Kalpana Chawla
ਕਲਪਨਾ ਚਾਵਲਾ
ਵਿਸ਼ਵ ਭਰ ’ਚ ਨਾਮਣਾ ਖੱਟਣ ਵਾਲੀ, ਉੱਘੀ ਸ਼ਖਸ਼ੀਅਤ ਦੇ ਮਾਲਕ, ਪ੍ਰਸਿੱਧ ਪੁਲਾੜ-ਵਿਗਿਆਨੀ ਕਲਪਨਾ ਚਾਵਲਾ ਦਾ ਜਨਮ ਭਾਰਤ ਦੇ ਪ੍ਰਸਿੱਧ ਸ਼ਹਿਰ ਕਰਨਾਲ ਵਿਖੇ ਹੋਇਆ।
ਕਲਪਨਾ ਨੇ ਸੰਨ 1976 ‘ਚ ਭਾਰਤ ਸਥਿਤ, ਕਰਨਾਲ ਸ਼ਹਿਰ ਦੇ ਟੈਗੋਰ ਸਕੂਲ ਤੋਂ ਜੂਏਸ਼ਨ ਹਾਸਲ ਕੀਤੀ। ਸੰਨ 1982 `ਚ ਉਸਨੇ ਪੰਜਾਬ ਇੰਜੀਨਿਅਰਿੰਗ ਕਾਲਜ, ਚੰਡੀਗੜ੍ਹ (ਭਾਰਤ) ਤੋਂ ਪੁਲਾੜ ਅਤੇ ਖਲਾਅ ਨਾਲ ਸਬੰਧਤ ਵਿਸ਼ੇ ’ਚ ਬੈਚਲਰ ਆਫ਼ ਸਾਇੰਸ ਦੀ ਡਿਗਰੀ ਏਰੋਨਾਟੀਕਲ ਇੰਨਜੀਨਿਅਰਿੰਗ ਦੇ ਅੰਤਰਗਤ ਪ੍ਰਾਪਤ ਕੀਤੀ। 1984 ‘ਚ ਟੈਕਸਾਸ ਯੂਨੀਵਰਸਿਟੀ ਤੋਂ ਉਸਨੇ ਖਲਾਈ ਇੰਨਜੀਨਿਅਰਿੰਗ ਦੇ ਤਹਿਤ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। ਸੰਨ 1988 ’ਚ ਕਲਪਨਾ ਚਾਵਲਾ ਨੇ ਪੁਲਾੜ ਇੰਜੀਨਿਅਰਿੰਗ ਸਬੰਧੀਡਾਕਟੋਰੇਟ, ਆਫ਼ ਫਿਲਾਸਫ਼ੀ ਦਾ ਖਿਤਾਬ ਕੋਲੋਰੈਡੋ ਯੂਨੀਵਰਸਿਟੀ ਤੋਂ ਹਾਸਲ ਕੀਤਾ।
ਕਲਪਨਾ ਚਾਵਲਾ ਨੂੰ ਹਵਾਈ ਸਫ਼ਰ, ਹਾਈਕਿੰਗ ਬੈਕ-ਪੈਕਿੰਗ ਅਤੇ ਪੜ੍ਹਣ ਦਾ ਬੇਹਦ, ਸ਼ੌਕ ਸੀ। ਉਸ ਕੋਲ ਹਵਾਈ ਜਹਾਜ਼ ਅਤੇ ਗਲਾਈਡਰ ਦੀਆਂ ਉਡਾਨਾਂ ਸਬੰਧੀ ਹਦਾਇਤਾਂ ਅਤੇ ਸਿੱਖਲਾਈ ਦੇਣ ਵਾਸਤੇ ਪ੍ਰਸ਼ਾਣਕ ਫਲਾਈਟ ਸਿਖਿਅਕ ਲਾਈਸੈਂਸ ਵੀ ਮੰਜੂਰ ਸੀ। ਇਸ ਤੋਂ ਇਲਾਵਾ ਉਸ ਕੋਲ ਇੱਕਲੇ ਅਤੇ ਬਹੁ-ਇੰਜਨੀ ਜ਼ਮੀਨੀ ਸਮੁੰਦਰੀ ਹਵਾਈ ਜਹਾਜ਼ ਅਤੇ ਗਲਾਈਡਰਾਂ ਅਤੇ ਹਵਾਈ ਜਹਾਜ਼ ਦੇ ਜੰਤਰਾਂ ਦੀ ਕਾਰਜਸ਼ੀਲਤਾ ਸਬੰਧੀ ਕਮਰਸ਼ੀਅਲ ਪਾਇਲਟ ਦੇ ਲਾਈਸੈਂਸ ਵੀ ਮੰਜੂਰ ਸਨ। ਉਸਨੂੰ ਹਵਾਈ ਕਰਤਬ ਕਰਨ ਅਤੇ ਟੇਕ-ਵੀਲ੍ਹ ਹਵਾਈ ਜਹਾਜ਼ ਉਡਾਉਣ ਦਾ ਬੇਹਦ ਸ਼ੌਕ ਸੀ।
ਦਸੰਬਰ 1994 ’ਚ ‘ਨਾਸਾ’ ਸੰਸਥਾ ਦੁਆਰਾ, ਕਲਪਨਾ ਚਾਵਲਾ ਦੀ ਚੋਣ ਅਤੇ ਪੁਲਾੜ ਵਿਗਿਆਨੀਆਂ ਦੇ 15ਵੇਂ ਗਰੁੱਪ ’ਚ ਇਕ ਪੁਲਾੜ ਵਿਗਿਆਨੀ ਦੇ ਤੌਰ ‘ਤੇ ਸ਼ਾਮਲ ਹੋਣ ਲਈ ਮਾਰਚ 1995 ‘ਚ ਉਸਨੇ ਜਾਨਸਨ ਸਪੇਸ ਸੈਂਟਰ ਵਿਖੇ ਆਪਣੀ ਹਾਜ਼ਰੀ ਭਰੀ। ਇਕ ਸਾਲ ਦੀ ਸਿਖਲਾਈ ਅਤੇ ਮੁਲਾਕਣ ਪਿੱਛੋਂ ਕਲਪਨਾ ਚਾਵਲਾ ਨੂੰ ਪੁਲਾੜ ਖੋਜ ਕੇਂਦਰ ਈ.ਵੀ.ਏ ਰੋਬੋਟਿਕਸ ਅਤੇ ਕੰਪਿਊਟਰ ਸ਼ਾਖਾਵਾਂ ਵਾਸਤੇ ਤਕਨੀਕੀ ਮੁਦਿਆਂ ਲਈ ਕੰਮ ਕਰਨ ਵੱਜੋਂ ਸਹਿਯੋਗੀ ਕਰਮਚਾਰੀਆਂ ਦੇ ਦਲ ਦੀ ਪ੍ਰਤੀਨਿਧਤਾ ਕਰਨ ਦੇ ਮੰਤਵ ਲਈ ਸ਼ਾਮਿਲ ਕੀਤਾ ਗਿਆ।
ਉਸਨੂੰ ਸੌਂਪੇ ਗਏ ਕੰਮ ਵਿਚ ਜਿਹੜੇ ਮੁੱਖ ਵਿਸ਼ੇ ਸ਼ਾਮਲ ਕੀਤੇ ਗਏ, ਉਹ ਮਨ ਰਬਟਿਕ ਦੀ ਪ੍ਰਤੀ ਮਹੌਲ, ਸਬੰਧੀ ਜਾਗਰੂਕਤਾ, ਪ੍ਰਦਰਸ਼ਨੀਆਂ ਅਤੇ ‘ ਚ ਸ਼ਟਲ-ਨਿਯਤਣ ਦੇ ਕੰਪਿਊਟਰ-ਯੁਕਤ ਕਲਪੁਰਜਿਆਂ ਦੀ ਪਰਖ ਜਿਹੜੀ ਕਿ ਦੀ ਸ਼ਟਲ ਏਵੀਆਨਿਕਸ ਇੰਟੇਸ਼ਨ ਲੈਬਾਰੇਟਰੀ ਵਿਚ ਕਰਨ ਯੋਗ ਸੀ।
ਨਵੰਬਰ, 1996 ’ਚ ਕਲਪਨਾ ਚਾਵਲਾ ਨੂੰ ਇਕ ਮਿਸ਼ਨ-ਮਾਹਿਰ ਅਤੇ ਐਸਟੀਐਸ 87 ਦੀ ਮੁਢਲੀ ਰੋਬੋਟਿਕ ਆਰਮ ਅਪਰੇਟਰ ਦੇ ਰੂਪ ‘ਚ ਤੈਨਾਤ ਕੀਤਾ ਗਿਆ। ਜਨਵਰੀ 1998 ‘ਚ ਉਸਨੂੰ ਸਟੇਸ਼ਨ ਫਲਾਇਟ ਸਹਿਯੋਗੀ ਦਲ ਦੇ ਸਾਜੋਸਾਮਾਨ ਅਤੇ ਸ਼ਟਲ ਦੀ ਦੇਖ-ਰੇਖ ਦੇ ਕਾਰਜ ਦੀ ਪ੍ਰਤੀਨਿਧਾਂਤਾਂ ਸੌਂਪੀ ਗਈ। ਇਸਦੇ ਨਾਲ ਹੀ ਉਸਨੂੰ ਪੁਲਾੜ ਕੇਂਦਰ ਦੀ ਅਮਲਾ ਪ੍ਰਣਾਲੀ ਅਤੇ ਹੈਬਿਟਬਿਲਟੀ ਵਰਗ ਦੀ ਆਗੂ ਵੱਜੋਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ। ਉਸਨੇ ਐਸ ਟੀ ਐਸ-87 (1997) ਅਤੇ ਐਸਟੀ ਐਸ-107 (2003) ’ਚ ਪੁਲਾੜ ਦਾ ਸਫਰ ਕੀਤਾ ਅਤੇ ਪੁਲਾੜ ’ਚ 30 ਦਿਨ, 14 ਘੰਟੇ ਅਤੇ 54 ਮਿਨਟ ਪੜਾਅ ਕੀਤਾ।
ਐਸਟੀ ਐਸ ਕੋਲੰਬੀਆ 19 ਨਵੰਬਰ ਤੋਂ 5 ਦਸੰਬਰ, 1997 ਐਸ ਦੀ ਐਸ-87 ਅਮਰੀਕਾ ਦੀ ਸੂਖਮ ਗੁਰੂਤਵੀ ਪੇ-ਲੋਡ ਫਲਾਈਟ ਸੀ ਅਤੇ ਇਹ ਉਨ੍ਹਾਂ ਤਜਰਬਿਆਂ ਤੇ ਰੌਸ਼ਨੀ ਪਾਉਂਦੀ ਸੀ ਜਿਹੜੇ ਕਿ ਇਸ ਮੰਤਵ ਨਾਲ ਘੜੇ ਗਏ ਸਨ ਕਿ ਉਹ ਇਸ ਚੀਜ਼ ਦਾ ਅਧਿਐਨ ਕਰ ਸਕਣ ਕਿ ਪੁਲਾੜ ਦਾ ਭਾਰਹੀਂ ਵਾਤਾਵਰਨ ਕਿਵੇਂ ਵੱਖ-ਵੱਖ ਭੌਤਿਕ ਗਤੀਵਿਧੀਆਂ ਪਰਤਾਂ ਦੇ ਨਰੀਖਣਾਂ ‘ਤੇ ਪ੍ਰਭਾਵ ਪਾਉਂਦਾ ਹੈ, ਇਸ ਗੱਲ ਦਾ ਵੀ ਅਧਿਐਨ ਕਰਾ ਸਨ। ਦਲ ਦੇ ਦੋ ਮੈਂਬਰਾਂ ਨੇ ਇਕ ਈ ਵੀ ਏ (ਪੁਲਾੜ ਚਾਲ) ਨੂੰ ਯੋਗਿਕ ਰੂਪ ’ਚ ਕੀਤਾ। ਜਿਸਨੇ ਕਿ ਸਪਰੇਟ ਉਪਗ੍ਰਹਿ ਦੀ ਮਨੁੱਖੀ-ਪਕੜ ’ਤੇ ਚਾਨਣਾ ਪਾਇਆ, ਇਸਦੇ ਇਲਾਵਾ ਇਸਨੇ ਈ ਵੀ ਏ ਦੇ ਔਜਾਗ ਦੇ ਪਰੀਖਣ ਦਾ ਕੰਮ ਅਤੇ ਭਵਿੱਖ ਵਿਚ ਪੁਲਾੜ ਸਟੇਸ਼ਨ ਅਸੈਂਬਲੀ ਦੀ ਕਾਰਜਪ੍ਰਣਾਲੀ ‘ਤੇ ਵੀ ਚਾਨੰਣਾ ਪਾਇਆ। ਐਸ ਟੀ ਐਸ -87 ਨੇ ਧਰਤੀ ਦੇ ਗਿਰਦ 252 ਚੱਕਰ ਲਾਏ, ਇਸ ਪ੍ਰਕਾਰ ਇਸਨੇ 6.5 ਅਰਬ ਮੀਲ ਦਾ ਸਫ਼ਰ 376 ਘੰਟੇ ਅਤੇ 34 ਮਿਨਟਾਂ ’ਚ ਤੈਅ ਕੀਤਾ।
ਐਸ ਟੀ ਐਸ -107 ਕੋਲੰਬੀਆ (16 ਜਨਵਰੀ ਤੋਂ 1 ਫਰਵਰੀ 2003) 16 ਦਿਨਾਂ ਦੀ ਇਹ ਪੁਲਾੜ ਯਾਤਰਾ, ਇਕ ਸਮਰਪਤ ਸਾਇੰਸ ਅਤੇ ਖੋਜ ਮਿਸ਼ਨ ਸੀ। ਲਗਾਤਾਰ ਦੋ ਬਦਲਵੀਆਂ ਸ਼ਿਫਟਾਂ ’ਚ 24 ਘੰਟੇ ਇਕ ਦਿਨ ‘ਚ ਕੰਮ ਕਰਦਿਆਂ, ਦਲ ਨੇ ਸਫਲਤਾ ਪੂਰਵਕ ਲਗਭਗ 80 ਤਜਰਬੇ ਕੀਤੇ।
ਐਸ ਟੀ ਐਸ- 107 ਮਿਸ਼ਨ ਅਚਾਨਕ 1 ਫਰਵਰੀ 2003 ਨੂੰ ਉਸ ਵੇਲੇ ਸਮਾਪਤ ਹੋ ਗਿਆ। ਜਦੋਂ ਪੁਲਾੜੀ ਸ਼ਟਲ ਕੋਲੰਬੀਆਂ ਅਤੇ ਉਸਦਾ ਦਲ ਮਿੱਥੇ ਗਏ ਸਮੇਂ ਤੋਂ 16 ਮਿੰਟ ਪਹਿਲਾਂ ਧਰਤੀ ਵੱਲ ਨੂੰ ਵਧਦਿਆਂ ਹਵਾ ਵਿਚ ਹੀ ਤਬਾਹ ਹੋ ਗਏ। ਕਲਪਨਾ ਚਾਵਲਾ 1 ਫਰਵਰੀ 2003 ਨੂੰ ਹਮੇਸ਼ਾ ਲਈ ਇਸ ਦੁਨੀਆਂ ਤੋਂ ਚਲੀ ਗਈ ਉਸਦੇ ਜਾਣ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਉਹ ਕੈਂਸਰ ਦੀ ਖੋਜ ਕਰਕੇ ਆ ਰਹੇ ਸਨ ਤੇ ਉਸ ਲਈ ਦਵਾਈ ਵਾਸਤੇ ਕਈ ਨਵੀਆਂ ਖੋਜਾਂ ਕੱਢੀਆਂ ਸਨ। 1 ਫਰਵਰੀ 2003 ਵਿੱਚ ਮੌਤ ਨੇ ਇਕ ਬਹੁਤ ਵੱਡਾ ਹੀਰਾ ਸਾਥੋਂ ਖੋਹ ਲਿਆ।