ਦੁਸਹਿਰਾ
Dussehra
ਭੂਮਿਕਾ–ਭਾਰਤ ਵਿੱਚ ਦੁਸਹਿਰੇ ਦਾ ਤਿਉਹਾਰ ਹਿੰਦੁਆਂ ਦੀ ਸੰਸਕ੍ਰਿਤੀ ਦਾ ਪ੍ਰਤੀਕ ਹੈ।ਇਹ ਤਿਉਹਾਰ ਅਸ਼ਵਨੀ ਸ਼ੁਕਲ ਦੀ ਦਸਵੀਂ ਮਿਤੀ ਨੂੰ ਮਨਾਇਆ ਜਾਂਦਾ ਹੈ, ਜਿਹੜਾ ਲਗਪਗ ਸਤੰਬਰ-ਅਕਤੂਬਰ ਵਿੱਚ ਆਉਂਦਾ ਹੈ।
ਮੂਲ–ਉਦੇਸ਼–ਕਿਸੇ ਵੀ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਉਸਦਾ ਮੂਲ-ਉਦੇਸ਼ ਛੁਪਿਆ ਹੁੰਦਾ ਹੈ। ਦੁਸਹਿਰੇ ਨਾਲ ਸੰਬੰਧਿਤ ਕਈ ਘਟਨਾਵਾਂ ਸਾਡੇ ਧਰਮ-ਗੰਥਾਂ ਵਿੱਚ ਮਿਲਦੀਆਂ ਹਨ।ਇਸ ਦਿਨ ਸ਼ਕਤੀਸਰੂਪਾ ਦਰਗਾ ਨੇ ਨੌਂ ਦਿਨ ਤੱਕ ਯੁੱਧ ਕਰ ਕੇ ਦਸਵੇਂ ਦਿਨ ਮਹਿਖਾਸੁਰ ਨਾਮੀਂ ਭਿਆਨਕ ਰਾਖਸ਼ ਨੂੰ ਮਾਰਿਆ ਸੀ। ਇਸ ਲਈ ਇਸ ਮੌਕੇ `ਤੇ ਨਵਰਾਤਰਿਆਂ ਦਾ ਬਹੁਤ ਮਹੱਤਵ ਹੈ । ਵੀਰ ਪਾਂਡੂਆਂ ਨੇ ਲਕਸ਼-ਭੇਦ ਕਰਕੇ ਦਰੋਪਦੀ ਦਾ ਹਰਨ ਕੀਤਾ ਸੀ। ਮਹਾਂਭਾਰਤ ਦਾ ਯੁੱਧ ਵੀ ਵਿਜੈ-ਦਸ਼ਮੀ ਨੂੰ ਸ਼ੁਰੂ ਹੋਇਆ ਸੀ। ਇਸ ਦਿਨ ਭਗਵਾਨ ਰਾਮ ਨੇ ਦਸ ਦਿਨ ਦੇ ਯੁੱਧ ਦੇ ਬਾਅਦ ਦਸਵੇਂ ਦਿਨ ਅਸ਼ਵਨੀ ਦਸਵੀਂ ਨੂੰ ਲੰਕਾਪਤੀ ਰਾਵਣ ਨੂੰ ਮਾਰਿਆ ਸੀ।ਕਿਉਂਕਿ ਰਾਵਣ ਨੇ ਦੇਵ ਅਤੇ ਮਨੁੱਖ ਸਭ ਨੂੰ ਪ੍ਰੇਸ਼ਾਨ ਕਰ ਰੱਖਿਆ ਸੀ । ਇਸ ਲਈ ਸੀ ਰਾਮ ਦੀ ਜਿੱਤ ਉੱਤੇ ਇਸ ਦਿਨ ਸਾਰਿਆਂ ਨੇ ਖੁਸ਼ੀ ਮਨਾਈ।
ਦੁਰਗਾ–ਪੂਜਾ ਦੀ ਵਿਧੀ–ਮਾਂ-ਦਰਗਾ ਦੁਆਰਾ ਮਹਿਖਾਸੁਰ ਉੱਪਰ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਤੋਂ ਸ਼ਰਧਾਲੂ ਭਗਤ ਦੁਰਗਾ ਮਾਂ ਦੀ ਪੂਜਾ ਕਰਦੇ ਹਨ |ਦਰਗਾ ਦੀ ਅੱਠਾਂ ਬਾਹਵਾਂ ਵਾਲੀ ਮੂਰਤੀ ਬਣਾ (ਨ ਦਿਨ ਤੱਕ ਉਸ ਦੀ ਪੂਜਾ ਕੀਤਾ ਜਾਂਦੀ ਹੈ।ਇਸ ਅਵਸਰ ‘ਤੇ ਕਈ ਭਗਤ ਨਵਰਾਤਰਿਆਂ ਦੇ ਵਰਤ ਵੀ ਰੱਖਦੇ ਹਨ। ਦਸਵੇਂ ਦਿਨ ਦਰਗਾ ਦੀ ਮੂਰਤੀ ਬਜ਼ਾਰਾਂ ਅਤੇ ਗਲੀਆਂ ਵਿੱਚ ਝਾਂਕੀਆਂ ਦੇ, ਨਾਲ-ਨਾਲ ਜਲੂਸ ਬਣਾ ਕੇ ਕੱਢੀ ਜਾਂਦੀ ਹੈ। ਫਿਰ ਉਸ ਮੂਰਤੀ ਨੂੰ ਨਦੀਆਂ ਅਤੇ ਪਵਿੱਤਰ ਸਰੋਵਰਾਂ ਅਤੇ ਸਾਗਰਾਂ ਵਿੱਚ ਤਾਰ ਦਿੱਤਾ ਜਾਂਦਾ ਹੈ। ਵਿਸ਼ੇਸ਼ ਕਰਕੇ ਬੰਗਾਲ ਵਿੱਚ ਦੁਰਗਾ ਪੂਜਾ ਦਾ ਬੜਾ ਮਹੱਤਵ ਹੈ। ਇਸ ਤੋਂ ਇਲਾਵਾ ਦੇਸ਼ ਦੇ ਦੂਜੇ ਭਾਗਾਂ ਵਿੱਚ ਵੀ ਦੁਰਗਾ ਪੂਜਾ ਬੜੇ ਹੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ।
ਰਾਮ–ਲੀਲਾ ਆਯੋਜਨ ਦੀ ਪਰੰਪਰਾ–ਸੀ ਰਾਮ ਦੀ ਰਾਵਣ ਉੱਤੇ ਜਿੱਤ ਦੀ ਖੁਸ਼ੀ ਵਿੱਚ ਇਨ੍ਹਾਂ ਦਿਨਾਂ ਵਿੱਚ ਨਵਰਾਤਰਿਆਂ ਵਿੱਚ ਸੀ ਰਾਮ ਦੇ ਜੀਵਨ ਉੱਤੇ ਨਿਰਧਾਰਤ ਰਾਮ-ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ। ਉੱਤਰ ਭਾਰਤ ਵਿੱਚ ਰਾਮ-ਲੀਲਾ ਦੀ ਧੂਮ ਮੱਚੀ ਰਹਿੰਦੀ ਹੈ। ਦਿੱਲੀ ਵਿੱਚ ਰਾਮ-ਲੀਲਾ ਮੈਦਾਨ, ਪਰੇਡ ਗਰਾਉਂਡ ਅਤੇ ਕਈ ਥਾਵਾਂ ਉੱਤੇ ਰਾਮ-ਲੀਲਾ ਦਾ ਆਯੋਜਨ ਹੁੰਦਾ ਹੈ ।ਨਵਰਾਤਰਿਆਂ ਵਿੱਚ ਹਰ ਰੋਜ਼ ਸੀ ਰਾਮ ਦੇ ਜੀਵਨ ਸਬੰਧੀ ਝਾਕੀਆਂ ਬਜ਼ਾਰਾਂ ਅਤੇ ਗਲੀਆਂ ਵਿੱਚ ਕੱਢੀਆਂ ਜਾਂਦੀਆਂ ਹਨ।ਲੋਕ ਉਨ੍ਹਾਂ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਵੇਖਦੇ ਹਨ। ਦਸਵੇਂ ਦਿਨ ਦੁਸਹਿਰੇ ਨੂੰ ਰਾਵਣ, ਕੁੰਭਕਰਨ, ਮੇਘਨਾਥ ਦੇ ਵੱਡੇ-ਵੱਡੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ। ਇਨ੍ਹਾਂ ਪੁਤਲਿਆਂ ਨੂੰ ਸਾੜਣ ਦੇ ਦ੍ਰਿਸ਼ ਵੇਖਣ ਯੋਗ ਹੁੰਦੇ ਹਨ।ਫਿਰ ਸ੍ਰੀ ਰਾਮ ਦੇ ਰਾਜ-ਤਿਲਕ ਦਾ ਅਨੋਖਾ ਨਜ਼ਾਰਾ ਵੇਖ ਕੇ ਲੋਕਾਂ ਦਾ ਦਿਲ ਖੁਸ਼ੀ ਨਾਲ ਖਿੜ ਉੱਠਦਾ ਹੈ।
ਕਾਰਜਾਂ ਦਾ ਸ਼ੁਭ–ਅਰੰਭ–ਦੁਸਹਿਰਾ ਵਰਖਾ ਰੁੱਤ ਦੀ ਸਮਾਪਤੀ ਉੱਤੇ ਮਨਾਇਆ ਜਾਂਦਾ ਹੈ |ਪੁਰਾਣੇ ਸਮੇਂ ਵਿੱਚ ਲੋਕ ਆਪਣੀਆਂ ਹਰ ਪ੍ਰਕਾਰ ਦੀਆਂ ਯਾਤਰਾਵਾਂ ਦਾ ਅਰੰਭ ਇਸ ਤਰੀਕ ਤੋਂ ਕਰਨਾ ਸ਼ੁਰੂ ਕਰਦੇ ਸਨ। ਵਪਾਰੀ ਲੋਕ ਇਸ ਦਿਨ ਵਪਾਰ ਕਰਨ ਲਈ ਨਿਕਲ ਪੈਂਦੇ ਸਨ। ਰਾਜਾ ਲੋਕ ਆਪਣੀ ਜਿੱਤ ਯਾਤਰਾ ਅਤੇ ਯੁੱਧ ਯਾਤਰਾ ਦਾ ਅਰੰਭ ਦੁਸਹਿਰੇ ਤੋਂ ਹੀ ਸ਼ੁਰੂ ਕਰਦੇ ਸਨ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਵੱਡੀਆਂ-ਵੱਡੀਆਂ ਨਦੀਆਂ ਉੱਤੇ ਪੁਲ ਨਹੀਂ ਹੁੰਦੇ ਸਨ ਜਿਸ ਨਾਲ ਵਰਖਾ ਰੁੱਤ ਵਿੱਚ ਉਨ੍ਹਾਂ ਨੂੰ ਪਾਰ ਕਰਨਾ ਅਸਾਨ ਨਹੀਂ ਹੁੰਦਾ ਸੀ।ਇਸ ਲਈ ਵਰਖਾ ਸਮਾਪਤੀਉੱਤੇ ਯਾਤਰਾਵਾਂ ਦਾ ਅਰੰਭ ਹੁੰਦਾ ਸੀ। ਇਸੇ ( ਪਰੰਪਰਾ ਅਨੁਸਾਰ ਅੱਜ ਵੀ ਲੋਕ ਆਪਣੇ ਵਪਾਰ ਸਬੰਧੀ ਯਾਤਰਾ ਅਤੇ ਦੂਜੇ ਪ੍ਰਕਾਰ ਦੇ ਕਾਰਜਾਂ ਦਾ ਅਰੰਭ ਦੁਸਹਿਰੇ ਦੀ ਤਰੀਕ ਉੱਤੇ ਹੀ ਕਰਦੇ ਹਨ।
ਅਧਿਆਤਮਕ ਮਹੱਤਵ–ਭਾਰਤ ਇੱਕ ਧਰਮ ਪ੍ਰਧਾਨ ਦੇਸ਼ ਹੈ। ਇਥੋਂ ਦੇ ਤਿਉਹਾਰਾਂ ਦਾ ਸੰਬੰਧ ਧਰਮ, ਦਰਸ਼ਨ ਅਤੇ ਅਧਿਆਤਮਕ ਹੁੰਦਾ ਹੈ। ਮਾਂ-ਦੁਰਗਾ, ਭਗਵਾਨ ਰਾਮ ਆਦਿ ਦੈਵੀ ਸ਼ਕਤੀ ਸੱਚ ਦੇ ਪ੍ਰਤੀਕ ਹਨ ਅਤੇ ਮਹਿਖਾਸੁਰ, ਰਾਵਣ ਆਦਿ ਅਸੁਰ ਸ਼ਕਤੀਆਂ ਝੂਠ ਦਾ ਪ੍ਰਤੀਕ ਹਨ। ਇਸ ਲਈ ਦੁਸਹਿਰੇ ਵਾਲੇ ਦਿਨ ਦੈਵੀ ਸ਼ਕਤੀਆਂ ਦੀ ਰਾਖਸ਼ਾਂ ਉੱਤੇ ਜਿੱਤ ਅਰਥਾਤ ਸੱਚ ਦੀ ਝੂਠ ਉੱਤੇ ਜਿੱਤ ਦਾ ਪ੍ਰਤੀਕ ਹੈ ।ਸਾਡੀ ਆਤਮਾ ਵਿੱਚ ਦੇਵੀ ਅਤੇ ਰਾਖਸ਼ੀ ਦੋਨਾਂ ਤਰ੍ਹਾਂ ਦੀਆਂ ਸ਼ਕਤੀਆਂ ਬਿਰਾਜਮਾਨ ਹਨ ਜਿਹੜੀਆਂ ਸਾਨੂੰ ਹਮੇਸ਼ਾ ਸ਼ੁੱਭ ਅਤੇਅਸ਼ੁੱਭ ਕਾਰਜਾਂ ਲਈ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।ਜਿਹੜਾ ਵਿਅਕਤੀ ਆਪਣੀਆਂ ਰਾਖਸ਼ੀ ਬਿਰਤੀਆਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ।ਉਹੀ ਮਹਾਨ ਹੈ, ਉਹੀ ਰਾਮ ਅਤੇ ਭਗਵਤੀ ਮਾਂ ਦਰਗਾ ਜਿਹਾ ਆਦਰਸ਼ ਬਣ ਜਾਂਦਾ ਹੈ।ਇਸ ਦੇ ਉਲਟ ਜਿਹੜਾ ਆਪਣੀਆਂ ਰਾਖਸ਼ੀ ਪ੍ਰਵਿਰਤੀਆਂ ਦੇ ਅਧੀਨ ਹੋ ਕੇ ਦੇਵੀ ਪ੍ਰਵਿਰਤੀਆਂ ਦੀ ਉਲੰਘਣਾ ਕਰਦਾ ਹੈ ਉਹ ਰਾਵਣ, ਮਹਿਖਾਸੁਰ ਜਿਹਾ ਬਣ ਜਾਂਦਾ ਹੈ। ਇਸ ਲਈ ਇਹ ਤਿਉਹਾਰ ਸਾਨੂੰ ਸੰਦੇਸ਼ ਦਿੰਦਾ ਹੈ ਕਿ ਸਾਨੂੰ ਹਮੇਸ਼ਾਂ ਆਪਣੇ ਦਿਲ ਵਿਚ ਬੈਠੀਆਂ ਰਾਖਸ਼ੀ ਬਿਰਤੀਆਂ ਨੂੰ ਜਿੱਤਣਾ ਚਾਹੀਦਾ ਹੈ ਤਦ ਹੀ ਸਾਡਾ ਇਹ ਤਿਉਹਾਰ ਮਨਾਉਣਾ ਸਾਰਥਕ ਸਿੱਧ ਹੋ ਸਕੇਗਾ।
ਸਿੱਟਾ–ਸਾਨੂੰ ਆਪਣੇ ਤਿਉਹਾਰਾਂ ਨੂੰ ਪਰੰਪਰਾਗਤ ਢੰਗ ਨਾਲ ਮਨਾ ਲੈਣਾ ਹੀ ਕਾਫੀ ਨਹੀਂ ਹੈ, ਬਲਕਿ ਉਨ੍ਹਾਂ ਦੇ ਆਦਰਸ਼ਾਂ ਤੇ ਚੱਲ ਕੇ ਆਪਣੇ ਜੀਵਨ ਵਿੱਚ ਵੀ ਧਾਰਨਾ ਚਾਹੀਦਾ ਹੈ।ਅਸੀਂ ਦੁਸਹਿਰੇ ਦੇ ਮੌਕੇ ਤੇ ਮਾਂ ਦੁਰਗਾ ਦੀ ਪੂਜਾ ਕਰਦੇ ਹਾਂ, ਭਗਵਾਨ ਰਾਮ ਦੀ ਲੀਲਾ ਦਾ ਗੁਣ-ਗਾਣ ਕਰਦੇ ਹਾਂ। ਅਜਿਹਾ ਕਰ ਦੇਣ ਨਾਲ ਹੀ ਸਾਡਾ ਤਿਉਹਾਰ ਮਨਾਉਣਾ ਪੂਰਾ ਨਹੀਂ ਹੋ ਜਾਂਦਾ। ਮਾਂ ਦੁਰਗਾ ਨੇ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਦੂਜਿਆਂ ਦੇ ਕਲਿਆਣ ਲਈ ਵੱਡੇ-ਵੱਡੇ ਰਾਖਸ਼ਾਂ ਦਾ ਨਾਸ਼ ਕੀਤਾ ਸੀ। ਭਗਵਾਨ ਰਾਮ ਨੇ ਜੀਵਨ ਭਰ ਮਰਿਆਦਾ ਦਾ ਪਾਲਣ ਕਰ ਕੇ ਆਪਣੇ ਜੀਵਨ ਦੇ ਸੁੱਖਾਂ ਨੂੰ ਠੁਕਰਾ ਦਿੱਤਾ ਆਕੇ ਸਾਰਿਆਂ ਨੂੰ ਸਤਾਉਣ ਵਾਲੇ ਰਾਵਣ ਨੂੰ ਮਾਰ ਕੇ ਲੋਕਾਂ ਦਾ ਉਦਾਰ ਕੀਤਾ। ਇਸ ਤਰ੍ਹਾਂ ਸਾਡੇ ਸਾਰੇ ਕਾਰਜ ਲੋਕ-ਕਲਿਆਣ ਲਈ ਹੋਣੇ ਚਾਹੀਦੇ ਹਨ। ਸਾਨੂੰ ਆਪਣੇ ਸਵਾਰਥਾਂ ਨੂੰ ਤਿਆਗ ਕੇ ਹਮੇਸ਼ਾ ਦੂਸਰਿਆਂ ਨੂੰ ਭਲਾਈ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।