ਦਾਜ ਦੀ ਸਮੱਸਿਆ
Dahej di Samasiya
ਪੁਰਾਤਨ ਕਾਲ ਤੋਂ ਹੀ ਅਨੇਕ ਕੁਰੀਤੀਆਂ ਇਸਤਰੀ ਨਾਲ ਸਬੰਧਤ ਰਹੀਆਂ ਹਨ ਜਿਵੇਂ ਸਤੀ, ਪਰਦਾ, ਮਨੁੱਖ ਦੀਆਂ ਇੱਕ ਤੋਂ ਵਧੇਰੇ ਸ਼ਾਦੀਆਂ, ਬਾਲ ਵਿਆਹ, ਵਿਧਵਾ ਵਿਆਹ ਦੀ ਮਨਾਹੀ, ਵੇਸਵਾ ਮਨ ਤੇ ਦਾਜ ਆਦਿ ਇਨ੍ਹਾਂ ਵਿਚੋਂ ਬਹੁਤੀਆਂ ਤਾਂ ਸਮਾਂ ਬੀਤਣ ਨਾਲ ਝੜ ਗਈਆਂ ਹਨ, ਪਰ ਦਾਜ ਦੀ ਰੀਤ ਤਿਖੇਰੇ ਤੇ ਅਤਿ ਭਿਆਨਕ ਰੂਪ ਵਿੱਚ ਸਾਡੇ ਸਾਹਮਣੇ ਆਈ ਹੈ।
ਸਾਡੇ ਸਮਾਜ ਵਿੱਚ ਦਾਜ ਦੀ ਸਮੱਸਿਆ ਇੱਕ ਲਾਅਨਤ ਦਾ ਰੂਪ ਧਾਰ ਚੁੱਕੀ ਹੈ। ਬੇਸ਼ੱਕ ਇਹ ਕੋਈ ਸਮੱਸਿਆ ਨਹੀਂ ਕਿਉਂਕਿ ਦਾਜ ਦੇਣ ਦੀ ਰੀਤ ਭਾਰਤ ਵਿੱਚ ਢੇਰ ਚਿਰ ਤੋਂ ਚਲੀ ਆ ਰਹੀ ਹੈ। ਪਰ ਜੋ ਸਿੱਟੇ ਇਸ ਦੇ ਅਜੋਕੇ ਸਮਾਜਕ ਜੀਵਨ ਵਿੱਚ ਵੇਖਣ ਵਿੱਚ ਆਏ ਹਨ, ਉਨ੍ਹਾਂ ਨੂੰ ਵੇਖ ਕੇ ਮਨੁੱਖ ਮਾਤਰ ਨਾਲ ਸਨੇਹ ਰੱਖਣ ਵਾਲਾ ਹਰ ਵਿਅਕਤੀ ਕੰਬ ਉਠਦਾ ਹੈ।
ਦਾਜ ਦੀ ਪ੍ਰਥਾ ਦੇ ਅਰੰਭ ਹੋਣ ਬਾਰੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਨਵੇਂ ਵਿਆਹੇ ਜੋੜੇ ਨੂੰ ਘਰ ਚਲਾਉਣ ਲਈ ਦਿੱਤੀ ਗਈ ਕੁੱਝ ਮੱਦਦ ਦੇ ਰੂਪ ਵਿੱਚ ਇਹ ਰੀਤ ਸ਼ੁਰੂ ਹੋਈ ਹੋਏਗੀ । ਕਿਉਂਕਿ ਲੜਕੀ ਪਿਤਰੀ ਜਾਇਦਾਦ ਦੀ ਹਿੱਸੇਦਾਰ ਨਹੀਂ ਸੀ ਹੁੰਦੀ, ਇਸ ਲਈ ਸ਼ਾਦੀ ਦੇ ਮੌਕੇ ਹੀ ਉਸ ਦੀ ਇਹ ਮੱਦਦ ਕਰ ਦਿੱਤੀ ਜਾਂਦੀ ਸੀ।ਉਹ ਸਮੇਂ ਬੜੇ ਭਲੇ ਸਨ, ਜੇਕਰ ਕੋਈ ਮਾਂ-ਪਿਓ ਲੜਕੀ ਨੂੰ ਕੁੱਝ ਦੇਂਦਾ ਸੀ ਤਾਂ ਉਸ ਦੀ ਆਪਣੀ ਜਾਇਦਾਦ ਜਾਂ ਪਰਵਾਰਕ ਮੈਂਬਰਾਂ ਉੱਤੇ ਇਸ ਦਾ ਕੋਈ ਬਹੁਤਾ ਨਿਖੇਧਕਾਰੀ ਪ੍ਰਭਾਵ ਨਹੀਂ ਸੀ ਪੈਂਦਾ। ਇਸ ਤੋਂ ਬਿਨਾਂ ਸ਼ਰਮ ਦਾ ਪੱਲਾ ਕਿਸੇ ਨਹੀਂ ਸੀ ਲਾਹਿਆ। ਜੋ ਤਿਲ-ਫੁਲ ਮਿਲਦਾ ਸੀ‘ਸਤਬਚਨ ਕਹਿ ਕੇ ਸਵੀਕਾਰ ਕਰ ਲਿਆ ਜਾਂਦਾ ਸੀ।
ਪਰੰਤੂ ਸਮੇਂ ਦੇ ਬੀਤਣ ਨਾਲ ਇਹ ਇੱਕ ਪੱਕੀ-ਪੀਡੀ ਪਰੰਪਰਾ ਹੀ ਬਣ ਗਈ ਹੈ । ਕੋਈ ਸਰਦਾ ਪੂਜਦਾ ਹੋਏ ਭਾਵੇਂ ਨਾ, ਕਿਸੇ ਨੂੰ ਮਦਦ ਦੀ ਲੋੜ ਹੋਏ ਭਾਵੇਂ ਨਾ,ਦਾਜ ਦੇਣ ਲਈ ਅੱਡੀਆਂ ਚੁੱਕ ਕੇ ਫਾਹਾ ਲੈਣਾ ਹੀ ਪੈਂਦਾ ਹੈ।
ਇਸ ਕੁਰੀਤੀ ਦੇ ਭਿਆਨਕ ਰੂਪ ਧਾਰਨ ਦੇ ਕਈ ਕਾਰਣ ਹਨ।ਦਾਜ ਦੇਣ ਤੇ ਦਾਜ ਲੈਣ ਨੂੰ ਨੇਕ ਰੱਖਣ ਨਾਲ ਜੋੜਿਆ ਗਿਆ।ਇਹ ਅਮੀਰਾਂ ਲਈ ਅਮੀਰੀ ਦੇ ਵਿਖਾਵੇ ਦਾ ਸਾਧਨ ਬਣ ਗਿਆ ਅਤੇ ਗਰੀਬਾਂ ਲਈ ਮਜਬਰੀ ਲੜਕੀ ਦੇ ਹੱਥ ਮਾਂ-ਪਿਓ ਨੇ ਪੀਲੇ ਕਰਨੇ ਹੀ ਹੁੰਦੇ ਹਨ, ਇਸ ਲਈ ਇਹ ਇੱਕ ਗੰਭੀਰ ਦੁਖਦਾਈ ਸਮੱਸਿਆ ਦਾ ਰੂਪ ਧਾਰਨ ਕਰ ਗਈ ਹੈ। ਲੋਕਾਂ ਨੂੰ ਮੂੰਹੋਂ ਮੰਗ ਕੇ ਦਾਜ ਲੈਣ ਵਿੱਚ ਕੋਈ ਖ਼ਰਮਿੰਦਗੀ ਮਹਿਸ ਨਹੀਂ ਹੁੰਦੀ। ਵਧੇਰੇ ਦਾਜ ਨੂੰ ਉਹ ਆਪਣੀ ਸ਼ਾਨ ਵਿੱਚ ਵਾਧਾ ਸਮਝਦੇ ਹਨ।
ਅੱਜਕਲ ਸ਼ਾਇਦ ਕੋਈ ਦਿਨ ਅਜਿਹਾ ਹੋਏ ਜਦੋਂ ਅਖ਼ਬਾਰ ਵਿੱਚ ਅਜਿਹੀ ਘਟਨਾ ਦਾ ਸਮਾਚਾਰ ਨਾ ਹਰੋਂ ਹਿਲ ਵਿੱਚ ਕੋਈ ਦੁਖੀ ਮੁਟਿਆਰ ਸਹੁਰਿਆਂ ਹੱਥੋਂ ਤੰਗ ਹੋ ਕੇ ਮਿੱਟੀ ਦਾ ਤੇਲ ਪਾ ਕੇ ਸੜ ਮਰੀਨਾ ਹੋਏ ਜਾਂ ਪਰੀ ਤੇ ਸੁਹਰਿਆਂ ਨੇ ਉਸ ਨੂੰ ਧੋਖੇ ਨਾਲ ਅਗੇਲ ਦੁਆਰ ਨਾ ਪਹੁੰਚਾ ਦਿੱਤਾ ਹੋਏ ।ਕਿਉਂਕਿ ਸਹੁਰਿਆਂ ਦੇ ਲਾਲਚ ਨੂੰ ਸੰਤੁਸ਼ਟ ਕਰਨੋਂ ਉਸ ਦੇ ਗਰੀਬ ਮਾਪੇ ਅਸਮਰਥ ਹੁੰਦੇ ਹਨ, ਇਸ ਕਰਕੇ ਲੜਕੀ ਨੂੰ ਸਹੁਰੇ ਘਰ ਤੰਗ ਕੀਤਾ ਜਾਂਦਾ ਹੈ। ਗੱਲੀਂ-ਬਾਤੀਂ ਉਸ ਦੇ ਮਾਪਿਆਂ ਨੂੰ ਪੁਣਿਆ ਜਾਂਦਾ ਹੈ ਅਤੇ ਬੋਲੀਆਂ ਮਾਰ ਕੇ ਉਸ ਨੂੰ ਦੁੱਖਾਂ ਦੀ ਭੱਠੀ ਵਿੱਚ ਝੋਕਿਆ ਜਾਂਦਾ ਹੈ।ਇਸ ਖਿੱਚਾਤਾਣੀ ਵਿੱਚ ਲੜਕੀ ਦੀ ਜਿੰਦ ਕੁੜਿੱਕੀ ਵਿੱਚ ਫਸ ਜਾਂਦੀ ਹੈ ਅਤੇ ਵਿਆਹੁਤਾ ਜੀਵਨ ਦੇ ਸੁਫਨੇ ਜੋ ਉਸ ਨੇ ਬਚਪਨ ਤੋਂ ਮੁਟਿਆਰ ਹੋਣ ਤੱਕ ਉਲੀਕੇ ਹੁੰਦੇ ਹਨ, ਕੁੱਝ ਦਿਨਾਂ ਵਿੱਚ ਹੀ ਉਡ-ਪੁਡ ਜਾਂਦੇ ਹਨ । ਕਈ ਹਾਲਤਾਂ ਵਿੱਚ ਤਾਂ ਉਸ ਨੂੰ ਪੇਕੇ ਘਰ ਵਾਪਸ ਜਾਣਾ ਪੈਂਦਾ ਹੈ ਪਰ ਜੇ ਆਤਮਘਾਤ ਜਾਂ ਪੇਕੀਂ ਜਾ ਬੈਠਣ ਤੱਕ ਨੌਬਤ ਨਾ ਵੀ ਆਏ ਤਾਂ ਵੀ ਉਹ ਆਪਣੀਆਂ ਰੀਝਾਂ ਨੂੰ ਆਪਣੇ ਮਨ ਵਿੱਚ ਦਬਾ ਕੇ ਹੀ ਜ਼ਿੰਦਗੀ ਬਤੀਤ ਕਰਦੀ ਹੈ।
ਜਿੱਥੇ ਇਸ ਦੁੱਖ ਦਾ ਕਾਰਨ ਲੜਕੇ ਦੇ ਮਾਪੇ ਅਤੇ ਸਮਾਜ ਹਨ ਉਥੇ ਲੜਕੀਆਂ ਦੇ ਉਹ ਮਾਂ-ਬਾਪ ਵੀ ਘੱਟ ਦੋਸ਼ੀ ਨਹੀਂ, ਜੋ ‘ਵੱਡਿਆਂ ਨਾਲ ਮੱਥਾ ਲਾਉਂਦੇ ਹਨ ਅਤੇ ‘ਬਰ ਮੇਚਣ ਲਈ ਅੱਡੀਆਂ ਚੁੱਕ ਕੇ ਦਾਜ ਦਿੰਦੇ ਹਨ।
ਇਹ ਰੀਤ ਮਨੁੱਖੀ, ਘਰੇਲੂ, ਸਮਾਜਕ, ਸਦਾਚਾਰਕ ਤੇ ਰਾਜਨੀਤਕ, ਸਭ ਪੱਖਾਂ ਤੋਂ ਨਿੰਦਣਯੋਗ ਹੈ। ਦਾਜ ਦੇਣ ਦਾ ਭਾਵ ਲੜਕੀ ਲਈ ਪਤੀ ਖ਼ਰੀਦਣਾ ਹੈ ਅਤੇ ਦਾਜ ਲੈਣ ਦਾ ਭਾਵ ਲੜਕੇ ਦਾ ਮੁੱਲ ਪੁਆਉਣਾ ਹੈ । ਇਹ ਅਮਾਨਵੀ, ਅਸਮਾਜਕ, ਅਸਦਾਚਾਰਕ ਰਸਮ ਹੈ।ਕੇਵਲ ਇਸ ਰਸਮ ਕਰ ਕੇ ਹੀ ਲੜਕੀ ਮਾਪਿਆਂ ਨੂੰ ਬੋਝ ਮਹਿਸੂਸ ਹੁੰਦੀ ਹੈ ਕਿਉਂਕਿ ਵੱਡੀ ਹੋਈ ਨੂੰ ਸ਼ਾਦੀ ਵਿੱਚ ਉਸ ਨੂੰ ਦਾਜ ਦੇਣਾ ਪਏਗਾ । ਜਿਥੇ ਲੜਕੇ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ ਉਪਰ ਪੈਸਾ ਖ਼ਰਚ ਕਰਨ ਨੂੰ ਇੱਕ ਨਿਵੇਸ਼ ਸਮਝਿਆ ਜਾਂਦਾ ਹੈ, ਉੱਥੇ ਲੜਕੀ ਲਈ ਇਹ ਸਭ ਕੁੱਝ ਕਰਨ ਨੂੰ ਇਕ ਕਰਜ਼ੇ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਇਸ ਕਰ ਕੇ ਲੜਕੀ ਦੀ ਹੋਂਦ ਇੱਕ ਬੋਝ ਮਹਿਸੂਸ ਹੋਣ ਲੱਗ ਪੈਂਦੀ ਹੈ ਅਤੇ ਘਰ ਵਿੱਚ ਤੇ ਸਮਾਜ ਵਿੱਚ ਉਸ ਦਾ ਦਰਜਾ ਘਟੀਆ ਹੋ ਜਾਂਦਾ ਹੈ । ਸ਼ਾਦੀ ਦੋ ਰੂਹਾਂ ਦਾ ਪਵਿੱਤਰ ਮੇਲ ਨਾ ਰਹਿ ਕੇ ਦੋ ਸਰੀਰਾਂ ਦਾ ਪੈਸੇ ਨਾਲ ਸੌਦਾ ਬਣ ਜਾਂਦਾ ਹੈ । ਸ਼ਾਦੀ ਦਾ ਅਧਾਰ ਲਿਆਕਤ ਜਾਂ ਮਨਪਬੰਦੀ ਨਾ ਰਹਿ ਕੇ ਮਾਪਿਆਂ ਦੀ ਦੌਲਤ ਬਣ ਜਾਂਦਾ ਹੈ। ਲੜਕੀ ਦੇ ਸਨਮਾਨ ਲਈ ਉਸ ਦੇ ਮਾਂ-ਪਿਉ ਦੀ ਅਮੀਰੀ ਨੂੰ ਹੀ ਅਧਾਰ ਮੰਨਿਆ ਜਾਂਦਾ ਹੈ।
ਆਰਥਕਤਾ ਉਪਰ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਲੋਕ ਲੜਕੀ ਦੇ ਵਿਆਹ ਲਈ ਕਰਜ਼ਾ ਚੁਕਦੇ ਹਨ ਅਤੋਲੜਕੀ ਨੂੰ ਸੁਖੀ ਰੱਖਣ ਲਈ ਜਾਂ ਆਪਣਾ ਨੱਕ ਰੱਖਣ ਲਈ ਜਾਂ ਵੱਡਿਆਂ ਨਾਲ ਬਰ ਮੇਚਣ ਲਈ ਆਪਣੀ ਜ਼ਿੰਦਗੀ ਨੂੰ ਹੀ ਨਰਕ ਬਣਾ ਲੈਂਦੇ ਹਨ।
ਇਸ ਬੀਮਾਰੀ ਨੂੰ ਵਧਾਉਣ ਦੀ ਜ਼ਿੰਮੇਵਾਰੀ ਵਧੇਰੇ ਕਰ ਕੇ ਸਰਮਾਏਦਾਰੀ ਹੀ ਹੈ। ਪੰਜੀਪਤੀ ਲੋਕਾਂ ਨੂੰ ਵੇਖ ਕੇ ਮਧ-ਵਰਗ ਜਾਂ ਨੀਵੇਂ ਵਰਗ ਦੇ ਲੋਕ ਵੀ ਫੋਕੀ ਹੈਂਕੜ ਨੂੰ ਕਾਇਮ ਰੱਖਣ ਦੀ ਕੋਸ਼ਸ਼ ਕਰਦੇ ਹਨ ਜਿਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ।
ਇਹ ਸਭ ਸਾਡੇ ਰਾਜਨੀਤਕ ਤੇ ਆਰਸਕ ਢਾਂਚੇ ਦਾ ਕਸੂਰ ਹੈ।ਜਿਸ ਸਮਾਜਕ ਪ੍ਰਬੰਧ ਵਿੱਚ ਰਿਸ਼ਵਤ, -ਫੋਰੀ, ਭ੍ਰਿਸ਼ਟਾਚਾਰ, ਕਾਲਾ ਧੰਦਾ, ਸਮਗਲਿੰਗ ਜਾਂ ਹੋਰ ਪੁੱਠੇ-ਸਿੱਧੇ ਢੰਗਾਂ ਨਾਲ ਧਨ ਕਮਾਉਣਾ ਖੱਬੇ ਹੱਥ ਦਾ ਕੰਮ ਹੋਏ ਅਤੇ ਜ਼ਿੰਦਗੀ ਦਾ ਉਦੇਸ਼ ਉੱਚੀਆਂ ਮਨੁੱਖੀ ਕੀਮਤਾਂ ਹਿਣ ਕਰਨਾ ਤੇ ਸੰਸਕ੍ਰਿਤਕ ਅਮੀਰੀ ਨੂੰ ਵਧਾਉਣਾ ਨਾ ਹੋਏ ਸਗੋਂ ਬਹੁਤਾ ਧਨ ਕਮਾ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਉੱਚੇ ਹੋਣ ਅਤੇ ਐਸ਼ ਦੀ ਜ਼ਿੰਦਗੀ ਬਤੀਤ ਕਰਨਾ ਹੋਏ, ਉਥੇ ਭਲਾ ਦਾਜ ਦੇਣੋਂ ਜਾਂ ਲੈਣੋਂ ਕੌਣ ਰੁਕ ਸਕਦਾ ਹੈ। ਇਹ ਤਾਂ ਸਗੋਂ ਸਾਊਪੁਣੇ ਤੇ ਉੱਚੇ ਮਿਆਰ ਦਾ ਚਿੰਨ੍ਹ ਬਣ ਜਾਂਦਾ ਹੈ।
ਦਾਜ ਦੀ ਸਮੱਸਿਆ ਇਸਤਰੀ-ਪੁਰਖ ਦੀ ਬਰਾਬਰੀ ਨਾਲ ਵੀ ਸਬੰਧਤ ਹੈ। ਜਿੰਨੀ ਦੇਰ ਸਮਾਜ ਵਿੱਚ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਅਤੇ ਸਨਮਾਨਪੂਰਨ ਦਰਜਾ ਨਹੀਂ ਮਿਲਦਾ ਓਨੀ ਦੇਰ ਇਹ ਸਮੱਸਿਆ ਦਰ ਨਹੀਂ ਹੋ ਸਕਦੀ। ਭਾਵੇਂ ਇਸਤਰੀ ਨੇ ਪੁਰਾਤਨ ਕਾਲ ਤੋਂ ਲੈ ਕੇ ਹੁਣ ਤੱਕ ਰਾਜਨੀਤਕ, ਧਾਰਮਕ ਤੇ ਸਮਾਜਕ ਖੇਤਰ ਵਿੱਚ ਬਹੁਤ ਉੱਚ ਪਦਵੀਆਂ ਵੀ ਪ੍ਰਾਪਤ ਕੀਤੀਆਂ ਹਨ; ਸੀਤਾ, ਸਵਿਤਰੀ , ਗਾਰਗੀ, ਦਮਯੰਤੀ, ਚਾਂਦ ਬੀਬੀ, ਰਜ਼ੀਆ ਸੁਲਤਾਨ, ਝਾਂਸੀ ਦੀ ਰਾਣੀ ਤੇ ਮੀਰਾਂ ਬਾਈ ਵਰਗੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ, ਫਿਰ ਵੀ ਸਮੁੱਚੇ ਰੂਪ ਵਿੱਚ ਉਸ ਦਾ ਦਰਜਾ ਮਰਦ ਦੀ ਗੁਲਾਮੀ ਵਾਲਾ ਹੀ ਰਿਹਾ ਹੈ। ਇਸਤਰੀ ਦੀ ਮਰਦ ਨਾਲ ਨਾ-ਬਰਾਬਰੀ ਨੂੰ ਪੈਸੇ ਨਾਲ ਬਰਾਬਰ ਕੀਤਾ ਜਾਂਦਾ ਹੈ। ਪੂਰਵ-ਜਾਗੀਰਦਾਰੀ ਤੇ ਜਾਗੀਰਦਾਰੀ ਸਮਾਜ ਵਿੱਚ ਤਾਂ ਇਸਤਰੀ ਦਾ ਦਰਜਾ ਖੁਰਦ ਨਾਲੋਂ ਬੇਹੱਦ ਨੀਵਾਂ ਸੀ ਵਿਦਿਆ ਪੜਨ ਅਤੇ ਸੰਸਕ੍ਰਿਤਕ ਵਿਕਾਸ ਦੇ ਮੌਕੇ ਵੀ ਉਸ ਨੂੰ ਪ੍ਰਾਪਤ ਨਹੀਂ ਸਨ।ਉਸ ਨੂੰ ਘਰ ਦਾ ਚਾਨਣ ਸਮਝ ਕੇ ਬਾਹਰ ਦੇ ਹਨੇਰੇ ਵਿੱਚ ਵਿਚਰਨ ਤੋਂ ਵਰਜਿਆ ਜਾਂਦਾ ਸੀ ।ਅਨੇਕ ਸਮਾਜ-ਸੁਧਾਰਕਾਂ ਨੇ ਇਸਤਰੀ ਦੀ ਇਸ ਗੁਲਾਮੀ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ। ਵੱਖ ਵੱਖ ਸਮਾਜਕ ਤੇ ਧਾਰਮਕ ਲਹਿਰਾਂ ਨੇ ਵੀ ਇਸਤਰੀ ਦੀ ਸਥਿਤੀ ਦੇ ਸੁਧਾਰ ਵਿੱਚ ਕਾਫ਼ੀ ਹਿੱਸਾ ਪਾਇਆ ਹੈ।
ਗਿਆਨ-ਵਿਗਿਆਨ ਦੇ ਵਿਕਾਸ ਨਾਲ ਅਤੇ ਅੰਗਰੇਜ਼ਾਂ ਦੇ ਇਥੇ ਆਉਣ ਨਾਲ ਪੱਛਮੀ ਸਾਹਿੱਤ ਤੇ ਸੱਭਿਆਚਾਰ ਨਾਲ ਪੈਦਾ ਹੋਏ ਸੰਪਰਕ ਤੇ ਪੱਛਮੀ ਭਾਂਤ ਦੀ ਵਿੱਦਿਆ ਦੇ ਵਿਕਾਸ ਕਰਕੇ ਸਾਡੀ ਸੋਚ ਨੇ ਕੁੱਛ ਅੰਗੜਾਈ ਲਈ। ਇਸਤਰੀ-ਵਿੱਤਿਆ ਵਿਕਾਸ ਨਾਲ ਉਸ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਪ੍ਰਵੇਸ਼ ਕਰਨ ਦਾ ਮੌਕਾ ਮਿਲਿਆ। ਆਪਣੇ ਪੈਰੀਂ ਖੜੇ ਹੋਣ ਤੇ ਆਪਣਾ ਹਾਣ-ਲਾਭ ਸੋਚਣ ਦੀਆਂ ਰੁਚੀਆਂ ਉਸ ਵਿੱਚ ਉਜਾਗਰ ਹੋਣ ਲੱਗੀਆਂ, ਉਸ ਦੇ ਲਈ ਜ਼ਿੰਦਗੀ ਦੇ ਅਨੇਕਾਂ ਰਾਹ ਖੁੱਲ੍ਹ ਗਏ। ਵੀਹਵੀਂ ਸਦੀ ਦੇ ਅਰੰਭ ਤੋਂ ਹੀ ਕਈ ਯਤਨ ਸ਼ੁਰੂ ਹੋਏ । 1917 ਵਿੱਚ ਐਨੀ ਬਸੰਤ ਦੀ ਪ੍ਰਧਾਨਗੀ ਹੇਠ ਭਾਰਤੀ ਨਾਰੀ ਸੰਘ ਬਣਾਇਆ ਗਿਆ ਜਿਸ ਦਾ ਉਦੇਸ਼ ਇਸਤਰੀ ਹੱਕਾਂ ਦੀ ਰਾਖੀ ਕਰਨਾ ਅਤੇ ਉਸ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਮੌਕੇ ਪੈਦਾ ਕਰਨਾ ਸੀ। ਅਜਿਹੀਆਂ ਹੋਰ ਕਈ ਸੰਸਥਾਵਾਂ ਬਣਾਈਆਂ ਗਈਆਂ।
1947 ਤੋਂ ਪਿੱਛੋਂ ਸਥਿਤੀ ਵਿੱਚ ਕਾਫ਼ੀ ਤੇਜ਼ੀ ਨਾਲ ਤਬਦੀਲੀ ਆਈ ਹੈ। ਭਾਰਤ ਦੇ ਸੰਵਿਧਾਨ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ।ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਰਾਜ ਨੂੰ ਇਸਤਰੀ ਦੀ ਉੱਨਤੀ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ ; ਉਸ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਅਨੇਕਾਂ ਕਾਨੂੰਨੀ ਉਪਾਅ ਕੀਤੇ ਜਾ ਸਕਦੇ ਹਨ।ਵਿੱਦਿਆ ਵਿੱਚ ਵੀ ਕਾਫ਼ੀ ਵਿਕਾਸ ਹੋਇਆ ਹੈ। ਇਸਤਰੀਆਂ ਵਿੱਚ ਵਿੱਦਿਆ, ਜੋ 1951 ਵਿੱਚ 7.9% ਸੀ, 1971 ਵਿੱਚ 18.7% ਹੋ ਗਈ ਹੈ। ਹੁਣ ਉਹ ਸਾਹਿੱਤਕ, ਰਾਜਨੀਤਕ ਤੇ ਵਿਗਿਆਨਕ ਖੇਤਰਾਂ ਵਿੱਚ ਪ੍ਰਵੇਸ਼ ਕਰ ਗਈ ਹੈ ; ਉਹ ਹੁਣ ਪ੍ਰੋਫ਼ੈਸਰ ਹੈ, ਵਕੀਲ ਹੈ, ਡਾਕਟਰ ਹੈ, ਨੀਤੀਵਾਨ ਹੈ, ਵਿਗਿਆਨੀ ਹੈ।
ਪਰ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਜਿੱਥੇ ਇੰਨੀ ਵਿੱਦਿਅਕ ਉੱਨਤੀ ਹੋਈ ਹੈ ਅਤੇ ਸੰਸਕ੍ਰਿਤਕ ਜਾਗ੍ਰਿਤੀ ਆਈ ਹੈ ਉੱਥੇ ਦਾਜ ਦੀ ਸਮੱਸਿਆ ਨੇ ਵਧੇਰੇ ਭਿਆਨਕ ਤੇ ਦਰਦਨਾਕ ਰੂਪ ਇਸੇ ਸਮੇਂ ਹੀ ਧਾਰਿਆ ਹੈ। ਇਸ ਦਾ ਕਾਰਨ ਸਰਮਾਏਦਾਰੀ ਦੇ ਵਿਕਾਸ, ਭ੍ਰਿਸ਼ਟਾਚਾਰ ਵਿੱਚ ਵਾਧਾ ਤੇ ਨੀਵੇਂ ਮਧਵਰਗੀ ਲੋਕਾਂ ਵਿੱਚ ਵੱਡੇ ਬਣਨ ਜਾਂ ਵੱਡਿਆਂ ਨਾਲ ਮੱਥਾ ਲਾਉਣ ਦੀ ਰੀਝ ਵਿੱਚ ਹੀ ਦੇਖਿਆ ਜਾ ਸਕਦਾ ਹੈ।
ਸੁਤੰਤਰਤਾ ਪਿਛੋਂ ਦਾਜ ਦੀ ਰੀਤ ਨੂੰ ਬੰਦ ਕਰਨ ਲਈ ਕਈ ਯਤਨ ਹੋਏ ਹਨ।ਹੁਣ ਦਾਜ ਲੈਣ-ਦੇਣ ਨੂੰ ਜੁਰਮ ਕਰਾਰ ਦਿੱਤਾ ਗਿਆ ਹੈ। ਹਿੰਦੂ ਕੋਡ ਬਿੱਲ ਅਨੁਸਾਰ ਇਸਤਰੀ ਨੂੰ ਮਾਪਿਆਂ ਦੀ ਜਾਇਦਾਦ ਵਿੱਚ ਹਿੱਸੇਦਾਰ ਬਣਾਇਆ ਗਿਆ ਹੈ ਅਤੇ ਉਸ ਨੂੰ ਤਲਾਕ ਦਾ ਬਰਾਬਰ ਦਾ ਹੱਕ ਦਿੱਤਾ ਗਿਆ ਹੈ।
ਸਾਲ 1975 ਨੂੰ ਯੂ.ਐਨ.ਓ. ਨੇ ਅੰਤਰ-ਰਾਸ਼ਟਰੀ ਮਹਿਲਾ ਸਾਲ ਨਿਸ਼ਚਿਤ ਕਰ ਦਿੱਤਾ। ਕੁੱਝ ਇਸ ਕਰ ਕੇ ਤੇ ਕੁੱਝ ਐਮਰਜੰਸੀ ਦੇ ਲਾਗੂ ਹੋਣ ਕਰ ਕੇ ਸਰਕਾਰ ਨੇ ਇਸ ਕੁਰੀਤੀ ਨੂੰ ਦੂਰ ਕਰਨ ਵੱਲ ਹੋਰ ਵਧੇਰੇ ‘ ਧਿਆਨ ਦਿੱਤਾ। 1961 ਦੇ ਦਾਜ-ਮਨਾਹੀ ਕਾਨੂੰਨ ਦੀਆਂ ਮੱਦਾਂ ਨੂੰ ਹੋਰ ਵਧੇਰੇ ਸਖ਼ਤ ਕੀਤਾ ਗਿਆ। ਦਾਜ ਲੈਣ-ਦੇਣ ਨੂੰ ਦੰਡ-ਯੋਗ ਬਣਾਇਆ ਗਿਆਦਾਜ ਦੀ ਮਨਾਹੀ ਦੇ ਨਾਲ ਨਾਲ ਬਰਾਤੀਆਂ ਦੀ ਗਿਣਤੀ ਵੀ ਨਿਸ਼ਚਿਤ ਕੀਤੀ ਗਈ ਅਤੇ ਖਾਣ-ਪੀਣ ਉੱਪਰ ਜੋ ਬੇਹਿਸਾਬਾ ਖਰਚ ਕੀਤਾ ਜਾਂਦਾ ਸੀ ਉਸ ਦੀ ਵੀ ਹੱਦ ਨਿਸ਼ਚਿਤ ਕੀਤੀ ਗਈ।
ਦਾਜ ਦੇ ਵਿਰੁੱਧ ਲੋਕਾਂ ਦੀ ਰਾਇ ਉਭਾਰਨ ਲਈ ਸਰਕਾਰ ਪਰਚਾਰ ਦੇ ਅਨੇਕਾਂ ਸਾਧਨ ਅਪਣਾ ਰਹੀ ਹੈ।ਰੇਡੀਓ, ਟੈਲੀਵੀਜ਼ਨ ਤੇ ਅਖ਼ਬਾਰਾਂ ਰਾਹੀਂ ਇਸ ਪਾਸੇ ਕਿੰਨਾ ਹੀ ਪਰਚਾਰ ਹੋ ਰਿਹਾ ਹੈ।ਪਿੜ ਵਾਹਵਾ ਗਰਮ ਹੈ । ਇਸ ਦੀ ਰੋਕਥਾਮ ਸਬੰਧੀ ਬੋਲੀਆਂ-ਟੱਪੇ ਵੀ ਸੁਣਾਈ ਦਿੰਦੇ ਹਨ:
ਜੇ ਮੁੰਡਿਆ ਤੂੰ ਵਿਆਹ ਹੈ ਕਰਾਉਣਾ
ਦਾਜ ਨੂੰ ਕਰ ਦੇ ਬੰਦ ਮੁੱਡਿਆ
ਨਹੀਂ ਤਾ ਰਹਿ ਜਾਏਂਗਾ
ਛੜਾ ਮਲੰਗ ਮੁੰਡਿਆ।
ਪੜ੍ਹੇ-ਲਿਖੇ ਉਤਸ਼ਾਹੀ ਨੌਜਵਾਨਾਂ ਨੇ ਵੀ ਇਸ ਪਾਸੇ ਕਦਮ ਪੁੱਟੇ ਹਨ। ਹਜ਼ਾਰਾਂ ਨੌਜਵਾਨ ਲੜਕੇਲੜਕੀਆਂ ਨੇ ਦਾਜਵਿਰੁੱਧ ਪ੍ਰਣ ਕੀਤੇ ਹਨ।ਨੌਜਵਾਨ ਸਭਾਵਾਂ ਨੇ ਵੀ ਇਸ ਪਾਸੇ ਕਾਫ਼ੀ ਹੱਥ ਵਟਾਇਆ ਹੈ।
ਇਹ ਠੀਕ ਹੈ ਕਿ ਸਰਕਾਰ ਨੇ ਦਾਜ ਵਿਰੁੱਧ ਕਾਨੂੰਨ ਪਾਸ ਕਰ ਦਿੱਤਾ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਦੰਡ ਦੇ ਭਾਗੀ ਹੋਣਗੇ, ਲੋਕ ਡਰ ਦੇ ਮਾਰੇ ਦਾਜ ਲੈਣੋਂ-ਦੇਣੋਂ ਰੁਕ ਸਕਦੇ ਹਨ, ਪਰੰਤੂ ਇਸ ਲਾਹਨਤ ਤੋਂ ਸੰਪੂਰਨ ਤੌਰ ਤੇ ਪਿੱਛਾ ਛੁਡਾਉਣ ਲਈ ਸਾਨੂੰ ਸਮਾਜਕ ਚੇਤੰਨਤਾ ਨੂੰ ਬਲਵਾਨ ਕਰਨ ਦੀ ਲੋੜ ਹੈ।ਵਿੱਦਿਆ ਦਾ ਪਸਾਰ ਅਜੇ ਨਵਾਂ-ਨਵਾਂ ਹੈ।ਔਰਤ ਵਿੱਚ ਵੀ ਥੋੜੀ ਦੇਰ ਤੋਂ ਜਾਗ੍ਰਿਤੀ ਆਈ ਹੈ। ਨੌਜਵਾਨ ਲੜਕੇ-ਲੜਕੀਆਂ ਵਿੱਚ ਇਸ ਪੱਖੋਂ ਜਿਉਂ ਜਿਉਂ ਵਧੇਰੇ ਚੇਤੰਨਤਾ ਆਏਗੀ, ਇਹ ਬੀਮਾਰੀ ਘਟਦੀ ਜਾਏਗੀ। ਇਸ ਲਈ ਨੌਜਵਾਨ ਵਰਗ ਨੂੰ ਮਾਨਸਿਕ ਤੌਰ ਤੇ ਬਦਲਣ ਦੀ ਲੋੜ ਹੈ।
ਇਸ ਕੰਮ ਲਈ ਅਤਿ ਸੁਲਝੇ ਅਤੇ ਨੇਕ ਨੀਤੀ ਵਾਲੇ ਆਗੂਆਂ ਦੀ ਲੋੜ ਹੈ, ਜਿਹੜੇ ਦੇਸ਼ ਅਤੇ ਕੌਮ ਦੇ ਭਲੇ ਲਈ ਸੋਚ ਸਕਣ ਅਤੇ ਜਿਨ੍ਹਾਂ ਤੋਂ ਨੌਜਵਾਨ ਵਰਗ ਕੋਈ ਪ੍ਰੇਰਨਾ ਲੈ ਸਕੇ।ਉੱਚੀਆਂ ਪਦਵੀਆਂ ਤੇ ਕੰਮ ਕਰ ਰਹੇ ਵਰਗ ਦਾ ਵੀ ਫਰਜ਼ ਬਣਦਾ ਹੈ ਕਿ ਦਿਮਾਗੀ ਸਿੱਖਿਆ ਦੇ ਕੇ ਨਵੇਂ ਵਰਗ ਵਿੱਚ ਅਜਿਹੀ ਭਾਵਨਾ ਪੈਦਾ ਕਰਨ ਤਾਂ ਜੋ ਉਹ ਇਸ ਬੀਮਾਰੀ ਨੂੰ ਦੂਰ ਕਰਨ ਦੇ ਸਿਰਤੋੜ ਯਤਨ ਕਰਨ।
ਇਸ ਤੋਂ ਬਿਨਾਂ ਇਹ ਲਾਹਨਤ ਤਦ ਹੀ ਹਟ ਸਕਦੀ ਹੈ ਜੇ ਸਮਾਜਕ-ਪ੍ਰਬੰਧ ਸ਼ੁੱਧ ਹੋਏ, ਭ੍ਰਿਸ਼ਟਾਚਾਰ, ਤਸਕਰੀ ਤੇ ਬਲੈਕ ਮਾਰਕੀਟ ਦਾ ਅਭਾਵ ਹੋਏ । ਪੈਸਾ ਮਿਹਨਤ ਨਾਲ ਕਮਾਇਆ ਜਾਂਦਾ ਹੋਏ, ਪੈਸੇ ਦਾ ਦਰਦ ਹੋਏ, ਦ੍ਰਿਸ਼ਟੀਕੋਣ ਤਬਦੀਲ ਹੋਏ, ਲਾਲਚੀ ਦ੍ਰਿਸ਼ਟੀ ਤੋਂ ਲੋਕ ਮੁਕਤ ਹੋਣ , ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਏ, ਲੋਕਾਂ ਵਿੱਚ ਸਮਾਜਕ ਸੂਝ ਹੋਏ, ਰਾਸ਼ਟਰੀ ਭਾਵਨਾ ਹੋਏ, ਆਪਣੇ ਦੇਸ਼ ਨਾਲ ਪਿਆਰ ਹੋਏ, ਇਸ ਨੂੰ ਉਸਾਰੂ ਪਾਸੇ ਲਿਜਾਣ ਦੀ ਰੁੱਚੀ ਹੋਏ।ਦਾਜ ਨੂੰ ਰੋਕਣ ਲਈ ਲੜਕੀਆਂ ਦੀ ਵਿੱਦਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸੰਸਕ੍ਰਿਤਕ ਵਿਕਾਸ ਹੋਏ ਅਤੇ ਉਹ ਇਸ ਗੀਤ ਦੀ ਨਿਰਾਰਥਿਕਤਾ ਨੂੰ ਆਪ ਸਮਝ ਸਕਣ ।ਅੰਤਰ-ਜਾਤੀ ਸ਼ਾਦੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਸ਼ਾਦੀ ਦਾ ਅਧਾਰ ਲਿਆਕਤ ਹੋਏ ਨਾ ਕਿ ਪੈਸਾ, ਜਾਤੀ ਜਾਂ ਸਮਾਜਕ ਪਦਵੀ।ਇਸ ਸਮਾਜਕ ਕੋਹੜ ਤੋਂ ਬਚਣ ਲਈ ਕਾਨੂੰਨ ਦੀ ਲੋੜ ਨਹੀਂ, ਲੋਕਾਂ ਵਿੱਚ ਚੇਤਨਾ ਤੇ ਜਾਗ੍ਰਿਤੀ ਪੈਦਾ ਕਰਨ ਦੀ ਜ਼ਰੂਰਤ ਹੈ।