Republic Day 26 January
ਗਣਤੰਤਰ ਦਿਵਸ
26 ਜਨਵਰੀ ਦਾ ਇਤਿਹਾਸਕ ਸਮਾਰੋਹਾ ਵਿਚ ਵਿਸ਼ੇਸ਼ ਮਹੱਤਵ ਹੈ। ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ। ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ਸੀ। ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਲੋਕਾਂ ਦੁਆਰਾ ਚੁਣੇ ਹੋਏ ਮੰਤਰੀ ਇਸ ਦੇਸ਼ ਦੀ ਕਿਸ਼ਤੀ ਦੇ ਮਲਾਹ ਬਣ ਗਏ। ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। ਦੇਸ਼ ਭਰ ਦੇ ਲੋਕਾਂ ਦਾ ਵਿਸ਼ਵਾਸ-ਪਾਤਰ ਰਾਸ਼ਟਰੀ ਜਨਸਧਾਰਣ ਦਾ ਅਸਲੀ ਪ੍ਰਤੀਨਿਧੀ ਬਣ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਣ ਆਉਂਦਾ ਹੈ। ਭਾਰਤ ਵਾਸੀ ਇਸ ਦਿਨ ਖੁਸ਼ੀ ਨਾਲ ਨੱਚ ਉਠਦੇ ਹਨ। ਇਸ ਮਹਾਨ ਰਾਸ਼ਟਰੀ ਤਿਉਹਾਰ ਨੂੰ ਬੜੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ।
ਇਸ ਮਹਾਨ ਰਾਸ਼ਟਰੀ ਤਿਉਹਾਰ ਦੇ ਪਿੱਛੇ ਸਾਡਾ ਮਹਾਨ ਸੁਤੰਤਰਤਾ ਸੰਗ੍ਰਾਮ ਦਾ ਇਤਿਹਾਸ ਹੈ। ਭਾਰਤ ਨੂੰ ਸੁਤੰਤਰ ਕਰਾਉਣ ਲਈ ਦੇਸ਼ ਵਾਸੀਆ ਨੇ ਕਿਹੜਾ ਬਲੀਦਾਨ ਨਹੀਂ ਦਿੱਤਾ। ਕਿੰਨੀਆਂ ਨੇ ਫਾਂਸੀਆਂ ਤੇ ਤਖ਼ਤੇ ਚੁੰਮੇ, ਕਿੰਨਿਆਂ ਨੇ ਜੇਲ੍ਹ ਵਿਚ ਬੰਦ ਰਹਿ ਕੇ ਦੁੱਖ ਭੋਗੇ। ਕਿੰਨੀਆਂ ਨੇ ਗੋਲੀਆਂ ਅਤੇ ਲਾਠੀਆਂ ਦੀ ਮਾਰ ਸਹੀ। ਇਹ ਸਾਰੀ ਕਹਾਣੀ 26 ਜਨਵਰੀ ਨਾਲ ਜੁੜ ਕੇ ਇਕ ਸੁੰਦਰ ਅਧਿਆਇ ਬਣ ਗਈ ਹੈ। ਇਹਨਾਂ ਨੇਤਾਵਾਂ ਦੀਆਂ ਅਨਥੱਕ ਕੋਸ਼ਿਸ਼ਾਂ ਨਾਲ ਦੇਸ਼ ਆਜ਼ਾਦ ਹੋਇਆ।
26 ਜਨਵਰੀ, 1930 ਨੂੰ ਹੀ ਦੇਸ਼ ਦੇ ਪਿਆਰੇ ਨੇਤਾ ਸ੍ਰੀ ਜਵਾਹਰ ਲਾਲ ਨੇ ਰਾਵੀ ਦੇ ਕਿਨਾਰੇ ਕੌਮੀ ਝੰਡਾ ਲਹਿਰਾਉਂਦੇ ਹੋਏ ਘੋਸ਼ਣਾ ਕੀਤੀ ਸੀ ਕਿ ਅਸੀਂ ਪੂਰਨ ਸਵਾਰਾਜ ਦੀ ਮੰਗ ਕਰਦੇ ਹਾਂ। ਇਸ ਮੰਗ ਦੀ ਪੂਰਤੀ ਲਈ ਸਾਨੂੰ ਲਗਾਤਾਰ ਸਤਾਰਾਂ ਵਰ੍ਹੇ ਟਿਸ਼ ਸਰਕਾਰ ਨਾਲ ਲੜਨਾ ਪਿਆ। ਹਰ ਸਾਲ 26 ਜਨਵਰੀ ਆਉਂਦੀ, ਦੇਸ਼ ਭਗਤ, ਪੁਲਿਸ ਦੀਆਂ ਗੋਲੀਆਂ ਅਤੇ ਲਾਠੀਆਂ ਦੇ ਵਿਚਕਾਰ ਕੌਮੀ ਝੰਡਾ ਲਹਿਰਾ ਕੇ ਆਪਣੀ ਪ੍ਰਤਿਗਿਆ ਦੁਹਰਾਉਂਦੇ। ਸਰਕਾਰ ਦੀ ਕੁਟਿ ਨੀਤੀ ਵੀ ਉਹਨਾਂ ਦੇ ਇਰਾਦਿਆਂ ਨੂੰ ਬਦਲ ਨਾ ਸਕੀ। 15 ਅਗਸਤ 1947 ਨੂੰ ਉਹਨਾਂ ਨੂੰ ਹਾਰ ਮੰਨ ਕੇ ਭਾਰਤ ਛੱਡਣਾ ਪਿਆ। ਦੇਸ਼ ਆਜ਼ਾਦ ਹੋ ਗਿਆ ਅਤੇ ਲਾਲ ਕਿਲ੍ਹੇ ਤੇ ਕੌਮੀ ਝੰਡਾ ਲਹਿਰਾਇਆ।
15 ਅਗਸਤ 1947 ਨੂੰ ਸੁਤੰਤਰਤਾ ਤਾਂ ਮਿਲ ਗਈ ਲੇਕਿਨ ਸਾਡਾ ਉਦੇਸ਼ ਅਜੇ ਪੂਰਾ ਨਹੀਂ ਹੋਇਆ ਸੀ। ਦੇਸ਼ ਦਾ ਸ਼ਾਸਨ ਚਲਾਉਣ ਦੇ ਲਈ ਆਪਣਾ ਕੋਈ ਵਿਧਾਨ ਨਹੀਂ ਸੀ। ਇਸ ਕੰਮ ਦੇ ਲਈ ਇਕ ਵਿਧਾਨ ਸੰਮਿਤੀ ਬਣਾਈ ਗਈ।ਉਸਨੇ ਸਖ਼ਤ ਮਿਹਨਤ ਨਾਲ ਭਾਰਤ ਦਾ ਨਵਾਂ ਸੰਵਿਧਾਨ ਬਣਾਇਆ। ਇਹ ਸੰਵਿਧਾਨ 26 ਜਨਵਰੀ 1950 ਨੂੰ ਦੇਸ਼ ਵਿਚ ਲਾਗੂ ਕਰ ਕੇ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਉਸ ਦਿਨ ਦੇਸ਼ ਵਿਚ ਹਰ ਥਾਂ ਭਾਰੀ ਸਮਾਰੋਹ ਹੋਏ ਅਤੇ ਲੋਕਾਂ ਨੇ ਧੂਮਧਾਮ ਨਾਲ ਇਸ ਦਿਨ ਨੂੰ ਮਨਾਇਆ।
ਦਿੱਲੀ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਤੋਂ ਸਲਾਮੀ ਲੈਂਦੇ ਹਨ। ਇਸ ਸਮਾਰੋਹ ਵਿਚ ਤਿੰਨਾਂ ਸੈਨਾਵਾਂ ਦੀ ਪਰੇਡ ਦੇ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਇਸ ਸਮਾਰੋਹ ਵਿਚ ਖਾਸ ਵਿਅਕਤੀਆਂ ਨੂੰ ਪਦਵੀਆਂ ਅਤੇ ਸੰਵਾਦਕ ਦਿੱਤੇ ਜਾਂਦੇ ਹਨ। ਲੱਖਾਂ ਲੋਕ ਸੈਨਾਂ ਦੀ ਪ੍ਰੋਡ ਅਤੇ ਵਿਅਕਤੀਆਂ ਨੂੰ ਪਦਵੀਆਂ ਅਤੇ ਸੇਵਾਦਕ ਦਿੱਤੇ ਜਾਂਦੇ ਹਨ। ਲੱਖਾਂ ਲੋਕ ਸੈਨਾਂ ਦੀ ਪਰੇਡ ਅਤੇ ਇਹਨਾਂ ਸੰਸਕ੍ਰਿਤੀ ਦੇ ਪ੍ਰੋਗਰਾਮਾਂ ਨੂੰ ਦੇਖਣ ਆਉਂਦੇ ਹਨ। ਇਸ ਤਿਉਹਾਰ ਦੇ ਅੰਤ ਵਿਚ ਝਾਕੀਆਂ ਹੁੰਦੀਆਂ ਹਨ ਜੋ ਦੇਸ਼ ਦੀ ਉੱਨਤੀ ਦਾ ਵਾਸਤਵਿਕ ਚਿੱਤਰ ਪੇਸ਼ ਕਰਦੀਆਂ ਹਨ। ਰਾਤ ਨੂੰ ਭਵਨਾਂ ਤੇ ਰੌਸ਼ਨੀ ਕੀਤੀ ਜਾਂਦੀ ਹੈ ਅਤੇ ਆਤਿਸ਼ਬਾਜ਼ੀ ਛੱਡੀ ਜਾਂਦੀ ਹੈ। ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਕੌਮੀ ਝੰਡੇ ਲਹਿਰਾਏ ਜਾਂਦੇ ਹਨ, ਸੈਨਿਕਾਂ ਦੀ ਪਰੇਡ ਹੁੰਦੀ ਹੈ ਅਤੇ ਭਾਰਤ ਦੀ ਏਕਤਾ ਨੂੰ ਸੁਰਖਿਅਤ ਬਣਾਈ ਰੱਖਣ ਦੀ ਪ੍ਰਤਿਗਿਆ ਦੁਹਰਾਈ ਜਾਂਦੀ ਹੈ। ਲੋਕ ਅਨੇਕਾਂ ਸਮਾਰੋਹਾਂ ਵਿਚ ਭਾਗ ਲੈਂਦੇ ਹਨ ਅਤੇ ਇਸ ਕੌਮੀ ਦਿਵਸ ਨੂੰ । ਧੂਮਧਾਮ ਨਾਲ ਮਨਾਉਂਦੇ ਹਨ।
ਦੇਸ਼ ਵਿਚ ਕਰੋੜਾਂ ਲੋਕ ਜਿਨ੍ਹਾਂ ਵਿਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ, ਪਾਰਸੀ ਆਦਿ ਸ਼ਾਮਲ ਹਨ, ਇਸ ਤਿਉਹਾਰ ਨੂੰ ਇਕੱਠੇ ਮਿਲ ਕੇ ਮਨਾਉਂਦੇ ਹਨ ਅਤੇ ਦੇਸ਼ ਵਿਚ ਧਰਮ ਨਿਰਪੱਖ ਸ਼ਾਸਨ ਦੀ ਪੁਸ਼ਟੀ ਕਰਦੇ ਹਨ। 26 ਜਨਵਰੀ ਸਾਨੂੰ ਇਹ ਯਾਦ ਕਰਾਉਣ ਲਈ ਆਉਂਦੀ ਹੈ ਕਿ ਭਾਰਤ ਵਿਚ ਜਨਤਾ ਦਾ ਆਪਣਾ ਰਾਜ ਹੈ। ਇਸ ਸਮੇਂ ਅਨੇਕਾਂ ਸਮੱਸਿਆਵਾਂ ਦੇਸ਼ ਦੇ ਸਾਹਮਣੇ ਹਨ। ਇਹਨਾਂ ਤੋਂ ਨਿਪਟਣ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਫੁੱਟ, ਦੰਗੇ, ਊਚ-ਨੀਚ ਨੂੰ ਜੜ੍ਹ ਤੋਂ ਉਖਾੜ ਦੇਈਏ ਤਾਂ ਹੀ ਇਸ ਤਿਉਹਾਰ ਨੂੰ ਮਨਾਉਣਾ ਸਾਰਥਕ ਹੋ ਸਕੇਗਾ।