਨ-ਭਿੰਨ ਅੰਕਾਂ ਦੇ ਗੁਣਨਫਲ ਲਈ ਇੱਕ ਛੜੀ ਯੰਤਰ ਦੀ ਕਾਢ ਕੱਢੀ, ਜੋ ਕੰਪਿਊਟਰ ਦੀ ਖੋਜ ਵੱਲ ਮੁੱਢਲਾ ਕਦਮ ਸੀ। ਫਿਰ ਜਮਾਂ-ਘਟਾਓ ਦੇ ਹੱਲ ਲਈ ਕੈਲਕੁਲੇਟਰ ਵਰਤਿਆ ਗਿਆ।ਅਜੋਕਾ ਕੰਪਿਊਟਰ ਚਾਰਲਸ ਬਾਬੇਜ ਦੀ ਕਾਢ ਦਾ ਨਤੀਜਾ ਹੈ, ਜਿਸਨੇ ਇੱਕ ਅਜਿਹੀ ਮਸ਼ੀਨ ਬਣਾਈ ਜੋ ਇੱਕ ਮਿੰਟ ਵਿੱਚ 60 ਜਮਾਂ ਦੇ ਸਵਾਲ ਹੱਲ ਕਰਨ ਦੇ ਸਮਰੱਥ ਸੀ। ਇਸ ਤੋਂ ਬਾਅਦ ਬਿਜਲੀ ਨਾਲ ਚੱਲਣ ਵਾਲੇ ਕੰਪਿਊਟਰ ਆਏ, ਜੋ ਅਕਾਰ ਵਿੱਚ ਵੱਡੇ ਸਨ ਤੇ ਯਾਦ-ਸ਼ਕਤੀ ਵੀ ਘੱਟ ਸੀ। 1960 ਵਿੱਚ ਟਰਾਂਜ਼ਿਸਟਰ ਟੈਕਨੋਲੋਜੀ ਨੇ ਦੂਜੀ ਪੀੜ੍ਹੀ ਦੇ ਕੰਪਿਊਟਰ ਨੂੰ ਜਨਮ ਦਿੱਤਾ ਜੋ ਵਿੱਦਿਅਕ ਕਾਰਜਾਂ ਲਈ ਲਾਭਦਾਇਕ ਸਿੱਧ ਹੋਇਆ। 1975 ਦੇ ਨੇੜੇ ਚੌਥੀ ਪੀੜ੍ਹੀ ਦੇ ਕੰਪਿਊਟਰ ਬਣੇ।ਜਪਾਨੀਆਂ ਨੇ 1980 ਦੇ ਲਗਪਗ ਪੰਜਵੀਂ ਪੀੜੀ ਦੇ ਕੰਪਿਉਟਰ ਬਣਾਏ ਜੋ ਸੋਚਣ ਅਤੇ ਫੈਸਲੇ ਕਰਨ ਦੀ ਸਮਰੱਥਾ ਰੱਖਦੇ ਸਨ। ਹੁਣ ਜਾਪਾਨ ਵਿੱਚ ਅਜਿਹੇ ਕੰਪਿਉਟਰ ਦੀ ਖੋਜ ਹੋ ਰਹੀ ਹੈ ਜੋ ਬੋਲਣ, ਸੋਚਣ, ਫੈਸਲਾ ਕਰਨ ਦੀ ਸਮਰੱਥਾ ਰੱਖ ਸਕਣਗੇ।

ਕੰਪਿਊਟਰ ਇੱਕ ਇਲੈਕਟੋਨਿਕ ਮਸ਼ੀਨ ਹੈ ਜੋ ਖ਼ਾਸ ਤੌਰ ‘ਤੇ ਵਪਾਰ, ਤਕਨਾਲੋਜੀ, ਸਿੱਖਿਆ ਅਤੇ ਨਵੀਂ ਖੋਜ ਕਰਨ ਲਈ ਡਾਟਾ ਦੀ ਇਨਪੁਟ (Input) ਲੈਂਦਾ ਹੈ ਅਤੇ ਇਸਨੂੰ ਸੂਚਨਾ ਵਿੱਚ ਤਬਦੀਲ ਕਰਦਾ ਹੈ । ਜੇਕਰ ਇਸਦਾ ਸ਼ਾਬਦਿਕ ਅਰਥ ਕੀਤਾ ਜਾਵੇ ਤਾਂ ਇਹ ਇਸ ਤਰ੍ਹਾਂ ਬਣਦਾ ਹੈ:

Computer: C = Commonly, O=Operated, M=Machine, P= Particularly, U =Used for, T = Trade, E = Education & R=Research.

ਸਪੱਸ਼ਟ ਹੈ ਕਿ ਕੰਪਿਉਟਰ ਅੰਕੜਿਆਂ ਦਾ ਮੁਲਾਂਕਣ, ਸਾਂਭ-ਸੰਭਾਲ, ਪ੍ਰਿੰਟ ਕੱਢਣ ਆਦਿ ਲਈ ਵਰਤੀ ਜਾਣ ਵਾਲੀ ਇੱਕ ਮਸ਼ੀਨ ਹੈ। ਕੰਪਿਊਟਰ ਦੇ ਤਿੰਨ ਭਾਗ ਕੀਤੇ ਜਾਂਦੇ ਹਨ, ਜਿਨ੍ਹਾਂ ਰਾਹੀਂ ਇਹ ਕੰਮ ਕਰਦਾ ਹੈ:

  1. ਆਦਾਨ ਭਾਗ (Input Unit)
  2. ਕੇਂਦਰੀ ਭਾਗ (Central Processing Unit-C.P.U.) ਦੀ
  3. ਪ੍ਰਦਾਨ ਭਾਗ (Output Unit)

ਆਦਾਨ ਭਾਗ (Input) ਰਾਹੀਂ ਸੂਚਨਾ ਕੇਂਦਰੀ ਭਾਗ (C.PU.) ਨੂੰ ਪ੍ਰਦਾਨ ਕੀਤੀ ਜਾਂਦੀ ਹੈ।ਕੇਂਦਰੀ ਭਾਗ ਇਹ ਵੇਖਦਾ ਹੈ ਕਿ ਉਹ ਕੀ ਕਰੇ ਅਤੇ ਕਿਵੇਂ ਕਰੇ? ਕੇਂਦਰੀ ਭਾਗ ਨੂੰ Central Processing Unit ਆਖਿਆ ਜਾਂਦਾ ਹੈ। ਇਹ ਕੰਪਿਊਟਰ ਦਾ ਮੁੱਖ ਭਾਗ ਹੈ ਜੋ ਅੱਗੋਂ ਤਿੰਨ ਭਾਗਾਂ ਵਿੱਚ ਵੰਡਿਆ ਹੁੰਦਾ ਹੈ, ਜਿਵੇਂ-ਕੰਟਰੋਲ ਯੂਨਿਟ, ਮੁੱਖ ਮੈਮਰੀ ਅਤੇ ਗਣਿਕ ਯੂਨਿਟ।ਇਸ ਭਾਗ ਵਿੱਚ ਭੇਜੀ ਗਈ ਸੂਚਨਾ ਦੀ ਜਾਂਚ ਪੜਤਾਲ ਕਰਕੇ ਅਤੇ ਸਿੱਟਾ ਕੱਢ ਕੇ ਪ੍ਰਦਾਨ ਭਾਗ (Output Unit) ਵਿੱਚ ਪਹੁੰਚਾਇਆ ਜਾਂਦਾ ਹੈ।‘ਪ੍ਰਦਾਨ ਭਾਗ’ ਇਸਦੇ ਸਿੱਟੇ ਸਾਨੂੰ ਦਿੰਦਾ ਹੈ। ਇਸਨੂੰ ਹੇਠ ਲਿਖੇ ਚਿੱਤਰ ਰਾਹੀਂ ਦਰਸਾਇਆ ਜਾ ਸਕਦਾ ਹੈ :

ਅੰਗ: ਕੰਪਿਊਟਰ ਦੇ ਤਿੰਨ ਅੰਗ ਮੰਨੇ ਗਏ ਹਨ-ਹਾਰਡ ਵੇਅਰ, ਸਾਫ਼ਟ ਵੇਅਰ, ਪੀਪਲ ਵੇਅਰ।

  1. ਹਾਰਡ ਵੇਅਰ: ਇਹ ਕੰਪਿਊਟਰ ਦਾ ਉਹ ਹਿੱਸਾ ਹੈ ਜਿਸਦੀ ਭੌਤਿਕ ਮੌਜੂਦਗੀ ਨੂੰ ਜਾਂਚਿਆ ਜਾ ਸਕਦਾ ਹੈ ਜਿਵੇਂ: ਕੀ ਬੋਰਡ, ਮਾਊਸ, ਸਕੈਨਰ, ਸੀ.ਪੀ.ਯੂ., ਪ੍ਰਿੰਟਰ, ਵੀ.ਡੀ.ਯੂ. (ਵਿਯੂਅਲ ਡਿਸਪਲੇ ਯੂਨਿਟ), ਪਲਾਟਰ ਆਦਿ।
  2. ਸਾਫਟਵੇਅਰ : ਇਸਦਾ ਕੋਈ ਭੌਤਿਕ ਵਜੂਦ ਨਹੀਂ ਹੁੰਦਾ, ਸਗੋਂ ਇਹ ਹਦਾਇਤਾਂ ਦਾ ਸਮੂਹ ਹੁੰਦਾ ਹੈ, ਜਿਨ੍ਹਾਂ ਦਾ ਇਸਤੇਮਾਲ ਕੰਪਿਊਟਰ ਨੂੰ ਚਲਾਉਣ ਲਈ ਅਤੇ ਵੱਖਰੇ-ਵੱਖਰੇ ਕੰਮ ਕਰਨ ਵਿੱਚ ਕੀਤਾ ਜਾਂਦਾ ਹੈ। ਇਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ-ਸਿਸਟਮ ਸਾਫਟਵੇਅਰ, ਐਪਲੀਕੇਸ਼ਨ ਸਾਫ਼ਟਵੇਅਰ
  3. ਪੀਪਲ ਵੇਅਰ : ਇਹ ਕੰਪਿਊਟਰ ਦਾ ਉਹ ਅੰਗ ਹੈ ਜੋ ਸਾਫ਼ਟਵੇਅਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਦਾ ਹੈ।

ਕੰਪਿਊਟਰ ਦਾ ਇੱਕ ਹੋਰ ਪ੍ਰਮੁੱਖ ਅੰਗ ‘ਮੈਮਰੀ ਹੈ, ਜਿਸ ਵਿੱਚ ਥੋੜੇ ਜਾਂ ਲੰਬੇ ਸਮੇਂ ਤੱਕ ਸੁਚਨਾ ਨੂੰ ਸਾਂਭਿਆ ਜਾ ਸਕਦਾ ਹੈ।ਜਿਸ ਮੈਮਰੀ ਦੇ ਪ੍ਰਯੋਗ ਰਾਹੀਂ ਡਾਟਾ ਸੂਚਨਾ ਵਿੱਚ ਤਬਦੀਲ ਹੁੰਦਾ ਹੈ, ਉਸਨੂੰ ‘ਰੈਂਡਮ ਅਸੈੱਸ ਮੈਮਰੀ ਕਿਹਾ ਜਾਂਦਾ ਹੈ। ਪ੍ਰੰਤੂ ਇਸ ਵਿੱਚ ਸੂਚਨਾ ਲੰਬੇ ਸਮੇਂ ਤੱਕ ਸਾਂਭੀ ਨਹੀਂ ਜਾ ਸਕਦੀ ਕਿਉਂਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਇਹ ਗਵਾਚ ਜਾਂਦੀ ਹੈ। ਸੂਚਨਾ ਨੂੰ ਲੰਬੇ ਸਮੇਂ ਤੱਕ ਸਾਂਭਣ ਲਈ ‘ਬਾਹਰਲਾ ਮੈਮਰੀ ਯੰਤਰ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ ਇਸ ਵਿੱਚ ਹਾਰਡ ਡਿਸਕ, ਫਲਾਪੀ । ਡਿਸਕ, ਸੀ.ਡੀ. ਅਤੇ ਮੈਗਨੈਟਿਕ ਟੇਪ ਆਦਿ ਸ਼ਾਮਲ ਹਨ।

ਕੰਪਿਊਟਰ ਸੰਚਾਰ ਦਾ ਸਭ ਤੋਂ ਵੱਡਾ ਸਾਧਨ ਹੈ। ਇਸਦੀ ਮਦਦ ਨਾਲ ਅਸੀਂ ਘਰ ਬੈਠੇ-ਬਿਠਾਏ | ਦੇਸ਼-ਵਿਦੇਸ਼ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਤੇ ਭੇਜ ਵੀ ਸਕਦੇ ਹਾਂ।ਡਾਕਟਰੀ ਸਹੁਲਤਾਂ ਵਿੱਚ ਵੀ ਇਸਦੀ ਵਰਤੋਂ ਨਾਲ ਸੁਧਾਰ ਕੀਤਾ ਜਾ ਰਿਹਾ ਹੈ | ਮਰੀਜ਼ਾਂ ਦੀ ਜਾਂਚ, ਦਿਲ ਦੀ ਧੜਕਣ, ਲਹੂ ਦਾ ਦਵਾਓ, ਸ਼ੂਗਰ, ਕੈਂਸਰ, ਟਿਉਮਰ, ਅੱਖਾਂ ਦੀ ਜਾਂਚ, ਹੱਡੀਆਂ ਦੇ ਰੋਗ ਅਰਥਾਤ ਸਰੀਰ ਦੇ ਹਰੇਕ ਅੰਗ ਦੀ ਪਰਖ ਲਈ ਕੰਪਿਊਟਰ ਦੀ ਮਦਦ ਲਈ ਜਾ ਰਹੀ ਹੈ।ਕਿਤੇ ਵੀ ਸਫ਼ਰ ਕਰਨ ਤੋਂ ਪਹਿਲਾਂ ਕੰਪਿਊਟਰ ਦੀ ਮਦਦ ਨਾਲ ਰੇਲਵੇ ਟਿਕਟਾਂ ਅਤੇ ਜਹਾਜ਼ ਦੀਆਂ ਟਿਕਟਾਂ ਆਦਿ ਬੁੱਕ ਕਰਵਾਈਆਂ ਜਾ ਸਕਦੀਆਂ ਹਨ। ਇਸ ਕਾਰਨ ਸਮੇਂ ਦੀ ਬੱਚਤ ਤਾਂ ਹੁੰਦੀ ਹੀ ਹੈ ਪਰ ਨਾਲ ਹੀ ਮਾਨਸਿਕ ਪਰੇਸ਼ਾਨੀ ਤੋਂ ਵੀ ਬਚਿਆ ਜਾ ਸਕਦਾ ਹੈ।

ਵਪਾਰਕ ਖੇਤਰ ਵਿੱਚ ਆਪਸੀ ਆਦਾਨ-ਪ੍ਰਦਾਨ ਲਈ ਕੰਪਿਊਟਰ ਬਹੁਤ ਲਾਭਦਾਇਕ ਸਾਬਤ ਹੋਇਆ ਹੈ।ਵੱਡੀਆਂ-ਵੱਡੀਆਂ ਵਪਾਰਕ ਕੰਪਨੀਆਂ ਨਾਲ ਸੰਪਰਕ ਬਣਾਕੇ ਉਤਪਾਦਕਤਾ ਵਧਾਉਣ ਲਈ ਯਤਨ ਕੀਤਾ ਜਾਂਦਾ ਹੈ।ਇਸ ਕਾਰਨ ਮੁਕਾਬਲੇ ਦੀ ਭਾਵਨਾ ਹੋਰ ਵਧੀ ਹੈ ਅਤੇ ਮਾਲ ਵੀ ਉੱਤਮ ਦਰਜੇ ਦਾ ਬਣਨ ਲੱਗਾ ਹੈ ।ਫੈਕਟਰੀਆਂ ਵਿੱਚ ਚੱਲਣ ਵਾਲੀਆਂ ਮਸ਼ੀਨਾਂ ਵਿੱਚ ਵੀ ਕੰਪਿਉਟਰ ਲੱਗੇ ਹੋਏ ਹਨ ਅਤੇ ਥੋੜ੍ਹੇ ਸਮੇਂ ਵਿੱਚ ਜ਼ਿਆਦਾ ਮਾਲ ਤਿਆਰ ਕੀਤਾ ਜਾਂਦਾ ਹੈ।

ਵਿੱਦਿਅਕ ਖੇਤਰ ਵਿੱਚ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ ਹੈ।ਕੰਪਿਊਟਰ ਸਿੱਖਿਆ ਨੇ ਰੁਜ਼ਗਾਰ ਦੇ ਮੌਕੇ ਵੀ ਵਧਾਏ ਹਨ।ਦੂਰ ਦੇ ਸਥਾਨਾਂ ਜਿੱਥੇ ਅਧਿਆਪਕ ਜਾਂ ਵਿਦਿਆਰਥੀ ਨਹੀਂ ਜਾ ਸਕਦੇ, ਨੂੰ ਕੰਪਿਊਟਰ ਨੈਟਵਰਕ ਰਾਹੀਂ ਜੋੜ ਕੇ ਸੂਚਨਾ ਪ੍ਰਸਾਰ ਦੇ ਘੇਰੇ ਵਿੱਚ ਲਿਆਂਦਾ ਜਾ ਸਕਦਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕੰਪਿਊਟਰ ਦੀ ਮਦਦ ਨਾਲ ਕੰਮ ਹੋਰ ਸੌਖਾ ਹੋ ਗਿਆ ਹੈ।ਵਿਦਿਆਰਥੀਆਂ ਦੀਆਂ ਫੀਸਾਂ, ਦਾਖ਼ਲਾ ਫਾਰਮ, ਇਮਤਿਹਾਨ ਦਾ ਨਤੀਜਾ, ਰੋਲ ਨੰਬਰ ਭੇਜਣਾ ਆਦਿ ਹਰੇਕ ਕੰਮ ਵਿੱਚ ਇਸਦੀ ਸਹਾਇਤਾ ਲਈ ਜਾ ਰਹੀ ਹੈ। ਪੰਜਾਬੀ ਦੀਆਂ ਪੁਰਾਤਨ ਹੱਥ ਲਿਖਤਾਂ, ਜਨਮਸਾਖੀਆਂ ਅਤੇ ਹੋਰ ਦੁਰਲੱਭ ਲਿਖਤਾਂ ਨੂੰ ਸਾਂਭ ਕੇ ਮਾਈਕਰੋ ਫ਼ਿਲਮਾਂ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਖੋਜਾਰਥੀਆਂ ਨੂੰ ਪੁਰਾਤਨ ਖਰੜੇ ਲੱਭਣ ਵਿੱਚ ਮੁਸ਼ਕਿਲ ਨਾ ਆਵੇ। ਪੰਜਾਬੀ ਭਾਸ਼ਾ ਦੀਆਂ ਲਗਾਂ ਮਾਤਰਾਂ, ਗੁਰਬਾਣੀ ਦਾ ਵਿਆਕਰਨ ਆਦਿ ਤਿਆਰ ਕਰਨ ਵਿੱਚ ਕੰਪਿਊਟਰ ਦੀ ਮਦਦ ਲਈ ਜਾ ਰਹੀ ਹੈ।

ਕਲਾ ਦੇ ਖੇਤਰ ਵਿੱਚ ਇਸਦੀ ਮਦਦ ਨਾਲ ਵੱਖ-ਵੱਖ ਡਿਜ਼ਾਈਨ ਤਿਆਰ ਕੀਤੇ ਜਾਂਦੇ ਹਨ। ਕਈ ਤਰ੍ਹਾਂ ਦੇ ਚਿੱਤਰ ਬਣਾਉਣੇ, ਡਰਾਇੰਗ, ਟਿਗ ਆਦਿ ਅਤੇ ਨਕਸ਼ੇ ਬਣਾ ਕੇ ਭੂਗੋਲਿਕ ਜਾਣਕਾਰੀ ਮਿੰਟਾਂ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਮੌਸਮ ਦੀ ਜਾਣਕਾਰੀ 48 ਘੰਟੇ ਪਹਿਲਾਂ ਹੀ ਪ੍ਰਾਪਤ ਹੋ ਜਾਂਦੀ ਹੈ।

ਕਾਰਟੂਨ ਖੇਡਾਂ, ਸੰਗੀਤ, ਫ਼ਿਲਮਾਂ ਆਦਿ ਰਾਹੀਂ ਮਨੋਰੰਜਨ ਕੀਤਾ ਜਾਂਦਾ ਹੈ। ਕੰਪਿਊਟਰ ਦੀ ਮਦਦ ਨਾਲ ਘਰੋਂ ਹੀ ਚੀਜ਼ਾਂ ਦੀ ਖਰੀਦ ਵੇਚ ਹੋ ਸਕਦੀ ਹੈ ਅਤੇ ਬਿੱਲ ਵੀ ਅਦਾ ਕੀਤਾ ਜਾ ਸਕਦਾ ਹੈ । ਬੈਂਕਾਂ ਦੇ ਖਾਤੇ ਵਿੱਚ ਪੈਸੇ ਜਮਾਂ ਕਰਵਾਏ ਅਤੇ ਕਢਾਏ ਜਾ ਸਕਦੇ ਹਨ। ਦੁਕਾਨਦਾਰ ਸੌਦੇ ਦਾ ਬਿੱਲ ਇਸਦੀ ਮਦਦ ਰਾਹੀਂ ਮਿੰਟਾਂ ਵਿੱਚ ਤਿਆਰ ਕਰ ਦਿੰਦੇ ਹਨ ਅਤੇ ਹਜ਼ਾਰਾਂ-ਲੱਖਾਂ ਦੀਆਂ ਕਿਤਾਬਾਂ ਦੀ ਖ਼ਰੀਦ ਉਪਰੰਤ ਕੰਪਿਊਟਰ ਦੀ ਮਦਦ ਨਾਲ ਕੁੱਝ ਹੀ ਮਿੰਟਾਂ ਵਿੱਚ ਸੂਚੀ ਬਣ ਕੇ ਬਾਹਰ ਆ ਜਾਂਦੀ ਹੈ। ਇਸ ਨਾਲ ਜਿੱਥੇ ਸਮੇਂ ਦੀ ਬੱਚਤ ਹੁੰਦੀ ਹੈ, ਉੱਥੇ ਸੂਚਨਾ ਨੂੰ ਲੰਬੇ ਸਮੇਂ ਤੱਕ ਸੰਭਾਲਿਆ ਜਾਂਦਾ ਹੈ ਅਤੇ ਲੋੜ ਪੈਣ ‘ਤੇ ਦੁਬਾਰਾ ਇਸਨੂੰ ਕੱਢਿਆ ਜਾ ਸਕਦਾ ਹੈ | ਕੰਪਿਊਟਰ ਦੀ ਮੈਮਰੀ ਮਨੁੱਖੀ ਦਿਮਾਗ਼ ਨਾਲੋਂ ਕਈ ਗੁਣਾ ਜ਼ਿਆਦਾ ਹੈ।

ਕੰਪਿਉਟਰ ਇਸ ਸਦੀ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ ਪਰ ਨਾਲ ਹੀ ਕਈ ਸਮੱਸਿਆਵਾਂ ਵੀ ਪੈਦਾ ਹੋ ਗਈਆਂ ਹਨ। ਇਸਦਾ ਸਭ ਤੋਂ ਪ੍ਰਮੁੱਖ ਦੋਸ਼ ਅੱਤਵਾਦ ਨੂੰ ਉਤਸ਼ਾਹ ਦੇਣਾ ਹੈ।ਇਹ ਦੇਸ਼ ਦਾ ਅਜਿਹਾ ਭਿਆਨਕ ਜ਼ਖ਼ਮ ਹੈ, ਜਿਸਦਾ ਕੋਈ ਇਲਾਜ ਨਹੀਂ। ਅੱਤਵਾਦੀ ਕੋਈ ਵੀ ਹਮਲਾ ਕਰਨ ਤੋਂ ਪਹਿਲਾਂ ਆਪਣੇ ਹਮਲੇ ਦੀ ਕਾਰਵਾਈ ਨੂੰ ਕੰਪਿਊਟਰ ਦੀ ਮਦਦ ਨਾਲ ਚੈੱਕ ਕਰਦੇ ਹਨ ਅਤੇ ਆਪਣੇ ਕੰਮਾਂ ਨੂੰ ਹੋਰ ਭਿਆਨਕ ਤੇ ਮਾਰੂ ਬਣਾ ਦਿੰਦੇ ਹਨ। ਅਮਰੀਕਾ ਦੀ ਸਭ ਤੋਂ ਸੁੰਦਰ ਇਮਾਰਤ ‘ਵਰਲਡ ਟਰੇਡ ਸੈਂਟਰ ਦੀ ਇਮਾਰਤ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀ ਗਈ। ਇਹ ਕੰਮ ਕੰਪਿਊਟਰ ਦੀ ਮਦਦ ਤੋਂ ਬਿਨਾਂ ਅਸੰਭਵ ਸੀ ਅਤੇ ਕੋਈ ਇਕੱਲਾ ਆਦਮੀ ਅਜਿਹਾ ਨਹੀਂ ਕਰ ਸਕਦਾ। ਇਸਦਾ ਇੱਕ ਹੋਰ ਦੋਸ਼ ਹੈ ਕਿ ਅਸੀਂ ਇਸਦੀ ਮਦਦ ਨਾਲ ਭਿਆਨਕ ਹਥਿਆਰ ਬਣਾ ਰਹੇ ਹਾਂ। ਕਈ ਐਟਮ ਬੰਬ ਬਣਾਏ ਹਨ ਜੋ ਕੁੱਝ ਹੀ ਪਲਾਂ ਵਿੱਚ ਸਾਰੀ ਦੁਨੀਆਂ ਨੂੰ ਤਬਾਹ ਕਰ ਸਕਦੇ ਹਨ।ਤੀਸਰਾ ਦੋਸ਼ ਹੈ ਕਿ ਇਸ ਨਾਲ ਆਮ ਮਿਹਨਤ ਕਰਨ ਵਾਲੇ ਮਨੁੱਖ ਦੀ ਕਦਰ ਘਟੀ ਹੈ।ਅਮੀਰੀ ਤੇ ਗ਼ਰੀਬੀ ਵਿੱਚ ਹੋਰ ਪਾੜਾ ਪੈਦਾ ਹੋ ਗਿਆ ਹੈ। ਗ਼ਰੀਬ ਵਿਅਕਤੀ ਹੀਣ-ਭਾਵਨਾ ਦਾ ਸ਼ਿਕਾਰ ਹੋ ਗਿਆ ਹੈ।

ਉਪਰੋਕਤ ਸਮੱਸਿਆ ਦਾ ਹੱਲ ਹੈ ਕਿ ਕੰਪਿਊਟਰ ਨੂੰ ਇੱਕ ਮਸ਼ੀਨ ਸਮਝਿਆ ਜਾਵੇ ਅਤੇ ਕੇਵਲ ਉਸਾਰੂ ਅਤੇ ਨਿਰਮਾਣਕਾਰੀ ਕਾਰਜਾਂ ਲਈ ਵਰਤਿਆ ਜਾਵੇ, ਨਾ ਕਿ ਹਿੰਸਕ ਕਾਰਜਾਂ ਲਈ।

Related posts:

Punjabi Essay on “Jawahar Lal Nehru”, “ਜਵਾਹਰ ਲਾਲ ਨਹਿਰੂ” Punjabi Essay, Paragraph, Speech for Class 7...
ਪੰਜਾਬੀ ਨਿਬੰਧ
Punjabi Essay on "My First Airplane Journey", "ਮੇਰੀ ਪਹਿਲੀ ਹਵਾਈ ਯਾਤਰਾ" Punjabi Essay, Paragraph, Spee...
Punjabi Essay
Punjabi Essay on "Help In Household Chores", "ਘਰੇਲੂ ਕੰਮਾਂ ਵਿੱਚ ਮਦਦ ਕਰੋ" Punjabi Essay, Paragraph, Sp...
Punjabi Essay
Punjabi Essay on "Christmas","ਕ੍ਰਿਸਮਸ" Punjabi Essay, Paragraph, Speech for Class 7, 8, 9, 10 and 12...
Punjabi Essay
Punjabi Essay on “Nagrik ate Sadachar ”, “ਨਾਗਰਿਕ ਅਤੇ ਸਦਾਚਾਰ” Punjabi Essay, Paragraph, Speech for Cl...
Punjabi Essay
Punjabi Essay on "Today's Mass Media","ਅੱਜ ਦਾ ਮਾਸ ਮੀਡੀਆ" Punjabi Essay, Paragraph, Speech for Class ...
Punjabi Essay
Punjabi Essay on “Pani di Atamakatha”, “ਪਾਣੀ ਦੀ ਆਤਮਕਥਾ” Punjabi Essay, Paragraph, Speech for Class 7...
Punjabi Essay
Punjabi Essay on "My Home", "ਮੇਰਾ ਘਰ" Punjabi Essay, Paragraph, Speech for Class 7, 8, 9, 10 and 12 ...
Punjabi Essay
Punjabi Essay on "Unemployment and Today's Youth", "ਬੇਰੁਜ਼ਗਾਰੀ ਅਤੇ ਅਜੋਕੀ ਜਵਾਨੀ" Punjabi Essay, Parag...
ਪੰਜਾਬੀ ਨਿਬੰਧ
Punjabi Essay on "Intolerance", "ਅਸਹਿਣਸ਼ੀਲਤਾ" Punjabi Essay, Paragraph, Speech for Class 7, 8, 9, 10...
ਪੰਜਾਬੀ ਨਿਬੰਧ
Punjabi Essay on “Christmas”, “ਕ੍ਰਿਸਮਸ” Punjabi Essay, Paragraph, Speech for Class 7, 8, 9, 10 and 1...
ਪੰਜਾਬੀ ਨਿਬੰਧ
Punjabi Essay on “Dakiya“, “ਡਾਕੀਆ” Punjabi Essay, Paragraph, Speech for Class 7, 8, 9, 10 and 12 Stu...
ਪੰਜਾਬੀ ਨਿਬੰਧ
Punjabi Essay on “Library di Varto“, “ਲਾਇਬ੍ਰੇਰੀ ਦੀ ਵਰਤੋਂ” Punjabi Essay, Paragraph, Speech for Class...
ਪੰਜਾਬੀ ਨਿਬੰਧ
Punjabi Essay on “Camel”, “ਊਠ” Punjabi Essay, Paragraph, Speech for Class 7, 8, 9, 10 and 12 Student...
Punjabi Essay
Punjabi Essay on “Bamboo”, “ਬਾਂਸ” Punjabi Essay, Paragraph, Speech for Class 7, 8, 9, 10 and 12 Stud...
Punjabi Essay
Punjabi Essay on "My First Day at School", "ਸਕੂਲ ਵਿਚ ਮੇਰਾ ਪਹਿਲਾ ਦਿਨ" Punjabi Essay, Paragraph, Speec...
ਪੰਜਾਬੀ ਨਿਬੰਧ
Punjabi Essay on “Kudrati Bipata”, “ਕੁਦਰਤੀ ਬਿਪਤਾ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on "India is Changing", "ਭਾਰਤ ਬਦਲ ਰਿਹਾ ਹੈ" Punjabi Essay, Paragraph, Speech for Class ...
ਪੰਜਾਬੀ ਨਿਬੰਧ
Punjabi Essay on "My Favorite Subject", "ਮੇਰਾ ਮਨਪਸੰਦ ਵਿਸ਼ਾ" Punjabi Essay, Paragraph, Speech for Cla...
Punjabi Essay
Punjabi Essay on "Our Festivals","ਸਾਡੇ ਦੇਸ਼ ਦੇ ਤਿਉਹਾਰ" Punjabi Essay, Paragraph, Speech for Class 7,...
Punjabi Essay

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.