ਮੋਬਾਈਲ ਫੋਨ ਦੇ ਲਾਭ ਤੇ ਹਾਨੀਆਂ
Mobile Phone de Labh te Haniya
ਸੰਚਾਰ ਦਾ ਹਰਮਨ–ਪਿਆਰਾ ਸਾਧਨ ਮੋਬਾਈਲ ਫੋਨ, ਜਿਸਨੂੰ “ਸੈੱਲਫੋਨ ਵੀ ਕਹਿੰਦੇ ਹਨ ਵਰਤਮਾਨ ਸੰਸਾਰ ਵਿਚ ਸੂਚਨਾ-ਸੰਚਾਰ ਦਾ ਸਭ ਤੋਂ ਹਰਮਨ-ਪਿਆਰਾ ਸਾਧਨ ਬਣ ਗਿਆ ਹੈ। ਤੁਸੀਂ ਭਾਵੇਂ ਕਿਤੇ ਵੀ ਹੋਵੇ, ਤੁਹਾਨੂੰ ਇਧਰ-ਉਧਰ ਕੋਈ ਨਾ ਕੋਈ ਸੈੱਲਫੋਨ ਉੱਤੇ ਗੱਲਾ ਕਰਦਾ ਦਿਨ ਪਵੇਗਾ ਜਾਂ ਘੱਟੋ-ਘੱਟ ਕਿਸੇ ਵੀ ਜੇਬ ਜਾਂ ਪਰਸ ਵਿਚ ਸੈੱਲਫੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ। ਅੱਜ ਤੋਂ 24-25 ਸਾਲ ਪਹਿਲਾਂ ਜਦੋਂ ਅਮਰੀਕਾ ਵਿਚ ਤੇ 12-13 ਸਾਲ ਪਹਿਲਾਂ ਭਾਰਤ ਵਿਚ ਇਸ ਪ੍ਰਚਲਨ ਆਰੰਭ ਹੋਇਆ, ਤਾਂ ਇਸਨੂੰ ਇਕ ਨਾਯਾਬ ਚੀਜ਼ ਸਮਝਿਆ ਜਾਂਦਾ ਸੀ, ਪਰ ਅੱਜ ਇਹ ਅਜਿਹੀ ਚੀਜ਼ ਬਣ ਗਿਆ ਹੈ ਕਿ ਇਸਨੂੰ ਹਰ ਅਮੀਰ-ਗ਼ਰੀਬ ਪ੍ਰਾਪਤ ਕਰ ਸਕਦਾ ਹੈ। ਇਹੋ ਕਾਰਨ ਹੈ ਕਿ ਅੱਜ ਦੁਨੀਆਂ ਦੀ 6 ਅਰਬ, 77 ਕਰੋੜ ਅਬਾਦੀ ਵਿਚੋਂ ਲਗਭਗ 4 ਅਰਬ, ਇਕ ਕਰੋੜ ਅਰਥਾਤ 60.6% ਲੋਕ ਸੈੱਲਫੋਨ ਦੀ ਵਰਤੋਂ ਕਰ ਰਹੇ ਹਨ।
ਭਾਰਤ ਵਿਚ ਇਸ ਸਮੇਂ ਸੈੱਲਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉੱਪਰ ਹੈ ਅਤੇ ਇਹ ਦਿਨੋ-ਦਿਨ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ 2016 ਤਕ ਇਹ ਗਿਣਤੀ 70 ਕਰੋੜ ਹੋ ਜਾਣ ਦਾ ਅਨੁਮਾਨ ਹੈ।
ਸੈੱਲਫੋਨ ਦਾ ਵਿਕਾਸ– 1921 ਵਿਚ ਅਮਰੀਕਾ ਵਿਚ ਡੈਟਰਾਇਟ ਮਿਸ਼ੀਗਨ ਪੁਲਿਸ ਡੀਪਾਰਟਮੈਂਟ ਨੇ ਸੈੱਲਫੋਨ ਦੀ ਵਰਤੋਂ ਆਰੰਭ ਕੀਤੀ।ਇਸ ਸਮੇਂ ਇਸ ਯੰਤਰ ਦਾ ਮੁੱਢ ਹੀ ਬੱਝਾ ਸੀ, ਜਿਸ ਕਰਕੇ ਪਿਛਲੀ ਸਦੀ ਦੇ 60 ਵਰਿਆਂ ਤਕ ਇਸਨੂੰ ਬਰੀਫ਼ ਕੇਸ ਵਰਗੇ ਡੱਬੇ ਵਿੱਚ ਰੱਖਣਾ ਪੈਂਦਾ ਸੀ ਤੇ ਇਸਦੀ ਰੇਂਜ ਵੀ 70 ਕੁ ਕਿਲੋਮੀਟਰ ਹੀ ਸੀ।
1978 ਵਿਚ ਬੈਂਲ ਪ੍ਰਯੋਗਸ਼ਾਲਾ ਵਲੋਂ ਸ਼ਿਕਾਗੋ ਵਿਖੇ ਸੈਲੂਲਰ ਸਿਸਟਮ ਦੀ ਪਹਿਲੀ ਵਾਰੀ ਪਰਖ ਕੀਤੀ ਗਈ। ਬੇਸ਼ੱਕ ਪਹਿਲੇ ਸੈੱਲਫੋਨ ਐਨਾਲਾਗ ਸਨ, ਪਰੰਤੂ 1980 ਤੋਂ ਮਗਰੋਂ ਡਿਜੀਟਲ ਸਿਸਟਮ ਉੱਤੇ ਜ਼ੋਰ ਦਿੱਤਾ ਗਿਆ, ਜੋ ਕਿ ਘੱਟ ਕੀਮਤ ਵਿਚ ਵਧੀਆ ਅਵਾਜ਼ ਤੇ ਸੇਵਾ ਦਿੰਦਾ ਸੀ ਅਤੇ ਨਾਲ ਹੀ ਇਸ ਵਿਚ ਹੋਰ ਬਹੁਤ ਸਾਰੇ ਫ਼ੀਚਰ ਵੀ ਸ਼ਾਮਿਲ ਕੀਤੇ ਜਾ ਸਕਦੇ ਸਨ।
ਆਮ ਲੋਕਾਂ ਦੁਆਰਾ ਪਹਿਲੀ ਵਾਰੀ ਸੈੱਲਫੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿਚ 1983 ਵਿਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ-ਸਾਧਨ ਦੀ ਲੋਕ-ਪ੍ਰਿਯਤਾ ਦਿਨੋ-ਦਿਨ ਆਪਣੇ ਪੈਰ ਪਸਾਰਦੀ ਗਈ।ਇਸ ਸਮੇਂ ਸੈੱਲਫੋਨ ਦੀ ਸਭ ਤੋਂ ਵੱਧ ਵਰਤੋਂ ਚੀਨ ਵਿਚ ਹੋ ਰਹੀ ਹੈ, ਜਿੱਥੇ ਇਨ੍ਹਾਂ ਦੀ ਗਿਣਤੀ 1 ਅਰਬ, 32 ਕਰੋੜ ਵਿਚੋਂ 65 ਕਰੋੜ ਹੈ।ਗਿਣਤੀ ਦੇ ਹਿਸਾਬ ਨਾਲ ਸੈੱਲਫੋਨ ਖਪਤਕਾਰਾਂ ਵਿੱਚ ਚੀਨ ਤੋਂ ਪਿਛੋਂ ਅਮਰੀਕਾ ਦਾ ਨੰਬਰ ਹੈ । ਭਾਰਤ ਇਸ ਦੌੜ ਵਿਚ ਤੀਜੇ ਸਥਾਨ ਤੇ ਹੈ।
ਜਦੋਂ 1994 ਵਿਚ ਭਾਰਤ ਵਿਚ ਸੈੱਲਫੋਨ ਪਹਿਲੀ ਵਾਰੀ ਆਇਆ, ਤਾਂ ਇਸਦੀ ਸੇਵਾ ਦੇਣ ਵਾਲੀਆਂ ਕੰਪਨੀਆਂ ਬਹੁਤ ਘੱਟ ਸਨ ਅਤੇ ਉਸ ਵੇਲੇ ਦੇ ਇੱਟ ਜਿੱਡੇ ਸੈੱਲਫੋਨ ਦੀ ਕੀਮਤ ਵੀ ਕਾਫ਼ੀ ਉੱਚੀ ਸੀ।ਉਸਦੀ ਬੈਟਰੀ ਦਾ ਜੀਵਨ ਵੀ ਘੱਟ ਸੀ ਅਤੇ ਇਕ ਮਿੰਟ ਦੀ ਕਾਲ ਲਈ 19ਉਪਏ ਤੇ ਕਾਲ ਸੁਣਨ ਲਈ ਇਸ ਤੋਂ ਲਗਭਗ ਅੱਧੇ ਰੂਪਏ ਅਦਾ ਕਰਨੇ ਪੈਂਦੇ ਸਨ, ਜਿਸ ਨੂੰ ਸੁਣ ਕੇ ਆਮ ਆਦਮੀਨੂੰ ਤਾਂ ਕਾਂਬਾ ਜਿਹਾ ਛਿੜ ਜਾਂਦਾ ਸੀ। ਪਹਿਲਾਂ ਪਹਿਲ ਤਾਂ ਇਸਦੀ ਵਰਤੋਂ ਵੱਡੇ-ਵੱਡੇ ਕਾਰੋਬਾਰੀ ਅਦਾਰਿਆਂ ਦੇ ਮਾਲਕਾਂ ਦੁਆਰਾ ਕੀਤੀ ਗਈ। ਪਰ ਅੱਜ ਇਸਦਾ ਪਸਾਰਾ ਕਿਸੇ ਕੰਪਨੀ ਦੇ ਚੀਫ਼ ਐਗਜ਼ੈਕਟਿਵ ਅਵਸਰ ਤੋਂ ਲੈ ਕੇ ਤੁਹਾਡੇ ਘਰ ਵਿੱਚ ਟੂਟੀਆਂ ਲਾਉਣ ਆਏ ਪਲੰਬਰ ਅਤੇ ਰੁਕਿਆ ਸੀਵਰੇਜ ਖੋਲਣ ਆਏ ਮਿਸਤਰੀ ਜਾਂ ਮਜਦੂਰ ਤਕ ਹੈ।
ਭਾਰਤ ਵਿੱਚ ਸੈੱਲਫੋਨ– ਇਸ ਸਮੇਂ ਭਾਰਤ ਵਿਚ ਸਪਾਈਸ, ਏਅਰਟੈੱਲ , ਰਿਲਾਇੰਸ, ਹੰਚ, ਟਾ-ਇੰਡੀਕਾਮ, ਬੀ.ਐਸ.ਐਨ.ਐਲ ਤੇ ਕੁਨੈਕਟ ਆਦਿ ਕੰਪਨੀਆਂ ਨਵੇਂ-ਨਵੇਂ ਲੁਭਾਊਣ ਪੈਕੇਜ ਲਿਆ ਕੇ ਲੋਕਾਂ ਨੂੰ ਆਪਣੇ-ਆਪਣੇ ਗਾਹਕ ਬਣਾਉਣ ਦੀ ਰੱਸਾਕੱਸ਼ੀ ਵਿਚ ਰਾਤ-ਦਿਨ ਛੁੱਟੀਆਂ ਰਹਿੰਦੀਆਂ ਹਨ ਤੇ ਇਸ ਤਰ੍ਹਾਂ ਸੈੱਲਸੰਚਾਰ ਦਾ ਬਹੁਤ ਤੇਜ਼ੀ ਨਾਲ ਪ੍ਰਚਾਰ ਤੇ ਪਸਾਰ ਹੋ ਰਿਹਾ ਹੈ। ਇਨ੍ਹਾਂ ਕੰਪਨੀਆਂ ਤੋਂ ਇਲਾਵਾ ਭਾਰਤ ਸਮੇਤ ਦੁਨੀਆਂ ਭਰ ਵਿਚ ਸੈਮਸੰਗ, ਮੈਟਰੋਲਾ, ਸੋਨੀ ਤੇ ਪੈਨਾਸੋਨਿਕ wਦ ਕੰਪਨੀਆਂ ਦੇ ਸੈੱਲਫੋਨ ਹੈਂਡਸੈੱਟ ਪੜਾ-ਧੜ ਵਿਕ ਰਹੇ ਹਨ।ਅੱਜ ਇਕ ਸੈੱਲਫੋਨ ਹੈਡ-ਮੈਟ ਦੀ ਕੀਮਤ ਘਟ ਕੇ 1250 ਰੁ. ਤੱਕ ਆ ਗਈ ਹੈ ਤੇ ਕਈ ਪੈਕੇਜ ਤਾਂ ਅਜਿਹੇ ਹਨ ਕਿ 5 ਜਾਂ 10 ਰੁ ਅਦਾ ਕਰ ਕੇ ਹੀ ਇਸਦਾ ਕੁਨੈਕਸ਼ਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਨੌਜਵਾਨਾਂ ਵਿਚ ਵਧਦਾ ਪ੍ਰਚਲਨ– ਸੈੱਲਫੋਨ ਦੇ ਖ਼ਪਤਕਾਰਾਂ ਵਿਚ ਬਹੁਤੀ ਗਿਣਤੀ ਨੌਜਵਾਨਾਂ ਡਿਆਂ-ਕੁੜੀਆਂ ਦੀ ਹੈ। ਬਹੁਤਿਆਂ ਲਈ ਤਾਂ ਇਹ ਆਪਣੀ ਅਮੀਰੀ ਤੇ ਉੱਚੀ ਰਹਿਣੀ ਬਹਿਣੀ ਦੇ ਦਿਖਾਵੇ ਦਾ ਚਿੰਨ੍ਹ ਹੈ, ਜਿਸਦਾ ਪ੍ਰਚਲਨ ਕਰਨ ਵਿਚ ਉਹ ਮਾਣ ਤੇ ਵਡਿਆਈ ਸਮਝਦੇ ਹਨ। ਇਸੇ ਕਾਰਨ ਆਮ ਕਰਕੇ ਉਹ ਮਹਿੰਗਾ ਤੇ ਬਹੁ-ਮੰਤਵੀ ਸੈੱਲਫੋਨ ਪ੍ਰਾਪਤ ਕਰਨ ਤੇ ਰੱਖਣ ਦੀ ਹੋੜ ਵਿਚ ਲੱਗੇ ਰਹਿੰਦੇ ਹਨ, ਜਿਸ ਵਿਚ ਕੈਲੰਰ, ਕੰਟੈਕਟ ਨੰਬਰ, ਇੰਟਰਨੈੱਟ ਬਰਾਊਜ਼ਰ, ਈਮੇਲ, ਮਲਟੀ ਟੋਨਲ ਰਿਗ ਟੋਨਾਂ, ਵੀ.ਡੀ.ਓ. ਕੈਮਰਾ ਮਲਟੀਮੀਡੀਆ, ਐਮ.ਪੀ.3 ਪਲੇਅਰ, ਰੇਡੀਓ ਤੇ ਟੈਲੀਵਿਜ਼ਨ ਪ੍ਰੋਗਰਾਮ ਆਦਿ ਸਭ ਕੁੱਝ ਮੌਜੂਦ ਹੋਵੇ।
ਆਮ ਲੋਕਾਂ ਵਿਚ ਵਰਤੋਂ–ਉਂਝ ਨੌਜਵਾਨ ਵਰਗ ਤੋਂ ਇਲਾਵਾ ਸੈੱਲਫੋਨ ਦੀ ਵਰਤੋਂ ਸਮਾਜ ਵਿਚ ਹਰ ਪੱਧਰ ਤੇ ਹਰ ਕਿਤੇ ਨਾਲ ਸੰਬੰਧਿਤ ਵਿਅਕਤੀ ਕਰ ਰਿਹਾ ਹੈ। ਇੰਝ ਜਾਪਦਾ ਹੈ, ਜਿਵੇਂ ਅੱਜ ਦੀ ਜਿੰਦਗੀ ਸੈੱਲਫੋਨਾਂ ਦੇ ਸਿਰ ਉੱਤੇ ਹੀ ਚਲ ਰਹੀ ਹੋਵੇ। ਅੱਜ ਦੀ ਦੁਨੀਆਂ ਵਿਚ ਸੈੱਲਫੋਨ ਸਰਬ-ਵਿਆਪਕ ਹੈ!
ਆਓ ਜ਼ਰਾ ਦੇਖੀਏ ਇਸਦੇ ਲਾਭ ਕੀ ਹਨ ?
ਸੰਚਾਰ ਦਾ ਹਰਮਨ–ਪਿਆਰਾ ਸਾਧਨ–ਪਿੱਛੇ ਦੱਸੇ ਅਨੁਸਾਰ ਸੈੱਲਫੋਨ ਦਾ ਸਭ ਤੋਂ ਵੱਡਾ ਲਾਭ ਤਟਫਟ ਸੂਚਨਾ ਸੰਚਾਰ ਦਾ ਸਾਧਨ ਹੋਣਾ ਹੈ। ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੇ, ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ ਸਕਿੰਟਾਂ ਵਿਚ ਦੁਨੀਆਂ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ ਪਿਆਰੇ, ਸਨੇਹੀਰਿਸ਼ਤੇਦਾਰ ਜਾਂ ਵਪਾਰਕ ਸੰਬੰਧੀ ਤਕ ਪੁਚਾ ਸਕਦਾ ਹੈ, ਸਗੋਂ ਉਸਦਾ ਉੱਤਰ ਵੀ ਨਾਲੋ ਨਾਲ ਤੁਹਾਡੇ ਤੱਕ ਪੁਚਾ ਦਿੰਦਾ ਹੈ। ਫਲਸਰੂਪ ਸਾਡੇ ਕੋਲ ਆਪਣੇ ਨਾਲ ਸੰਬੰਧਤ ਹਰ ਪ੍ਰਕਾਰ ਦੇ ਵਿਅਕਤੀ ਦੀਆਂ ਸਰਗਰਮੀਆਂ ਤੇ ਸਥਿਤੀ ਬਾਰੇ ਕਾਫ਼ੀ ਹੱਦ ਤਕ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਮੌਜੂਦ ਰਹਿੰਦੀ ਹੈ, ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਦ੍ਰਿੜਤਾ, ਅਚੂਕਤਾ ਤੇ ਤੇਜ਼ੀ ਆਉਂਦੀ ਹੈ, ਜੋ ਕਿ ਜਿੰਦਗੀ ਲਈ ਇਕ ਉਸਾਰੂ ਲੱਛਣ ਹੈ।’
ਆਰਥਿਕ ਉਨਤੀ ਦਾ ਸਾਧਨ– ਸੈੱਲਫੋਨ ਦਾ ਦੂਜਾ ਵੱਡਾ ਲਾਭ ਸੂਚਨਾ-ਸੰਚਾਰ ਵਿਚ ਤੇਜ਼ੀ ਆਉਣ ਦਾ ਸਿੱਟਾ ਹੈ।ਇਸ ਤੇਜ਼ੀ ਨਾਲ ਜਿੱਥੇ ਸਾਡੇ ਪਰਿਵਾਰਕ, ਸਮਾਜਿਕ ਤੇ ਰਾਜਨੀਤਿਕ ਜੀਵਨ ਵਿੱਚ ਸਾਡੀ ਕਿਰਿਆਤਮਕਤਾ ਨੂੰ ਹੁਲਾਰਾ ਮਿਲਦਾ ਹੈ, ਉੱਥੇ ਨਾਲ ਹੀ ਵਪਾਰਕ ਤੇ ਆਰਥਿਕ ਖੇਤਰ ਵਿਚ ਉਤਪਾਦਨ, ਖ਼ਰੀਦ ਫਰੋਖਤ, ਮੰਗ-ਪੁਰ, ਦੇਣ-ਲੈਣ, ਭੁਗਤਾਨ ਅਤੇ ਕਾਨੂੰਨ-ਵਿਵਸਥਾ ਦੇ ਸੁਧਾਰ ਵਿਚ ਗਤੀ ਆਉਣ ਨਾਲ ਵਿਕਾਸ ਦੀ ਦਰ ਤੇਜ਼ ਹੁੰਦੀ ਹੈ, ਜਿਸ ਦੇ ਸਿੱਟੇ ਵਜੋਂ ਖੁਸ਼ਹਾਲੀ ਵਧਦੀ ਹੈ ਅਤੇ ਜੀਵਨ ਪੱਧਰ ਉੱਚਾ ਹੁੰਦਾ ਹੈ।
ਦਿਲ ਪਰਚਾਵੇ ਦਾ ਸਾਧਨ– ਸੈੱਲਫੋਨ ਦਾ ਤੀਜਾ ਲਾਭ ਇਸਦਾ ਦਿਲ-ਪਰਚਾਵੇ ਦਾ ਸਾਧਨ ਹੋਣਾ ਹੈ। ਸੈੱਲਫੋਨ ਜੇਬ ਵਿੱਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤ ਅਹਿਸਾਸ ਨਹੀਂ ਹੁੰਦਾ। ਇਸ ਨਾਲ ਜਿੱਥੇ ਅਸੀਂ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ ਭਾਉਂਦੇ ਵਿਅਕਤੀ ਨਾਲ ਗੱਲਾਂ ਕਰ ਸਕਦੇ ਹਾਂ ਉੱਥੇ ਅਸੀਂ ਇਟਰਨੈੱਟ, ਐਮ.ਪੀ., ਰੇਡੀਓ, ਟੈਲੀਵਿਜਨ, ਕੈਮਰੇ ਤੇ ਵੀ.ਡੀ.ਓ ਗੇਮਾਂ ਦੀ ਵਰਤੋਂ ਕਰ ਕੇ ਆਪਣਾ ਦਿਲ-ਪਰਚਾਵਾ ਕਰਨ ਦੇ ਨਾਲ ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿਚ ਵੀ ਵਾਧਾ ਕਰ ਸਕਦੇ ਹਾਂ। ਇਸ ਪ੍ਰਕਾਰ ਇਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆਂ ਦੇ ਭਿੰਨ ਭਿੰਨ ਪ੍ਰਕਾਰ ਦੇ ਦਿਲਪਰਚਾਵਿਆਂ ਤੇ ਉਤਸੁਕਤਾ ਜਗਾਉ ਸਾਧਨਾਂ ਨਾਲ ਜੁੜੇ ਰਹਿੰਦੇ ਹਾਂ।
ਵਪਾਰਕ ਅਦਾਰਿਆਂ ਨੂੰ ਲਾਭ– ਸੈੱਲਫੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਸੈੱਲਫੋਨ ਉਤਪਾਦਕ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੇ ਨਵੇਂ ਨਵੇਂ ਦਿਲ ਖਿਚਵੇਂ ਮਾਡਲਾਂ ਨੂੰ ਮਾਰਕਿਟ ਵਿਚ ਪਰੋਸ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਸਕੀਮਾਂ ਤੇ ਪੈਕਿਜਾਂ ਨਾਲ ਮੋਬਾਇਲ ਫੋਨਾਂ ਨੂੰ ਆਮ ਲੋਕਾਂ ਦੀ ਖਰੀਦ ਸ਼ਕਤੀ ਦੇ ਅਨੁਕੂਲ ਬਣਾਉਂਦੀਆਂ ਹੋਈਆਂ ਖਪਤਕਾਰਾਂ ਦੀ ਗਿਣਤੀ ਵਧਾ ਕੇ ਅਰਬਾਂ ਰੁਪਏ ਕਮਾ ਰਹੀਆਂ ਹਨ। ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰਾਜੈਕਟਾਂ ਵਿਚ ਲਾਕੇ ਜਿਥੇ ਆਪ ਹੋਰ ਧਨ ਕਮਾਉਂਦੇ ਹਨ, ਉਥੇ ਦੇਸ਼ ਦੇ ਵਿਕਾਸ ਵਿਚ ਵੀ ਹਿੱਸਾ ਪਾਉਂਦੀਆਂ ਹਨ ਤੇ ਲੱਖਾਂ ਬੇਰੁਜਗਾਰਾਂ ਲਈ ਰੁਜਗਾਰ ਦੇ ਮੌਕੇ ਪੈਦਾ ਕਰਦੀਆਂ ਹਨ।
ਜੁਰਮ ਪੜਤਾਲੀ ਏਜੰਸੀਆਂ ਲਈ ਸਹਾਇਕ– ਸੈੱਲਫੋਨ ਦਾ ਲਾਭ ਜੁਰਮਾਂ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੋਇਆ ਹੈ ਕਿਉਂਕਿ ਇਸ ਵਿਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਰਹਿੰਦਾ ਹੈ, ਜਿਸ ਰਾਹੀਂ ਪੁਲਿਸ ਤੇ ਗੁਪਤਚਰ ਏਜੰਸੀਆਂ ਬਹੁਤ ਸਾਰੇ ਮੁਜਰਮਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਲੁਕਵੇਂ ਥਾਂ-ਟਿਕਾਣੇ ਲੱਭ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਸਮਰੱਥ ਹੋਈਆਂ ਹਨ ਜਿਸ ਨਾਲ ਭਿੰਨ ਭਿੰਨ ਥਾਵਾਂ ਉਤੇ ਅੱਤਵਾਦੀ ਖ਼ਤਰਨਾਕ ਮੁਜਰਿਮ ਫੜੇ ਜਾਂ ਮਾਰੇ ਜਾ ਸਕੇ ਹਨ।
ਟੈਲੀਵਿਜਨ ਅਤੇ ਰੇਡੀਓ ਦਾ ਪੂਰਕ– ਸੈੱਲਫੋਨ ਉੱਤੇ ਪਾਪਤ ਐਸ.ਐਮ.ਐਸ ਦੇ ਨਾਲ ਹੀ ਐਮ ਐਮ ਐਸ ਦੀ ਸਹੂਲਤ, ਜਿਥੇ ਲੋਕਾਂ ਨੂੰ ਇਕ ਦੂਜੇ ਨਾਲਕਈ ਪ੍ਰਕਾਰ ਦਾ ਸੰਚਾਰ ਕਰਨ ਅਤੇ ਆਪਸ ਵਿਚ ਲਤੀਫੇ ਤੇ ਦਿਲ-ਲਗੀਆਂ ਦੇ ਅਦਾਨ ਪ੍ਰਦਾਨ ਕਰ ਕੇ ਮਨ ਨੂੰ ਤਣਾਓ-ਮੁਕਤ ਕਰਨ ਦਾ ਪਦਾਰਥ ਮੁਹੱਈਆ ਕਰਦੀ ਹੈ, ਉਥੇ ਨਾਲ ਹੀ ਉਨ੍ਹਾਂ ਦੀ ਟੈਲੀਵਿਜਨ ਵਿਚ ਦਿਖਾਏ ਜਾ ਰਹੇ ਕਈ ਤਰ੍ਹਾਂ ਤੇ ਮੁਕਾਬਲਿਆਂ ਵਿਚ ਸ਼ਮੂਲੀਅਤ ਕਰ ਕੇ ਉਨ੍ਹਾਂ ਅੰਦਰ ਮੁਕਾਬਲੇਬਾਜ਼ੀ ਦੀ ਭਾਵਨਾ, ਆਸ਼ਾਵਾਦ ਤੇ ਜਗਿਆਸਾ ਨੂੰ ਵੀ ਮਘਾਉਂਦੀ ਹੈ, ਜਿਸ ਨਾਲ ਜਿੰਦਗੀ ਵਿਚ ਰਸ ਪੈਦਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ, ਖਾਸ ਕਰ ਕਲਾਕਾਰਾਂ ਨੂੰ ਪਦਾਰਥਕ ਲਾਭਾਂ ਦੇ ਨਾਲ ਨਾਲ ਲੋਕ ਮਕਬੂਲੀਅਤ ਵੀ ਹਾਸਲ ਹੁੰਦੀ ਹੈ।
ਸੈੱਲਫੋਨ ਇਨ੍ਹਾਂ ਬਹੁਤ ਸਾਰੇ ਲਾਭਾਂ ਦੇ ਨਾਲ ਅਜੋਕੇ ਸਮਾਜ ਨੂੰ ਬਹੁਤ ਸਾਰੇ ਨੁਕਸਾਨ ਵੀ ਪੁਚਾ ਰਿਹਾ ਹੈ, ਜਿਨ੍ਹਾਂ ਦਾ ਲੇਖਾ-ਜੋਖਾ ਅੱਗੇ ਲਿਖੇ ਅਨੁਸਾਰ ਹੈ-
ਸਮਾਜ ਵਿਰੋਧੀ ਅਨਸਰਾ ਦੇ ਹੱਥਾਂ ਵਿੱਚ– ਸੈਲਫੋਨ ਦਾ ਸਭ ਤੋਂ ਵੱਡਾ ਨੁਕਸਾਨ ਇਸਦਾ ਸਮਾਜ ਵਿਰੋਧੀ, ਗੁੰਡਾ ਅਨਸਰਾਂ ਤੇ ਕਪਟੀ ਲੋਕਾਂ ਦੇ ਹੱਥਾਂ ਵਿਚ ਹੋਣਾ ਹੈ।ਸੂਚਨਾ ਦਾ ਤੇਜ, ਨਿੱਜੀ, ਸਰਲ ਤੇ ਸੋਖਾ ਸਾਧਨ ਹੋਣ ਕਰਕੇ ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ-ਮੇਲ, ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜਿਆ ਜਾਂਦਾ ਹੈ। ਅੱਜ ਕਲ੍ਹ ਕੋਈ ਵੀ ਵੱਡਾ ਜੁਰਮ, ਚੋਰੀ, ਡਾਕਾ, ਅਗਵਾਕਾਂਡ ਜਾਂ ਅੱਤਵਾਦੀ ਕਾਰਵਾਈ ਇਸਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜ੍ਹੀ ਹੁੰਦੀ।
ਵਿਦਿਆਰਥੀਆਂ ਵਿਚ ਅਸ਼ਲੀਲਤਾ ਦਾ ਪਸਾਰ–ਨੌਜਵਾਨ ਮੁੰਡੇ-ਕੁੜੀਆਂ, ਖ਼ਾਸ ਕਰ ਵਿਦਿਆਰਥੀਆਂ ਅਤੇ ਵਿਹਲੜਾਂ ਨੂੰ ਇਸਦੀ ਬਹੁਤੀ ਜ਼ਰੂਰਤ ਨਹੀਂ ਪਰ ਇਸਦੀ ਸਭ ਤੋਂ ਵੱਧ ਵਰਤੋਂ ਸ਼ਕਲਾਂ-ਕਾਲਜਾਂ ਵਿਚ ਪੜ੍ਹਦੇ ਮੁੰਡੇ ਕੁੜੀਆਂ ਹੀ ਕਰ ਰਹੇ ਹਨ। ਬਾਲਗ ਤੇ ਨਾਬਾਲਗ ਮੁੰਡੇ ਕੁੜੀਆਂ ਵੱਲੋਂ ਇਸਦੀ ਵਰਤੋਂ ਜਾਇਜ਼ ਢੰਗ ਨਾਲ ਨਹੀਂ ਕੀਤੀ ਜਾਂਦੀ। ਪਿੱਛੇ ਜਿਹੇ ਅਮਰੀਕਾ ਵਿੱਚ ਹੋਏ ਇਕ ਸਰਵੇਖਣ ਅਨੁਸਾਰ ਉਥੇ 23% ਪ੍ਰਾਇਮਰੀ, 53% ਮਿਡਲ ਅਤੇ 72% ਹਾਈ ਸਕੂਲਾਂ ਵਿਚ ਪੜ੍ਹਦੇ ਮੁੰਡੇ ਕੁੜੀਆਂ ਦੇ ਹੱਥ ਵਿੱਚ ਸੈੱਲਫੋਨ ਹਨ ਅਤੇ ਉਨ੍ਹਾਂ ਦੇ ਮਾਪੇ ਕਹਿੰਦੇ ਹਨ ਕਿ ਮੁੰਡੇ ਕੁੜੀਆਂ ਨੂੰ ਸਕੂਲਟਾਈਮ ਵਿਚ ਸੈੱਲਫੋਨ ਵਰਤਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਤੇ ਹਾਈ ਸਕੂਲਾਂ ਤੱਕ ਇਸ ਸੰਬੰਧੀ ਪਾਬੰਦੀਆਂ ਲਾਗੂ ਵੀ ਹਨ। ਸਾਡੇ ਦੇਸ਼ ਵਿਚ ਵੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਅਤੇ ਮਿਡਲ ਤੇ ਹਾਈ ਸਕਲਾਂ ਵਿਚ ਪੜ੍ਹਦੇ ਨਾਬਾਲਗ ਬੱਚਿਆਂ ਦੇ ਹੱਥਾਂ ਵਿੱਚ ਬਹੁ-ਮੰਤਵੀ ਸੈੱਲਫੋਨ ਦੇਖੇ ਜਾਂਦੇ ਹਨ ਪਰ ਇਹ ਠੀਕ ਨਹੀਂ ਇਨ੍ਹਾਂ ਰਾਹੀਂ ਨਾ-ਬਾਲਗਾਂ ਵਿਚ ਅਸ਼ਲੀਲ ਸਮੱਗਰੀ ਦੇ ਅਦਾਨ-ਪ੍ਰਦਾਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ ।ਪਿੱਛੇ ਜਿਹੇ ਦਿੱਲੀ ਵਿਚ ਇਕ ਨਾਬਾਲਗ ਮੁੰਡੇ ਦੁਆਰਾ ਆਪਣੀ ਜਮਾਤਣ ਕੁੜੀ ਨਾਲ ਆਪਣੇ ਅਸ਼ਲੀਲ ਸੰਬੰਧਾਂ ਦੀ ਜੋ ਐਮ ਐਮ ਐਸ ਆਪਣੇ ਹੋਰਨਾਂ ਜਮਾਤੀਆਂ ਤੇ ਮਿੱਤਰਾਂ ਵੱਲ ਭੇਜੀ ਗਈ ਸੀ, ਤੋਂ ਇਸ ਸਮੱਸਿਆ ਦੀ ਗੰਭੀਰਤਾ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਇਸ ਪਿਛੋਂ ਸਾਡੇ ਦੇਸ਼ ਵਿੱਚ ਬਹੁਤ ਸਾਰੇ ਸਕੂਲਾਂ ਵਿਚ ਸੈੱਲਫੋਨ ਦੀ ਵਰਤੋਂ ਉਤੇ ਪਾਬੰਦੀ ਲਾ ਦਿੱਤੀ ਹੈ। ਕਾਲਜਾਂ ਵਿਚ ਵੀ ਕੈਮਰੇ ਵਾਲੇ ਸੈੱਲਫੋਨ ਅਤੇ ਐਮ.ਐਮ.ਐਸ.ਦੀ ਲਚਰਤਾ ਭਰੀਵਰਤੋਂ ਬਾਰੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਕਰਕੇ ਇੱਥੇ ਇਹ ਗੱਲ ਕਹਿਣੀ ਗ਼ਲਤ ਨਹੀਂ ਕਿ ਇਸਦੀ ਸਕੂਲ ਟਾਈਮ ਵਿਚ ਵਰਤੋਂ ਉੱਤੇ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਹੈ। ਕਈ ਵਾਰ ਦਫ਼ਤਰਾਂ ਵਿਚ ਕੰਮ ਕਰਦੇ ਇਸਤਰੀ ਮਰਦ ਸਹਿਕਰਮੀਆਂ ਵਿਚਕਾਰ ਵੀ ਸੈੱਲ ਕੈਮਰਿਆਂ ਰਾਹੀਂ ਫੋਟੋਆਂ ਖਿਚਣ ਤੇ ਅਨੈਤਿਕ ਤੇ ਨੰਗੇਜਵਾਦੀ ਦੀ ਐਮ ਐਮ.ਐਸ ਭੇਜਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਕਈ ਵਾਰੀ ਭੋਲੀਆਂ-ਭਾਲੀਆਂ ਨੌਕਰੀ ਪੇਸ਼ਾ ਕੁੜੀਆਂ ਨੂੰ ਜਿਲਤ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿਹਤ ਲਈ ਹਾਨੀਕਾਰਕ– ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਸਿਹਤ ਸੰਬੰਧੀ ਹੈ। ਸੈੱਲਫੋਨ ਦੇ ਹੈੱਡ-ਸੈਂਟ ਅਤੇ ਸਟੇਸ਼ਨ (ਟਾਵਰ ਵਰਗੇ ਐਨਟੀਨਾਂ) ਵਿਚੋਂ ਨਿਕਲਦੀ ਰੇਡੀਓ ਕਿਉਂਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ ਉਤੇ ਪੈਦੇ ਇਸਦੇ ਬੁਰੇ ਅਸਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਇਸ ਨਾਲ ਕੈਂਸਰ, ਲਿਊਕੈਮੀਆਂ ਅਤੇ ਅਲਸ਼ੀਰੇਜ਼ (ਦਿਮਾਗ ਦਾਨਾਕਾਰਾ ਹੋਣਾ) ਖੂਨ ਦਾ ਦਬਾਓ, ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ ਲਾਇਲਾਜ ਰੋਗ ਲਗ ਜਾਂਦੇ ਹਨ ਕਿਉਕਿ ਹੈਂਡਸੈੱਟ ਨੂੰ ਸਿਰ ਦੇ ਕੋਲ ਕੰਨ ਨਾਲ ਲਾਇਆ ਜਾਂਦਾ ਹੈ।
ਪੈਸੇ ਬਟੋਰ ਕੰਪਨੀਆਂ ਦੀ ਲੁੱਟ– ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਇਹ ਹੈ ਕਿ ਇਸ ਦੇ ਨਿੱਤ ਵਿਕਸਿਤ ਹੋ ਰਹੇ ਨਵੇਂ ਮਾਡਲਾਂ ਤੇ ਇਨ੍ਹਾਂ ਦੀ ਵਰਤੋਂ ਉਪਰ ਹੋ ਰਹੇ ਖ਼ਰਚੇ ਦਾ ਬੇਸ਼ੱਕ ਉਪਰਲੇ ਤਬਕੇ ਉਪਰ ਕੋਈ ਅਸਰ ਨਹੀਂ ਪੈਂਦਾ, ਪਰੰਤ ਹੇਠਲੀ ਮੱਧ ਸ਼੍ਰੇਣੀ ਤੇ ਆਮ ਲੋਕਾਂ ਦੀਆਂ ਜੇਬਾਂ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ।ਜਿਥੇ ਹੈੱਡ-ਸੈਟ ਬਣਾਉਣ ਵਾਲੀਆਂ ਕੰਪਨੀਆਂ ਨਵੇਂ-ਨਵੇਂ ਤੇ ਬਹੁਮੰਤਵੀ ਮਾਡਲਾਂ ਨਾਲ ਆਮ ਲੋਕਾਂ ਨੂੰ ਪੁਰਾਣੇ ਮਾਡਲ ਦੇ ਹੈੱਡ-ਸੈਟਾ ਦੀ ਥਾਂ ਨਵੇਂ ਮਾਡਲ ਖਰੀਦਣ ਲਈ ਉਕਸਾ ਰਹੀਆਂ ਹਨ, ਉਥੇ ਸੈੱਲਫੋਨ ਸੰਚਾਰ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਵੀਆਂ ਨਵੀਆਂ ਸਕੀਮਾਂ ਤੇ ਪੈਕਿਜਾਂ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੀਆਂ ਰਿੰਗ ਟੋਨਾਂ ਬਣਾ ਕੇ, ਐਸ.ਐਮ.ਐਸ. ਤੇ ਐਮ.ਐਮ.ਐਸ ਰਾਹੀਂ ਲੱਚਰ ਤੇ ਅਭੱਦਰ ਲਤੀਫੋ, ਤਸਵੀਰਾਂ ਤੇ ਕਈ ਪ੍ਰਕਾਰ ਦੇ ਛਲਾਉ ਮੁਕਾਬਲੇ ਪਰੋਸ ਕੇ ਤੇ ਖ਼ਪਤਕਾਰਾਂ ਤੋਂ ਕਰੋੜਾਂ ਰੁਪਏ ਬਟੋਰ ਰਹੀਆਂ ਹਨ।ਇਸ ਪ੍ਰਕਾਰ ਇਨ੍ਹਾਂ ਕੰਪਨੀਆਂ ਦਾ ਕਪਟ ਜਾਲ ਲੋਕਾਂ ਨੂੰ ਦਿਨੋ ਦਿਨ ਕੰਗਾਲ ਤੇ ਕਰਜਾਈ ਬਣਾ ਰਿਹਾ ਹੈ ।ਕਈ ਐਸ.ਐਮ.ਐਸ ਤਾਂ ਇਕ ਪ੍ਰਕਾਰ ਦਾ ਜੂਆ ਖਿਡਾਉਣ ਲਈ ਹੀ ਹੁੰਦੇ ਹਨ।
ਵਾਤਾਵਰਨ ਵਿਚ ਖ਼ਲਲ–ਸੈੱਲਫੋਨ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਸਭਾ ਸੰਗਤ, ਕਲਾਸ, ਸਮਾਗਮ ਜਾਂ ਕਾਨਫਰੰਸ ਵਿਚ ਬੈਠੇ ਕਿਸੇ ਬੰਦੇ ਦੀ ਜੇਬ ਵਿਚ ਇਸਦੀ ਘੰਟੀ ਵਜਦੀ ਹੈ, ਤਾਂ ਸਭ ਦਾ ਧਿਆਨ ਉਚਾਟ ਹੋ ਜਾਂਦਾ ਹੈ। ਕਈ ਵਾਰੀ ਤਾਂ ਇਹ ਘੰਟੀਆਂ ਅਰਥਾਤ ਰਿੰਗ ਟੋਨਾਂ ਗਾਣਿਆਂ ਦੇ ਰੂਪ ਵਿੱਚ ਬੜੀਆਂ ਅਭੱਦਰ, ਅਪ੍ਰਸੰਗਿਕ ਤੇ ਸ਼ਰਮਸਾਰ ਕਰਨ ਵਾਲੀਆਂ ਹੁੰਦੀਆਂ ਹਨ। ਕਈ ਵਾਰੀ ਸੰਚਾਰ ਸੇਵਾ ਕੰਪਨੀਆਂ ਤੇ ਹੋਰ ਵਪਾਰਕ ਕੰਪਨੀਆਂ ਵੇਲੇ ਕੁਵੇਲੇ ਜਾਂ ਰਾਹੀਂ ਸੁੱਤਿਆਂ ਵੀ ਖ਼ਪਤਕਾਰਾਂ ਦੇ ਸੈੱਲਫੋਨ ਦੀ ਘੰਟੀ ਵਜਾ ਕੇ ਉਨਾਂ ਦੇ ਸਾਧਾਰਨ ਜੀਵਨ ਵਿਚ ਖਲਲ ਪਾਉਂਦੀਆਂ ਹਨ, ਜੋ ਕਿ ਬਹੁਤ ਹੀ ਬੁਰਾ ਤੇ ਗੈਰ ਕਾਨੂੰਨੀ ਹੈ।
ਦੁਰਘਟਨਾਵਾਂ ਦਾ ਖ਼ਤਰਾ–ਇਸਦਾ ਇਕ ਹੋਰ ਗੰਭੀਰ ਨੁਕਸਾਨ ਇਸਦੀ ਵਰਤੋਂ ਕਰਨ ਵਾਲਿਆਂ ਦੀ ਆਪਣੀ ਬੇਪਰਵਾਹੀ ਤੇ ਮੂਰਖਤਾ ਕਰਕੇ ਪੈਦਾ ਹੁੰਦਾ ਹੈ ।ਕਈ ਲੋਕ ਕਾਰ, ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉਤੇ ਜਾਂਦਿਆਂ ਸੈੱਲਫੋਨ ਮੋਢੇ ਉਤੇ ਰੱਖ ਕੇ ਕੰਨ ਹੇਠ ਦਬਾ ਕੇ ਗੱਲਾਂ ਕਰਦੇ ਜਾਂਦੇ ਹਨ। ਇਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ |ਕਈ ਵਾਰੀ ਤਾਂ ਅਜਿਹਾ ਆਦਮੀ ਪਿਛੋਂ ਆਉਣ ਵਾਲੇ ਨੂੰ ਰਾਹ ਵੀ ਨਹੀਂ ਦਿੰਦਾ। ਇਹ ਮੂਰਖਤਾ ਭਰੀ ਗੈਰ ਜਿੰਮੇਵਾਰੀ ਵੀ ਹੈ ਤੇ ਗੈਰ ਕਾਨੂੰਨੀ ਵੀ।
ਲੋਕ ਪ੍ਰਿਯਤਾ– ਬੇਸ਼ੱਕ ਉਪਰ ਅਸੀਂ ਸੈੱਲਫੋਨ ਦੇ ਫਾਇਦਿਆਂ ਨਾਲ ਇਸਦੇ ਬਹੁਤ ਸਾਰੇ ਨੁਕਸਾਨ ਵੀ ਗਿਣਾਏ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਿਨੋ ਦਿਨ ਹਰਮਨ ਪਿਆਰਾ ਹੋ ਰਿਹਾ ਹੈ ਤੇ ਲੋਕ ਇਸਦੇ ਖਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਇਸਨੂੰ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ।
ਸਾਰ ਅੰਸ਼– ਅਸਲ ਵਿਚ ਸੈੱਲਫੋਨ ਦੀ ਰੇਡੀਏਸ਼ਨ ਤੋਂ ਇਲਾਵਾ ਇਸਦੇ ਜਿੰਨੇ ਹੋਰ ਨੁਕਸਾਨ ਹਨ, ਉਨ੍ਹਾਂ ਵਿਚੋਂ ਬਹੁਤੇ ਮਨੁੱਖ ਦੇ ਆਪਣੇ ਪੈਦਾ ਕੀਤੇ ਹੋਏ ਹਨ । ਸਾਨੂੰ ਇਸ ਸਰਬ-ਵਿਆਪੀ ਹੋ ਰੇਹ ਲਾਮਿਸਾਲ ਯੰਤਰ ਦੀ ਸੂਝ ਬੂਝ ਨਾਲ ਵਰਤੋਂ ਕਰਨੀ ਚਾਹੀਦੀ ਹੈ ਤੇ ਸਕੂਲਾਂ ਵਿਚ ਪੜ੍ਹਦੇ ਮੁੰਡਿਆਂ ਕੁੜੀਆਂ ਦੇ ਹੱਥਾਂ ਵਿਚ ਇਸ ਨਹੀਂ ਦੇਣਾ ਚਾਹੀਦਾ| ਸਕੂਲਾਂ ਵਿਚ ਇਸਦੀ ਵਰਤੋਂ ਉੱਤੇ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਹੈ । ਕਾਲਜਾਂ ਵਿਚ ਮੁੰਡੇ ਕੁੜੀਆਂ ਨੂੰ ਵਿਹਲੇ ਸਮੇਂ ਵਿਚ ਸਿਰਫ਼ ਸੂਚਨਾਂ ਸੰਚਾਰ ਵਾਲੇ ਸਧਾਰਨ ਸੈੱਲਫੋਨ ਵਰਤਣ ਦੀ ਆਗਿਆ ਦੇਣੀ ਚਾਹੀਦੀ ਹੈ। ਸਾਨੂੰ ਸੈੱਲਫੋਨ ਉਤਪਾਦਕ ਕੰਪਨੀਆਂ ਤੇ ਇਸਦੀ ਸੇਵਾ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਦੇ ਪੈਸੇ ਬਟੋਰੁ ਕਪਟ ਜਾਲ ਤੋਂ ਵੀ ਖਤਰਨਾਕ ਰਹਿਣਾ ਚਾਹੀਦਾ ਹੈ । ਸਾਨੂੰ ਇਸਦੀ ਰੇਡੀਏਸ਼ਨ ਤੋਂ ਬਚਣ ਲਈ ਇਸਨੂੰ ਬੈਗ ਜਾਂ ਪਰਸ ਵਿੱਚ ਰੱਖਣਾ ਚਾਹੀਦਾ ਹੈ ਤੇ ਜੇ ਹੋ ਸਕੇ, ਤਾਂ ਈਅਰ ਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ।ਨਾਲ ਹੀ ਸਭਾ ਸੁਸਾਇਟੀ ਕਰ ਦੇਣੀ ਚਾਹੀਦੀ ਹੈ। ਜਾਂ ਕਿਸੇ ਸਮਾਗਮ ਵਿਚ ਸ਼ਮੂਲੀਅਤ ਸਮੇਂ ਇਸਨੂੰ ਬੰਦ ਰੱਖਣਾ ਚਾਹੀਦਾ ਹੈ ਜਾਂ ਘੱਟੋ ਘੱਟ ਰਿਗ ਟੋਨ ਬੰਦ