ਸਮੇਂ ਦੀ ਕਦਰ
Samay di Kadar
Listen Audio of “ਸਮੇਂ ਦੀ ਕਦਰ” Essay in Punjabi
ਭੂਮਿਕਾ– ਇਕ ਮੂਰਤੀ ਬਣਾਉਣ ਵਾਲੇ ਨੇ ਇਕ ਮੂਰਤੀ ਬਣਾਈ ਅਤੇ ਦਰਸ਼ਕਾਂ ਦੇ ਵੇਖਣ ਲਈ ਉਸਨੂੰ ਬਜ਼ਾਰ ਦੇ ਚੌਕ ਵਿਚ ਰੱਖ ਦਿੱਤਾ। ਵੇਖਣ ਵਾਲਿਆਂ ਦੀ ਇਕ ਬਹੁਤ ਵੱਡੀ ਭੀੜ ਇਕੱਠੀ ਹੋ। ਗਈ।ਜਦ ਮੂਰਤੀ ਦੇ ਉਪਰੋਂ ਪਰਦਾ ਚੁੱਕਿਆ ਗਿਆ ਤਾਂ ਲੋਕਾਂ ਨੇ ਵੇਖਿਆ ਕਿ ਉਸਦਾ ਮੂੰਹ ਵਾਲਾਂ ਨਾਲ ਛੁਪਿਆ ਹੋਇਆ ਸੀ ਅਤੇ ਸਿਰ ਦੇ ਪਿਛਲੇ ਹਿੱਸੇ ਉੱਤੇ ਕੋਈ ਵੀ ਵਾਲ ਨਹੀਂ ਸੀ। ਜਦ ਮੂਰਤੀ ਬਣਾਉਣ ਵਾਲੇ ਤੋਂ ਇਸਦਾ ਰਹੱਸ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਇਹ ਸਮੇਂ ਦੀ ਮੂਰਤੀ ਹੈ। ਜੇਕਰ ਵਿਅਕਤੀ ਆਉਂਦੇ ਹੀ ਇਸਦੇ ਸਾਹਮਣੇ ਵਾਲੇ ਵਾਲ ਫੜ ਲੈਂਦਾ ਹੈ ਤਾਂ ਉਹ ਅੱਗੇ ਨਿਕਲ ਜਾਂਦਾ ਹੈ, ਪਰ ਸਿਰ ਗੰਜਾ ਹੋਣ ਦੇ ਕਾਰਨ ਉਹ ਪਿੱਛੇ ਤੋਂ ਇਸਨੂੰ ਫੜ ਨਹੀਂ ਸਕਦਾ।
ਜੀਵਨ ਦੀ ਸਫਲਤਾ ਦਾ ਰਹੱਸ ਸਮੇਂ ਦਾ ਠੀਕ ਉਪਯੋਗ–ਅਸਲ ਵਿਚ ਜੀਵਨ ਦੀ ਸਫਲਤਾ ਦਾ ਰਹੱਸ ਇਸੇ ਵਿਚ ਹੈ ਕਿ ਸਮੇਂ ਨੂੰ ਉਸਦੇ ਅੱਗੇ ਵਾਲੇ ਵਾਲਾਂ ਤੋਂ ਫੜ ਕੇ ਆਪਣੇ ਵੱਸ ਵਿਚ ਕਰ ਲਿਆ ਜਾਵੇ।ਜਿਹੜਾ ਵਿਅਕਤੀ ਸਮੇਂ ਦੇ ਇਸ ਮੁੱਲ ਨੂੰ ਨਹੀਂ ਜਾਣਦਾ, ਉਹ ਆਪਣੇ ਜੀਵਨ ਵਿਚ ਕਦੇ ਵੀ ਸਫਲਤਾ ਨਹੀਂ ਪ੍ਰਾਪਤ ਕਰ ਸਕਦਾ, ਭਾਵੇਂ ਉਸ ਕੋਲ ਕਿੰਨੀ ਵੀ ਵੱਡੀ ਸ਼ਕਤੀ ਕਿਉਂ ਨਾ ਹੋਵੇ ? ਸਮੇਂ ਦੇ ਮੁੱਲ ਨੂੰ ਪਹਿਚਾਣਨਾਹੀ ਸਮੇਂ ਦਾ ਠੀਕ ਉਪਾਯੋਗ ਹੈ। ਹਰੇਕ ਵਿਅਕਤੀ ਦੇ ਜੀਵਨ ਵਿਚ ਇਸ ਤਰਾਂ ਦਾ ਸਮਾਂ ਆਉਂਦਾ ਹੈ, ਜਿਸ ਉੱਤੇ ਉਸਦੀ ਕਿਸਮਤ ਦਾ ਬਣਨਾ ਜਾਂ ਖਰਾਬ ਹੋਣਾ ਨਿਰਭਰ ਕਰਦਾ ਹੈ। ਪਲਾਂ ਵਿਚ ਜੇਕਰ ਮਨ ਜ਼ਰਾ ਜਿੰਨਾ ਵੀ ਡਰਿਆ ਜਾਂ ਹਿਚਕਚਾਇਆ ਤਾਂ ਜੀਵਨ ਦਾ ਸਾਰਾ ਸਮਾਪਤ ਹੋ ਜਾਂਦਾ ਹੈ।
ਆਲਸ ਦੇ ਕਾਰਨ ਵਿਅਕਤੀ ਕੰਮ ਨੂੰ ਅੱਗੇ ਲਈ ਛੱਡ ਦਿੰਦਾ ਹੈ, ਪਰੰਤੂ ਜੋ ਕੰਮ ਇਕ ਵਾਰ ਦੁਸਰੇ ਸਮੇਂ ਲਈ ਛੱਡਿਆ, ਉਹ ਹਮੇਸ਼ਾ ਲਈ ਗਿਆ।ਜੇਕਰ ਅੱਜ ਦੇ ਕੰਮ ਨੂੰ ਅੱਜ ਹੀ ਖ਼ਤਮ ਕਰ ਦਿੱਤਾ ਜਾਵੇ ਤਾਂ ਕੱਲ੍ਹ ਹੋਰ ਅੱਗੇ ਵਧਣ ਦਾ ਮੌਕਾ ਮਿਲ ਸਕਦਾ ਹੈ। ਵਰਤਮਾਨ ਸਭ ਤੋਂ ਚੰਗਾ ਸਮਾਂ ਹੈ, ਪਿਛਲਾ ਸਮਾਂt ਤਾਂ ਮਰ ਚੁਕਿਆ ਹੈ ਅਤੇ ਭਵਿੱਖ ਦਾ ਅਜੇ ਕੁਝ ਪਤਾ ਨਹੀਂ ਹੈ। ਇਸ ਸਮੇਂ ਮਨੁੱਖ ਦੇ ਜੀਵਨ ਵਿਚ ਸਾਰਿਆਂ ਨਾਲੋਂ ਵੱਡਾ ਵਰਤਮਾਨ ਹੀ ਹੈ। ਜਿਨ੍ਹਾਂ ਲੋਕਾਂ ਨੇ ਅੱਜ ਦਾ ਕੰਮ ਕੱਲ੍ਹ ਉੱਤੇ ਛੱਡਿਆ, ਉਹ ਹਮੇਸ਼ਾ ਪਿੱਛੇ ਰਹਿ ਗਏ ।ਉਨ੍ਹਾਂ ਨੂੰ ਪਿੱਛੇ ਰਹਿਣ ਵਾਲੇ ਲੋਕ ਸਮੇਂ ਦੇ ਨਾਲ-ਨਾਲ ਚਲਦੇ ਰਹੇ ਅਤੇ ਤਰੱਕੀ ਕਰਦੇ ਗਏ।
ਸਮਾਂ ਕਿਸੇ ਦੇ ਨਾਲ ਵੀ ਨਹੀਂ ਚਲਦਾ, ਉਹ ਆਪਣੀ ਚਾਲ ਦੇ ਨਾਲ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ। ਸਮੇਂ ਦਾ ਠੀਕ ਉਪਯੋਗ ਹੀ ਜੀਵਨ ਦੀ ਸਫਲਤਾ ਦੀ ਚਾਬੀ ਹੈ। ਜੇਕਰ ਅਸੀਂ ਆਪਣੇ ਜੀਵਨ ਦੇ ਹਰੇਕ ਪਲ ਦਾ ਠੀਕ ਉਪਯੋਗ ਕਰ ਸਕੀਏ ਤਾਂ ਸੰਸਾਰ ਦਾ ਵੱਡੇ ਤੋਂ ਵੱਡਾ ਕੰਮ ਵੀ ਸਾਡੇ ਲਈ ਆਸਾਨ ਹੋ ਜਾਵੇਗਾ। ਸੰਸਾਰ ਵਿਚ ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ, ਸਾਰਿਆਂ ਨੇ ਸਭ ਤੋਂ ਪਹਿਲਾਂ ਸਮੇਂ ਦੇ ਮੁੱਲ ਨੂੰ ਪਹਿਚਾਣ ਕੇ ਹੀ ਅੱਗੇ ਕਦਮ ਵਧਾਏ ਹੋਏ ਹਨ, ਅਤੇ ਅਖ਼ੀਰ ਵਿਚ ਤਰੱਕੀ ਦੇ ਉੱਚ ਸਿਖਰ ਉੱਤੇ ਚੜ੍ਹਨ ਵਿਚ ਸਫਲ ਹੋਏ ਹਨ।ਨੈਪੋਲੀਅਨ ਦੀ ਜਿੱਤ ਵਿਚ ਵੀ ਸਮੇਂ ਦਾ ਹੀ ਹੱਥ ਰਹਿੰਦਾ ਸੀ।ਉਹ ਠੀਕ ਸਮੇਂ ਨੂੰ ਪਹਿਚਾਣਦਾ ਸੀ ਅਤੇ ਕਦੇ ਵੀ ਆਲਸ ਦਾ ਪ੍ਰਭਾਵ ਆਪਣੇ ਉੱਪਰ ਨਹੀਂ ਆਉਣ ਦਿੰਦਾ ਸੀ। ਪੰਜ ਮਿੰਟ ਦੇ ਮੁੱਲ ਨੂੰ ਨਾ ਪਹਿਚਾਣਨ ਦੇ ਕਾਰਨ ਹੀ ਆਸਟਰੀਆ ਵਾਲੇ ਨੈਪੋਲੀਅਨ ਦੇ ਸਾਹਮਣੇ ਹਾਰ ਗਏ ਸਨ।ਵਾਟਰਲੂ ਦੇ ਯੁੱਧ ਵਿੱਚ ਨੈਪੋਲੀਅਨ ਦੀ ਹਾਰ ਦਾ ਮੁੱਖ ਕਾਰਨ ਪੰਜ ਮਿੰਟ ਹੀ ਸੀ।ਉਸਦੇ ਦੋਸਤ ਬਣਾ ਲਿਆ ਗਿਆ ਸੀ।
ਸਮਾਂ ਰੁਕਦਾ ਨਹੀਂ–ਅੱਜ ਦਾ ਦਿਨ ਜੇਕਰ ਘੁੰਮਣ ਵਿਚ ਗਵਾ ਦਿੱਤਾ ਤਾਂ ਕੱਲ ਵੀ ਇਹੀ ਗੱਲ ਹੋਵੇਗੀ ਅਤੇ ਫਿਰ ਵੱਧ ਸੁਸਤੀ ਆਵੇਗੀ।ਇਸ ਲਈ ਅੱਜ ਜਿਸ ਕੰਮ ਨੂੰ ਕਰਨਾ ਚਾਹੁੰਦੇ ਹੋ, ਉਸਨੂੰ ਅੱਜ ਹੀ ਕਰ ਲੈਣਾ ਚਾਹੀਦਾ ਹੈ।‘ਕੱਲ੍ਹ ਤਾਂ ਕਦੇ ਆਉਂਦਾ ਹੀ ਨਹੀਂ। ਜੇਕਰ ਰੇਲ ਗੱਡੀ ਚਲਾਉਣ ਵਾਲਾ ਡਰਾਈਵਰ ਆਪਣੇ ਰਸਤੇ ਵਿਚ ਆਉਣ ਵਾਲੇ ਹਰੇਕ ਸਟੇਸ਼ਨ ਤੇ ਅਖੀਰਲੇ ਮਿੰਟ ਦੀ ਦੇਰ ਕਰਦਾ ਜਾਵੇ, ਤਾਂ ਉਸਨੂੰ ਆਪਣੇ ਅਖੀਰਲੇ ਸਟੇਸ਼ਨ ਤਕ ਪਹੁੰਚਣ ਵਿਚ ਘੰਟਿਆਂ ਦੀ ਦੇਰ ਹੋ ਸਕਦੀ ਹੈ ਅਤੇ ਇਹ ਵੀ ਸੰਭਵ ਹੈ ਕਿ ਉਸਦੀ ਦੇਰ ਦੇ ਕਾਰਨ ਰਸਤੇ ਵਿਚ ਕੋਈ ਦੁਰਘਟਨਾ ਵੀ ਹੋ ਜਾਵੇ।
ਕਿਸੇ ਵੀ ਕੰਮ ਨੂੰ ਅਗਲੇ ਸਮੇਂ ਵਿਚ ਕਰ ਦੇਣ ਦਾ ਮਤਲਬ ਹੈ-ਹਮੇਸ਼ਾਂ ਲਈ ਉਸਨੂੰ ਛੱਡ ਦੇਣਾ ਹੁਣੇ ਕਰਨ ਹੀ ਵਾਲਾ ਹਾਂ ਤਾਂ ਮਤਲਬ ਹੈ, ਨਹੀਂ ਕਰਨ ਵਾਲਾ ਹਾਂ।ਕਿਹਾ ਜਾਂਦਾ ਹੈ ਕਿ ਜੇਕਰ ਇਕ ਵਾਰ ਸਮਾਂ ਲੰਘ ਜਾਵੇ ਤਾਂ ਉਹ ਵਾਪਸ ਨਹੀਂ ਆਉਂਦਾ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਤਰੱਕੀ ਚਾਹੁਣ ਵਾਲੇ ਵਿਅਕਤੀ ਨੂੰ ਠੀਕ ਸਮੇਂ ਉੱਤੇ ਹੀ ਕੰਮ ਵਿਚ ਲਗ ਜਾਣਾ ਚਾਹੀਦਾ ਹੈ।
ਸਿੱਟਾ– ਗਾਂਧੀ ਜੀ ਦਾ ਵਿਚਾਰ ਸੀ ਕਿ ਹਰੇਕ ਕੰਮ ਦੇ ਕਰਨ ਜਾਂ ਨਾ ਕਰਨ ਦਾ ਇਕ ਸਮਾਂ ਹੁੰਦਾ ਹੈ। ਜੇਕਰ ਤੁਸੀਂ ਸਮੇਂ ਨੂੰ ਪਰਖਣ ਦੀ ਕਲਾ ਸਿੱਖ ਲਈ ਹੈ ਤਾਂ ਤੁਹਾਨੂੰ ਕਿਸੇ ਪ੍ਰਸੰਨਤਾ ਜਾਂ ਸਫਲਤਾ ਦੇ ਲੱਭਣ ਦੀ ਜ਼ਰੂਰਤ ਨਹੀਂ, ਉਹ ਖ਼ੁਦ ਆ ਕੇ ਤੁਹਾਡੇ ਦੁਆਰ ਖੜਕਾਏਗੀ।
ਸਮਾਂ ਹੱਥ ਵਿਚ ਤਾਂਹੀ ਆ ਸਕਦਾਹੈ, ਜੇਕਰ ਅਸੀਂ ਆਪਣੇ ਆਪ ਨੂੰ ਨਿਯਮਿਤ ਰੂਪ ਨਾਲ ਰੱਖੀਏ।ਹਰਕ ਲਈ ਪੈਗਾਮ ਬਣਾ ਲਈਏਤਾਂ ਫਿਰ ਉਸ ਉੱਤੇ ਪੱਕੇਹੋਕੇ ਅੱਗੇ ਵਧੀਏ।ਜੇਕਰ ਪ੍ਰੋਗਰਾਮ ਬਣਾ ਕੇ ਕੰਧ ਉੱਤੇ ਲਟਕਾ ਵੀ ਦਿੱਤਾ ਅਤੇ ਉਸਦੇ ਅਨੁਸਾਰ ਨਹੀਂ ਚੱਲੇ, ਤਾਂ ਇਹ ਸਭ ਬੇਕਾਰ ਹੈ ਉਸਦਾ ਕੋਈ ਮਹੱਤਵ ਨਹੀਂ ਸਮੇਂ ਲੈਕਉਪਯੋਗ ਮੰਗਤੇ ਨੂੰ ਰਾਜਾ ਅਤੇ ਸਮੇਂ ਦਾ ਗਲਤ ਉਪਯੋਗ ਰਾਜੇ ਨੂੰ ਮੰਗਤਾ ਬਣਾ ਦਿੰਦਾ ਹੈ।ਇਸ ਦੀ ਸਮੇਂ ਦੇ ਮੁੱਲ ਨੂੰ ਪਹਿਚਾਣਨਾ ਹੀ ਜੀਵਨ ਦੀ ਸਾਰਿਆਂ ਨਾਲੋਂ ਵੱਡੀ ਸਫਲਤਾ ਹੈ।