ਪੰਜਾਬੀ ਬੋਲੀ –ਭਾਸ਼ਾ
Punjabi Boli-Bhasha
ਭਾਸ਼ਾ ਸਮਾਜਕ ਵਿਕਾਸ ਤੇ ਸੱਭਿਅਤਾ ਦੀ ਮੁੱਢਲੀ ਇਕਾਈ ਹੈ । ਭਾਸ਼ਾ ਜਾਂ ਬੋਲੀ ਤੇ ਭਾਵ ਉਨ੍ਹਾਂ ਬੋਲਾਂ ਜਾਂ ਸ਼ਬਦਾਂ ਤੋਂ ਹੈ ਜਿਨ੍ਹਾਂ ਦੁਆਰਾ ਮਨ ਦੇ ਵਿਚਾਰਾਂ ਨੂੰ ਪ੍ਰਗਟਾਇਆ ਜਾਂਦਾ ਹੈ ।ਕੋਈ ਕੌਮ ਜਾਂ ਦੇਸ ਕਿੰਨਾਕ ਉੱਨਤ ਹੈ, ਇਸ ਗੱਲ ਦਾ ਅਨੁਮਾਨ ਉਸ ਦੀ ਬੋਲੀ ਤੋਂ ਲਾਇਆ ਜਾ ਸਕਦਾ ਹੈ ਹਰ ਦੇਸ਼ ਜਾਂ ਇਲਾਕੇ ਦੀ ਆਪਣੀ ਬੋਲੀ ਹੁੰਦੀ ਹੈ।
ਸ਼ੁਰੂ ਸ਼ੁਰੂ ਵਿਚ ਸਪਤ ਸਿੰਧੂ’ (ਜਮਨਾ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ ਤੇ ਸਿੰਧ ਜਾਂ ਸੱਤਾਂ ਦਰਿਆਵਾਂ ਦੀ ਧਰਤੀ) ਅਖਵਾਉਣ ਵਾਲੇ ਪੰਜਾਬ ਦੀ ਧਰਤੀ ਨੂੰ, ਜਮਨਾ ਤੇ ਸਿੰਧ ਦੇ ਨਿਖੇੜਨ ਨਾਲ‘ਪੰਚ ਨਦ ਕਿਹਾ ਜਾਣ ਲੱਗ ਪਿਆ।ਉਪਰੰਤ ਮੁਸਲਮਾਨਾਂ ਨੇ ਆ ਕੇ ਆਪਣੀ ਬੋਲੀ ਤੇ ਸੁਭਾਅ ਅਨੁਸਾਰ “ਪੰਚ ਨਦ ਦੀ ਥਾਂ ‘ਪੰਜਆਬ ਅਥਵਾ “ਪੰਜਾਬ” ਆਖਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਪੰਜਾਬ ਦੀ ਬੋਲੀ ਨੂੰ ਪੰਜਾਬੀ ਨਾਂ ਦਿੱਤਾ ਗਿਆ। ਸਾਹਿੱਤ ਵਿਚ ਇਸ (ਪੰਜਾਬੀ) ਦਾ ਵਰਨਣ ਸਭ ਤੋਂ ਪਹਿਲਾਂ ਸ਼ਹਿਨਸ਼ਾਹ ਅਕਬਰ ਦੇ ਸਮੇਂ ਰਾਜਸਥਾਨ ਦੇ ਕਵੀ ਸੁੰਦਰ ਦਾਸ (1656-1686 ਈ.) ਨੇ ਆਪਣੇ ਅੱਠ – ਪੰਜਾਬੀ ਛੰਦਾਂ ਦਾ ਨਾਂ‘ਪੰਜਾਬੀ ਅਸ਼ਟਕ’ ਰੱਖ ਕੇ ਕੀਤਾ।ਇਸ ਤੋਂ ਪਹਿਲਾਂ ਪੰਜਾਬ ਦੀ ਬੋਲੀ ਹਿੰਦਵੀ ਜਾਂ ਹਿੰਦਕੋ, ਜਟਕੀ, ਮੁਲਤਾਨੀ ਜਾਂ ਲਾਹੌਰੀ ਆਦਿ ਨਾਵਾਂ ਨਾਲ ਮਸ਼ਹੂਰ ਸੀ। ਪੁਰਾਣੀ ਪੰਜਾਬੀ ਦਾ ਨਾਂ ਭਾਵੇਂ ਕੁਝ ਵੀ ਹੋਵੇ, ਇਸ ਵਿਚ ਸ਼ੱਕ ਨਹੀਂ ਕਿ ਇਸ ਦੀ ਵਰਤੋਂ ਜਨਤਾ ਤੇ ਸੂਝਵਾਨ ਲੋਕਾਂ ਨੇ ਇਕਸਾਰ ਕੀਤੀ।ਇਹ ਆਧੁਨਿਕ ਭਾਰਤੀ ਭਾਸ਼ਾਵਾਂ ਵਿਚੋਂ ਸਭ ਤੋਂ ਪੁਰਾਣੀ ਬੋਲੀ ਆਖੀ ਜਾ ਸਕਦੀ ਹੈ।
ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਪੰਜਾਬੀ ਹਿੰਦੀ ਆਰੀਆਂ (ਜੋ ਮਸੀਹ ਤੋਂ ਲਗਭਗ ਤਿੰਨ ਹਜ਼ਾਰ ਸਾਲ ਪਹਿਲਾਂ ਕਾਬਲ ਰਾਹੀਂ ਇਥੇ ਆਏ) ਦੀ ਅੰਸ਼ ਹਨ ਅਤੇ ਪੰਜਾਬੀ ਬੋਲੀ (ਉੱਤਰੀ ਭਾਰਤ ਦੀਆਂ ਹੋਰ ਬੋਲੀਆਂ ਵਾਂਗ) ਇਨ੍ਹਾਂ ਹਿੰਦੀ ਆਰੀਆਂ ਦੀ ਵੇਦਕ ਬੋਲੀ, ਜਿਸ ਨੂੰ ਪਹਿਲੀ ਪ੍ਰਾਕ੍ਰਿਤ ਵੀ ਕਿਹਾ ਜਾ ਸਕਦਾ ਹੈ, ਤੋਂ ਪੁੰਗਰੀ ਹੈ। ਸਮੇਂ ਦੀ ਤਬਦੀਲੀ ਨਾਲ ਇਸ ਵੇਦਕ ਬੋਲੀ ਨੂੰ ਦਰਾਵੜਾਂ (ਆਰੀਆਂ ਦੇ ਆਉਣ ਤੋਂ ਪਹਿਲਾਂ ਦੇ ਵਾਸੀ) ਤੇ ਨਿੱਤ ਬਾਹਰੋਂ ਆਉਂਦੀਆਂ ਕੌਮਾਂ ਦੀਆਂ ਬੋਲੀਆਂ ਦੇ ਰਲੇ ਤੋਂ ਸੁਰੱਖਿਅਤ ਕਰਨ ਲਈ ਅਤੇ ਸਾਹਿੱਤਕ ਬੋਲੀ ਬਣਾਉਣ ਲਈ ਨੇਮ-ਬੱਧ ਕੀਤਾ ਗਿਆ।ਇਹ ਮਾਂਜੀ-ਸਵਾਰੀ ਤੇ ਨੇਮ-ਬੱਧ ਕੀਤੀ ਹੋਈ ਬੋਲੀ ਸੰਸਕ੍ਰਿਤ ਅਖਵਾਈ।ਕਿਉਂਕਿ ਸੰਸਕ੍ਰਿਤ| ਕੁਝ ਪੜ੍ਹਿਆਂ-ਲਿਖਿਆਂ ਪੰਡਤਾਂ ਤੀਕ ਸੰਮਤ ਅਤੇ ਧਾਰਮਕ ਬੋਲੀ ਬਣ ਕੇ ਰਹਿ ਗਈ, ਇਸ ਲਈ ਇਸ ਵਿਚ ਸਮੇਂ ਦੇ ਵੇਗ ਨਾਲ ਪੀਵਰਤਨ ਨਾ ਹੋ ਸਕਿਆ।ਉਧਰ ਲੋਕਾਂ ਦੀ ਬੋਲੀ ਆਪਣੇ ਕੁਦਰਤੀ ਸੁਭਾਅ ਨਾਲ ਬਦਲਦੀ ਗਈ।ਇਸ ਤਰ੍ਹਾਂ ਕੁਝ ਚਿਰ ਬਾਅਦ ਦੋਹਾਂ, ਸੰਸਕ੍ਰਿਤ ਤੇ ਲੋਕ ਬੋਲੀ, ਵਿਚ ਢੇਰ ਫ਼ਰਕ ਦਾ ਹੋ ਗਿਆ। ਇਸ ਲੋਕ-ਬੋਲੀ ਨੂੰ ਦੂਜੀ ਪਾਕ੍ਰਿਤ ਅਥਵਾ ਸੰਸਕ੍ਰਿਤ ਤੋਂ ਬਾਅਦ ਲੋਕਾਂ ਵਿਚ ਬੋਲੀ ਜਾਣ ਵਾਲੀ ਬੋਲੀ ਕਿਹਾ ਜਾਣ ਲੱਗ ਪਿਆ।ਵਸੋਂ ਦੇ ਵਧਣ-ਫੈਲਣ ਤੋ ਆਵਾਜਾਈ ਦੇ ਸਾਧਨਾਂ ਦੀ ਮcਦ ਕਾਰਨ ਇਸ ਪ੍ਰਾਕ੍ਰਿਤ ਦੇ ਭਿੰਨ ਭਿੰਨ ਸਥਾਨਕ ਰੂਪ-ਮਹਾਂਰਾਸ਼ਟਰੀ ਪਾਕ੍ਰਿਤ, ਮਾਗਧੀ ਪ੍ਰਾਕ੍ਰਿਤ, ਸ਼ੋਰਸੈਨੀ ਪ੍ਰਾਕ੍ਰਿਤ, ਪਿਸ਼ਾਚੀ ਪ੍ਰਾਕ੍ਰਿਤ ਤੇ ਪਾਲੀ ਪਾਕ੍ਰਿਤ ਆਦਿ-ਅਖਵਾਏ।ਇਸੇ ਲਈ ਇਨ੍ਹਾਂ ਵਿਚ ਆਪਸੀ ਸਾਂਝ ਕਾਫ਼ੀ ਮਿਲਦੀ ਹੈ।
ਮਹਾਤਮਾ ਬੁੱਧ ਤੇ ਫਿਰ ਮਹਾਰਾਜਾ ਅਸ਼ੋਕ ਨੇ ਪਾਲੀ ਪਾਕ੍ਰਿਤ ਵਿਚ ਆਪਣਾ ਪਰਚਾਰ ਕੀਤਾ। ਹੌਲੀ ਹੌਲੀ ਇਨ੍ਹਾਂ ਸਥਾਨਕ ਪਾਕ੍ਰਿਤਾਂ ਵਿਚ ਸਾਹਿੱਤ-ਰਚਨਾ ਵੀ ਹੋਣੀ ਸ਼ੁਰੂ ਹੋ ਗਈ । ਸਾਹਿੱਤ ਰਚੇ ਜਾਣ ਕਾਰਨ ਇਨ੍ਹਾਂ ਪਾਕ੍ਰਿਤਾਂ ਨੂੰ ਵੀ ਵਿਆਕਰਨ ਦੇ ਨੇਮਾਂ ਵਿਚ ਬੰਨਿਆ ਗਿਆ। ਇਸ ਤਰ੍ਹਾਂ ਇਹ ਵੀ ਸੰਸਕ੍ਰਿਤ ਵਾਂਗ ਜਨਤਕ ਬੋਲੀ ਦੀ ਬਦਲਦੀ ਚਾਲ ਨਾਲ ਮਿਲ ਕੇ ਟੁਰਨੋਂ ਰਹਿ ਗਈਆਂ। ਇਸ ਸਮੇਂ ਜਨਤਕ ਬੋਲੀ ਨੂੰ ਅਪਭੰਸ਼ ਕਿਹਾ ਜਾਣ ਲੱਗ ਪਿਆ, ਜਿਵੇਂ ਮਹਾਰਾਸ਼ਟਰੀ ਅਪਭੰਸ਼ , ਮਾਗਧੀ ਅਪਭੰਸ਼, ਸ਼ੋਰਸੈਨੀ ਅਪਭੰਸ਼, ਪਿਸ਼ਾਚੀ ਅਪਭੰਸ਼ ਤੇ ਪਾਲੀ ਅਪਭੰਸ਼ ਆਦਿ।ਇਹ ਅਪਭੰਸ਼ਾਂ ਇਕ ਤਰ੍ਹਾਂ ਦੀ ਤੀਜੀ ਪ੍ਰਾਕ੍ਰਿਤ ਸਨ।
ਕੁਝ ਚਿਰ ਬਾਅਦ ਇਨ੍ਹਾਂ ਅਪਭੰਸ਼ਾਂ ਨੂੰ ਵੀ ਸਾਹਿੱਤਕ ਰਚਨਾ ਲਈ ਵਰਤਿਆ ਗਿਆ ਅਤੇ ਇਨਾਂ ਨੂੰ ਨੇਮ-ਬੱਧ ਕੀਤਾ ਗਿਆ। ਇਨ੍ਹਾਂ ਅਪਭੰਸ਼ਾਂ ਦੇ ਭਿੰਨ ਭਿੰਨ ਇਲਾਕਾਈ ਰੂਪਾਂ ਤੋਂ ਭਾਰਤ ਦੀਆਂ ਭਿੰਨਭਿੰਨ ਨਵੀਨ ਸਾਹਿੱਤਕ ਬੋਲੀਆਂ-ਮਰਾਠੀ, ਬਿਹਾਰੀ, ਬੰਗਾਲੀ, ਉੜੀਸੀ, ਅਸਾਮੀ, ਪੂਰਬੀ-ਪੱਛਮੀ ਹਿੰਦੀ, ਰਾਜਸਥਾਨੀ, ਪੰਜਾਬੀ, ਗੁਜਰਾਤੀ, ਸਿੰਧੀ ਤੇ ਕਸ਼ਮੀਰੀ ਆਦਿ ਦੇ ਜਨਮ ਲਿਆ।
ਉੱਪਰ ਦਿੱਤੀ ਗਈ ਵਿਆਖਿਆ ਤੋਂ ਇਹ ਸਿੱਧ ਹੁੰਦਾ ਹੈ ਕਿ ਇਨ੍ਹਾਂ ਆਧੁਨਿਕ ਬੋਲੀਆਂ ਦੇ ਨਿਕਾਸ ਦਾ ਸਾਂਝਾ ਸੋਮਾ ਵੇਦਕ ਬੋਲੀ ਹੈ। ਭਾਵੇਂ ਅੱਜਕਲ੍ਹ ਦੀਆਂ ਇਹ ਬੋਲੀਆਂ ਵੇਦਕ ਬੋਲੀ ਦੀ ਸਿੱਧੀ ਔਲਾਦ ਨਹੀਂ ਜਾਂ ਆਧੁਨਿਕ ਰੂਪ ਧਾਰਨ ਤੋਂ ਪਹਿਲਾਂ ਇਹ ਨਵੀਨ ਬੋਲੀਆਂ ਕਈ ਪੜਾਵਾਂ-ਵੇਦਕ, ਸੰਸਕ੍ਰਿਤ, ਪਾਕ੍ਰਿਤ ਤੇ ਅਪਭੰਸ਼ ‘ਚੋਂ ਲੰਘੀਆਂ ਹਨ, ਇਸ ਲਈ ਇਨ੍ਹਾਂ ਵਿਚ ਆਪਸੀ ਸਾਂਝ ਮਿਲਦੀ ਹੈ।
ਕੁਝ ਵਿਦਵਾਨਾਂ ਦੀ ਰਾਇ ਹੈ ਕਿ ਲਗਭਗ ਅੱਠਵੀਂ ਸਦੀ ਵਿਚ ਪੰਜਾਬੀ ਬੋਲੀ ਸ਼ੋਰਸੈਨੀ ਤੇ ਪਿਸ਼ਾਚੀ ਅਪਭੰਸ਼ਾਂ ‘ਚੋਂ ਨਿਕਲੀ ਕਿਉਂਕਿ ਅੱਠਵੀਂ, ਨੌਵੀ ਤੇ ਦਸਵੀਂ ਸਦੀ ਵਿਚ ਰਚੀ ਗਈ ਜੋਗੀਆਂ ਦੀ ਰਚਨਾ ਵਿਚ ਪੰਜਾਬੀ ਰੰਗਨ ਮਿਲਦੀ ਹੈ । ਬਾਬਾ ਫ਼ਰੀਦ ਜੀ ਦੇ ਸਲੋਕਾਂ ਤੋਂ ਇਹ ਸ਼ਪੱਸ਼ਟ ਹੁੰਦਾ ਹੈ ਕਿ ਪੰਜਾਬੀ ਬਾਰਵੀਂ ਸਦੀ ਵਿਚ ਉੱਨਤੀ ਦੀਆਂ ਬਹੁਤ ਮੰਜ਼ਲਾਂ ਮਾਰ ਚੁੱਕੀ ਸੀ।
ਜਦੋਂ ਪੰਜਾਬ ਉੱਤੇ ਮੁਸਲਮਾਨਾਂ ਦਾ ਰਾਜ ਸਥਾਪਤ ਹੋਇਆ ਤਾਂ ਪੰਜਾਬੀ ਜੀਵਨ ਦੇ ਹੋਰ ਪੱਖਾਂ ਵਾਂਗ ਪੰਜਾਬੀ ਭਾਸ਼ਾ ਉੱਤੇ ਵੀ ਮੁਸਲਮਾਨਾਂ ਦੀ ਭਾਸ਼ਾ ਅਰਬੀ-ਫ਼ਾਰਸੀ ਦਾ ਪ੍ਰਭਾਵ ਪਿਆ। ਅਰਬੀ ਅਤੇ ਫ਼ਾਰਸੀ ਦੇ ਅਨੇਕਾਂ ਸ਼ਬਦ ਤੱਤਸਮ ਅਤੇ ਤਦਭਵ ਰੂਪ ਵਿਚ ਪੰਜਾਬੀ ਨੇ ਅਪਣਾ ਲਏ; ਉਦਾਹਰਨ ਵਜੋਂ ਨੂੰ ਮੁਹੱਬਤ, ਇਸ਼ਕ, ਖ਼ਾਕ, ਇਖ਼ਲਾਕ, ਅਖ਼ਬਾਰ, ਚਮਚਾ, ਕੈਂਚੀ, ਔਰਤ, ਸਲਵਾਰ, ਪਜਾਮਾ, ਚਿਲਮ, ਜੁਰਾਬ, ਮੁਰੱਬਾ, ਕਿਤਾਬ, ਕਾਗ਼ਜ਼, ਕਲਮ, ਦਵਾਤ, ਫ਼ਰਸ਼, ਸਿਆਹੀ, ਪਿਆਲਾ, ਸ਼ਰਾਬ, ਸ਼ਰਬਤ, ਸ਼ਾਇਰ, ਹਕੀਮ ਤੇ ਸਾਹਿਬ ਆਦਿ।
ਅੰਗਰੇਜ਼ ਵਪਾਰੀ ਸਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਸਾਮਰਾਜੀ ਸਨ।ਉਹ ਜਾਣਦੇ ਸਨ ਕਿ ਲੋਕਾਂ ਦੇ ਸਵੈਮਾਨ ਨੂੰ ਇਕ ਝਟਕੇ ਨਾਲ ਮਾਰਨਾ ਔਖਾ ਹੁੰਦਾ ਹੈ ਅਤੇ ਮਹੁਰਾ ਗੁੜ ਵਿਚ ਗਲੇਫ਼ ਕੇ ਦੇਣਾ ਸੌਖਾ ਹੁੰਦਾ ਹੈ।ਇਸ ਨੀਤੀ ਨੂੰ ਅਪਣਾਉਂਦਿਆਂ ਉਨ੍ਹਾਂ ਫ਼ੈਸਲਾ ਕੀਤਾ ਕਿ ਪੰਜਾਬੀ ਬੋਲੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਅਤੇ ਸੰਸਕ੍ਰਿਤ ਧਰਮ ਗ੍ਰੰਥਾਂ ਤਕ ਸੀਮਤ ਹੈ।ਇਸ ਲਈ, ਉਨ੍ਹਾਂ ਉਰਦੂ ਨੂੰ ਮੁੱਢਲੀ ਵਿਦਿਆ ਲਈ ਅਤੇ ਅੰਗਰੇਜ਼ੀ ਨੂੰ ਆਉਣ ਵਾਲੇ ਸਮੇਂ ਲਈ ਸਿੱਖਿਆ ਪ੍ਰਣਾਲੀ ਦਾ ਮਾਧਿਅਮ ਬਣਾ ਦਿੱਤਾ। ਅੰਗਰੇਜ਼ਾਂ ਦੀ ਇਹ ਨੀਤੀ ਸਫ਼ਲ ਹੋਈ ਅਤੇ ਅੰਗਰੇਜ਼ੀ ਸੱਭਿਆਚਾਰ ਦੀ ਛਾਪ ਪੰਜਾਬ ਦੇ ਜੀਵਨ ਦੇ ਹਰ ਪੱਖ ਉੱਤੇ ਲੱਗਣ ਲੱਗ ਪਈ ਅਤੇ ਪੰਜਾਬੀ ਭਾਸ਼ਾ ਨੇ ਅਰਬੀ-ਫ਼ਾਰਸੀ ਵਾਂਗ ਅੰਗਰੇਜ਼ੀ ਦੇ ਕਈ ਸ਼ਬਦਾਂ ਨੂੰ ਅਪਣਾ ਲਿਆ। ਅੱਜ ਇਹ ਸ਼ਬਦ, ਇਉਂ ਜਾਪਦਾ ਹੈ, ਜਿਵੇਂ ਹੋਣ ਹੀ ਪੰਜਾਬੀ ਭਾਸ਼ਾ ਦੇ ; ਪੇਂਟ, ਸਟੇਸ਼ਨ, ਹਸਪਤਾਲ, ਸਾਈਕਲ, ਕੋਟ, ਕਲਰਕ,ਜੱਜ, ਪੈਨਸਲ, ਸਟੂਲ, ਕਾਪੀ, ਅਫ਼ਸਰ, ਕਮੇਟੀ, ਮੈਂਬਰ, ਨੋਟਸ, ਮੀਟਰ , ਡਾਕਟਰ, ਫੋਟੋ, ਬੱਲਬ, ਟੈਲੀਫ਼ੋਨ, ਹਾਕੀ, ਟੀਮ, ਪਲੇਟ, ਕੱਪ ਤੇ ਬੈਂਕ ਆਦਿ ਸ਼ਬਦ ਪੰਜਾਬੀ ਦੇ ਹੀ ਬਣ ਗਏ ਹਨ।
ਆਖਰ 1947 ਈ. ਵਿਚ ਵੱਡਮੁੱਲੀਆਂ ਕੁਰਬਾਨੀਆਂ ਦੇ ਕੇ ਭਾਰਤ ਅਜ਼ਾਦ ਹੋਇਆ।ਅਜ਼ਾਦੀ Aਲਣ ਨਾਲ ਸਭਿਆਚਾਰ ਦੇ ਸੁੱਕੇ ਸੋਮਿਆਂ ਨੂੰ ਵਹਿਣਾ ਨਸੀਬ ਹੋਇਆ ਅਤੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 8 ਵਿਚ ਦੇਸ਼ ਦੀਆਂ 14 ਵਿਕਸਤ ਭਾਸ਼ਾਵਾਂ ਵਿਚ ਪੰਜਾਬ ਦੇ ਲੋਕਾਂ ਦੀ ਮਾਂ-ਬੋਲੀ ਪੰਜਾਬੀ ਨੂੰ ਵੀ ਮਾਣ ਵਾਲੀ ਥਾਂ ਮਿਲੀ। ਭਾਰਤੀ ਗਣਰਾਜ ਦੇ ਵੱਖ-ਵੱਖ ਰਾਜਾਂ ਨੇ ਸੰਵਿਧਾਨ ਦੇ ਅਨੁਛੇਦ 345 ਧੀਨ ਆਪੋ ਆਪਣੇ ਰਾਜ ਦੇ ਭਾਸ਼ਾ ਐਕਟ ਤਿਆਰ ਕੀਤੇ ਅਤੇ ਲਗਭਗ ਸਾਰੀਆਂ ਹਿੰਦੁਸਤਾਨੀ ਬੋਲੀਆਂ ਨੂੰ, ਜਿਹੜੀਆਂ ਸੰਵਿਧਾਨ ਵਿਚ ਦਰਜ ਹਨ, ਰਾਜ-ਭਾਸ਼ਾਵਾਂ ਦਾ ਦਰਜਾ ਪ੍ਰਾਪਤ ਹੋਇਆ ਪਰ ਪੰਜਾਬੀਆਂ ਨੂੰ, ਆਪਣੀ ਮਾਂ-ਬੋਲੀ ਨੂੰ ਇਹ ਦਰਜਾ ਦਿਵਾਉਣ ਲਈ, 1967 ਈ. ਤਕ ਸੰਘਰਸ਼ ਕਰਨਾ ਪਿਆ। ਹੁਣ ਇਸ ਦੀ ਉਨਤੀ ਦੇ ਰਾਹ ਖੁਲ ਗਏ ਹਨ ਅਤੇ ਦੇਸ਼ ਦੀ ਅਜ਼ਾਦੀ ਤੋਂ ਪਿਛੋਂ ਇਸ ਦੀ ਉੱਨਤੀ ਵਾਸਤੇ ਅਣਗਿਣਤ ਵਰਨਣਯੋਗ ਸਰਕਾਰੀ ਦੇ ਗ਼ੈਰ-ਸਰਕਾਰੀ ਉਪਰਾਲੇ ਹੋਏ ਹਨ, ਜਿਨ੍ਹਾਂ ਸਦਕਾ ਅੱਜ ਸਾਰੇ ਪੰਜਾਬ ਤੇ ਪੰਜਾਬੀਆਂ ਦਾ ਸਿਰ ਗੌਰਵ ਨਾਲ ਉੱਚਾ ਹੈ।ਇਸ ਦੇ ਸਾਹਿੱਤ ਦਾ ਦੇਸ-ਪ੍ਰਦੇਸ ਵਿਚ ਬੋਲਬਾਲਾ ਹੈ।
ਪੰਜਾਬੀ ਭਾਸ਼ਾ ਵਿਚ ਅਣਗਿਣਤ ਭਾਸ਼ਾਈ ਤੇ ਸਾਹਿੱਤਕ ਸੰਭਾਵਨਾਵਾਂ ਹਨ। ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਨੂੰ ਪੂਰੀ ਤਰ੍ਹਾਂ ਉਜਾਗਰ ਕਰਨ ਲਈ ਚੇਤੰਨ ਯਤਨ ਨਹੀਂ ਹੋਏ । ਅਜੋਕੀ ਪੰਜਾਬੀ ਉੱਪਰ ਬੇਲੋੜੇ ਸੰਸਕ੍ਰਿਤ ਜਾਂ ਹਿੰਦੀ ਸ਼ਬਦਾਂ ਨੂੰ ਮਨ ਦੀ ਸਾਜ਼ਸ਼ ਨਿੰਦਣਯੋਗ ਹੈ। ਇਸੇ ਤਰ੍ਹਾਂ ਪੰਜਾਬੀ ਵਿਦਵਾਨ ਅਜੇ ਤਕ ਇਕਸਾਰ ਸ਼ਬਦ-ਜੋੜ ਨਿਸ਼ਚਿਤ ਕਰਨ ਲਈ ਵੀ ਸਹਿਮਤ ਨਹੀਂ ਹੋਏ।