ਸੁਤੰਤਰਤਾ ਦਿਵਸ
Independence Day
Listen Audio of “ਸੁਤੰਤਰਤਾ ਦਿਵਸ” Essay
ਭੂਮਿਕਾ–ਪਸ਼ੂ, ਪੰਛੀ ਆਦਿ ਜੀਵ ਵੀ ਸੁਭਾਵਕ ਰੂਪ ਨਾਲ ਹਮੇਸ਼ਾ ਸੁਤੰਤਰ ਰਹਿ ਕੇ ਜੀਵਨ ਜੀਉਣਾ ਪਸੰਦ ਕਰਦੇ ਹਨ।ਫਿਰ ਮਨੁੱਖ ਤਾਂ ਸਾਰੇ ਜੀਵਾਂ ਨਾਲੋਂ ਸੇਸ਼ਠ ਹੈ।ਉਹ ਦੂਸਰਿਆਂ ਦੇ ਅਧੀਨ ਰਹਿ ਕੇ ਜੀਵਨ ਜੀਊਣਾ, ਕਿਸ ਤਰ੍ਹਾਂ ਪਸੰਦ ਕਰ ਸਕਦਾ ਹੈ।ਗੁਲਾਮੀ ਦੇ ਬਾਅਦ ਜਦੋਂ ਕਿਸੇ ਨੂੰ ਵੀ ਸੁਤੰਤਰਤਾ ਮਿਲਦੀ ਹੈ ਤਾਂ ਉਸ ਦੇ ਅਨੰਦ ਅਤੇ ਖੁਸ਼ੀ ਦੀ ਕੋਈ ਹੱਦ ਨਹੀਂ ਹੁੰਦੀ। ਸੈਂਕੜੇ ਸਾਲ ਗੁਲਾਮ ਰਹਿਣ ਬਾਅਦ 15 ਅਗਸਤ, 1947 ਈ. ਨੂੰ ਜਦੋਂ ਭਾਰਤ ਅਜ਼ਾਦ ਹੋਇਆ, ਉਸ ਸਮੇਂ ਇਥੋਂ ਦੀ ਪੁਰਖ, ਇਸਤਰੀ, ਬੱਚੇ-ਬੁੱਢੇ ਸਾਰੇ ਖੁਸ਼ੀ ਵਿੱਚ ਨੱਚ ਉੱਠੇ।ਉਦੋਂ ਤੋਂ ਹਰ ਸਾਲ 15 ਅਗਸਤ ਨੂੰ ਸੁਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਸੁਤੰਤਰਤਾ ਅੰਦੋਲਨ–ਸ਼ੁਰੂ ਤੋਂ ਹੀ ਸਮੇਂ-ਸਮੇਂ ਉੱਤੇ ਸੁਤੰਤਰਤਾ ਲਈ ਸੰਘਰਸ਼ ਹੁੰਦੇ ਰਹੇ ਪਰ ਕੋਸ਼ਿਸ਼ਾਂ ਪੂਰੀ ਤਰ੍ਹਾਂ ਸਫਲ ਨਾ ਹੋ ਸਕੀਆਂ। 1857 ਈ.ਨੂੰ ਹੋਏ ਅੰਦੋਲਨ ਨੂੰ ਪਹਿਲਾ ਸੁਤੰਤਰਤਾ ਅੰਦੋਲ ਕਿਹਾ ਜਾਂਦਾ ਹੈ ਇਸ ਵਿੱਚ ਮਹਾਰਾਣੀ ਲਕਸ਼ਮੀ ਬਾਈ, ਨਾਨਾ ਸਾਹਿਬ, ਤਾਂਤਿਆ ਟੋਪੇ, ਬਹਾਦਰ ਸ਼ਾ ਜ਼ਫਰ, ਮੰਗਲ ਪਾਂਡੇ ਆਦਿ ਦਾ ਤਿਆਗ ਅਤੇ ਬਲੀਦਾਨ ਉੱਲੇਖਯੋਗ ਹਨ।ਇਸ ਤੋਂ ਬਾਅਦ 182 ਈ. ਵਿੱਚ ਭਾਰਤੀ ਰਾਸ਼ਟਰ ਕਾਂਗਰਸ ਦੀ ਸਥਾਪਨਾ ਕੀਤੀ ਗਈ।ਇਸ ਸੰਗਠਨ ਦੇ ਮਾਧਿਅਮ ਨਾ ਉਦੇਸ਼ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਚਲਦਾ ਰਿਹਾ, ਜਿਸਦੇ ਵਿੱਚ ਅਨੇਕ ਭਾਰਤੀ ਪੁੱਤਰਾਂ ਨੇ ਤਿਆਗ, ਤਪੱਸਿਆ ਅਤੇ ਬਲੀਦਾਨ ਦੀਆਂ ਅਮਰ ਕਥਾਵਾਂ ਜੋੜੀਆਂ।ਇਸ ਦੇਸ਼ ਨੂੰ ਅਜ਼ਾਦ ਕਰਾਉਣ ਲਈ ਜਿੱਥੇ ਇੱਕ ਪਾਸੇ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਅਹਿੰਸਾਤਮਕ ਸ਼ਾਂਤੀਪੂਰਨ ਅੰਦੋਲਨ ਚੱਲ ਰਿਹਾ ਸੀ ਉਥੇ ਦੂਜੇ ਪਾਸੇ ਵੀਰ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ-ਸ਼ਹੀਦ ਰਾਮਪ੍ਰਸਾਦ ਬਿਸਮਿਲ, ਨੇਤਾ ਜੀ ਸੁਭਾਸ਼ ਚੰਦਰ ਬੋਸ ਆਦਿ ਆਤਮ-ਬਲੀਦਾਨ ਦੁਆਰਾ ਕ੍ਰਾਂਤੀ ਦਾ ਸੰਚਾਲਨ ਕਰ ਰਹੇ ਸਨ, · ਜਿਸ ਵਿੱਚ ਭਾਰਤ ਮਾਂ ਦੇ ਅਨੇਕਾਂ ਪੁੱਤਰ ਸ਼ਹੀਦ ਹੋਏ । ਦੋਨੋਂ ਨਰਮ ਦਲ ਅਤੇ ਗਰਮ ਦਲ ਦੇ ਤਿਆਗ ਅਤੇ ਬਲੀਦਾਨ ਨੇ ਸਾਨੂੰ ਸੈਂਕੜੇ ਸਾਲਾਂ ਤੋਂ ਬਾਅਦ ਅਜ਼ਾਦੀ ਦਿਵਾਈ।
ਦੇਸ਼ ਪ੍ਰਾਪਤੀ ਅਤੇ ਰਾਸ਼ਟਰੀ ਤਿਉਹਾਰ–ਸਾਲਾਂ ਦੀ ਠੰਢੀ ਅਤੇ ਗਰਮ ਲੜਾਈ ਤੋਂ ਬਾਅਦ 15 ਅਗਸਤ, 1947 ਈ. ਨੂੰ ਅਸੀਂ ਅਜ਼ਾਦ ਹੋ ਗਏ। ਪਹਿਲਾ ਅਜ਼ਾਦੀ ਦਿਵਸ ਅਸੀਂ ਉਨ੍ਹਾਂ ਅਜ਼ਾਦੀ ਸੈਨਾਨੀਆਂ ਦੇ ਨਾਲ ਮਨਾਇਆ, ਜਿਨ੍ਹਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਭੂਤਕਾਲੀ ਤਿਆਗ ਕੀਤਾ ਸੀ। ਉਸ ਦਿਨ ਸਾਡੇ ਅਜ਼ਾਦ ਭਾਰਤ, ਸਾਡੇ ਵਰਤਮਾਨ ਭਾਰਤ, ਸਾਡੇ ਨਵੇਂ ਭਾਰਤ ਦਾ ਜਨਮ ਹੋਇਆ। ‘ ਸੀ।ਉਸੇ ਜਨਮ ਦਿਵਸ ਨੂੰ ਅਸੀਂ ਹਰ ਸਾਲ ਮਨਾਉਂਦੇ ਆ ਰਹੇ ਹਾਂ।
ਸੁਤੰਤਰਤਾ ਦਿਵਸ ਦੀ ਸ਼ਾਮ ਤੋਂ ਪਹਿਲਾਂ–ਸੁਤੰਤਰਤਾ ਦਿਵਸ ਦੀ ਸ਼ਾਮ ਤੋਂ ਪਹਿਲਾਂ ਅਰਥਾਤ 14 ਅਗਸਤ ਦੀ ਰਾਤ ਨੂੰ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਨਾਂ ਆਪਣਾ ਸੰਦੇਸ਼ ਪ੍ਰਸਾਰਤ ਕਰਦੇ ਹਨ ਜਿਸ ਨੂੰ ਸੰਚਾਰ ਮਾਧਿਅਮ ਨਾਲ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਇਆ ਜਾਂਦਾ ਹੈ। ਆਪਣੇ ਸੰਦੇਸ਼ ਵਿੱਚ ਉਹ ਸਰਕਾਰ ਦੀਆਂ ਉਪਲਬਧੀਆਂ ਅਤੇ ਭਵਿੱਖੀ ਲੋਕ-ਆਸ਼ਾਵਾਂ ਉੱਤੇ ਰੌਸ਼ਨੀ ਪਾਉਂਦੇ ਹਨ। ਜਨਤਾ ਆਪਣੇ ਰਾਸ਼ਟਰਪਤੀ ਦੇ ਸੰਦੇਸ਼ ਨੂੰ ਬੜੇ ਧਿਆਨ ਨਾਲ ਸੁਣਦੀ ਹੈ।
ਸੁਤੰਤਰਤਾ ਦਿਵਸ ਰਾਸ਼ਟਰੀ ਪੱਧਰ ਉੱਤੇ ਮਨਾਉਣ ਦੀ ਪਰੰਪਰਾ–ਭਾਰਤ ਸਰਕਾਰ ਹਰ ਸਾਲ ਇਸ ਪਵਿੱਤਰ ਤਿਉਹਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੜੀ ਖੁਸ਼ੀ ਨਾਲ ਮਨਾਉਂਦੀ ਹੈ। ਉਸ ਦੀ ਤਿਆਰੀ ਰਾਸ਼ਟਰੀ ਪੱਧਰ ਉੱਤੇ ਕਈ ਦਿਨਾਂ ਤੋਂ ਹੀ ਅਰੰਭ ਕਰ ਦਿੱਤੀ ਜਾਂਦੀ ਹੈ। 15 ਅਗਸਤ ਦੀ ਸਵੇਰ ਲਗਭਗ 7 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਉੱਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ। ਆਕਾਸ਼ ਵਿੱਚ ਗੂੰਜਣ ਵਾਲੀਆਂ ਤੋਪਾਂ ਦੇ ਨਾਲ ਇਸ ਪਵਿੱਤਰ ਤਿਉਹਾਰ ਦਾ ਸ਼ੁੱਭ ਅਰੰਭ ਹੋਣ ਦੇ ਨਾਲ ਉਹ ਦੇਸ਼ ਦੇ ਨਾਂ ਸੰਦੇਸ਼ ਦਿੰਦੇ ਹਨ ਜਿਸ ਨੂੰ ਅਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਕੇਂਦਰਾਂ ਦੁਆਰਾ ਪ੍ਰਸਾਰਤ ਕੀਤਾ ਜਾਂਦਾ ਹੈ। ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਸੁਤੰਤਰਤਾ ਦਿਵਸ ਦੇ ਮਹੱਤਵ ਨੂੰ ਦੱਸਦੇ ਹੋਏ ਆਪਣੀ ਸਰਕਾਰ ਦੀਆਂ ਉਪਲਬਧੀਆਂ ਅਤੇ ਨੀਤੀਆਂ ਉੱਤੇ ਚਾਨਣਾ ਪਾਉਂਦੇ ਹਨ।
ਦਿੱਲੀ ਦੇ ਸਕੂਲ ਅਤੇ ਕਾਲਜ–ਕਿਉਂਕਿ ਇਸ ਤਿਉਹਾਰ ਨੂੰ 15 ਅਗਸਤ ਵਾਲੇ ਦਿਨ ਦਿੱਲੀ ਵਿੱਚ ਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ।ਇਸ ਦਿਨ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਇਸ ਨੂੰ ਇੱਕ ਦਿਨ ਪਹਿਲਾਂ ਅਰਥਾਤ 14 ਅਗਸਤ ਨੂੰ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਸਾਰੇ ਵਿਦਿਆਰਥੀ ਸਕੂਲਾਂ ਅਤੇ ਕਾਲਜਾਂ ਵਿੱਚ ਬੜੀ ਖੁਸ਼ੀ ਨਾਲ ਇਸ ਤਿਉਹਾਰ ਵਿੱਚ ਸ਼ਾਮਲ ਹੁੰਦੇ ਹਨ। ਬਰ ਤੋਂ ਪਹਿਲਾਂ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ ਰਾਸ਼ਟਰੀ ਗੀਤ ਨਾਲ ਝੰਡਾ ਚੜ੍ਹਾਉਂਦੇ ਹਨ, ਫਿਰ ਵਿਦਿਆਰਥੀਆਂ ਵੱਲੋਂ ਵੱਖਰੇ-ਵੱਖਰੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ।ਕਈ ਵਿਦਿਆਰਥੀ ਦੇਸ਼ ਭਗਤੀ ਗੀਤ ਗਾਉਂਦੇ ਹਨ, ਕਈ ਵਿਆਖਿਆ ਕਰਦੇ ਹਨ ਅਤੇ ਕਈ ਵੱਖ-ਵੱਖ ਤਰ੍ਹਾਂ ਦੇ ਨਾਟਕ ਪ੍ਰਦਰਸ਼ਿਤ ਕਰਦੇ ਹਨ।ਫਿਰ ਖੇਡਾਂ ਵਿੱਚ ਇਨਾਮ ਜਿੱਤਣ ਵਾਲਿਆਂ ਨੂੰ ਇਨਾਮ ਵੰਡ ਕੇ ਰਾਸ਼ਟਰੀ ਗੀਤ ਦੇ ਨਾਲ ਪ੍ਰੋਗਰਾਮ ਦਾ ਸਮਾਪਨ ਹੁੰਦਾ ਹੈ।
ਦੇਸ਼ ਅਤੇ ਵਿਦੇਸ਼ ਵਿੱਚ–ਦੇਸ਼ ਦੀਆਂ ਤਕ ਰਾਜਧਾਨੀਆਂ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਝੰਡਾ ਚੜਾਉਣ ਦੇ ਨਾਲ ਇਸ ਪ੍ਰੋਗਰਾਮ ਦਾ ਸ਼ੁੱਭ ਅਰੰਭ ਕਰਦੇ ਹਨ। ਸਾਰੇ ਸਰਕਾਰੀ ਦਫਤਰਾਂ ਸਕੂਲਾਂ ਅਤੇ ਕਾਲਜਾਂ ਵਿੱਚ ਉੱਥੋਂ ਦੇ ਪ੍ਰਿੰਸੀਪਲ ਦੁਆਰਾ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ । ਹਰੇਕ ਦੇਸ਼ ਵਿੱਚ ਭਾਰਤ ਦੇ ਰਾਜਦੂਤਾਂ ਦੇ ਦੂਤਾਵਾਸ ਵਿੱਚ ਝੰਡਾ ਚੜਾਉਣ ਦੇ ਨਾਲ ਪ੍ਰੋਗਰਾਮ ਦਾ ਸ਼ੁੱਭ ਅਰੰਭ ਕੀਤਾ ਜਾਂਦਾ ਹੈ। ਹਰੇਕ ਦੇਸ਼ ਦੇ ਸ਼ਾਸਨ ਪ੍ਰਧਾਨ ਭਾਰਤ ਨੂੰ ਵਧਾਈ ਸੰਦੇਸ਼ ਭੇਜਦੇ ਹਨ।
ਸਿੱਟਾ–ਸਾਡਾ ਇਹ ਰਾਸ਼ਟਰੀ ਤਿਉਹਾਰ ਧਰਮ-ਨਿਰਪੱਖ, ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਂਦਾ ਹੈ।ਇਹ ਦੇਸ਼ ਦੇ ਸਾਰੇ ਧਰਮਾਂ, ਜਾਤੀਆਂ, ਸੰਪਰਦਾਵਾਂ ਅਤੇ ਖੇਤਰਾਂ ਦੇ ਲੋਕਾਂ ਦੁਆਰਾ ਹਾਰਦਿਕ ਪ੍ਰਸ਼ੰਸਾ ਨਾਲ ਮਨਾਇਆ ਜਾਂਦਾ ਹੈ।ਇਸ ਵਿੱਚ ਕਿਸੇ ਪ੍ਰਕਾਰ ਦੀ ਭੇਦ-ਭਾਵਨਾ ਸ਼ਾਮਲ ਨਹੀਂ ਹੈ। ਅਸੀਂ | ਇਸ ਪਵਿੱਤਰ ਤਿਉਹਾਰ ਨੂੰ ਹਮੇਸ਼ਾ ਯੁੱਗਾਂ-ਯੁੱਗਾਂ ਤੱਕ ਮਨਾਉਂਦੇ ਰਹੀਏ, ਇਹੀ ਸਾਡੀ ਕਾਮਨਾ ਹੈ। ਦੇਸ਼ ਦੀ ਰੱਖਿਆ ਲਈ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਨਿੱਜੀ ਸਵਾਰਥ ਦਾ ਤਿਆਗ ਕਰਕੇ ਹਮੇਸ਼ਾ ਏਕੇ ਵਿੱਚ ਰਹਿਣਾ ਚਾਹੀਦਾ ਹੈ।
I want 75 ਸਾਲਾ ਅਜਾਦੀ ਦਿਵਸ essay