ਕਿਸੇ ਪਹਾੜੀ ਜਗਾ ਦੀ ਸੈਰ
Visit to Hill Station
ਭੂਮਿਕਾ–ਇਤਿਹਾਸਕ ਸਥਾਨਾਂ ਅਤੇ ਧਾਰਮਿਕ ਸਥਾਨਾਂ ਦੀ ਸੈਰ ਮੈਂ ਕਈ ਵਾਰ ਕਰ ਚੁੱਕਿਆ ਹਾਂ ਪਰੰਤੂ ਪਿਛਲੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਮੈਨੂੰ ਪਹਾੜੀ ਜਗਾ ਦੀ ਸੈਰ ਕਰਨ ਦਾ ਮੌਕਾ ਪ੍ਰਾਪਤ ਹੋਇਆ।ਮੇਰੇ ਪਿਤਾ ਜੀ ਦੇ ਇਕ ਦੋਸਤ ਨੈਨੀਤਾਲ ਵਿਚ ਰਹਿੰਦੇ ਹਨ। ਪਿਛਲੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਉਨ੍ਹਾਂ ਨੇ ਨੈਨੀਤਾਲ ਆਪਣੇ ਦੋਸਤ ਦੇ ਕੋਲ ਜਾਣ ਦਾ ਫੈਸਲਾ ਕੀਤਾ।ਉਨ੍ਹਾਂ ਨੇ ਪਹਿਲਾਂ ਆਪਣੇ ਪੱਤਰ ਦੁਆਰਾ ਆਪਣੇ ਦੋਸਤ ਨੂੰ ਸੁਨੇਹਾ ਭੇਜਿਆ। ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਨੂੰ ਬਹੁਤ ਖੁਸ਼ੀ ਨਾਲ ਨੈਨੀਤਾਲ ਵਿਚ ਆਉਣ ਲਈ ਕਿਹਾ। ਫਿਰ ਅਸੀਂ ਸਾਰੇ ਪਰਿਵਾਰ ਨੇ ਨੈਨੀਤਾਲ ਵਿਚ ਜਾਣ ਦਾ ਪ੍ਰੋਗਰਾਮ ਬਣਾਇਆ।
ਮੈਰ ਦੀ ਸ਼ੁਰੂਆਤ–ਸਕੂਲ ਵਿਚ ਛੁੱਟੀਆਂ ਹੋਣ ਉੱਤੇ 20 ਮਈ ਨੂੰ ਅਸੀਂ ਦਿੱਲੀ ਤੋਂ ਚੱਲਣ ਦਾ ਫੈਸਲਾ ਕੀਤਾ। ਨੈਨੀਤਾਲ ਨੂੰ ਹਰ ਰੋਜ਼ ਉੱਤਰ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ ਜਾਂਦੀਆਂ ਰਹਿੰਦੀਆਂ ਹਨ, ਗਰਮੀਆਂ ਵਿਚ ਨੈਨੀਤਾਲ ਜਾਣ ਲਈ ਕਾਫੀ ਭੀੜ ਰਹਿੰਦੀ ਹੈ ਇਸ ਲਈ ਉਥੋਂ ਲਈ ਅਸੀਂ ਪੰਜ ਦਿਨ ਪਹਿਲਾਂ ਹੀ ਸੀਟਾਂ ਬੁੱਕ ਕਰਵਾ ਲਈਆਂ। ਅਸੀਂ ਪਰਿਵਾਰ ਦੇ ਚਾਰ ਮੈਂਬਰ ਸਨ-ਪਿਤਾ ਅਤੇ ਅਸੀਂ ਭੈਣ-ਭਰਾ।20 ਮਈ ਨੂੰ ਅਸੀਂ ਸਵੇਰੇ 9 ਵਜੇ ਆਪਣੇ ਘਰ ਤੋਂ ਟੈਕਸੀ ਲੈ ਕੇ ਰਰਾਜੀ ਬੱਸ ਅੱਡੇ ਉੱਤੇ ਪਹੁੰਚ ਗਏ। 10 ਵਜੇ ਬਸ ਚੱਲਣ ਦਾ ਸਮਾਂ ਸੀ। ਸਾਡੇ ਕੋਲ ਸਮਾਨ ਵੀ ਕੁਝ hਆਦਾ ਹੋ ਗਿਆ ਸੀ ਕਿਉਂਕਿ ਮੇਰੇ ਪਿਤਾ ਜੀ ਨੇ ਦੱਸਿਆ ਕਿ ਉਥੇ ਗਰਮੀਆਂ ਵਿਚ ਵੀ ਗਰਮ ਕੱਪੜਿਆਂ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਅਸੀਂ ਆਪਣੇ ਨਾਲ ਸਰਦੀ ਦੇ ਕੱਪੜੇ, ਬਿਸਤਰਾ ਆਦਿ ਲੈ ਗਏ ਸੀ।ਅੰਤਰਰਾਜੀ ਬੱਸ ਅੱਡੇ ਤੋਂ ਠੀਕ 10 ਵਜੇ ਨੈਨੀਤਾਲ ਲਈ ਬੱਸ ਚੱਲ ਪਈ ਗਰਮੀ ਬਹੁਤ ਪੈ ਰਹੀ ਸੀ। ਬਸ ਕਾਠਗੋਦਾਮ ਪਹੁੰਚੀ। ਕਾਠਗੋਦਾਮ ਤੱਕ ਬਹੁਤ ਗਰਮੀ ਹੋਣ ਕਾਰਨ ਲ਼ ਚੱਲ ਰਹੀ ਸੀ। ਕਿਉਂਕਿ ਕਾਠਗੋਦਾਮ ਤੱਕ ਮੈਦਾਨੀ ਭਾਗ ਰਹਿੰਦਾ ਹੈ ਅਤੇ ਉਥੋਂ ਪਹਾੜੀ ਰਸਤਾ ਸ਼ੁਰੂ ਹੋ ਜਾਂਦਾ ਹੈ। ਕਾਠਗੋਦਾਮ ਹਲਦਵਾਨੀ ਤੋਂ ਹੀ ਪਹਾੜੀ ਅਕਾਸ਼ ਨੂੰ ਛੂੰਹਦੇ ਹੋਏ ਵਿਖਾਈ ਦੇ ਰਹੇ ਸਨ।ਕਿਹਾ ਜਾਂਦਾ ਹੈ। ਕਿ ਦਰ ਤੋਂ ਵੇਖਣ ਤੇ ਪਹਾੜ ਬਹੁਤ ਸੁੰਦਰ ਲੱਗਦੇ ਹਨ।ਮੈਂ ਦੂਰ ਖੜ੍ਹਾ ਹੋ ਕੇ ਪਹਾੜਾਂ ਦੇ ਸੁੰਦਰ ਦ੍ਰਿਸ਼ਾਂ ਨੂੰ ਵੇਖ ਰਿਹਾ ਸੀ ।ਕਾਠਗੋਦਾਮ ਤੋਂ ਸਾਡੀ ਬੱਸ ਪਹਾੜਾਂ ਦੇ ਟੇਢੇ-ਮੇਢੇ ਰਸਤੇ ਉੱਤੇ ਚੱਲਣ ਲੱਗੀ।ਪਰੰਤ ਵਾਤਾਵਰਣ ਵਿਚ ਇਕਦਮ ਬਦਲਾਅ ਆ ਗਿਆ ਸੀ।ਜਿਥੇ ਥੋੜੀ ਦੇਰ ਪਹਿਲਾਂ ਮੈਦਾਨੀ ਭਾਗਾਂ ਵਿਚ ਬਹੁਤ ਜ਼ਿਆਦਾ ਗਰਮੀ ਨਾਲ ਅਸੀਂ ਤੜਪ ਰਹੇ ਸਾਂ, ਹੁਣ ਉਥੋਂ ਦੇ ਪਹਾੜਾਂ ਉੱਤੇ ਠੰਡੀ-ਠੰਡੀ ਹਵਾ ਚੱਲ ਰਹੀ ਸੀ। ਪਹਿਲਾਂ ਨਿਰਧਾਰਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਸਾਡੇ ਪਿਤਾ ਜੀ ਦੇ ਦੋਸਤ ਉੱਥੇ ਬੱਸ ਅੱਡੇ ਉੱਤੇ ਸਾਡਾ ਇੰਤਜ਼ਾਰ ਕਰ ਰਹੇ ਸਨ। ਅਸੀਂ ਉਨ੍ਹਾਂ ਨਾਲ ਸੈਰ ਕੀਤੀ।
ਨੈਨੀਤਾਲ ਦਾ ਵਾਤਾਵਰਨ–ਨੈਨੀਤਾਲ ਉੱਤਰ ਪ੍ਰਦੇਸ ਦੇ ਉੱਤਰਾਖੰਡ ਪਹਾੜਾਂ ਵਿਚ ਸਥਿਤ ਲਗਪਗ ਸੱਤ ਹਜ਼ਾਰ ਫੁੱਟ ਦੀ ਉਚਾਈ ਉੱਤੇ ਸਥਿਤ ਹੈ ।ਨੈਨੀਤਾਲ ਭਾਰਤ ਦੀ ਸਭ ਤੋਂ ਵਧੀਆ ਪਹਾੜੀ ਜਗਾ ਹੈ।ਇਹ ਜਗਾ ਅੰਗਰੇਜ਼ਾਂ ਨੂੰ ਬਹੁਤ ਪਿਆਰੀ ਸੀ।ਉਥੋਂ ਦੇ ਵਾਤਾਵਰਨ ਨੂੰ ਵੇਖ ਕੇ ਇਸਨੂੰ ਉਹ ਛੋਟੀ ਵਿਲਾਇਤ ਕਹਿੰਦੇ ਸਨ। ਸਾਰੇ ਪਹਾੜੀ ਜਗਾ ਤੋਂ ਨੈਨੀਤਾਲ ਦੀ ਆਪਣੀ ਅਲੱਗ ਵਿਸ਼ੇਸ਼ਤਾ ਹੈ। ਇਥੇ ਸੱਤ ਹਜ਼ਾਰ ਫੁੱਟ ਦੀ ਗਹਿਰਾਈ ਉੱਤੇ ਇਕ ਬਹੁਤ ਡੂੰਘਾ ਤਲਾਬ ਹੈ, ਜਿਸਦੀ ਲੰਬਾਈ ਇਕ ਕਿਲੋਮੀਟਰ ਤੋਂ ਜ਼ਿਆਦਾ ਅਤੇ ਡੂੰਘਾ ਬਹੁਤ ਜ਼ਿਆਦਾ ਹੈ। ਉਸਦੇ ਥੱਲੇ ਵਾਲੇ ਸਿਰੇ ਨੂੰ ਤਲੀਤਾਲ ਅਤੇ ਉੱਪਰ ਵਾਲੇ ਸਿਰੇ ਨੂੰ ਮਲੀਤਾਲ ਕਹਿੰਦੇ ਹਨ। ਪਹਾੜ ਦੇ ਉੱਪਰ ਇੰਨਾ ਵੱਡਾ ਤਾਲਾਬ ਇਕ ਅਦਭੁਤ ਅਤੇ ਪ੍ਰਸੰਸ਼ਾ ਕਰਨ ਵਾਲੀ ਚੀਜ਼ ਹੈ।
ਅਸੀਂ ਦੂਸਰੇ ਦਿਨ ਨੈਨੀਤਾਲ ਵਿਚ ਘੁੰਮਣ ਦਾ ਫੈਸਲਾ ਕੀਤਾ। ਮੇਰੇ ਪਿਤਾ ਜੀ ਦੇ ਦੋਸਤ ਦੇ ਦੋ ਬੱਚੇ ਹਨ- ਇਕ ਮੁੰਡਾ ਅਤੇ ਇਕ ਕੜੀ।ਉਹ ਸਾਡੀ ਉਮਰ ਦੇ ਹੀ ਬੱਚੇ ਹਨ।ਉਨ੍ਹਾਂ ਨੇ ਸਾਨੂੰ ਨੈਨੀਤਾਲ ਵਿਚ ਘੁਮਾਉਣ ਦਾ ਫੈਸਲਾ ਕੀਤਾ |ਅਸੀਂ ਸਵੇਰੇ ਹੀ ਉਨ੍ਹਾਂ ਨਾਲ ਘੁੰਮਣ ਲਈ ਚੱਲ ਪਏ । ਮੇਰੇ ਮਨ ਵਿਚ ਉਥੇ ਘੁੰਮਣ ਦੀ ਬੜੀ ਉਤਸਕਤਾ ਹੋ ਰਹੀ ਸੀ। ਅਸੀਂ ਆਪਣੀ ਸੈਰ ਤਲੀਤਾਲ ਤੋਂ ਸ਼ੁਰੂ ਕੀਤੀ ਮੇਰੇ ਦੋਸਤ ਨੇ ਕਿਹਾ ਕਿ ਪਹਿਲਾਂ ਤਲੀਤਾਲ ਹਨੂੰਮਾਨ ਗੜੀ ਵੇਖਾਂਗੇ। ਅਸੀਂ ਉਥੇ ਪਹੁੰਚੇ ਜੋ ਕਿ ਇਕ ਸੁੰਦਰ ਪਹਾੜੀ ਉਤੇ ਸਥਾਪਤ ਹੈ । ਹਨੂੰਮਾਨ ਗੜੀ ਉੱਤੇ ਹਨੂੰਮਾਨ ਜੀ ਦਾ ਇਕ ਮੰਦਰ ਹੈ ਜਿਥੋਂ ਦੇ ਚਾਰੋਂ ਪਾਸੇ ਦੇ ਦ੍ਰਿਸ਼ ਬਹੁਤ ਹੀ ਸੁੰਦਰ ਵਿਖਾਈ ਦਿੰਦੇ ਹਨ।ਉਥੋਂ ਵਾਪਸ ਆਉਣ ਤੋਂ ਬਾਦ ਅਸੀਂ ਮਲੀਤਾਲ ਜਾਣਾ ਚਾਹੁੰਦੇ ਸੀ। ਮੇਰੀ ਇੱਛਾ ਬੇੜੀ ਦੁਆਰਾ ਮਲੀਤਾਲ ਜਾਣ ਦੀ ਸੀ ਇਸ ਲਈ ਅਸੀਂ ਉਥੋਂ ਦੋ ਬੇੜੀਆਂ ਲਈਆਂ ਤੇ ਉਨ੍ਹਾਂ ਵਿਚ ਬੈਠ ਕੇ ਅਸੀਂ ਤਲਾਬ ਵਿਚ ਬੇੜੀ ਦੁਆਰਾ ਮਲੀਤਾਲ ਨੂੰ ਚੱਲ ਪਏ | ਬੇੜੀ ਵਿਚ ਬੈਠਣਾ ਮੇਰੇ ਲਈ ਜੀਵਨ ਦਾ ( ਪਹਿਲਾ ਮੌਕਾ ਸੀ। ਬੇੜੀ ਦੁਆਰਾ ਸੈਰ ਕਰਨ ਵਿਚ ਮੈਨੂੰ ਬੜਾ ਮਜ਼ਾ ਆ ਰਿਹਾ ਸੀ।ਮਲੀਤਾਲ ਪਹੁੰਚ ਕੇ ਅਸੀਂ ਉਥੋਂ ਦੀਆਂ ਕਈ ਵਧੀਆ ਥਾਵਾਂ ਵੇਖੀਆਂ।
ਸਿੱਟਾ– ਪਹਾੜ ਕੁਦਰਤ ਦਾ ਸ਼ਿੰਗਾਰ ਹਨ। ਸਾਡੀ ਚੰਗੀ ਕਿਸਮਤ ਹੈ ਕਿ ਸਾਡੇ ਦੇਸ਼ ਵਿਚ ਅਨੇਕ ਪਹਾੜ ਹਨ। ਸੰਸਾਰ ਦਾ ਸਭ ਤੋਂ ਉੱਚਾ ਪਹਾੜ ਹਿਮਾਲਾ ਇਥੇ ਹੈ। ਕਿਸਮਤ ਦੇ ਨਾਲ ਮੈਨੂੰ ਉਹ ਮੌਕਾ ਪ੍ਰਾਪਤ ਹੋਇਆ ਜਦੋਂ ਅਸੀਂ ਹਿਮਾਲਾ ਨੂੰ ਦੂਰ ਤੋਂ ਵੇਖਿਆ। ਸਾਨੂੰ ਇਸ ਤਰ੍ਹਾਂ ਦੀਆਂ ਪਵਿੱਤਰ ਅਤੇ ਆਨੰਦ ਦੇਣ ਵਾਲੀਆਂ ਥਾਵਾਂ ਤੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ।