ਮੇਰਾ ਜੀਵਨ–ਉਦੇਸ਼
Mera Jeevan Uddeshya
ਸਿਆਣਿਆਂ ਨੇ ਜੀਵਨ-ਚਾਲ ਨੂੰ ਗੱਡੀ ਦੀ ਚਾਲ ਨਾਲ ਤੁਲਨਾਇਆਹੈ।ਜਦੋਂ ਗੱਡੀ ਸਟੇਸ਼ਨ ਤੋਂ ਚਲਦੀ ਹੈ ਤਾਂ ਡਰਾਈਵਰ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਇਸ ਦਾ ਅੰਤਮ ਪੜਾਅ ਕਿਹੜਾ ਹੈ । ਇਸ ਪੜਾਅ ਨੂੰ ਮੁੱਖ ਰੱਖ ਕੇ ਉਹ ਇਸ ਦੀ ਚਾਲ ਨੂੰ ਘਟਾਉਂਦਾ-ਵਧਾਉਂਦਾ, ਕਈ ਇੱਕ ਮੋੜ ਮੁੜਦਾ ਅਤੇ ਸਿਗਨਲਾਂ ਦਾ ਕਹਿਣਾ ਮੰਨਦਾ ਹੋਇਆ ਆਪਣੇ ਨਿਸ਼ਾਨੇ ਤੇ ਪੁੱਜ ਜਾਂਦਾ ਹੈ।ਜੇ ਉਸ ਨੂੰ ਇਸ ਗੱਲ ਦਾ ਪਤਾ ਨਾ ਹੁੰਦਾ ਕਿ ਉਸ ਦੀ ਗੱਡੀ ਨੇ ਕਿੱਥੇ ਜਾਣਾ ਹੈ ਤਾਂ ਉਹ ਇਸ ਬੇਮੁਹਾਰੇਪਨ ਵਿੱਚ ਕਿਸੇ-ਨਾ-ਕਿਸੇ ਦੁਰਘਟਨਾ ਦਾ ਜ਼ਰੂਰ ਸ਼ਿਕਾਰ ਹੋ ਜਾਂਦਾ।ਜੀਵਨ-ਗੱਡੀ ਦਾ ਵੀ ਇਹੀ ਹਿਸਾਬ ਹੈ।ਜੇ ਜੀਵਨ-ਗੱਡੀ ਦੇ ਡਰਾਈਵਰ ਮਨੁੱਖ ਨੂੰ ਪਤਾ ਹੋਏ ਕਿ ਉਸ ਦੀ ਗੱਡੀ, ਅਰਥਾਤ ਜੀਵਨ ਦਾ ਕੀ ਮੰਤਵ ਹੈ ਤਾਂ ਉਹ ਬੇਥਵਾ ਭਟਕਣ ਨਾਲੋਂ ਉਸ ਮੰਤਵ-ਪੂਰਤੀ ਲਈ ਰਾਹ ਵਿੱਚ ਆਈਆਂ ਅੜਚਨਾਂ ਨੂੰ ਦੂਰ ਕਰਦਾ ਹੋਇਆ ਆਪਣੇ ਮੰਤਵ ਵਿੱਚ ਸਫ਼ਲ ਹੋ ਕੇ ਰਹਿੰਦਾ ਹੈ। ਇਸ ਲਈ ਹਰ ਮਨੁੱਖ ਨੂੰ ਮੁੱਢ ਤੋਂ ਹੀ ਆਪਣਾ ਜੀਵਨਉਦੇਸ਼ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਤਾਂ ਜੋ ਉਹ ਉਸ ਸੇਧ ਵੱਲ ਆਪਣਾ ਜੀਵਨ ਲਾ ਸਕੇ।
ਸਾਡੇ ਦੇਸ਼ ਵਿੱਚ ਬਹੁਤੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਕੋਈ ਵਿਸ਼ੇਸ਼ ਜੀਵਨ-ਉਦੇਸ਼ ਹੀ ਨਹੀਂ ਹੁੰਦਾ।ਜੇਉਹ ਪੜ੍ਹਦੇ ਹਨ ਤਾਂ ਇਸ ਲਈ ਨਹੀਂ ਕਿ ਉਹ ਆਪ ਪੜ੍ਹਨਾ ਚਾਹੁੰਦੇ ਹਨ ਸਗੋਂ ਇਸ ਲਈ ਕਿ ਮਾਪੇ ਪੜਾਉਣਾ ਚਾਹੁੰਦੇ ਹਨ ਤੇ ਵਿਹਲੇ ਰਹਿ ਕੇ ਹੋਰ ਕਰਨ ਵੀ ਕੀ।ਜੇ ਉਨ੍ਹਾਂ ਤੋਂ ਕੋਈ ਪੁੱਛੇ, “ਤੁਸੀਂ ਜੀਵਨ ਵਿਚ ਕੀ ਬਣਨਾ ਚਾਹੁੰਦੇ ਹੋ ? ਤਾਂ ਉਨ੍ਹਾਂ ਦਾ ਉੱਤਰ ਇਹੀ ਹੋਏਗਾ, “ਅਜੇ ਤਾਂ ਅਸੀਂ ਪੜ੍ਹ ਰਹੇ ਹਾਂ, ਪੜ੍ਹਾਈ ਮੁੱਕਣ ਤੇ ਵੇਖੀ ਜਾਏਗੀ’ ਬਹੁਤੀ ਵਾਰੀ ਇਉਂ ਹੁੰਦਾ ਹੈ ਕਿ ਨੌਕਰੀ ਤਾਂ ਕੋਈ ਨਾ ਕੋਈ ਮਿਲ ਜਾਂਦੀ ਹੈ ਪਰ ਕਰਨ ਵਾਲੇ ਦੀ ਉਸ ਕੰਮ ਵਿੱਚ ਰੁਚੀ ਨਹੀਂ ਹੁੰਦੀ ਤੇ ਪੇਟ ਲਈ ਉਹ ਗਲ ਪਿਆ ਢੋਲ ਵਜਾਉਣਾ ਸ਼ੁਰੂ ਕਰ ਦਿੰਦਾ ਹੈ। ਆਮ ਤੌਰ ਤੇ ਇਹ ਢੋਲ ਬੇਤਾਲਾ ਹੀ ਵੱਜਦਾ ਹੈ। ਇਸ ਦੀ ਕੋਈ ਸੁਰ ਹੁੰਦੀ ਹੈ ਤੇ ਨਾ ਕੋਈ ਸੁਆਦ ਜਿਹੜੀ ਪ੍ਰਸੰਨਤਾ ਕਿਸੇ ਮਿੱਥੇ ਹੋਏ ਨਿਸ਼ਾਨੇ ਤੇ ਪੁੱਜ ਕੇ ਨਸੀਬ ਹੁੰਦੀ ਹੈ, ਉਹ ਇਹੋ ਜਿਹਿਆਂ ਨੂੰ ਕਦੀ ਵੀ ਪ੍ਰਾਪਤ ਨਹੀਂ ਹੁੰਦੀ।ਜੀਵਨ-ਉਦੇਸ਼ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਮੈਂ ਪਹਿਲਾਂ ਤੋਂ ਹੀ ਸੋਚ-ਵਿਚਾਰ ਕੇ ਨਿਰਣਾ ਕਰ ਲਿਆ ਹੈ ਕਿ ਮੇਰਾ ਜੀਵਨ-ਉਦੇਸ਼ ਕਾਲਜ ਵਿੱਚ ਪੰਜਾਬੀ ਦਾ ਅਧਿਆਪਕ ਬਣਨਾ ਹੈ। ਸਰੀਰਕ ਰੂਪ ਵਿੱਚ ਕਮਜ਼ੋਰ ਹੋਣ ਕਰਕੇ ਮੈਂ ਫ਼ੌਜ ਵਿੱਚ ਨੌਕਰੀ ਨਹੀਂ ਕਰ ਸਕਦਾ।ਵਿਗਿਆਨਕ ਰੁਚੀ ਦੀ ਅਣਹੋਂਦ ਕਾਰਨ ਮੈਂ ਇੰਜੀਨੀਅਰ ਜਾਂ ਡਾਕਟਰ ਨਹੀਂ ਬਣ ਸਕਦਾ।
ਵਕਾਲਤ ਦਾ ਧੰਦਾ ਝੂਠ ਉੱਤੇ ਚਲਦਾ ਹੈ ਜਿਸ ਨੂੰ ਮੈਂ ਪਸੰਦ ਨਹੀਂ ਕਰਦਾ ਵਪਾਰ ਕਰਨ ਲਈ ਨਾ ਮੇਰੇ ਕੋਲ ਪੈਸਾ ਹੋ ਤੇ ਨਾ ਹੀ ਮੈਨੂੰ ਹੇਰਾ-ਫੇਰੀ ਆਉਂਦੀ ਹੈ ਜਿਹੜੀ ਇਸ ਰਾਹ ਦੇ ਪਾਂਧੀਆਂ ਨੂੰ ਆਉਣੀ * ਚਾਹੀਦੀ ਹੈ । ਨਿੱਕਾ-ਮੋਟਾ ਕੰਮ ਕਰਨ ਵਿੱਚ ਮੈਂ ਆਪਣੀ ਹੇਠੀ ਸਮਝਦਾ ਹਾਂ। ਹਾਂ, ਪੰਜਾਬੀ ਸਾਹਿੱਤ ਮੈਂ ਰਾਤ-ਦਿਨੇ ਬੜੇ ਸ਼ੌਕ ਨਾਲ ਪੜ੍ਹਦਾ ਹਾਂ ਤੇ ਪੰਜਾਬੀ ਦਾ ਪ੍ਰੋਫ਼ੈਸਰ ਬਣਨਾ ਮੇਰੇ ਮਨ-ਪਸੰਦ ਦੀ ਗੱਲ ਹੈ। ਹੁਣ ਵੀ ਭਾਵੇਂ ਮੈਂ ਬੀ.ਏ. ਪਾਸ ਨਹੀਂ ਕੀਤੀ ਫਿਰ ਵੀ ਮੈਂ ਬਾਬਾ ਫ਼ਰੀਦ, ਗੁਰੂ ਨਾਨਕ, ਸੱਯਦ ਵਾਰਿਸ ਸ਼ਾਹ, ਸੱਯਦ ਬੁੱਲ੍ਹੇ ਸ਼ਾਹ, ਹਨ, ਸੱਯਦ ਹਾਸ਼ਮ ਸ਼ਾਹ, ਭਾਈ ਵੀਰ ਸਿੰਘ, ਲਾਲਾ ਧਨੀ ਰਾਮ ਚਾਤ੍ਰਿਕ, ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ: ਨਾਨਕ ਸਿੰਘ, ਸ: ਜਸਵੰਤ ਸਿੰਘ ਕੰਵਲ, ਬਲਵੰਤ ਗਾਰਗੀ, ਸ: ਕਰਤਾਰ ਸਿੰਘ ਦੁੱਗਲ ਅਤੇ ਸ: ਗੁਰਬਖਸ਼ ਸਿੰਘ ਪ੍ਰੀਤਲੜੀਵਰਗੇ ਮਹਾਨ ਪੰਜਾਬੀ ਲੇਖਕਾਂ ਦੀਆਂ ਪ੍ਰਸਿੱਧ ਰਚਨਾਵਾਂ ਨੂੰ ਪੜ੍ਹ ਚੁਕਿਆ ਹਾਂ। ਮੈਨੂੰ ਪੂਰੀ ਆਸ ਹੈ ਕਿ ਮੇਰੀ ਸਾਹਿਤਕ ਰੁੱਚੀ ਮੈਨੂੰ ਪੰਜਾਬੀ ਸਾਹਿਤ ਪੜ੍ਹਾਉਣ ਵਿੱਚ ਅਦੁੱਤੀ ਸੁਆਦ ਤੇ ਅਤਿਅੰਤ ਸੰਤੁਸ਼ਟੀ ਦਏਗੀ।
ਮੈਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਅਧਿਆਪਕ ਨਾਲੋਂ ਕਈ ਹੋਰ ਕਿੱਤੇ ਚੋਖੀ ਆਮਦਨ ਵਾਲੇ ਹੁੰਦੇ ਹਨ, ਪਰ ਇਸ ਸੰਸਾਰ ਵਿੱਚ ਪੈਸਾ ਹੀ ਤਾਂ ਸਭ ਕੁਝ ਨਹੀਂ। ਹੋਰਨਾਂ ਧੰਦਿਆਂ ਵਿੱਚ ਵਧੇਰੇ ਕਮਾਈ ਆਮ ਕਰ ਕੇ ਹੇਰਾ-ਫੇਰੀ ਜਾਂ ਭ੍ਰਿਸ਼ਟਾਚਾਰ ਦੁਆਰਾ ਪ੍ਰਾਪਤ ਹੁੰਦੀ ਹੈ।ਇਹ ਭੈੜ ਇਸ ਕਿੱਤੇ ਵਿੱਚ ਨੇੜੇ ਨਹੀਂ ਢੁੱਕਦਾ।ਇਹ ਕਿੱਤਾ ਪਵਿੱਤਰ ਹੈ, ਦਸਾਂ-ਨਹੁੰਆਂ ਦੀ ਕਮਾਈ ਵਾਲਾ ਹੈ।ਇਸ ਦੀ ਪਵਿੱਤਰਤਾ ਕੰਮ ਕਰਨ ਵਾਲੇ ਦੇ ਜੀਵਨ ਨੂੰ ਵੀ ਪਵਿੱਤਰ ਬਣਾ ਦਿੰਦਾ ਹੈ। ਮੇਰੀ ਡਾਢੀ ਰੀਝ ਹੈ ਕਿ ਮੈਂ ਆਪ ਪੜਾਂ, ਹੋਰਨਾਂ ਨੂੰ ਪੜ੍ਹਾਵਾਂ, ਆਪ ਸਾਹਿੱਤ ਲਿਖਾਂ ਤੇ ਹੋਰਨਾਂ ਨੂੰ ਲਿਖਣ ਲਈ ਪ੍ਰੇਰਨਾ ਦਿਆਂ ਤੇ ਇਸ ਤਰ੍ਹਾਂ ਆਪਣਾ ਜੀਵਨ-ਪੰਧ ਤੈਅ ਕਰ ਜਾਵਾਂ।
ਪ੍ਰੋਫ਼ੈਸਰੀ ਦਾ ਕਿੱਤਾ ਇੱਜ਼ਤ-ਮਾਣ ਵਾਲਾ ਕਿੱਤਾਹੈ।ਸਮਾਜ ਵਿੱਚ ਜੋ ਸਤਿਕਾਰ ਪ੍ਰੋਫ਼ੈਸਰਾਂ ਨੂੰ ਹਾਸਲ ਹੈ, ਉਹ ਹੋਰ ਕਿਸੇ ਕਿੱਤੇ ਵਾਲੇ ਨੂੰ ਪ੍ਰਾਪਤ ਨਹੀਂ ਆਚਰਨਵਾਨ, ਮਿਹਨਤੀ ਤੇ ਵਿਦਿਆਰਥੀਆਂ ਦੀ ਭਲਾਈ ਸੋਚਣ ਵਾਲੇ ਅਧਿਆਪਕ ਅੱਜ ਵੀ ਗੁਰੂ ਸਮਾਨ ਨਿਵਾਜੇ ਤੇ ਸਤਿਕਾਰੇ ਜਾਂਦੇ ਹਨ।
ਅਧਿਆਪਕ ਸਮਾਜ ਦੇ ਉਸਰੱਈਏ ਹੁੰਦੇ ਹਨ। ਉਹ ਆਪਣੇ ਸ਼ੁਭ ਵਿਚਾਰਾਂ ਦੁਆਰਾਂ ਸਮਾਜ-ਨਿਰਮਾਣ ਵਿੱਚ ਚੰਗਾ-ਚੋਖਾ ਹਿੱਸਾ ਪਾਉਂਦੇ ਹਨ। ਮੈਂ ਅਧਿਆਪਕ ਬਣ ਕੇ ਸਮਾਜ ਨੂੰ ਸੁਧਾਰਨ ਅਤੇ ਇਸ ਨੂੰ ਸੁਚੱਜੀਆਂ ਲੀਹਾਂ ਤੇ ਪਾਉਣ ਦੀ ਪੂਰੀ ਵਾਹ ਲਾਵਾਂਗਾ।ਕਿਉਂਕਿ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਇੱਕ ਚਾਨਣ ਮੁਨਾਰੇ ਦੇ ਨਿਆਈਂ ਹੁੰਦਾ ਹੈ, ਇਸ ਲਈ ਮੈਂ ਨੇਕ-ਦਿਲੀ, ਸਾਦਗੀ, ਪਰ-ਸੁਆਰਥ, ਨਿਮਰਤਾ ਤੇ ਮਿਹਨਤ ਆਦਿ ਗੁਣਾਂ ਦਾ ਧਾਰਨੀ ਹੋਣ ਦਾ ਹਰ ਸੰਭਵ ਯਤਨ ਕਰਾਂਗਾ ।ਨਾਲੇ ਇਸ ਕਿੱਤੇ ਵਿੱਚ ਕਾਫ਼ੀ ਵਿਹਲ ਮਿਲ ਜਾਂਦੀ ਹੈ ਇਹ ਵਿਹਲਾ ਸਮਾਂ ਬੜੀ ਅਸਾਨੀ ਨਾਲ ਵਧੇਰੇ ਅਧਿਐਨ ਕਰਨ ਅਤੇ ਸਮਾਜ-ਉਸਾਰੀ ਦੇ ਕੰਮਾਂ ਵਿੱਚ ਵਰਤਿਆ ਜਾ ਸਕਦਾ ਹੈ। ਮੈਂ ਇਸ ਵਿਹਲੇ ਸਮੇਂ ਨੂੰ ਪੜਨ, ਕਿਤਾਬਾਂ ਲਿਖਣ ਤੇ ਲੋਕ-ਭਲਾਈ ਦੇ ਕੰਮਾਂ ਵਿੱਚ ਲਾ ਕੇ ਆਪਣੀ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਾਂਗਾ।
ਕਹਿੰਦੇ ਹਨ ਕਿ ਪ੍ਰੋਫ਼ੈਸਰ ਕਦੇ ਬੁੱਢੇ ਨਹੀਂ ਹੁੰਦੇ। ਇਹ ਗੱਲ ਹੈ ਵੀ ਸੱਚ।ਇਸ ਦਾ ਕਾਰਨ ਇਹ ਹੈ ਕਿ ਪ੍ਰੋਫ਼ੈਸਰਾਂ ਦਾ ਵਾਹ ਨੌਜੁਆਨ ਵਿਦਿਆਰਥੀਆਂ ਨਾਲ ਪੈਂਦਾ ਹੈ।ਨੌਜੁਆਨਾਂ ਵਿੱਚ ਰਹਿਣ ਕਰ ਕੇ ਉਹ ਉਮਰੋਂ ਤੇ ਸਰੀਰ ਵਜੋਂ ਬੁੱਢੇ ਹੋ ਕੇ ਵੀ ਦਿਲੋਂ ਸਦਾ ਜੁਆਨ ਰਹਿੰਦੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਪ੍ਰੋਫ਼ੈਸਰਾਂ ਦੇ ਮਨ ਵਿੱਚ ਜੁਆਨਾਂ ਵਾਂਗ ਕੁਝ ਕਰ ਦੇਣ ਦੀ ਤੀਬਰਤਾ ਸਦਾ ਬਣੀ ਰਹਿੰਦੀ ਹੈ ਤੇ ਉਹ ਬਹੁਤ ਕੁਝ ਕਰ ਵੀ ਵਿਖਾਉਂਦੇ ਹਨ।
ਪ੍ਰੋਫ਼ੈਸਰ ਇੱਕ ਆਦਰਸ਼ਕ ਨਾਗਰਕ ਹੁੰਦਾ ਹੈ। ਇਹ ਇੱਕ ਤਰ੍ਹਾਂ ਦਾ ਆਦਰਸ਼ਕ ਪਾਣੀ ਦੀ ਲੋੜ ਹੈ ਤਾਂ ਜੋਉਹ ਅਗਲੇ ਦੀ ਕਮਜ਼ੋਰੀ ਤੋਂ ਝਟ-ਪਟ ਜਾਣੂ ਹੋ ਸਕੇ ।ਜੇ ਤੁਹਾਡੇ ਵਿੱਚ ਇਹ ਗੁਣ ਮੌਜੂਦ ਹੈ ਤਾਂ ਤੁਸੀਂ ਇਸ ਕਲਾ ਵਿੱਚ ਤਰੱਕੀ ਕਰ ਸਕਦੇ ਹੋ।
ਪਰ ਮੰਨ ਲਉ ਕਿ ਤੁਸੀਂ ਇਹ ਜਾਣ ਵੀ ਗਏ ਕਿ ਦੂਜੇ ਮਨੁੱਖ ਦੀ ਕਮਜ਼ੋਰੀ ਕੀ ਹੈ, ਫਿਰ ਵੀ ਜ਼ਰੂਰੀ ਨਹੀਂ ਕਿ ਤੁਸੀਂ ਉਸ ਨੂੰ ਖੁਸ਼ ਕਰਨ ਵਿੱਚ ਸਫ਼ਲ ਹੋ ਹੀ ਜਾਉ ।ਇਸ ਲਈ ਅਵਸ਼ੱਕਤਾ ਇਸ ਗੱਲ ਦੀ ਹੈ ਕਿ ਤੁਸੀਂ ਗੱਲ-ਬਾਤ ਦੇ ਉਸਤਾਦ ਹੋਵੋ; ਤੁਹਾਨੂੰ ਗੱਲ ਠੀਕ ਢੰਗ ਨਾਲ ਅਤੇ ਠੀਕ ਸਮੇਂ ਸਿਰ ਕਰਨੀ ਆਉਂਦੀ ਹੋਏ ਤੁਹਾਡੀ ਜੀਭ ਵਿੱਚ ਮਿਠਾਸ ਤਾਂ ਬਹੁਤ ਜ਼ਰੂਰੀ ਹੈ। ਤੁਸੀਂ ਮਿੱਠੇ ਮਿੱਠੇ ਸ਼ਹਿਦ ਭਰੇ , ਭਾਵੇਂ ਅੰਦਰੋਂ ਜ਼ਹਿਰ ਭਰੇ ਹੋਣ, ਬੋਲਾਂ ਨਾਲ ਦੂਜੇ ਦੇ ਮਨ ਉੱਤੇ ਕਾਬੂ ਪਾਉਣ ਦੀ ਕਲਾ ਜਾਣਦੇ ਹੋਵੋ।ਇਹ ਗੱਲ ਹਰ ਇੱਕ ਵਿਅਕਤੀ ਦੀ ਸਮਰੱਥਾ ਤੋਂ ਬਾਹਰ ਹੈ।ਜੇ ਗੱਲਾਂ ਦਾ ਉਸਤਾਦ ਆਪਣੀ ਗੱਲ-ਬਾਤ ਰਾਹੀਂ ਇਕ ਅਣਜਾਣ ਆਦਮੀ ਨੂੰ ਖੁਸ਼ ਕਰ ਕੇ ਆਪਣਾ ਮਿੱਤਰ ਬਣਾ ਸਕਦਾ ਹੈ ਤਾਂ ਇਕ ਅਨਾੜੀ ਆਪਣੀ ਗੱਲਬਾਤ ਰਾਹੀਂ ਕਿਸੇ ਪੱਕੇ ਮਿੱਤਰ ਨੂੰ ਆਪਣਾ ਵੈਰੀ ਵੀ ਬਣਾ ਸਕਦਾ ਹੈ । ਇਸ ਲਈ ਚਾਪਲੂਸ ਬਣਨ ਲਈ ਗੱਲ-ਬਾਤ ਦਾ ਉਸਤਾਦ ਬਣਨਾ ਬਹੁਤ ਜ਼ਰੂਰੀ ਹੈ।
ਹਾਂ, ਇੱਕ ਹੋਰ ਗੱਲ ਵੀ ਧਿਆਨ ਵਿੱਚ ਰੱਖਣ-ਯੋਗ ਹੈ। ਉਹ ਇਹ ਕਿ ਕਿਸੇ ਦੀ ਚਾਪਲੂਸੀ ਕਰਦਿਆਂ ਜਿੱਥੇ ਤੁਸੀਂ ਦੂਜੇ ਦੀਆਂ ਕਮਜ਼ੋਰੀਆਂ ਦਾ ਲਾਭ ਉਠਾਉਂਦੇ ਹੋਏ ਆਪਣੇ ਇਸ ਹੁਨਰ ਦਾ ਸਹਾਰਾ ਲੈਂਦੇ ਹੋ , ਉੱਥੇ ਇਹ ਵੀ ਯਾਦ ਰੱਖੋ ਕਿ ਅਜਿਹੇ ਮੌਕੇ ਤੇ ਆਪਣੇ ਜ਼ਾਤੀ ਵਿਚਾਰਾਂ ਨੂੰ ਕਦੀ ਵੀ ਵਿਚ ਨਾ ਲਿਆਉ ।ਕੇਵਲ ਉਹ ਹੀ ਗੱਲ ਕਹੋ ਜਿਹੜੀ ਅਗਲਾ ਕਹਿੰਦਾ ਹੈ ਅਤੇ ਜਿਹੜੀ ਉਸ ਨੂੰ ਪਸੰਦ ਹੈ।‘ਜੀ ਹਾਂ ਇਸ ਕਲਾ ਦਾ ਮੂਲ ਮੰਤਰ ਕਿਹਾ ਜਾ ਸਕਦਾ ਹੈ।ਕਈ ਖਬਤੀਵਿਅਕਤੀ ਆਪਣੇ ਵਿਚਾਰਾਂ ਤੇ ਅੜ ਕੇ ਅਜਿਹੇ ਵਿਅਕਤੀਆਂ ਨੂੰ ਨਰਾਜ਼ ਕਰ ਲੈਂਦੇ ਹਨ ਜਿਨ੍ਹਾਂ ਤੋਂ ਉਹ ਵਿਸ਼ੇਸ਼ ਲਾਭ ਪ੍ਰਾਪਤ ਕਰ ਸਕਦੇ ਹੁੰਦੇ ਹਨ, ਪਰ ਤੁਸੀਂ ਅਜਿਹੇ ਮੌਕੇ ਤੇ ਬਿਲਕੁਲ ਭੁੱਲ ਜਾਉ ਕਿ ਤੁਹਾਡੇ ਆਪਣੇ ਵੀ ਕੁਝ ਵਿਚਾਰ ਹਨ।ਪਰ ਇਸ ਦਾ ਭਾਵ ਇਹ ਨਹੀਂ ਕਿ ਤੁਸੀਂ ਸੁਤੰਤਰ ਵਿਚਾਰ ਰੱਖਣੇ ਛੱਡ ਦਿਉ । ਇਸ ਤਰ੍ਹਾਂ ਕਰਨ ਨਾਲ ਤੁਸੀਂ ਜ਼ਿੰਦਗੀ ਵਿੱਚ ਵਿਚਰ ਨਹੀਂ ਸਕਦੇ।ਵਾਸਤਵ ਵਿੱਚ ਮੇਰਾ ਭਾਵ ਕੁਝ ਪਲਾਂ ਲਈ ਉਨ੍ਹਾਂ ਵਿਚਾਰਾਂ ਨੂੰ ਇੱਕ ਪਾਸੇ ਰੱਖਣ ਤੋਂ ਹੈ।ਜ਼ਿੰਦਗੀ ਵਿੱਚ ਦੂਜੇ ਦੇ ਹੀ ਵਿਚਾਰਾਂ ਅਤੇ ਇਸ਼ਾਰਿਆਂ ਤੇ ਨਿਰਭਰ ਰਹਿਣ ਵਾਲਾ ਇਨਸਾਨ ਚਮਚਾ ਹੁੰਦਾ ਹੈ, ਚਾਪਲੂਸ ਨਹੀਂ।ਉਂਜ ਚਾਪਲੂਸੀ ਤੇ ਚਮਚਾਗਿਰੀ ਇਕੋ ਹੀ ਤਸਵੀਰ ਦੇ ਦੋ ਪਾਸੇ ਹਨ। ਹੱਦੋਂ ਟੱਪ ਕੇ ਚਾਪਲੂਸੀ ਹੀ ਚਮਚਾਗਿਰੀ ਦਾ ਰੂਪ ਧਾਰਨ ਕਰ ਜਾਂਦੀ ਹੈ, ਪਰ ਚਾਪਲੂਸੀ ਦੀ, ਕਲਾ ਚਮਚਾਗਿਰੀ ਨਾਲੋਂਉੱਤਮ ਹੈ ਤੇ ਸਾਨੂੰ ਹਰ ਵੇਲੇਉੱਤਮ ਚੀਜ਼ ਵੱਲਹੀ ਧਿਆਨ ਕਰਨਾ ਚਾਹੀਦਾ ਹੈ।
ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਅਸੀਂ ਸਭ ਪ੍ਰਸ਼ੰਸਾ-ਭੁੱਖੇ ਹਾਂ ਤੁਸੀਂ ਮੰਨੋ ਜਾਂ ਨਾ ਮੰਨੋ, ਇਸ ਨਾਲ ਮੈਨੂੰ ਕੀ ਫ਼ਰਕ ਪੈਂਦਾ ਹੈ, ਸੱਚ ਤਾਂ ਸੱਚ ਹੈ।ਇਤਿਹਾਸ ਤੋਂ ਵੀਇਸ ਕਥਨ ਦੀ ਪੁਸ਼ਟੀ ਹੋ ਜਾਂਦੀ ਹੈ। ਵੱਡੇ ਵੱਡੇ ਰਾਜੇ-ਮਹਾਰਾਜੇ ਹਰ ਸਮੇਂ ਚਾਪਲੂਸ ਲੋਕਾਂ ਦੀ ਸੰਗਤ ਵਿੱਚ ਘਿਰੇ ਰਹਿੰਦੇ ਸਨ ਤੇ ਅੱਜ ਨੇਤਾ ਲੋਕ ਘਰੇ ਰਹਿੰਦੇ ਹਨ ਜਿਹੜੇ ਉਹਨਾਂ ਦੀ ਨਿੱਕੀ ਤੋਂ ਨਿੱਕੀਤੇ ਮੂਰਖਤਾ ਭਰੀ ਗੱਲ ਤੇ ਵੀ ਉਹਨਾਂ ਦੀ ਤਾਰੀਫ਼ ਦੇ ਪੁਲ ਬਣੋ ਨਹੀਂ ਥੱਕਦੇ।ਉਨ੍ਹਾਂ ਨੂੰ ਇਸ ਕੰਮ ਬਦਲੇ ਆਪਣੇ ਆਕਾਵਾਂ ਵੱਲੋਂ ਧਨ-ਦੌਲਤ ਨਾਲ ਨਿਵਾਜ਼ਿਆ ਵੀ ਜਾਂਦਾ ਸੀ। ਇਤਿਹਾਸ ਵਿੱਚ ਇੱਕ ਅਜਿਹੇ ਰਾਜੇ ਦੀ ਕਹਾਣੀ ਪਸਿੱਧ ਹੈ। ਉਹ ਜੇ ਦਿਨ ਵੇਲੇ ਕਹਿੰਦਾ ਕਿ ਅਕਾਸ਼ ਤੇ ਚੰਨ ਚੜਿਆ ਹੈ ਤਾਂ ਉਸ ਦੇ ਦਰਬਾਰੀ ਕਹਿੰਦੇ-ਹਾਂ ਮਹਾਰਾਜ! ਅਕਾਸ਼ ਤੇ ਬਹੁਤ ਸੁਹਣਾ ਚੰਨ ਚੜਿਆ ਹੈ ਤੇ ਜੋ ਉਹ ਅਗਲੇ ਪਲ ਕਹਿ ਦੇਂਦਾ ਕਿ ਅਕਾਸ਼ ਤੇ ਸੂਰਜ ਹੈ, ਤਾਂ ਉਹ ਸਾਰੇ ਉਸ ਦੀ ਹਾਂ ਵਿਚ ਹਾਂ ਮਿਲਾਉਂਦੇ। ਉਹ ਆਪਣੇ ਆਕਾ ਨੂੰ ਕਿਵੇਂ ਨਰਾਜ਼ ਕਰ ਸਕਦੇ ਸਨ ?
ਸਾਡੇ ਨਿਤ ਦੇ ਜੀਵਨ ਵਿੱਚ ਵੀ ਅਜਿਹੀਆਂ ਸੈਂਕੜੇ ਵਿੱਚ ਵੀ ਅਜਿਹੀਆਂ ਸੈਂਕੜੇ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ। ਜੇ ਤੁਸੀਂ ਕਿਸੇ ਵਿਦਵਾਨ ਦੀ ਬੱਧੀ ਤੇ ਗਿਆਨ ਦੀ ਤਾਰੀਫ਼ ਕਰ ਦਿਉ ਤੋਂ ਉਲਆ ਨਹੀਂ ਸਮਾਉਂਦਾ। ਇਕ ਸਧਾਰਨ ਅਧਿਆਪਕ ਨੂੰ ਮੰਨਿਆ-ਪਰਮੰਨਿਆ ਗੁਰਵਾਨ ਅਧਿਆਪਕ ਕਹਿ ਦਿੱਤਾ ਜਾਏ ਤਾਂ ਉਹ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਮਹਾਨ ਵਿਅਕਤੀ ਸਮਝੇਗਾ। ਇਸੇ ਤਰ੍ਹਾਂ ਦੇ ਕਈ ਹੋਰ ਉਦਾਹਰਨ ਵੇਖੇ ਜਾ ਸਕਦੇ ਹਨ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕਲਾ ਜੀਵਨ ਵਿੱਚ ਸਫ਼ਲਤਾ-ਪ੍ਰਾਪਤੀ ਲਈ ਬਹੁਤ ਸਹਾਇਕ ਸਾਥੀ ਹੈ।ਪਿਆਰ ਦੇ ਖੇਤਰ ਵਿੱਚ ਤਾਂ ਇਸ ਦਾ ਸਭ ਤੋਂ ਵੱਡਾ ਸਥਾਨ ਹੈ। ਹਰ ਰੂਪਵਾਨ ਤੇ ਰੁਪਹੀਣ ਔਰਤ ਆਪਣੇ ਹੁਸਨ ਦੀ ਪ੍ਰਸ਼ੰਸਾ ਚਾਹੁੰਦੀ ਹੈ। ਜੇ ਤੁਸੀਂ ਇੱਕ ਸਫ਼ਲ ਪੇਮੀ ਜਾਂ ਪਤੀ ਬਣਨ ਦੇ ਇੱਛਕ ਹੋ ਤਾਂ ਤੁਹਾਨੂੰ ਇਸ ਕਲਾ ਦਾ ਸਹਾਰਾ ਜ਼ਰੂਰ ਲੈਣਾ ਪਏਗਾ। ਤੁਸੀਂ ਮਿੱਠੇ ਮਿੱਠੇ ਖੁਸ਼ਾਮਦੀ ਬੋਲਾਂ ਨਾਲ ਪ੍ਰੇਮਕਾ ਜਾਂ ਪਤਨੀ ਦਾ ਦਿਲ ਜਿੱਤ ਸਕਦੇ ਹੋ| ਕਈ ਇਨਸਾਨ ਕਬੋਲ ਬੋਲ ਕੇ ਆਪਣੀ ਪ੍ਰੇਮਕਾ ਨੂੰ ਜਾਂ ਪਤਨੀ ਨੂੰ ਗੁੱਸੇ ਕਰ ਲੈਂਦੇ ਹਨ।ਖੁਦਦਾਰ ਤੇ ਹੈਂਕੜਬਾਜ਼ ਸਫ਼ਲ ਪ੍ਰੇਮੀ ਤੇ ਪਤੀ ਨਹੀਂ ਬਣ ਸਕਦੇ।ਜੇ ਤੁਸੀਂ ਆਪਣਾ ਸਭ ਕੁਝ ਭੁਲਾ ਕੇ ਪ੍ਰੇਮਕਾ ਜਾਂ ਪਤਨੀ ਦੀ ਸੁੰਦਰਤਾ ਦੀ ਤਾਰੀਫ਼ ਕਰ ਸਕਦੇ ਹੋ ਤਾਂ ਸਮਝੋ ਤੁਸੀਂ ਮੱਲ ਮਾਰ ਲਈ।
ਜੇ ਤੁਸੀਂ ਇੱਕ ਸਫ਼ਲ ਵਪਾਰੀ ਬਣਨਾ ਚਾਹੁੰਦੇ ਹੋ ਤੇ ਇਹ ਵੀ ਚਾਹੁੰਦੇ ਹੋ ਕਿ ਤੁਸੀਂ ਰਾਤ-ਦਿਨ ਤਰੱਕੀ ਕਰੋ ਤਾਂ ਤੁਹਾਨੂੰ ਇਸ ਦੇਵੀ ਦੀ ਸ਼ਰਨ ਲੈਣੀ ਹੀ ਪਏਗੀ। ਤੁਸੀਂ ਦੁਕਾਨਦਾਰਾਂ ਤੇ ਛਾਬੜੀ ਵਾਲਿਆਂ ਨੂੰ ਵੇਖਿਆ ਹੀ ਹੋਏਗਾ, ਕਿਸ ਤਰ੍ਹਾਂ ਗਾਹਕਾਂ ਨੂੰ ਖੁਸ਼ ਕਰ ਕੇ ਆਪਣਾ ਮਾੜਾ-ਚੰਗਾ, ਹਰ ਤਰ੍ਹਾਂ ਦਾ ਮਾਲ ਵੇਚ ਲੈਂਦੇ ਹਨ।ਇੱਕ ਵਾਰ ਗਾਹਕ ਅੱਡੇ ਤੇ ਆ ਜਾਏ ਤੇ ਫਿਰ ਬਿਨਾਂ ਜੇਬ ਖ਼ਾਲੀ ਕੀਤੇ ਮੁੜ ਜਾਏ ਤਾਂ ਇਹ ਤੁਹਾਡੇ ਵਪਾਰੀ ਹੋਣ ਦੇ ਨਾਂ ਤੇ ਕਲੰਕ ਹੈ।ਅਜਿਹੇ ਮੌਕਿਆਂ ਤੇ ਸ਼ਰਮ ਵਾਲੀ ਕੋਈ ਗੱਲ ਨਹੀਂ ਹੁੰਦੀ ਤੁਸੀਂ ਸੁਣਿਆ ਹੀ ਹੋਏਗਾ ਕਿ ‘ਜਿਨ੍ਹੇ ਕੀਤੀ ਸ਼ਰਮ, ਉਸ ਦੇ ਫੁੱਟ ਕਰਮ ‘ ਚਾਪਲੂਸੀ ਦੀ ਕਲਾ ਤੁਹਾਡੀ ਇਸ ਸਥਿਤੀ ਵਿੱਚ ਸਹਾਇਕ ਹੋਏਗੀ।
ਤੇ ਜੇ ਤੁਹਾਡੀ ਰੁਚੀ ਰਾਜਨੀਤਕ ਹੈ, ਭਾਵ ਤੁਸੀਂ ਹੋਰ ਕੋਈ ਕੰਮ ਕਰਨ ਦੇ ਯੋਗ ਨਹੀਂ ਤਾਂ ਤੁਹਾਡੇ ਲਈ ਇਸ ਕਲਾ ਵਿੱਚ ਮਾਹਰ ਹੋਣਾ ਅਤਿ ਜ਼ਰੂਰੀ ਹੈ। ਰਾਜਨੀਤੀ ਵਿੱਚ ਇਸ ਨੂੰ ‘ਡਿਪਲੋਮੇਸੀਂ ਕਿਹਾ ਜਾਂਦਾ ਹੈ ਮਤਲਬ ਇਹ ਕਿ ਉਹ ਕੰਮ ਕਰਨਾ ਜਿਸ ਦੀ ਸਾਰੇ ਪ੍ਰਸ਼ੰਸਾ ਕਰਨ ਜਾਂ ਨਿਰੇ ਫੋਕੇ ਨਾਅਰੇ ਮਾਰ ਕੇ, ਲੋਕਾਂ ਨੂੰ ਝੂਠੇ ਵਿਸ਼ਵਾਸ ਦਵਾ ਕੇ ਆਪਣੇ ਪਿਛੇ ਲਾ ਲੈਣਾ। ਤੁਹਾਡਾ ਇਹ ਸਾਥੀ ਇਸ ਕੰਮ ਵਿੱਚ ਤੁਹਾਡਾ ਵਿਸ਼ੇਸ਼ ਸਹਾਇਕ ਹੋਏਗਾ ਤੇ ਜੇ ਤੁਸੀਂ ਰਾਜਸੀ ਨੇਤਾਵਾਂ ਤੋਂ ਕੰਮ ਲੈਣਾ ਹੈ ਤਾਂ ਫਿਰ ਵੀ ਇਸ ਨੂੰ ਯਾਦ ਕੀਤਾ ਜਾ ਸਕਦਾ ਹੈ। ਇਸ ਕੰਮ ਲਈ ਤੋਹਫ਼ੇ, ਸ਼ੁਕਰਾਨੇ ਲੈਣ-ਦੇਣੇ ਤਾਂ ਇੱਕ ਬਹਾਨਾਹੀ ਹੁੰਦਾ ਹੈ, ਇਸ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।ਅਸਲ ਗੱਲ ਤਾਂ ਪਿੱਛੋਂ ਹੀ ਹੁੰਦੀ ਹੈ।ਇਕ ਭਾਸ਼ਨ-ਕਰਤਾ ਲਈ ਵੀ ਇਹ ਕਲਾਉੱਨੀ ਹੀ ਉਪਯੋਗੀ ਹੈ ਜਿੰਨੀ ਇੱਕ ਪ੍ਰੇਮੀ, ਇੱਕ ਵਪਾਰੀ, ਇੱਕ ਨੇਤਾਂ ਆਦਿ ਲਈ ਹੈ।
ਇਸ ਲਈ ਅਸੀਂ ਵੇਖਿਆ ਹੈ ਕਿ ਇਹ ਹੁਨਰ ਸਾਡੇ ਜੀਵਨ ਵਿੱਚ ਕਿੰਨਾ ਸਹਾਇਕ ਹੈ, ਪਰ ਬੜੇ ਅਫ਼ਸੋਸ ਦੀ ਗੱਲ ਹੈ ਤੇ ਮੈਨੂੰ ਇਸ ਗੱਲ ਤੇ ਦੁੱਖ ਵੀ ਹੁੰਦਾ ਹੈ ਕਿ ਸਾਡੇ ਸਮਾਜ ਵਿੱਚ ਇਸ ਨੂੰ ਉੱਚਿਤ ਸਥਾਨ ਪ੍ਰਾਪਤ ਨਹੀਂ ਹੈ।ਜਿੱਥੇ ਸਕੂਲਾਂ, ਕਾਲਜਾਂ ਵਿੱਚ ਹੋਰ ਵਿਸ਼ੇ ਪੜ੍ਹਾਉਣ ਦਾ ਪ੍ਰਬੰਧ ਹੈ, ਉੱਥੇ ਇਸ ਉਪਯੋਗੀ ਕਲਾ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਮੇਰਾ ਤਾਂ ਵਿਚਾਰ ਹੈ ਕਿ ਸਾਨੂੰ ਬਿਨਾਂ ਝਿਜਕ ਇਸ ਕਲਾ ਨੂੰ ਅਪਣਾਉਣਾ ਚਾਹੀਦਾ ਹੈ ਤੇ ਇਸ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਇੱਕ ਲਾਜ਼ਮੀ ਵਿਸ਼ੇ ਦੇ ਤੌਰ ਤੇ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਇਹ ਕਲਾ ਵੀ ਤਰੱਕੀ ਕਰ ਸਕੇ ਤੇ ਸਮਾਜ ਦੀ ਵਧੇਰੇ ਸੇਵਾ ਕਰ ਸਕੇ।