ਲੋਹੜੀ
Lohri
ਭੂਮਿਕਾ–ਬੁਰਜ ਰੁੱਤਾਂ ਦਾ ਪਿਤਾ ਹੈ। ਸੂਰਜ ਦੇ ਉੱਤਰ ਅਤੇ ਦੱਖਣ ਵੱਲ ਘੁੰਮਣ ਨਾਲ ਧਰਤੀ ਉੱਤੇ ਰੁੱਤ ਪਰਿਵਰਤਨ ਹੁੰਦਾ ਹੈ। ਸਾਡੇ ਦੇਸ਼ ਵਿੱਚ ਰੁੱਤ ਬਦਲਾਅ ਦੇ ਮੌਕੇ ਉੱਤੇ ਤਿਉਹਾਰ ਮਨਾਉਣ ਦੀ ਪਰੰਪਰਾ ਹੈ। ਸੂਰਜ ਜਦ ਦੱਖਣ ਤੋਂ ਉੱਤਰ ਵੱਲ ਪਵੇਸ਼ ਕਰਦਾ ਹੈ, ਤਾਂ ਉੱਤਰ ਦੀ ਪਹਿਲੀ ਪ੍ਰਵੇਸ਼ ਦੀ ਤਰੀਕ ਨੂੰ ਭਾਰਤ ਦੇ ਵੱਖ-ਵੱਖ ਭੂ-ਭਾਗਾਂ ਵਿੱਚ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਰੀਕ ਨੂੰ ਉੱਤਰ ਭਾਰਤ ਵਿੱਚ ਮਕਰ ਸੰਕ੍ਰਾਂਤੀ, ਦੱਖਣ ਭਾਰਤ ਵਿੱਚ ਪੁੰਗਲ ਅਤੇ ਪੰਜਾਬ ਵਿੱਚ ਲੋਹੜੀ ਦੇ ਰੂਪ ਵਿੱਚ ਮਨਾਉਂਦੇ ਹਨ। ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ। ਭਾਰਤ ਦੇ ਦੂਸਰਿਆਂ ਖੇਤਰਾਂ ਵਿੱਚ ਵੀ ਜਿੱਥੇ ਪੰਜਾਬੀ ਲੋਕ ਰਹਿੰਦੇ ਹਨ ਉੱਥੇ ਵੀ ਲੋਹੜੀ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ।
ਲੋਹੜੀ ਦਾ ਸਮਾਂ–ਲੋਹੜੀ ਇੱਕ ਰੁੱਤ-ਤਿਉਹਾਰ ਹੈ।ਇਹ ਪੋਹ ਮਹੀਨੇ ਦੀ ਪਹਿਲੀ ਤਰੀਕ ਅਨੁਸਾਰ 14 ਜਨਵਰੀ ਨੂੰ ਮਨਇਆ ਜਾਂਦਾ ਹੈ। ਭਾਰਤੀ ਜੋਤਸ਼ੀਆਂ ਦੇ ਮਤ ਅਨੁਸਾਰ ਇਹ ਦਿਨ ਸੂਰਜ ਦੇ ਉੱਤਰ ਵਿੱਚ ਪ੍ਰਵੇਸ਼ ਦੀ ਪਹਿਲੀ ਤਰੀਕ ਹੈ। ਇਸ ਤਰੀਕ ਨੂੰ ਲੋਕ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਹਨ। ਪੰਜਾਬ ਦੇ ਲੋਕ ਇਸ ਤਰੀਕ ਦਾ ਕਈ ਦਿਨਾਂ ਤੋਂ ਇੰਤਜ਼ਾਰ ਕਰਦੇ ਹਨ। ਇਹ ਤਿਉਹਾਰ ਇੱਥੋਂ ਦੇ ਬੱਚਿਆਂ, ਬਜ਼ੁਰਗਾਂ ਲਈ ਖੁਸ਼ੀ ਦਾ ਤਿਉਹਾਰ ਹੁੰਦਾ ਹੈ। ਸਾਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ।ਕਈ ਦਿਨ ਪਹਿਲਾਂ ਹੀ ਇਸ ਤਿਉਹਾਰ ਨੂੰ ਮਨਾਉਣ ਦੀ ਤਿਆਰ ਸ਼ੁਰੂ ਹੋ ਜਾਂਦੀ ਹੈ। ਕਿਸਾਨਾਂ ਲਈ ਇਸ ਤਿਉਹਾਰ ਦਾ ਬੜਾ ਮਹੱਤਵ ਹੈ।
ਮਨਾਉਣ ਦੀ ਪ੍ਰਥਾ–ਇਹ ਜਿਥੇ ਸੂਰਜ ਦੇ ਉੱਤਰ ਵਿੱਚ ਪ੍ਰਵੇਸ਼ ਕਰਨ ਦੇ ਸੁਆਗਤ ਲਈ ਮਨਾਏ ਜਾਣ ਦੇ ਕਾਰਨ ਇਕ ਰੁੱਤ-ਤਿਉਹਾਰ ਹੈ, ਉੱਥੇ ਹੀ ਇਹ ਇਕ ਖੇਤੀ-ਤਿਉਹਾਰ ਵੀ ਹੈ। ਕਿਸਾਨ ਜਦ ਆਪਣੇ ਲਹਿਲਹਾਉਂਦੇ ਹੋਏ ਖੇਤਾਂ ਨੂੰ ਦਾਣਿਆਂ ਨਾਲ ਭਰਿਆ ਹੋਇਆ ਵੇਖਦਾ ਹੈ ਤਾਂ ਇਸ ਸ਼ੁੱਭ ਮੌਕੇ ਤੇ ਉਸ ਦਾ ਮਨ ਵੀ ਇਸ ਤਰ੍ਹਾਂ ਹੀ ਖੁਸ਼ੀ ਨਾਲ ਖਿੜ ਉੱਠਦਾ ਹੈ।ਇਸ ਤਰੀਕ ਨੂੰ ਕਿਸਾਨ ਆਪਣੀ ਫਸਲ ਦਾ ਆਪਣਾ ਅੰਨ ਪਕਾ ਕੇ ਖਾਂਦਾ ਹੈ ਅਤੇ ਨਵੇਂ ਅੰਨ ਨੂੰ ਸੂਰਜ ਦੇਵਤਾ ਨੂੰ ਚੜ੍ਹਾਉਂਦਾ ਹੈ।ਇਸ ਮੌਕੇ ਤੇ ਕਿਸਾਨ ਆਪਣੇ ਪਸ਼ੂਆਂ ਨੂੰ ਵੀ ਸਨਮਾਨ ਦਿੰਦੇ ਹਨ ਕਿਉਂਕਿ ਪਸ਼ੂ ਉਨ੍ਹਾਂ ਦਾ ਸਭ ਤੋਂ ਵੱਡਾ ਧਨ ਹੁੰਦਾ ਹੈ। ਲੋਕ ਸਵੇਰੇ ਉੱਠ ਕੇ ਪਵਿੱਤਰ ਤਲਾਬਾਂ ਵਿੱਚ ਇਸ਼ਨਾਨ ਕਰਨਾ ਬੜਾ ਹੀ ਭਾਗਸ਼ਾਲੀ ਸਮਝਦੇ ਹਨ।ਦਿਨ ਵਿੱਚ ਪੌਸ਼ਟਿਕ ਅਤੇ ਵਧੀਆ ਭੋਜਨ ਤਿਆਰ ਕੀਤੇ ਜਾਂਦੇ ਹਨ।ਮਿੱਠਾ ਵੰਡਣਾ ਇਸ ਦਿਨ ਦੀ ਪਰੰਪਰਾ ਹੈ । ਪੰਜਾਬ ਵਿੱਚ ਇਸ ਦਿਨ ਵਿਸ਼ੇਸ਼ ਕਰਕੇ ਰੇਵੜੀ ਵੰਡੀ ਜਾਂਦੀ ਹੈ। RS
ਲੋਹੜੀ ਦਾ ਧਾਰਮਿਕ ਮਹੱਤਵ–ਲੋਹੜੀ ਭਾਰਤੀ ਪਰੰਪਰਾ ਅਨੁਸਾਰ ਇਕ ਸ਼ੁੱਭ ਮਿਤੀ ਨੂੰ ਮਨਾਈ ਜਾਂਦੀ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਤਰੀਕ ਦੇ ਬਾਅਦ ਕਿਸੇ ਕੰਮ ਦਾ ਅਰੰਭ ਸ਼ੁੱਭ ਹੁੰਦਾ ਹੈ।ਇਸ ਲਈ ਇਸ ਦਿਨ ਸ਼ੁਰੂ ਕੀਤਾ ਗਿਆ ਕੰਮ ਸਫਲਤਾ ਦਾ ਪ੍ਰਤੀਕ ਹੁੰਦਾ ਹੈ।ਇਸ ਦਿਨ ਲੋਕ ਗੁਰਦੁਆਰਿਆਂ ਵਿੱਚ ਜਾ ਕੇ ਮੱਥਾ ਟੇਕਦੇ ਹਨ ਅਤੇ ਸ਼ਬਦ ਕੀਰਤਨ ਵਿੱਚ ਭਾਗ ਲੈਂਦੇ ਹਨ ਅਤੇ ਪਵਿੱਤਰ ਤਲਾਬਾਂ ਵਿੱਚ ਇਸ਼ਨਾਨ ਕਰਦੇ ਹਨ ।ਲੋਕ ਆਪਣੀ ਪਰੰਪਰਾ ਦੇ ਅਨੁਸਾਰ ਆਪਣੇ ਘਰਾਂ ਦੇ ਵਿੱਚ ਪੂਜਾ-ਪਾਠ ਵੀ ਕਰਦੇ ਹਨ।
ਸੰਸਕ੍ਰਿਤਕ ਤਿਉਹਾਰ–ਲੋਹੜੀ ਇੱਕ ਸੰਸਕ੍ਰਿਤਕ ਤਿਉਹਾਰ ਹੈ। ਇਹ ਸਾਡੀ ਪੁਰਾਣੀ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕਰਦਾ ਹੈ ।ਲੋਕ ਲੋਕ-ਗੀਤ ਅਤੇ ਲੋਕ-ਨਾਚ ਦੇ ਮਾਧਿਅਮ ਦੁਆਰਾ ਪੁਰਾਣੀ ਪਰੰਪਰਾ ਨੂੰ ਜੀਉਂਦਾ ਰੱਖਦੇ ਹਨ। ਪੰਜਾਬ ਵਿੱਚ ਭੰਗੜਾ-ਨਾਚ ਆਪਣੇ ਆਪ ਵਿੱਚ ਪ੍ਰਸਿੱਧ ਹੈ। ਇਸ ਤਰੀਕ ਨੂੰ ਲੋਕ ਆਪਣੇ ਪਿੰਡਾਂ ਵਿੱਚ ਲੋਕ-ਨਾਚ ਅਤੇ ਲੋਕ-ਗੀਤਾਂ ਦਾ ਆਯੋਜਨ ਕਰਦੇ ਹਨ।ਆਪਣੀ ਲਹਿਲਹਾਉਂਦੀ ਹੋਈ ਫਸਲ ਨੂੰ ਵੇਖ ਕੇ ਪੰਜਾਬ ਦਾ ਕਿਸਾਨ ਇੰਨਾ ਖੁਸ਼ ਹੋ ਜਾਂਦਾ ਹੈ ਕਿ ਉਸ ਦੇ ਦਿਲ ਦੀ ਖੁਸ਼ੀ ਦਾ ਬੰਨ੍ਹ ਲੋਕ-ਨਾਚਾਂ, ਲੋਕ-ਗੀਤਾਂ ਦੇ ਮਾਧਿਅਮ ਨਾਲ ਫੁੱਟ ਪੈਂਦਾ ਹੈ। ਇਹ ਭੰਗੜਾ-ਨਾਚ ਦੀ ਉੱਛਲ-ਕੁੱਦ ਦੁਆਰਾ ਆਪਣੀ ਖੁਸ਼ੀ ਨੂੰ ਪ੍ਰਗਟ ਕਰਦਾ ਹੈ।
ਸਿੱਟਾ–ਲੋਹੜੀ ਇੱਕ ਰੱਤ-ਤਿਉਹਾਰ, ਖੇਤੀ-ਤਿਉਹਾਰ ਅਤੇ ਸੰਸਕ੍ਰਿਤਕ-ਤਿਉਹਾਰ ਹੈ। ਇਨ੍ਹਾਂ ਤਿਉਹਾਰਾਂ ਦੁਆਰਾ ਅਸੀਂ ਆਪਣੀ ਪੁਰਾਣੀ ਪਰੰਪਰਾ ਨੂੰ ਜੀਉਂਦਾ ਰੱਖ ਸਕਦੇ ਹਾਂ।ਇਸ ਲਈ ਸਾਨੂੰ ਇਸ ਤਿਉਹਾਰ ਨੂੰ ਬੜੀ ਹੀ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ।ਲੋਹੜੀ ਸਾਨੂੰ ਖੁਸ਼ੀ ਅਨੰਦ ਅਤੇ ਸੰਸਕ੍ਰਿਤਕ ਏਕਤਾ ਦਾ ਸੰਦੇਸ਼ ਦਿੰਦੀ ਹੈ।