ਮਨ ਜੀਤੈ ਜਗ ਜੀਤ
Man Jite Jag Jeet
ਭੂਮਿਕਾ–ਮਨ ਜੀਤੈ ਜਗ ਜੀਤ ਦੇ ਅਰਥ ਹਨ- ਮਨ ਤੇ ਕਾਬੂ ਪਾਉਣ ਨਾਲ ਜਗ ਦੀ ਪਾਤਸ਼ਾਹੀ ਪ੍ਰਾਪਤ ਹੋ ਜਾਂਦੀ ਹੈ । ਇਹ ਕਥਨ ਗੁਰੁ ਨਾਨਕ ਦੇਵ ਜੀ ਦਾ ਹੈ।
ਮੁੱਢ ਕਦੀਮ ਤੋਂ ਸ਼ਕਤੀ ਨਾਲ ਜਗ ਨੂੰ ਜਿੱਤਣ ਦੇ ਅਸਫ਼ਲ ਯਤਨ-ਮੁੱਢ ਕਦੀਮ ਤੋਂ ਸ਼ਕਤੀਵਰ ਤੇ ਸੂਰਬੀਰ ਮਨੁੱਖ ਸਾਰੇ ਸੰਸਾਰ ਤੇ ਰਾਜ ਕਰਨ ਦੀ ਲਾਲਸਾ ਕਰਕੇ ਮਾਰ ਧਾੜ ਤੇ ਖੂਨ-ਖਰਾਬਾ ਕਰਦਾ ਆਇਆ ਹੈ। ਇਹ ਹਵਸ ਨੂੰ ਪੂਰਿਆਂ ਕਰਨ ਲਈ ਕੌਰਵਾਂ-ਪਾਂਡਵਾਂ ਵਿਚਕਾਰ ਕੁਰੂਕਸ਼ੇਤਰ ਵਿਚ ਮਹਾਂਭਾਰਤ ਦੀ ਲੜਾਈ ਹੋਈ।ਇਸ ਲਾਲਚ ਖ਼ਾਤਰ ਗੌਰੀਆਂ, ਗੱਜ਼ਨਵੀਆਂ ਤੇ ਅਬਦਾਲੀਆਂ ਆਦਿ ਨੇ ਭਾਰਤ ਦੀ ਪਵਿੱਤਰ ਧਰਤੀ ਨੂੰ ਲਤਾੜਿਆ।ਇਸ ਲਾਲਚ ਪਿੱਛੇ ਵੀਹਵੀਂ ਸਦੀ ਵਿਚ 1914-18 ਈ. ਤੋਂ 1939-45 ਈ. ਵਿਚ ਦੋ ਮਹਾਨ ਯੁੱਧ ਹੋਏ ਅਤੇ ਹੁਣ ਤੀਜੇ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਹੋ ਰਹੀਆਂ ਹਨ।ਕਿੰਨੀ ਮਾਰੂ, ਉਜਾੜ, ਹਾਨੀਕਾਰਕ ਤੇ ਵਿਨਾਸ਼ਕਾਰੀ ਇਹ ਲਾਲਸਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹ ਕੁਝ ਬਾਬਰ ਕਰ ਰਿਹਾ ਸੀ । ਗੁਰੂ ਸਾਹਿਬ ਨੇ ਦੱਸਿਆ ਕਿ ਇਸ ਤਰ੍ਹਾਂ ਜਗ ਨਹੀਂ ਜਿੱਤਿਆ ਜਾਂਦਾ, ਇਸ ਤਰ੍ਹਾਂ ਚੱਕਰਵਰਤੀ ਰਾਜਾ ਨਹੀਂ ਬਣਿਆ ਜਾਂਦਾ। ਉਨ੍ਹਾਂ ਨੇ ਕਿਹਾ ਜਗ ਦੀ ਬਾਦਸ਼ਾਹੀ ਤਾਂ ਆਪਣੇ ਚੰਚਲ ਮਨ ਉੱਤੇ ਕਾਬੂ ਪਾਉਣ ਨਾਲ ਪ੍ਰਾਪਤ ਹੁੰਦੀ ਹੈ। ਅਸਲ ਵਿਚ ਕਾਬੁ ਮਨ ਵਿਚ ਇਸ ਤਰ੍ਹਾਂ ਦੀ ਲਾਲਸਾ ਉਪਜਦੀ ਹੀ ਨਹੀਂ, ਅਜਿਹੀਆਂ ਇੱਛਾਵਾਂ ਵੱਲੋਂ ਮਨ ਮਰਿਆ ਹੁੰਦਾ ਹੈ। ਕਿਉਂਕਿ ਇਸ ਸਥਿਤੀ ਵਿਚ ਸਬਰ-ਸੰਤੋਖ ਰਾਜ ਕਰ ਰਿਹਾ ਹੁੰਦਾ ਹੈ।
ਗੁਰੂ ਨਾਨਕ ਦੇਵ ਜੀ ਅਨੁਸਾਰ ਦਾਨਵ ਸ਼ਕਤੀ ਤੇ ਕਾਬੂ ਪਾਉਣ ਲਈ ਮਨ ਅਤੇ ਜਗਨੂੰ ਜਿੱਤਣਾਹਰ ਜੀਵ ਵਿਚ ਦੋ ਸ਼ਕਤੀਆਂ-ਵ ਸ਼ਕਤੀ ਤੇ ਦਾਨਵ ਸ਼ਕਤੀ ਹੁੰਦੀਆਂ ਹਨ।ਦਿੱਵ ਜਾਂਦੇਵ ਸ਼ਕਤੀ ਸਦਾ ਸ਼ੁੱਭ ਕਰਮਾਂ ਵੱਲ ਪ੍ਰੇਰਦੀ ਹੈ ਅਤੇ ਦਾਨਵ ਜਾਂ ਭੂਤ ਸ਼ਕਤੀ ਹਮੇਸ਼ਾ ਵਿਸ਼ੇ-ਵਿਕਾਰਾਂ-ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵੱਲ।ਉਸ ਪਾਣੀ ਦੀ ਚੰਚਲ ਮਨ ਤੇ ਜਿੱਤ ਹੁੰਦੀ ਹੈ ਜਿਸ ਦੇ ਮਨ ਦੀਆਂ ਵਾਗਾਂ ਦਿੱਵ ਸ਼ਕਤੀ ਦੇ ਹੱਥ ਵਿਚ ਹੁੰਦੀਆਂ ਹਨ।ਉਹ ਨਾ ਕੇਵਲ ਆਪਣੇ ਮਨ ਨੂੰ ਹੀ ਜਿੱਤਦਾ ਹੈ, ਸਗੋਂ ਮਨ ਕਾਬੂ ਕਰ ਕੇ ਪੈਦਾ ਹੋਏ ਗੁਣਾਂ ਸਦਕਾਜਗਦੇ ਨਾਲ-ਨਾਲ ਜਗ ਦੇ ਰਚਨਹਾਰ ਨੂੰ ਵੀ ਜਿੱਤ ਲੈਂਦਾ ਹੈ। ਨਾਨਕ ਦੇਵ, ਮਹਾਤਮਾ ਬੁੱਧ ਤੇ ਯਸੂ ਮਸੀਹ ਆਦਿ ਅਜਿਹੇ ਮਹਾਂ ਵਿਅਕਤੀ ਹੋਏ ਹਨ। ਇਨ੍ਹਾਂ ਨੇ ਆਪਣੇ ਸ਼ੁੱਭ ਕਰਮਾਂ ਸਦਕਾ ਜਗ ਨੂੰ ਅਜਿਹਾ ਜਿੱਤਿਆ ਤੇ ਇਹ ਹੁਣ ਵੀ ਲੁਕਾਈ ਦੇ ਮਨਾਂ ਤੇ ਰਾਜ ਕਰ ਰਹੇ ਹਨ। ਇਨ੍ਹਾਂ ਨੂੰ ਹੁਣ ਵੀ ਲੋਕੀਂ ਗੁਰੂ ਪੀਰ ਜਾਂ ਪੈਗੰਬਰ ਜਾਣ ਕੇ ਸਿਮਰਦੇ, ਸਤਿਕਾਰਦੇ ਤੇ ਵਡਿਆਉਂਦੇ ਹਨ ਅਤੇ ਰਹਿੰਦੀ ਦੁਨੀਆਂ ਤਕ ਪੁਜਦੇ-ਪਿਆਰਦੇ ਰਹਿਣਗੇ।
ਮਨ ਨੂੰ ਜਿੱਤਣ ਦਾ ਢੰਗ–ਪਹਿਲਾਂ ਪਹਿਲ ਮਨ ਨੂੰ ਜਿੱਤਣ ਲਈ ਘਰ-ਬਾਰ ਛੱਡ ਕੇ ਜੰਗਲਾਂ ਵਿਚ ਆਸਣ ਜਮਾਏ ਜਾਂਦੇ ਸਨ, ਵਿਭੁਤੀ ਮਲੀ ਜਾਂਦੀ ਸੀ ਅਤੇ ਸਰੀਰ ਨੂੰ ਅਨੇਕ ਕਸ਼ਟ ਦਿੱਤੇ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਨੇ ਇਹ ਕੁਝ ਕਰਨੋਂ ਮੋੜਿਆ ਅਤੇ ਹਿਸਤ ਵਿਚ ਰਹਿ ਕੇ ਮਨ ਤੇ ਕਾਬੂ ਪਾਉਣ ਲਈ ਪ੍ਰੇਰਿਆ।ਉਨ੍ਹਾਂ ਦੈਵੀ ਗੁਣਾਂ ਤੇ ਨਿਰਭਰ ਸਰਬ-ਸਾਂਝੇ ਧਰਮ ਨੂੰ ਅਪਣਾਉਣ ਲਈ ਪ੍ਰਚਾਰ ਕੀਤਾ। ਉਨ੍ਹਾਂ ਨੇ ਮੁਸਲਮਾਨਾਂ ਨੂੰ ਸੱਚੇ-ਸੁੱਚੇ ਮੁਸਲਮਾਨ ਬਣਨ ਲਈ ਇਹ ਰਾਹ ਦੱਸਿਆ-
ਮਿਹਰੁ ਮਸੀਤ, ਸਿਦਕ ਮੁਸਲਾ, ਹੱਕ ਹਲਾਲ ਕੁਰਾਨ।
ਸਰਮ ਸੁਨਤ, ਸੀਲ ਰੋਜ਼ਾ, ਹੋ ਮੁਸਲਮਾਨ॥
ਕਰਣੀ ਕਾਬਾ, ਸਚੁ–ਪੀਰ, ਕਲਮਾ ਕਰਮ ਨਿਵਾਜ॥
ਤਸਬੀ ਸਾਤਿਸੁ ਭਾਵਸੀ, ਨਾਨਕ ਰਖੈ ਲਾਜ॥
ਇਸ ਤਰ੍ਹਾਂ ਜੋਗੀਆਂ ਨੂੰ ਵੀ ਮਨ ਤੇ ਕਾਬੂ ਪਾਉਣ ਲਈ ਭੇਖ-ਰਹਿਤ ਰਾਹ ਦੱਸਦਿਆਂ ਹੋਇਆਂ ਆਖਿਆ:
ਮੁੰਦਾ ਸੰਤੋਖ, ਸਰਮੁ ਪਤੁ ਝੋਲੀ, ਆਨ ਕੀ ਕਰਹਿ ਬਿਭੂਤਿ॥
ਖਿੰਥਾ ਕਾਲੁ ਕੁਆਰੀ ਕਾਇਆ, ਜੁਗਤਿ ਡੰਡਾ ਪਰਤੀਤਿ॥
ਉਨ੍ਹਾਂ ਹਰ ਇਕ ਨੂੰ ਸਰਬ-ਸਾਂਝੇ ਧਰਮ ਦਾ ਅਨੁਯਾਈ ਹੋਣ ਲਈ ਪ੍ਰੇਰਿਆ ਅਤੇ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਨੂੰ ਤਿਆਗ ਕੇ ਸ਼ੁੱਭ ਕਰਮ ਕਰਨ ਦਾ ਸੁਨੇਹਾ ਦਿੱਤਾ।
ਗਾਂਧੀ ਜੀ ਦੀ ਪ੍ਰਾਪਤੀ–ਵੀਹਵੀਂ ਸਦੀ ਵਿਚ ਮਹਾਤਮਾ ਗਾਂਧੀ ਜੀ ਦੀ ਅਹਿੰਸਾ ਤੇ ਸਤਿਆਗ੍ਰਹਿ ਦੀ ਨੀਤੀ ਵੀ ਦੱਸਦੀ ਹੈ ਕਿ ਮਨ ਤੇ ਇੰਨਾ ਕਾਬੂ ਹੋਵੇ ਕਿ ਵਿਰੋਧੀ ਦੇ ਜ਼ੁਲਮਾਂ ਨੂੰ ਅਮਨ-ਸ਼ਾਂਤੀ ਨਾਲ ਜਰਿਆ ਜਾ ਸਕੇ |ਗਾਂਧੀ ਜੀ ਦੱਸਦੇ ਹਨ ਕਿ ਇਸ ਤਰ੍ਹਾਂ ਅਪਰਾਧੀ ਦੀ ਆਤਮਾ ਕੰਬ ਉੱਠਦੀ ਹੈ ਤੇ ਉਹ ਹੋਰ ਅਪਰਾਧ ਕਰਨਾ ਬੰਦ ਕਰ ਦਿੰਦਾ ਹੈ।ਉਨ੍ਹਾਂ ਨੇ ਇਸ ਨੀਤੀ ਦੁਆਰਾ ਭਾਰਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ।ਇਸ ਲਈ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਅਮਨ ਤੇ ਸ਼ਾਂਤੀ ਦਾ ਅਵਤਾਰ ਕਿਹਾ ਜਾਂਦਾ ਹੈ।
ਮਨ ਦਾ ਜੇਤੂ ਡੋਲਦਾ ਨਹੀਂ– ਮਨ ਦਾ ਜੇਤੂ ਜ਼ਰਾ ਭਰ ਵੀ ਨਹੀਂ ਡੋਲ੍ਹਦਾ। ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਵੇਲੇ ਦੇ ਹਾਕਮਾਂ ਨੂੰ ਖਰੀਆਂ-ਖਰੀਆਂ ਸੁਣਾਈਆਂ:
ਰਾਜੇ ਸ਼ੀਹ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ
ਜਾਂ
ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ॥
ਕੁੜ ਅਮਾਵਸ ਸਚ ਚੰਦਰਮਾ, ਦੀਸੈ ਨਾਹੀ ਕੈ ਚੜਿਆ॥
ਸਿੱਟਾ– ਉਹ ਸ੍ਰੀ ਗੁਰੂ ਅਰਜਨ ਦੇਵ ਜੀ ਵਾਂਗ ਤੱਤੀ ਤਵੀ ਜਾਂ ਉਬਲਦੀ ਦੇਗ ਵਿਚ ਹੀ ਸਮਾਧੀ ਲਾ ਕੇ ‘ਤੇਰਾ ਭਾਣਾ ਮੀਠਾ ਲਾਗੇ’ ਦਾ ਗੀਤ ਮਿੱਠੀ ਸੁਰ ਨਾਲ ਗੁਣਗੁਣਾਉਂਦਾ ਹੈ।ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਖਿੜੇ ਮੱਥੇ ਆਪਣਾ ਸਰਬੰਸ ਵਾਰ ਦਿੰਦਾ ਹੈ, ਪਰ ਸੀ ਨਹੀਂ ਕਰਦਾ।ਉਹ ਮਨਸੂਰ ਵਾਂਗ ਬਲੀ ਤੇ ਚੜ੍ਹ ਕੇ ਵੀ ‘ਅਨਹਲਕ` ਕਹਿਣੋਂ ਨਹੀਂ ਟਲਦਾ ਤੇ ਮੌਤ ਨਾਲ ਮਖੌਲਾਂ ਕਰਦਾ ਹੈ। ਭਾਰਤ ਵਿਚ ਯੋਗੀ ਤਨ ਨੂੰ ਜਿੱਤ ਕੇ ਪ੍ਰਾਪਤੀ ਸਮਝਦੇ ਸਨ ਪਰ ਅਸਲ ਪ੍ਰਾਪਤੀ ਮਨ ਉੱਪਰ ਕਾਬੂ ਪਾਉਣਾ ਹੈ, ਜਿਸ ਨੇ ਮਨ ਜਿੱਤ ਲਿਆਉਹ ਤਨ ਤੇ ਉਸ ਪਿਛੋਂ ਜਗ ਦਾ ਜੇਤੂ ਹੋ ਨਿਬੜਦਾ ਹੈ।