ਦੀਵਾਲੀ
Diwali
ਭੂਮਿਕਾ–ਹਨੇਰਾ ਅਗਿਆਨ ਅਤੇ ਪ੍ਰਕਾਸ਼ ਗਿਆਨ ਦਾ ਪ੍ਰਤੀਕ ਹੁੰਦਾ ਹੈ । ਜਦ ਅਸੀਂ ਆਪਣੇ ਅਗਿਆਨ ਰੂਪੀ ਹਨੇਰੇ ਨੂੰ ਹਟਾ ਕੇ ਗਿਆਨ ਰੂਪੀ ਪ੍ਰਕਾਸ਼ ਨੂੰ ਜਗਾਉਂਦੇ ਹਾਂ ਤਾਂ ਅਸੀਂ ਇੱਕ ਅਲੌਕਿਕ ਅਨੰਦ ਨੂੰ ਅਨੁਭਵ ਕਰਦੇ ਹਾਂ। ਦੀਵਾਲੀ ਵੀ ਸਾਡੇ ਗਿਆਨ ਰੂਪੀ ਪ੍ਰਕਾਸ਼ ਦਾ ਪ੍ਰਤੀਕ ਹੈ।ਅਗਿਆਨ ਰੂਪੀ ਮੱਸਿਆ ਵਿੱਚ ਅਸੀਂ ਗਿਆਨ ਰੂਪੀ ਦੀਵੇ ਬਾਲ ਕੇ ਸੰਸਾਰ ਵਿੱਚ ਸੁਖ ਅਤੇ ਸ਼ਾਂਤੀ ਦੀ ਕਾਮਨਾ ਕਰਦੇ ਹਾਂ। ਦੀਵਾਲੀ ਦਾ ਤਿਉਹਾਰ ਮਨਾਉਣ ਪਿੱਛੇ ਇਹੀ ਅਧਿਆਤਮਕ ਰਹੱਸ ਛੁਪਿਆ ਹੋਇਆ ਹੈ।
ਭਾਵ ਅਤੇ ਰੂਪ–ਇਸ ਤਿਉਹਾਰ ਦੇ ਦਿਨ ਦੀਵਿਆਂ ਦੀ ਲਾਈਨ ਬਣਾ ਕੇ ਅਸੀਂ ਹਨੇਰੇ ਨੂੰ ਮਿਟਾ ਦੇਣ ਵਿੱਚ ਜੁਟ ਜਾਂਦੇ ਹਾਂ। ਦੀਵਾਲੀ ਦਾ ਇਹ ਪਵਿੱਤਰ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਦੇ ਦਿਨ ਮਨਾਇਆ ਜਾਂਦਾ ਹੈ। ਗਰਮੀਆਂ ਅਤੇ ਵਰਖਾ ਰੁੱਤ ਨੂੰ ਅਲਵਿਦਾ ਕਰਕੇ ਸਰਦੀ ਦੀ ਰੁੱਤ ਦੇ ਸਵਾਗਤ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ।ਉਸ ਤੋਂ ਬਾਦ ਸਰਦੀ ਰੁੱਤ ਦੀਆਂ ਕਲਾਵਾਂ ਸਾਰਿਆਂ ਨੂੰ ਖੁਸ਼ੀ ਪ੍ਰਦਾਨ ਕਰ ਦਿੰਦੀਆਂ ਹਨ ਸਰਦੀਆਂ ਦੀ ਪੂਰਨਮਾਸ਼ੀ ਨੂੰ ਹੀ ਭਗਵਾਨ ਕ੍ਰਿਸ਼ਨ ਨੇ ਮਹਾਰਾਸ ਲੀਲਾ ਦਾ ਆਯੋਜਨ ਕੀਤਾ ਸੀ।
ਮਹਾਂਲਕਸ਼ਮੀਦੀ ਪੂਜਾ–ਇਸ ਤਿਉਹਾਰ ਨੂੰ ਸ਼ੁਰੂ ਵਿੱਚ ਮਹਾਂਲਕਸ਼ਮੀ ਪੂਜਾ ਦੇ ਨਾਂ ਨਾਲ ਮਨਾਇਆ ਜਾਂਦਾ ਸੀ ਕੱਤਕ ਮੱਸਿਆ ਦੇ ਦਿਨ ਸਮੁੰਦਰ ਨੂੰ ਪਾਰ ਕਰਨ ਵਿੱਚ ਮਹਾਂਲਕਸ਼ਮੀ ਦਾ ਜਨਮ ਹੋਇਆ ਸੀ। ਲਕਸ਼ਮੀ ਧਨ ਦੀ ਦੇਵੀ ਹੋਣ ਦੇ ਕਾਰਨ ਧਨ ਦੇ ਪ੍ਰਤੀਕ ਸਵਰੁਪ ਇਸਨੂੰ ਮਹਾਂਲਕਸ਼ਮੀ ਦੀ ਪੂਜਾ ਦੇ ਰੂਪ ਵਿੱਚ ਮਨਾਉਂਦੇ ਹਨ। ਅੱਜ ਵੀ ਇਸ ਦਿਨ ਘਰ ਵਿੱਚ ਮਹਾਂਲਕਸ਼ਮੀ ਦੀ ਪੂਜਾ ਹੁੰਦੀ ਹੈ।
ਪ੍ਰਕਾਸ਼ ਦਾ ਤਿਉਹਾਰ ਦੀਵਾਲੀ ਦੇ ਰੂਪ ਵਿੱਚ–ਭਗਵਾਨ ਰਾਮ ਆਪਣੇ 14 ਸਾਲ ਦਾ ਬਨਵਾਸ ਕੱਟ ਕੇ ਪਾਪੀ ਰਾਵਣ ਨੂੰ ਮਾਰ ਕੇ ਮਹਾਂਲਕਸ਼ਮੀ ਦੇ ਸੁਨਹਿਰੇ ਮੌਕੇ ਉੱਪਰ ਅਯੁੱਧਿਆ ਆਏ ਸਨ।ਇਸ ਖੁਸ਼ੀ ਵਿੱਚ ਅਯੁੱਧਿਆ ਵਾਸੀਆਂ ਨੇ ਸ੍ਰੀ ਰਾਮ ਦੇ ਸਵਾਗਤ ਲਈ ਘਰ-ਘਰ ਦੀਪਕ ਜਲਾਏ ਸਨ।ਮਹਾਂਲਕਸ਼ਮੀ ਦੀ ਪੂਜਾ ਦਾ ਇਹ ਤਿਉਹਾਰ ਉਦੋਂ ਤੋਂ ਹੀ ਰਾਮ ਦੇ ਅਯੁੱਧਿਆ ਆਉਣ ਦੀ ਖੁਸ਼ੀ ਵਿੱਚ ਦੀਵੇ ਜਲਾ ਕੇ ਮਨਾਇਆ ਜਾਂਦਾ ਹੈ ਅਤੇ ਕੁਝ ਸਮਾਂ ਪਾ ਕੇ ਇਹ ਤਿਉਹਾਰ ਦੀਵਾਲੀ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।
ਸਫਾਈ ਦਾ ਪ੍ਰਤੀਕ–ਦੀਵਾਲੀ ਜਿੱਥੇ ਗਿਆਨ ਦਾ ਪ੍ਰਤੀਕ ਹੈ ਉਥੇ ਹੀ ਸਫਾਈ ਦਾ ਪ੍ਰਤੀਕ ਵੀ ਹੈ। ਘਰ ਵਿੱਚ ਮੱਛਰ ਖਟਮਲ ਆਦਿ ਜ਼ਹਿਰੀਲੇ ਕੀਟਾਣੂੰ ਹੌਲੀ-ਹੌਲੀ ਆਪਣਾ ਘਰ ਬਣਾ ਲੈਂਦੇ ਹਨ ।ਮੱਕੜੀ ਦੇ ਜਾਲੇ ਲੱਗ ਜਾਂਦੇ ਹਨ ਇਸ ਲਈ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਘਰਾਂ ਦੀ ਸਫੈਦੀ ਕਰਾਈ ਜਾਂਦੀ ਹੈ ।ਸਾਰੇ ਘਰ ਨੂੰ ਚਮਕਾ ਕੇ ਸਾਫ ਕੀਤਾ ਜਾਂਦਾ ਹੈ। ਲੋਕ ਆਪਣੀਆਂ ਪਰਿਸਥਿਤੀਆਂ ਦੇ ਅਨੁਕੂਲ ਘਰ ਨੂੰ ਵੱਖ-ਵੱਖ ਤਰ੍ਹਾਂ ਸਜਾਉਂਦੇ ਹਨ।
ਦੀਵਾਲੀ ਨੂੰ ਮਨਾਉਣ ਦੀ ਪਰੰਪਰਾ–ਦੀਵਾਲੀ ਜਿਸ ਤਰਾਂ ਇਸ ਦੇ ਨਾਂ ਤੋਂ ਹੀ ਪਤਾ ਚਲਦਾ ਹੈ ਕਿ ਘਰ ਵਿੱਚ ਦੀਵਿਆਂ ਦੀ ਲਾਈਨ ਬਣਾ ਕੇ ਜਲਾਉਣ ਦੀ ਪਰੰਪਰਾ ਹੈ। ਅਸਲ ਵਿੱਚ ਪੁਰਾਣੇ ਸਮੇਂ ਤੋਂ ਲੋਕ ਇਸ ਤਿਉਹਾਰ ਨੂੰ ਇਸੇ ਤਰ੍ਹਾਂ ਮਨਾਉਂਦੇ ਆ ਰਹੇ ਹਨ।ਲੋਕ ਆਪਣੇ ਮਕਾਨਾਂ ਦੇ ਬਨੇਰੇ ਤੇ, ਬਰਾਂਡੇ ਦੀਆਂ ਦੀਵਾਰਾਂ ਵਿੱਚ ਦੀਵਿਆਂ ਦੀਆਂ ਲਾਈਨਾਂ ਬਣਾ ਕੇ ਬਾਲਦੇ ਹਨ। ਮਿੱਟੀ ਦੇ ਛੋਟੇ-ਛੋਟੇ ਦੀਵਿਆਂ ਵਿੱਚ ਤੇਲ, ਬੱਤੀ ਰੱਖ ਕੇ ਉਨ੍ਹਾਂ ਨੂੰ ਪਹਿਲੇ ਹੀ ਲਾਈਨਾਂ ਵਿੱਚ ਰੱਖ ਦਿੱਤਾ ਜਾਂਦਾ ਹੈ । ਅੱਜ-ਕੱਲ੍ਹ ਮੋਮਬੱਤੀਆਂ ਦੀ ਲਾਈਨ ਬਣਾ ਕੇ ਬਾਲਿਆ ਜਾਂਦਾ ਹੈ।
ਦੀਵਾਲੀ ਦੇ ਦਿਨ ਨਵੇਂ ਅਤੇ ਸਾਫ ਕੱਪੜੇ ਪਹਿਨਣ ਦੀ ਪਰੰਪਰਾ ਵੀ ਹੈ।ਲੋਕੀ ਦਿਨ-ਭਰ ਬਜ਼ਾਰਾਂ ਵਿੱਚ ਨਵੇਂ ਕੱਪੜਿਆਂ, ਭਾਂਡੇ ਮਠਿਆਈ, ਫਲ ਆਦਿ ਖਰੀਦਦੇ ਹਨ।ਦੁਕਾਨਾਂ ਬੜੀਆਂ ਹੀ ਸੁੰਦਰ ਢੰਗ ਨਾਲ ਸਜੀਆਂ ਹੁੰਦੀਆਂ ਹਨ। ਬਜ਼ਾਰਾਂ, ਦੁਕਾਨਾਂ ਦੀ ਸਜਾਵਟ ਤਾਂ ਵੇਖਦੇ ਹੀ ਬਣਦੀ ਹੈ ।ਲੋਕ ਘਰ ਵਿੱਚ ਮਿਠਿਆਈ ਲਿਆਉਂਦੇ ਹਨ ਅਤੇ ਉਸਨੂੰ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚ ਵੰਡਦੇ ਹਨ ਅਤੇ ਪਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ।
ਤਿਉਹਾਰ ਵਿੱਚ ਬੁਰਾਈ–ਕਿਸੇ ਚੰਗੇ ਉਦੇਸ਼ ਨੂੰ ਲੈ ਕੇ ਬਣੇ ਤਿਉਹਾਰਾਂ ਵਿੱਚ ਬੁਰਾਈ ਪੈਦਾ ਹੋ ਜਾਂਦੀ ਹੈ ।ਜਿਸ ਲਕਸ਼ਮੀ ਦੀ ਪੂਜਾ ਲੋਕ ਧਨ ਪ੍ਰਾਪਤ ਕਰਨ ਲਈ ਬੜੀ ਸ਼ਰਧਾ ਨਾਲ ਕਰਦੇ ਹਨ ਉਸਦੀ ਪੂਜਾ ਕਈ ਲੋਕ ਅਗਿਆਨ ਦੇ ਕਾਰਨ ਰੁਪਿਆਂ ਨੂੰ ਖੇਡ ਖੇਡਣ ਲਈ ਜੂਏ ਦੁਆਰਾ ਕਰਦੇ ਹਨ।ਜੂਆ ਖੇਡਣਾ ਇਕ ਐਸੀ ਪ੍ਰਥਾ ਹੈ ਜਿਹੜੀ ਸਮਾਜ ਅਤੇ ਪਵਿੱਤਰ ਤਿਉਹਾਰਾਂ ਲਈ ਕਲੰਕ ਹੈ।
ਸਿੱਟਾ–ਦੀਵਾਲੀ ਦਾ ਤਿਉਹਾਰ ਸਾਰੇ ਤਿਉਹਾਰਾਂ ਵਿੱਚ ਉੱਤਮ ਸਥਾਨ ਰੱਖਦਾ ਹੈ। ਸਾਨੂੰ ਆਪਣੇ ਤਿਉਹਾਰਾਂ ਦੀ ਪਰੰਪਰਾ ਨੂੰ ਹਰ ਸਥਿਤੀ ਵਿੱਚ ਸੁਰੱਖਿਅਤ ਰੱਖਣਾ ਚਾਹੀਦਾ ਹੈ| ਪਰੰਪਰਾ ਸਾਨੂੰ ਉਸਦੇ ਸ਼ੁਰੂ ਅਤੇ ਉਦੇਸ਼ ਦੀ ਯਾਦ ਦਿਵਾਉਂਦੀ ਹੈ । ਪਰੰਪਰਾ ਸਾਨੂੰ ਉਸ ਤਿਉਹਾਰ ਦੇ ਆਦਿ-ਕਾਲ ਵਿੱਚ ਪਹੁੰਚਾ ਦਿੰਦੀ ਹੈ ਜਿਥੋਂ ਅਸੀਂ ਆਪਣੀ ਆਦਿ-ਕਾਲੀਨ ਸੰਸਕ੍ਰਿਤੀ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ। ਅੱਜ ਅਸੀਂ ਆਪਣੇ ਤਿਉਹਾਰਾਂ ਨੂੰ ਆਪਣੀ ਆਧੁਨਿਕ ਸਭਿਅਤਾ ਦਾ ਰੰਗ ਦੇ ਕੇ ਮਨਾਉਂਦੇ ਹਾਂ ਪਰੰਤ ਇਸ ਦੇ ਨਾਲ ਉਸਦੇ ਰੂਪ ਨੂੰ ਵਿਗਾੜਨਾ ਨਹੀਂ ਚਾਹੀਦਾ। ਸਾਡਾ ਸਾਰਿਆਂ ਦਾ ਕਰਤੱਵ ਹੈ ਕਿ ਅਸੀਂ ਆਪਣੇ ਤਿਉਹਾਰਾਂ ਦੀ ਪਵਿੱਤਰਤਾ ਨੂੰ ਬਣਾਈ ਰੱਖੀਏ।