Home » Punjabi Essay » Punjabi Essay on “Ek Chup So Sukh”, “ਇਕ ਚੁੱਪ ਸੌ ਸੁਖ” Punjabi Essay, Paragraph, Speech for Class 7, 8, 9, 10, and 12 Students in Punjabi Language.

Punjabi Essay on “Ek Chup So Sukh”, “ਇਕ ਚੁੱਪ ਸੌ ਸੁਖ” Punjabi Essay, Paragraph, Speech for Class 7, 8, 9, 10, and 12 Students in Punjabi Language.

ਇਕ ਚੁੱਪ ਸੌ ਸੁਖ

Ek Chup So Sukh

ਭੂਮਿਕਾਮਹਾਂਪੁਰਖ, ਚਿੰਤਕ, ਵਿਦਵਾਨ ਤੇ ਸਿਆਣੇ ਮਨੁੱਖੀ ਸਮਾਜ ਦਾ ਮਾਣਯੋਗ ਅੰਗ ਹਨ। ਜੀਵਨ-ਅਨੁਭਵ ਦੇ ਵਿਸ਼ਾਲ ਸਾਗਰ ਵਿਚ ਉਹ ਆਪਣੀ ਬੁੱਧੀ ਦੀ ਮਧਾਣੀ ਨਾਲ ਸੁੱਚੇ ਜੀਵਨ ਦੇ ਤੱਥਾਂ ਦਾ ਅਜਿਹਾ ਮੱਖਣ ਕੱਢਦੇ ਹਨ ਕਿ ਜੋ ਆਉਂਦੀਆਂ ਨਸਲਾਂ ਲਈ ਸਾਂਭਣਯੋਗ ਚੀਜ਼ ਬਣਦਾ ਹੈ ।ਇਹ ਮੱਖਣ ਜੀਵਨ-ਤਜ਼ਰਬੇ ਦਾ ਨਿਚੋੜ ਹੈ ਜੋ ਸਮੇਂ ਤੇ ਸਥਾਨ ਨਾਲ ਬੇਹਾ ਨਹੀਂ ਹੁੰਦਾ, ਸਗੋਂ ਤਜ਼ਰਬਿਆਂ ਦੀ ਪੌੜਤਾ ਨਾਲ ਹੋਰ ਤਾਜ਼ਾ ਹੁੰਦਾ ਜਾਂਦਾ ਹੈ। ਦੂਸਰੇ ਸ਼ਬਦਾਂ ਵਿਚ ਜੀਵਨ-ਤਜ਼ਰਬੇ ਤੇ ਸਿਆਣਪ ਦਾ ਇਹ ਨਿਚੋੜ ਇਕ ਸ਼ਹਿਦ ਦੀ ਨਿਆਈਂ ਹੈ ਜੋ ਸਮਾਂ ਪੈਣ ਤੇ ਹੋਰ ਮਿੱਠਾ ਤੇ ਹੋਰ ਗੁਣਕਾਰੀ ਹੁੰਦਾ ਜਾਂਦਾ ਹੈ।

ਇਕ ਚੁੱਪ, ਸੁਖ ਦਾ ਕਥਨ ਵੀ ਸਾਡੀ ਲੋਕ-ਧਾਰਾ ਦੀ ਵਿਰਾਸਤ ਤੋਂ ਮਿਲਿਆ ਅਨਮੋਲ ਕਥਨ ਹੈ ਤੇ ਇਸ ਸੱਤ-ਅੱਖਰੇ ਕਥਨ ਦਾ ਭਾਵ ਸੱਤ ਸਾਗਰਾਂ ਦੀ ਨਿਆਈਂ ਗਹਿਰਾ ਤੇ ਵਿਸ਼ਾਲ ਹੈ।

ਸਹਿਜ ਅਵਸਥਾ ਵਿਚ ਸਧਾਰਣ ਅਰਥਾਂ ਵਿਚ ਇਸ ਕਥਨ ਦਾ ਭਾਵ ਹੈ ਕਿ ਚੁੱਪ ਰਹਿਣ ਵਿਚ ਬੜੀ ਬਰਕਤ ਹੈ। ਦੂਸਰੇ ਸ਼ਬਦਾਂ ਵਿਚ ਇਸ ਦਾ ਭਾਵ ਬਹੁਤਾ ਬੋਲਣ, ਵਾਧੂ ਸਿਰ-ਖਪਾਈ ਕਰਨ ਤੇ ਹਰ ਮਾਮਲੇ ਵਿਚ ਲੱਤ ਅੜਾਉਣ ਨਾਲ ਨੁਕਸਾਨ ਹੁੰਦਾ ਹੈ। ਆਓ, ਹੁਣ ਅਸੀਂ ਚੁੱਪ ਦੀ ਸਾਰਥਕਤਾ ਨੂੰ ਦਲੀਲ ਦੀ ਤੱਕੜੀ ਤੇ ਤੋਲੀਏ।

ਉਪਰੋਕਤ ਕਥਨ ਵਿਚ ਚੁੱਪ ਦਾ ਸਿੱਧਾ ਪ੍ਰਗਟ ਅਰਥ ਘੱਟ ਬੋਲਣ ਤੋਂ ਹੈ। ਮਨੁੱਖ ਚੌਰਾਸੀ ਲੱਖ ਜੂਨਾਂ ਵਿਚੋਂ ਬੜਾ ਹੀ ਸੁਭਾਗ ਜੀਵ ਹੈ, ਜਿਸ ਨੂੰ ਰੱਬ ਤੋਂ ਉਤਰ ਕੇ ਦੂਸਰਾ ਦਰਜਾ ਪ੍ਰਾਪਤ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ-

ਅਵਰਿ ਜੋਨਿ ਤੇਰੀ ਪਨਿਹਾਰੀਇਸ ਧਰਤੀ ਪੇ ਤੇਰੀ ਸਿਕਦਾਰੀ

ਧਰਤੀ ਤੇ ਵਿਚਰਦੀ ਹਰੇਕ ਚੀਜ਼ ਮਨੁੱਖ ਦੀ ਸਿਰਦਾਰੀ ਅੱਗੇ ਸਿਰ ਨਿਵਾਉਂਦੀ ਤੇ ਇਸ ਦਾ ਪਾਣੀ ਭਰਦੀ ਹੈ। ਮਨੁੱਖ ਨੂੰ ਅਕਲ ਤੇ ਬੋਲੀ ਦੇ ਵਿਲੱਖਣ ਚੀਜ਼ਾਂ ਦੀ ਦਾਤ ਮਿਲੀ ਹੈ, ਜਿਸ ਦੇ ਸਹਾਰੇ ਇਸ ਨੇ ਮਨ-ਚਾਹੇ ਸਵਰਗ ਦੀ ਰਚਨਾ ਕੀਤੀ ਹੈ।

ਬੜਬੋਲੇ ਹੋਣ ਦਾ ਨੁਕਸਾਨਆਪਣੇ ਜੀਵਨ-ਚੌਗਿਰਦੇ ਵਿਚ ਅਸੀਂ ਆਮ ਵੇਖਦੇ ਹਾਂ ਕਿ ਕਈ ਬੜਬੋਲੇ ਤੇ ਮੂੰਹ-ਫੱਟ, ਬਹੁਤਾ ਬੋਲਣ ਦੀ ਵਾਦੀ ਕਰਕੇ ਕਈਆਂ ਨਾਲ ਆਢਾ ਲਾਉਂਦੇ ਹਨ। ਆਪ ਕਲਪਦੇ ਹਨ ਤੇ ਦੂਜਿਆਂ ਨੂੰ ਕਲਪਾਉਂਦੇ ਹਨ।ਸਿਆਣਿਆਂ ਨੇ ਤਾਂ ਇਥੋਂ ਤੱਕ ਕਿਹਾ ਹੈ।

ਵਾਰ ਤੇਗ ਦੇ ਮਿਲਦੇ ਝੱਟ ਬੋਲਾਂ ਦੇ ਮਿਟਦੇਨਾ ਫੱਟ। ਇਸ ਤਰ੍ਹਾਂ ਬਹੁਤਾ ਬੋਲਣਾ ਨੁਕਸਾਨਦੇਹ ਸਾਬਤ ਹੁੰਦਾ ਹੈ। ਗੱਲਾਂ ਦੇ ਮਾਹਰ ਗਾਲੜੀ, ਗੱਪੀ ਜਾਂ ਗਪੌੜ ਦੀ ਪਦਵੀ ਧਾਰਨ ਕਰਦੇ ਹਨ।ਇਹ ਵੱਖਰੀ ਗੱਲ ਹੈ ਕਿ ਅੱਜ ਦੇ ਜ਼ਮਾਨੇ ਵਿਚ ਲੱਖਾਂ ਦੀ ਧਾੜ ਗੱਲਾਂ ਹੀ ਗੱਲਾਂ ਦੇ ਸਿਰ ਤੇ ਪਲ ਰਹੀ ਹੈ।ਗੱਲਾਂ-ਗੱਲਾਂ ‘ਚ ਲੋਕਾਂ ਨੂੰ ਪਰਚਾਉਣਾ, ਮਗਰ ਲਾਉਣਾ ਤੇ ਫਸਾਉਣਾ ਨੇਤਾ, ਅਭਿਨੇਤਾ ਤੇ ਵਿਕਰੇਤਾ ਸੱਜਣਾਂ ਦਾ ਨੈਤਿਕ ਕਰਤੱਵ ਬਣ ਗਿਆ ਹੈ ਪਰ ਸਿਆਣੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੇ ਲੋਕਾਂ ਦਾ ਮਿਆਰ ਸਮਾਜ ਵਿਚ ਮੁਕੰਮਲ ਸਨਮਾਨ ਦਾ ਹੱਕਦਾਰ ਨਹੀਂ ਬਣ ਸਕਦਾ।

ਬੋਲਣ ਤੋਂ ਪਹਿਲਾਂ ਤੋਲਣਾਚੰਗਾ ਮਨੁੱਖ ਸਭ ਤੋਂ ਪਹਿਲਾਂ ਹਰੇਕ ਬੋਲ ਨੂੰ ਤੋਲਦਾ ਹੈ ਅਤੇ ਫਿਰ ਬੋਲਦਾ ਹੈ। ਚੁੱਪ ਬਿਰਤੀ ਵਾਲੇ ਤੋਂ ਉਲਟ ਕਿਸਮ ਦਾ ਮਨੁੱਖ ਜਿਥੇ ਅਜਾਈਂ ਬੋਲ-ਬੋਲ ਕੇ ਆਪਣੀ ਤੇ ਹੋਰਨਾਂ ਦੀ ਸਿਰ-ਖਪਾਈ ਕਰਦਾ ਹੈ, ਉਥੇ ਆਪਣੇ ਦਿਮਾਗ ਵਿਚ ਸੁਖ, ਸ਼ਾਂਤੀ ਵੀਗੁਆ ਬਹਿੰਦਾ ਹੈ। ਚੁੱਪ ਰਹਿਣ ਦੀ ਆਦਤ ਇਸ ਗੱਲ ਵਿੱਚ ਵੀ ਮਦਦਗਾਰ ਸਾਬਤ ਹੁੰਦੀ ਹੈ ਕਿ ਇਨਸਾਨ ਲੋੜ ਮੁਤਾਬਕ ਨਪੇਤੁਲੇ ਤੇ ਸਹੀ ਸ਼ਬਦ ਹੀ ਆਪਣੇ ਮੂੰਹੋਂ ਬੋਲਦਾ ਹੈ ਤੇ ਉਸ ਦੇ ਬਚਨਾਂ ਵਿਚ ਸੱਚ ਤੇ ਮਿਠਾਸ ਦੀ ਮਿਸ਼ਰੀ ਘੁਲੀ ਹੋਈ ਹੁੰਦੀ ਹੈ ਕਿਉਂਕਿ ਸੋਚ-ਸਮਝ ਕੇ ਤੇ ਠਰੂੰਮੇ ਨਾਲ ਬੋਲਣ ਵਾਲਾ ਮਨੁੱਖ ਕਦੇ ਵੀ ਕੌੜੇ ਤੇ ਵਿੱਕੇ ਬਚਨ ਨਹੀਂ ਬੋਲ ਸਕਦਾ।

ਭਾਈ ਕਨਈਆ ਦੀ ਉਦਾਹਰਨ ਭਾਈ ਕਨ੍ਹਈਆ ਜੀ ਦੇ ਜੀਵਨ ਦਾ ਇਕ ਵਾਕਿਆ, ਚੁੱਪ ਤੇ ਨਿਮਰਤਾ ਨੂੰ ਪੇਸ਼ ਕਰਦੀ ਦਿਲਚਸਪ ਮਿਸਾਲ ਹੈ। ਦੱਸਦੇ ਹਨ ਕਿ ਇਕ ਵਾਰ ਉਨ੍ਹਾਂ ਨੂੰ ਬੜੀ ਪਿਆਸ ਲੱਗੀ ਹੋਈ ਸੀ।ਰਾਹ ਵਿਚ ਜਾਂਦਿਆਂ ਉਨ੍ਹਾਂ ਦੀ ਨਜ਼ਰ ਖੁਹੀ ਤੋਂ ਪਾਣੀ ਭਰਦੇ ਇਕ ਵਿਅਕਤੀ ਉੱਤੇ ਪਈ । ਭਾਈ ਸਾਹਿਬ ਸਿੱਧੇ ਉਸ ਕੋਲ ਗਏ ਤੇ ਪਾਣੀ ਲਈ ਅਰਜ਼ ਕੀਤੀ ਪਰ ਉਹ ਵਿਅਕਤੀ ਬੜੇ ਹੀ ਨਿਰਮੋਹ , ਸੜੀਅਲ ਤੇ ਹੈਂਕੜਬਾਜ਼ ਸੁਭਾਅ ਦਾ ਮਾਲਕ ਸੀ।ਪਾਣੀ ਦੇਣ ਦੀ ਥਾਂ ਉਸ ਨੇ ਭਾਈ ਸਾਹਿਬ ਨੂੰ ਬਹੁਤ ਬੁਰਾ-ਭਲਾ ਕਿਹਾ, ਪਰ ਭਾਈ ਜੀ ਚੁੱਪ ਰਹੇ।ਵੱਧ ਤੋਂ ਵੱਧ ਉਨ੍ਹਾਂ ਪਾਣੀ ਪਿਆ ਦੇਣ ਦੀ ਬੇਨਤੀ ਨੂੰ ਹੀ ਦੁਹਰਾਇਆ।ਅੱਕ-ਹਾਰ ਕੇ ਉਸ ਗੁੱਸੇ ਖੋਰ ਵਿਅਕਤੀ ਨੇ ਭਾਈ ਜੀ ਨੂੰ ਪਾਣੀ ਪਿਆ ਦਿੱਤਾ।

ਕੁਝ ਦੂਰੀ ‘ਤੇ ਇਕ ਹੋਰ ਸੱਜਣ ਇਹ ਕੁਝ ਵੇਖ ਰਹੇ ਸਨ। ਉਸ ਨੂੰ ਭਾਈ ਸਾਹਿਬ ਦੀ ਅਵਸਥਾ ਤੇ ਬੜਾ ਤਰਸ ਆਇਆ। ਉਸ ਨੇ ਭਾਈ ਸਾਹਿਬ ਦਾ ਰਸਤਾ ਰੋਕ ਕੇ ਪੁੱਛਿਆ, “ਤੁਸੀਂ ਉਸ ਵਿਅਕਤੀ ਦੇ ਦੁਰ-ਬਚਨ ਸੁਣ ਕੇ ਵੀ ਉਸ ਤੋਂ ਪਾਣੀ ਕਿਉਂ ਪੀਤਾ ??

ਭਾਈ ਕਨਈਆ ਜੀ ਨੇ ਮੁਸਕਰਾਉਂਦੇ ਹੋਏ ਉੱਤਰ ਦਿੱਤਾ, “ਜੇ ਮੈਂ ਉਸ ਸੱਜਣ ਤੋਂ ਪਾਣੀ ਪੀਤੇ ਬਗ਼ੈਰ ਆ ਜਾਂਦਾ ਤਾਂ ਬੜੀ ਬੁਰੀ ਗੱਲ ਸੀ।ਪਾਣੀ ਨਾ ਪੀਂਦਾ ਤਾਂ ਮਨ ਵਿਚ ਰੋਸ ਰਹਿਣਾ ਸੀ ਤੇ ਤਪੇ ਹੋਏ ਗਿਆ ਹੈ। ਮਨ ਕੋਲੋਂ ਉਸ ਨੂੰ ਕੋਈ ਦੁਰਬਚਨ ਬੋਲਿਆ ਜਾਣਾ ਸੀ। ਪਾਣੀ ਪੀਣ ਨਾਲ ਮੇਰਾ ਹਿਰਦਾ ਸ਼ੀਤਲ ਹੋ | ਇਸ ਦਾ ਭਾਵ ਇਹ ਹੋਇਆ ਹੈ ਕਿ ਚੁੱਪ ਜਾਂ ਸ਼ਾਂਤੀ ਮਨ ਵਿਚ ਕਰੋਧ ਰੂਪੀਰਾਖਸ਼ ਨੂੰ ਮਾਰਦੀ ਵੀ ਹੈ। ਤੇ ਅਗਲੀ ਧਿਰ ਨੂੰ ਆਪਣੇ ਨਿਮਰ ਭਾਵ ਨਾਲ ਠਾਰਦੀ ਵੀ ਹੈ।

ਸਿੱਟਾ ਇਸ ਤਰ੍ਹਾਂ ਚੁੱਪ ਇਕ ਨਿਰਬਲ ਜਿਹੀ ਵਿਚਾਰਧਾਰਾ ਨਹੀਂ ਸਗੋਂ ਵੈਰ, ਵਿਰੋਧ ਤੇ ਅਸ਼ਾਂਤੀ ਜਿੱਤਣ ਵਾਲੀ ਪ੍ਰਬਲ ਸੋਚਣੀ ਹੈ। ਚੁੱਪ ਜ਼ੁਲਮ ਤੇ ਅਨਿਆਂ ਵਿਰੁੱਧ ਅਹਿੰਸਾ ਦਾ ਇਕ ਸ਼ਕਤੀਸ਼ਾਲੀ ਹਥਿਆਰ ਹੈ। ਗੁਲਾਮ ਭਾਰਤ ਵੇਲੇ ਨਾਮਧਾਰੀਆਂ ਦੀ ਕੂਕਾ ਲਹਿਰ , ਅਕਾਲੀਆਂ ਦੀ ਗੁਰਦੁਆਰਾ ਧਾਰ ਲਹਿਰ ਤੇ ਮਹਾਤਮਾ ਗਾਂਧੀ ਦਾ ਨਾ-ਮਿਲਵਰਤਨ ਮੌਤਿਆਗਹਿ ਸ਼ਕਤੀਸ਼ਾਲੀ ਹਾਕਮ ਜਮਾਤ ਵਿਰੁੱਧ ਅਹਿੰਸਕ ਚੁੱਪ ਦਾ ਹੀ ਪ੍ਰਗਟਾਵਾ ਸੀ, ਜਿਸ ਵਿਚ ਅਣਗਿਣਤ ਤੋਪਾਂ ਨਾਲ ਉਡੇ ਗੋਲੀਆਂ ਤੇ ਲਾਠੀਆਂ ਨਾਲ ਭੰਨੇ ਗਏ ਪਰ ਉਨ੍ਹਾਂ ਨੇ ਵਤਨ ਦੀ ਅਜ਼ਾਦੀ ਲਈ ਕਦਮ ਅੱਗੇ ਹੀ ਅੱਗੇ ਵਧਾਈ ਰੱਖਿਆ।ਇਹ ਲਹਿਰਾਂ ਜਾਣਦੀਆਂ ਸਨ ਕਿ ਸ਼ਕਤੀਸ਼ਾਲੀ ਸਾਮਰਾਜ ਅੱਗੇ ਨਿਹੱਥੇ ਭਾਰਤੀਆਂ ਦਾ ਜੋਸ਼ ਕਾਂਗਾਂ, ਸੋਟਿਆਂ ਨਾਲ ਹੀ ਟੱਕਰ ਨਹੀਂ ਸੀ ਲੈ ਸਕਦਾ। ਹਜ਼ਾਰਾਂ ਦੇਸ਼-ਭਗਤਾਂ ਦੀਆਂ ਫਾਂਸੀਆਂ ਵੀ ਜਾਬਰ ਹਾਕਮ ਦੀ ਨੀਂਦ ਹਰਾਮ ਨਹੀਂ ਸੀ ਕਰ ਸਕੀਆਂ ਕਿਉਂਕਿ ਲੋਕ-ਸੰਗਾਮ ਦਾ ਹੜ੍ਹ ਪੈਦਾ ਨਹੀਂ ਸੀ ਹੋ ਰਿਹਾ ਤੇ ਉਕਤ ਕਿਸਮ ਦੇ ਸ਼ਾਂਤ ਤੇ ਚੁੱਪ-ਪ੍ਰਦਰਸ਼ਨ ਨੇ ਅੰਗਰੇਜ਼ ਸ਼ਾਹੀ ਦੇ ਜ਼ੁਲਮ-ਜ਼ਬਰ ਨੂੰ ਸ਼ਰਮਸਾਰ ਕਰ ਦਿੱਤਾ।

ਚੁੱਪ ਦਾ ਇਕ ਹੋਰ ਪਹਿਲੂ ਕਮਜ਼ੋਰੀ ਵੀ ਹੈ ਕਿ ਕੌੜੇ ਸੱਚ ਦਾ ਸਾਹਮਣਾ ਕਰਨ ਦੀ ਥਾਂ ਬਗਲੇ ਵਾਂਗ ਅੱਖਾਂ ਹੀ ਮੀਟ ਛੱਡੀਆਂ ਜਾਣ ਤੇ ਸਮੇਂ-ਸਮਾਜ ਦੀਆਂ ਗ਼ਲਤ ਕੀਮਤਾਂ ਨੂੰ ਬਿਨਾਂ ਹੀਲ-ਹੁੱਜਤ ਸਿਰਮੱਥੇ ਮੰਨ ਲਿਆ ਜਾਵੇ।ਅਜਿਹੀ ਹਾਲਤ ਦੀ ਚੁੱਪ ਕਦੇ ਵੀ ਸੌ ਸੁਖ ਨਹੀਂ ਦੇ ਸਕਦੀ।

Related posts:

Punjabi Essay on "Mahatma Gandhi", "ਮਹਾਤਮਾ ਗਾਂਧੀ" Punjabi Essay, Paragraph, Speech for Class 7, 8, 9...
Punjabi Essay
Punjabi Essay on "Television (T.V.)", "ਟੈਲੀਵਿਜ਼ਨ (ਟੀਵੀ)" Punjabi Essay, Paragraph, Speech for Class ...
Punjabi Essay
Punjabi Essay on “Garmiya diya Chuttiya”, “ਗਰਮੀਆਂ ਦੀਆਂ ਛੁੱਟੀਆਂ” Punjabi Essay, Paragraph, Speech for...
Punjabi Essay
Punjabi Essay on "My School", "ਮੇਰਾ ਸਕੂਲ" Punjabi Essay, Paragraph, Speech for Class 7, 8, 9, 10 and...
Punjabi Essay
Punjabi Essay on "India of My Dreams","ਮੇਰੇ ਸੁਪਨਿਆਂ ਦਾ ਭਾਰਤ" Punjabi Essay, Paragraph, Speech for Cl...
Punjabi Essay
Punjabi Essay on “Haspatal“, “ਹਸਪਤਾਲ” Punjabi Essay, Paragraph, Speech for Class 7, 8, 9, 10 and 12 ...
ਪੰਜਾਬੀ ਨਿਬੰਧ
Punjabi Essay on “Mahatma Gandhi”, “ਮਹਾਤਮਾ ਗਾਂਧੀ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on "Crow", "ਕਾਂ" Punjabi Essay, Paragraph, Speech for Class 7, 8, 9, 10 and 12 Student...
Punjabi Essay
Punjabi Essay on “Rainy Season”, “ਮੀਂਹ ਦੀ ਰੁੱਤ” Punjabi Essay, Paragraph, Speech for Class 7, 8, 9, ...
Punjabi Essay
Punjabi Essay on “Kalpana Chawla ”, “ਕਲਪਨਾ ਚਾਵਲਾ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on "Diwali", "ਦੀਵਾਲੀ" Punjabi Essay, Paragraph, Speech for Class 7, 8, 9, 10, and 12 S...
ਪੰਜਾਬੀ ਨਿਬੰਧ
Punjabi Essay on “Samay di Mahatata”, “ਸਮੇਂ ਦੀ ਮਹੱਤਤਾ” Punjabi Essay, Paragraph, Speech for Class 7,...
ਪੰਜਾਬੀ ਨਿਬੰਧ
Punjabi Essay on "Corruption", "ਭ੍ਰਿਸ਼ਟਾਚਾਰ" Punjabi Essay, Paragraph, Speech for Class 7, 8, 9, 10 ...
ਪੰਜਾਬੀ ਨਿਬੰਧ
Punjabi Essay on "Ekta vich bal hai", “ਏਕਤਾ ਵਿੱਚ ਬਾਲ ਹੈ” Punjabi Paragraph, Speech for Class 7, 8, 9...
Punjabi Essay
Punjabi Essay on “Mahatma Gandhi", “ਮਹਾਤਮਾ ਗਾਂਧੀ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on "Subhash Chandra Bose","ਨੇਤਾ ਜੀ ਸੁਭਾਸ਼ ਚੰਦਰ ਬੋਸ" Punjabi Essay, Paragraph, Speech f...
Punjabi Essay
Punjabi Essay on “Gulab da Phul”, “ਗੁਲਾਬ ਦਾ ਫੁੱਲ” Punjabi Essay, Paragraph, Speech for Class 7, 8, 9...
Punjabi Essay
Punjabi Essay on "Railway Station", "ਰੇਲਵੇ ਸਟੇਸ਼ਨ" Punjabi Essay, Paragraph, Speech for Class 7, 8, ...
Punjabi Essay
Punjabi Essay on “Bijli“, “ਬਿਜਲੀ” Punjabi Essay, Paragraph, Speech for Class 7, 8, 9, 10 and 12 Stud...
ਪੰਜਾਬੀ ਨਿਬੰਧ
Punjabi Essay on "If I Become The Principal", "ਜੇ ਮੈਂ ਪ੍ਰਿੰਸੀਪਲ ਬਣਾਂ" Punjabi Essay, Paragraph, Spee...
ਪੰਜਾਬੀ ਨਿਬੰਧ

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.