ਕੌਮੀ ਏਕਤਾ
Kaumi Ekta
ਸਾਡਾ ਇਤਿਹਾਸ ਦੱਸਦਾ ਹੈ ਪੁਰਾਤਨ ਸਮੇਂ ਭਾਰਤ ਵਿੱਚ ਅਮਨ-ਸ਼ਾਂਤੀ ਦਾ ਬੋਲਬਾਲਾ ਸੀ, ਹਰ ਕੋਈ ਸੁਖ-ਅਰਾਮ ਨਾਲ ਆਪਣਾ ਖ਼ੁਸ਼ੀਆਂ-ਭਰਿਆ ਜੀਵਨ ਬਤੀਤ ਕਰਦਾ ਸੀ। ਇਸ ਸ਼ਾਂਤਮਈ ਜੀਵਨ ਦਾ ਮੂਲ ਅਧਾਰ ਇੱਕ ਧਰਮ (ਹਿੰਦੂ ਧਰਮ) ਤੇ ਇੱਕ ਭਾਸ਼ਾ (ਸੰਸਕ੍ਰਿਤ) ਨੂੰ ਕਿਹਾ ਜਾ ਸਕਦਾ ਹੈ। ਨਾਲੇ ਰਾਮਾਇਣ ਅਤੇ ਮਹਾਂਭਾਰਤ ਦੇ ਵਿਚਾਰਾਂ ਨੇ ਵੀ ਸਦੀਆਂ ਤਕ ਭਾਰਤੀਆਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਈ ਰੱਖਿਆ। ਇਸ ਗੱਲ ਦੀ ਪੁਸ਼ਟੀ ਲਈ ਅਸੀਂ ਇਨ੍ਹਾਂ ਮਹਾਨ ਗ੍ਰੰਥਾਂ ਦੇ ਭਾਰਤ ਦੀਆਂ ਅੱਡ ਅੱਡ ਬੋਲੀਆਂ ਵਿੱਚ ਹੋਏ ਅਨੁਵਾਦਾਂ ਨੂੰ ਵੇਖ ਸਕਦੇ ਹਾਂ।ਉਸ ਸਮੇਂ ਦੀ ਘੱਟ ਜਨ-ਸੰਖਿਆਵੀ ਏਕਤਾ ਸਥਾਪਤ ਰੱਖਣ ਵਿੱਚ ਸਹਾਈ ਹੋਈ ਕਹੀ ਜਾ ਸਕਦੀ ਹੈ।
ਸਮੇਂ ਦੀ ਬਦਲੀ ਨਾਲ ਰਾਸ਼ਟਰੀ ਏਕਤਾ ਸਹਿਜੇ ਭੰਗ ਹੋਣ ਲੱਗ ਪਈ। ਸਭ ਤੋਂ ਪਹਿਲਾਂ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਨੀਤੀ ਨੇ ਭਾਰਤੀਆਂ ਨੂੰ ਭਾਰਤੀ ਹੋਣ ਦੀ ਥਾਂ ਪੰਜਾਬੀ, ਬੰਗਾਲੀ ਤੇ ਮਦਰਾਸੀ ਆਦਿ ਅਤੇ ਹਿੰਦੂ, ਮੁਸਲਮਾਨ ਤੇ ਈਸਾਈ ਆਦਿ ਬਣਾ ਦਿੱਤਾ।ਹਰ ਧਿਰ ਦੂਜੀ ਧਿਰ ਨੂੰ ਨਫ਼ਰਤ ਨਾਲ ਵੇਖਣ ਲੱਗ ਪਈ।ਇਸ ਫੁੱਟ-ਭਰੇ ਵਾਤਾਵਰਣਨ ਵਿੱਚ ਮਸ਼ੀਨਾਂ ਦੀ ਕਾਢ ਨਾਲ ਆਏ ਮਸ਼ੀਨੀ ਯੁਗ ਨੇ ਮੰਨੋ ਬਲਦੀ ‘ਤੇ ਤੇਲ ਪਾ ਦਿੱਤਾ।ਲੋਹੇ ਦੀਆਂ ਮਸ਼ੀਨਾਂ ਨੇ ਮਨੁੱਖ ਦਾ ਦਿਲ ਵੀ ਲੋਹੇ ਦਾ, ਅਰਥਾਤ ਪਿਆਰ-ਰਹਿਤ ਬਣਾ ਦਿੱਤਾ। ਹਰ ਇੱਕ ਨੂੰ ਆਪੋ ਆਪਣੀ ਪੈ ਗਈ, ਸੁਆਰਥੀਪਨ ਪ੍ਰਧਾਨ ਹੋ ਗਿਆ ਅਤੇ ਭਾਈਚਾਰੇ ਦੀ ਭਾਵਨਾ ਜਾਂਦੀ ਰਹੀ। ਇਸ ਤਰ੍ਹਾਂ ਭਾਰਤੀਆਂ ਵਿਚਲਾ ਪਾੜਾ ਦਿਨੋਂ ਦਿਨ ਵਧਦਾ ਗਿਆ।
ਸੁਤੰਤਰਤਾ-ਪ੍ਰਾਪਤੀ ਸਮੇਂ ਭਾਰਤ ਦੀ ਦੋ ਭਾਗਾਂ, ਭਾਰਤ ਤੇ ਪਾਕਿਸਤਾਨ ਵਿੱਚ ਵੰਡ ਨੇ ਸਾਡੀ ਰਾਸ਼ਟਰੀ ਏਕਤਾ ਨੂੰ ਤਕੜੀ ਸੱਟ ਮਾਰੀ। ਅੰਗੇਜ਼ ਆਪਣੀ ਨੀਤੀ ਵਿੱਚ ਪੂਰਨ ਤੌਰ ਤੇ ਸਫ਼ਲ ਹੋਇਆ। ਇਥੇ ਅਸ਼ਾਂਤੀ ਨੇ ਪੱਕੇ ਡੇਰੇਜਮਾ ਲਏ।ਹਰ ਪਾਸੇ ਗੜਬੜ ਹੀ ਗੜਬੜ ਨਜ਼ਰ ਆਉਣ ਲੱਗ ਪਈ-ਕਿਧਰੇ ਨਾਗਾਵਾਸੀ ਭਾਰਤ ਨਾਲੋਂ ਅੱਡ ਹੋਣ ਲਈ ਟਿੱਲ ਲਾਉਣ ਲੱਗ ਪਏ : ਕਿਧਰੇ ਮਦਰਾਸੀ ਹਿੰਦੀ ਦੇ ਵਿਰੁੱਧ ਜਲੂਸ ਕੱਢਣ ਲੱਗ ਪਏ , ਕਿਧਰੇ ਯੂਪੀ.ਨਿਵਾਸੀ ਅੰਗਰੇਜ਼ੀ ਨੂੰ ਖ਼ਤਮ ਕਰਨ ਲਈ ਖੱਪ ਪਾਉਣ ਲੱਗ ਪਏ : ਕਿਧਰੇ ਧਰਮ ਤੇ ਬੋਲੀ ਦੇ ਅਧਾਰ ਤੇ ਲਾਠੀਆਂ ਚਲਣ ਲੱਗ ਪਈਆਂ, ਖੂਨ-ਖ਼ਰਾਬੇ ਹੋਣ ਲੱਗ ਪਏ ਤੇ ਅੱਗਾਂ ਲਾਈਆਂ ਜਾਣ ਲੱਗ ਪਈਆਂ।
ਹੁਣ ਭਾਸ਼ਾ ਦੀ ਸਮੱਸਿਆ ਦੇਸ਼ ਦੀ ਏਕਤਾ ਲਈ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ।ਭਾਸ਼ਾ ਹੀ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਲੋਕੀ ਆਪਣੇ ਵਿਚਾਰ ਸਾਂਝੇ ਕਰਦੇ ਹਨ ; ਇਕੋ ਭਾਸ਼ਾ ਬੋਲਦੇ ਲੋਕ ਇਕ-ਦੂਜੇ ਦੇ ਨੇੜੇ ਹੁੰਦੇ ਸਨ। ਭਾਰਤ ਵਿੱਚ ਅਨੇਕ ਭਾਸ਼ਾਵਾਂ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਪੰਦਰਾਂ ਭਾਸ਼ਾਵਾਂ ਸਵੀਕਾਰ ਕੀਤੀਆਂ ਗਈਆਂ ਹਨ। ਭਾਰਤ ਦੇ ਪ੍ਰਾਂਤਾਂ ਦੀ ਵੰਡ ਵੀ ਬੋਲੀਆਂ ਦੇ ਅਧਾਰ ਤੇ ਕੀਤੀ ਗਈ ਹੈ। ਹੁਣ ਹਾਲਤ ਇਹ ਹੈ ਕਿ ਹਰ ਪ੍ਰਾਂਤ ਦੇ ਵਾਸੀ ਚਾਹੁੰਦੇ ਹਨ ਕਿ ਉਨਾਂ ਦੀ ਬੋਲੀ ਨੂੰ ਹੀ ਭਾਰਤ ਵਿੱਚ ਸਭ ਤੋਂ ਵੱਧ ਮਹਾਨਤਾ ਮਿਲੇ। ਪੰਜਾਬ ਵਿੱਚ ਪੰਜਾਬੀ, ਬੰਗਾਲ ਵਿੱਚ ਬੰਗਾਲੀ ਅਤੇ ਦੱਖਣੀ ਭਾਰਤ ਵਿੱਚ ਤਾਮਿਲ, ਤੇਲਗੁ ਆਦਿ ਨੂੰ ਪ੍ਰਫੁੱਲਤ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਪ੍ਰਤੀਕਰਮ ਵਜੋਂ ਇੱਕ ਬੋਲੀ ਬੋਲਣ ਵਾਲਾ ਦੂਜੀ ਬੋਲੀ ਬੋਲਣ ਵਾਲਿਆਂ ਨਾਲ ਘਿਰਣਾ ਕਰਦਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇੱਕ ਭਾਸ਼ਾ ਹੀ ਲੋਕਾਂ ਨੂੰ ਏਕਤਾ ਦੇ ਘੇਰੇ ਵਿੱਚ ਬੰਨ ਸਕਦੀ ਹੈ। ਇਸ ਤੱਤ ਨੂੰ ਮੁੱਖ ਰੱਖਦਿਆਂ ਹੀ ਭਾਰਤ ਸਰਕਾਰ ਨੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਨਿਸ਼ਚਿਤ ਕੀਤਾ ਹੈ, ਪਰ ਦੱਖਣ-ਵਾਸੀ ਆਪਣੀ ਭਾਸ਼ਾ ਦੇ ਪਿਆਰ ਦੇ ਬੱਝੇ ਹਿੰਦੀ ਨੂੰ ਅਜਿਹੀ ਮਾਨਤਾ ਦੇਣ ਲਈ ਤਿਆਰ ਨਹੀਂ। ਇਸੇ ਲਈ ਉਹ ਇਸ ਫੈਸਲੇ ਦੇ ਵਿਰੁੱਧ ਨਿੱਤ ਹੜਤਾਲਾਂ ਕਰਦੇ ਹਨ, ਅੱਗਾਂ ਲਾਉਂਦੇ ਹਨ ਅਤੇ ਖੂਨ-ਖ਼ਰਾਬੇ ਕਰਦੇ ਹਨ। ਅਜਿਹੇ ਵਿਰੋਧ ਨੂੰ ਸ਼ਾਂਤ ਕਰਨ ਲਈ ਭਾਰਤ ਸਰਕਾਰ ਨੇ ਭਿੰਨ-ਭਾਸ਼ਾਈ ਫ਼ਾਰਮੂਲਾ ਬਣਾਇਆ ਹੈ, ਜਿਸ ਅਨੁਸਾਰ ਹਰ ਵਿਦਿਆਰਥੀ ਨੂੰ ਤਿੰਨ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ-ਇੱਕ ਮਾਤ-ਭਾਸ਼ਾ, ਦੂਜੀ ਕੋਈ ਬਦੇਸ਼ੀ ਬੋਲੀ ਜਾਂ ਅੰਗਰੇਜ਼ੀ ਅਤੇ ਤੀਜੀ ਰਾਸ਼ਟਰੀ ਭਾਸ਼ਾ ਹਿੰਦੀ। ਅਫ਼ਸੋਸ ਦੀ ਗੱਲ ਹੈ ਕਿ ਇਹ ਫ਼ਾਰਮੁਲਾ ਵੀ ਸਾਰਿਆਂ ਨੂੰ, ਵਿਸ਼ੇਸ਼ ਕਰ ਕੇ ਦੱਖਣੀ ਭਾਰਤੀਆਂ ਨੂੰ , ਸਵੀਕਾਰ ਨਹੀਂ।
ਦੇਸ਼ ਦੀ ਏਕਤਾ ਦੇ ਰਾਹ ਵਿੱਚ ਇੱਕ ਹੋਰ ਰੁਕਾਵਟ ਧਰਮ ਜਾਂ ਜਾਤ-ਪਾਤ ਦਾ ਭਿੰਨ-ਭੇਦ ਹੈ।ਸਾਡੇ ਦੇਸ਼ ਵਿੱਚ ਧਰਮ ਦਾ ਬੋਲ-ਬਾਲਾ ਹੈ।ਹਰ ਕੰਮ ਧਰਮ ਦੇ ਨਾਂ ਹੇਠ ਹੁੰਦਾ ਹੈ। ਇਥੋਂ ਤੱਕ ਕਿ ਧਰਮ ਰਾਜਨੀਤੀ ਦੇ ਖੇਤਰ ਵਿੱਚ ਵੀ ਆਪਣਾ ਪੂਰਾ ਹੱਥ ਰੱਖਦਾ ਹੈ। ਧਰਮ ਤੇ ਅਧਾਰਤ ਰਾਜਨੀਤਕ ਪਾਰਟੀਆਂ ਬਣੀਆਂ ਹੋਈਆਂ ਹਨ ਜਿਵੇਂ ਕਿ ਅਕਾਲੀ ਦਲ, ਮੁਸਲਮ ਲੀਗ ਤੇ ਜਨ-ਸੰਘ ਆਦਿ। ਇਹ ਪਾਰਟੀਆਂ ਆਪਣੀ ਸਫ਼ਲਤਾ ਤੇ ਪ੍ਰਸਿੱਧੀ ਲਈ ਲੋਕਾਂ ਨੂੰ ਇੱਕ-ਦੂਜੇ ਦੇ ਵਿਰੁੱਧ ਭੜਕਾਉਂਦੀਆਂ ਰਹਿੰਦੀਆਂ ਹਨ।“ਪੰਥ ਨੂੰ ਬਚਾ’, ‘ਇਸਲਾਮ ਖ਼ਤਰੇ ਵਿੱਚ ਹੈ’, ‘ਹਿੰਦੂ ਧਰਮ ਦੀ ਰੱਖਿਆ ਕਰੋ` ਆਦਿ ਨਾਅਰੇ ਲਾ ਕੇ ਇਹ ਪਾਰਟੀਆਂ ਆਪਣੇ ਧਰਮ ਦੇ ਲੋਕਾਂ ਦੇ ਹੱਥਾਂ ਵਿੱਚ ਡਾਂਗਾਂ, ਬੰਦੂਕਾਂ ਤੇ ਬੰਬ ਆਦਿ ਫੜਾ ਦਿੰਦੀਆਂ ਹਨ। ਅਜਿਹੀ ਹਾਲਤ ਵਿੱਚ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਏਕਤਾ ਵਿੱਚ ਰਹਿਣਾ ਕਠਨ ਹੋ ਜਾਂਦਾ ਹੈ।ਇਥੇ ਹੀ ਬੱਸ ਨਹੀਂ, ਇਨ੍ਹਾਂ ਧਰਮਾਂ ਤੋਂ ਅੱਗੇ ਜਾਤਾਂ ਵਿੱਚ ਵੰਡ ਹੈ।ਹਰ ਜਾਤ ਦੂਜੀ ਨੂੰ ਦਬਾਉਣ ਤੇ ਰਹਿੰਦੀ ਹੈ। ਨੀਵੀਆਂ ਜਾਤਾਂ ਹਰ ਪੱਧਰ ਤੇ ਆਪਣੇ ਹੱਕਾਂ ਦੇ ਰਾਖਵੇਂਕਰਨ ਤੇ ਜ਼ੋਰ ਦੇਂਦੀਆਂ ਹਨ। ਹੁਣ ਤਾਂ ਇਸਤਰੀਆਂ ਵੀ 33 ਪ੍ਰਤੀਸ਼ਤ ਹੱਕਾਂ ਦਾ ਰਾਖਵਾਂਕਰਨ ਚਾਹੁੰਦੀਆਂ ਹਨ।ਇਨ੍ਹਾਂ ਧਰਮਾਂ ਅਤੇ ਜਾਤਾਂ ਦੇ ਲੋਕ ਆਪਣੇ ਸੁਆਰਥਾਂ ਨੂੰ ਹੀ ਪ੍ਰਮੁੱਖ ਮੰਨਦੇ ਹਨ ਭਾਵੇਂ ਇਸ ਵਿੱਚ ਦੇਸ਼ ਦੇ ਹਿਤ ਨੂੰ ਕਿੰਨੀ ਹਾਨੀ ਕਿਉਂ ਨਾ ਪੁੱਜੇ।
ਪ੍ਰਾਂਤਵਾਦ ਤੋਂ ਵੀ ਦੇਸ਼ ਦੀ ਏਕਤਾ ਵਿੱਚ ਤਰੇੜਾਂ ਪੈ ਰਹੀਆਂ ਹਨ।ਲੋਕੀਂ ਆਪਣੇ ਆਪ ਨੂੰ ਪੰਜਾਬੀ, ਰਾਜਸਥਾਨੀ, ਕਸ਼ਮੀਰੀ, ਬੰਗਾਲੀ ਜਾਂ ਬਿਹਾਰੀ ਆਦਿ ਪਹਿਲਾਂ ਅਤੇ ਭਾਰਤੀ ਪਿਛੋਂ ਸਮਝਦੇ ਹਨ ਜਦ ਕਿ ਹੋਣਾ ਇਸ ਦੇ ਬਿਲਕੁਲ ਉਲਟ ਚਾਹੀਦਾ ਹੈ।ਇਕ ਬੰਗਾਲੀ ਨਾਂਹ-ਨਾਂਹ ਕਰਦਿਆਂ ਆਪਣੇ ਬੰਗਾਲੀ ਭਰਾ ਦੀ ਮਦਦ ਕਰ ਜਾਂਦਾ ਹੈ।ਇਸ ਨੀਤੀ ਦੇ ਸਿੱਟੇ ਵਜੋਂ ਕੇਂਦਰੀ ਸਰਕਾਰ ਦੇ ਕਈ ਵਿਭਾਗਾਂ ਵਿੱਚ ਬਹੁਤੇ ਮਦਰਾਸੀ, ਕਈਆਂ ਵਿੱਚ ਨਿਰੇ ਪੰਜਾਬੀਜਾਂ ਬੰਗਾਲੀ ਆਦਿ ਹਨ। ਇਸ ਦਾ ਕਾਰਨ, ਨਿਰਸੰਦੇਹ, ਪ੍ਰਾਂਤਵਾਦ ਦੀ ਭਾਵਨਾ ਹੈ।ਜਿਸ ਪੁੱਤ ਦਾ ਕੋਈ ਵਿਅਕਤੀ ਵੱਡਾ ਅਫ਼ਸਰ ਬਣ ਜਾਂਦਾ ਹੈ, ਉਹ ਆਪਣੇ ਵਿਭਾਗ ਵਿੱਚ ਕਰਮਚਾਰੀਆਂ ਦੀ ਚੋਣ ਸਮੇਂ ਆਪਣੇ ਪੁੱਤ ਦੇ ਵਿਅਕਤੀਆਂ ਨੂੰ ਭਰਤੀ ਕਰਨ ਲੱਗ ਜਾਂਦਾ ਹੈ।ਇਸ ਤਰ੍ਹਾਂ ਉਸ ਵਿਭਾਗ ਵਿੱਚ, ਵਿਸ਼ੇਸ਼ ਕਰ ਕੇ ਉਸ ਪ੍ਰਾਂਤ ਦੇ ਲੋਕਾਂ ਦਾ ਦਬਦਬਾ ਹੋ ਜਾਂਦਾ ਹੈ। ਇਹ ਰੁੱਚੀ ਸਮੁਚੇ ਦੇਸ਼ ਲਈ ਹਾਨੀਕਾਰਕ ਹੈ।
ਉਪਰੋਕਤ ਵਿਚਾਰਾਂ ਤੋਂ ਸਪੱਸ਼ਟ ਹੈ ਕਿ ਭਾਰਤ ਵਿੱਚ ਏਕਤਾ ਨਹੀਂ ਸਗੋਂ ਅਨੇਕਤਾ ਹੈ-ਅਨੇਕ ਬਆਂ ਹਨ, ਭਿੰਨ ਭਿੰਨ ਧਰਮ ਤੇ ਜਾਤਾਂ ਹਨ ਅਤੇ ਕਈ ਪਾਂਤ ਹਨ। ਅੱਡ ਅੱਡ ਲੋਕਾਂ ਦੇ ਅੱਡ-ਅੱਡ ਰਸਮ-ਰਿਵਾਜ ਹਨ, ਪਰ ਵਾਸਤਵ ਵਿੱਚ ਭੁਗੋਲਕ ਤੌਰ ਤੇ ਭਾਰਤ ਇੱਕ ਦੇਸ਼ ਹੈ। ਇਸ ਲਈ ਇਨ੍ਹਾਂ ਅਨਕ ਪਰਕਾਰ ਦੇ ਲੋਕਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਨ ਦੀ ਅਵੱਸ਼ਕਤਾ ਹੈ।ਇਨ੍ਹਾਂ ਨੂੰ ਇਕੱਠਿਆਂ ਕਰਨ ਲਈ ਸਰਕਾਰੀ ਤੇ ਗੈਰ-ਸਰਕਾਰੀ ਯਤਨ ਕਰਨ ਦੀ ਲੋੜ ਹੈ।
ਪਹਿਲਾਂ ਤਾਂ ਇਸ ਏਕਤਾ ਦੀ ਮਹੱਤਤਾ ਦੱਸਣ ਲਈ ਸਰਕਾਰ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਵੀ ਲੋਕਾਂ ਵਿੱਚ ਭਾਰਤੀ ਹੋਣ ਦੀ ਭਾਵਨਾ ਪੈਦਾ ਹੋ ਸਕੇ ।ਹਰ ਕੋਈ ਆਪਣੇ ਆਪ ਨੂੰ ਭਾਰਤੀ ਪਹਿਲਾਂ ਅਤੇ ਕੁੱਝ ਹੋਰ ਮਗਰੋਂ ਸਮਝਣ ਵਿੱਚ ਮਾਣ ਕਰਨ ਲੱਗ ਜਾਏ।ਇਸ ਸਬੰਧੀ ਕੇਂਦਰੀ ਪੱਧਰ ਤੇ ਰਸਾਲੇ ਕੱਢੇ ਜਾ ਸਕਦੇ ਹਨ, ਲੋਕ ਸੰਪਰਕ ਵਿਭਾਗ ਰਾਹੀਂ ਜਨਤਾ ਨੂੰ ਅਜਿਹੀਆਂ ਫ਼ਿਲਮਾਂ ਵਿਖਾਈਆਂ ਜਾਣ ਜਿਨਾਂ ਨਾਲ ਲੋਕੀਂ ਭਾਰਤ ਨੂੰ ਆਪਣਾ ਦੇਸ ਅਤੇ ਭਾਰਤੀਆਂ ਨੂੰ ਆਪਣੇ ਭਰਾ ਸਮਝਣ।
ਸਰਕਾਰ ਨੂੰ ਇਸ ਗੱਲ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਵਿਅਕਤੀ ਜਾਂ ਪਾਰਟੀ ਭਾਰਤ ਦੀ ਅਖੰਡਤਾ ਲਈ ਖ਼ਤਰਨਾਕ ਹੈ ਉਸ ਨੂੰ ਕਾਨੂੰਨ ਦੀ ਸ਼ਕਤੀ ਨਾਲ ਰੋਕ ਦਿੱਤਾ ਜਾਏ। ਕਿਸੇ ਅਧਿਕਾਰੀ ਨੂੰ ਆਪਣੇ ਪ੍ਰਾਂਤ ਦੇ ਲੋਕਾਂ ਦੀ ਅੰਨੇਵਾਹ ਭਰਤੀ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਏ। ਧਰਮ ਦਾ ਵਾਸਤਾ ਦੇਣ ਵਾਲੀਆਂ ਰਾਜਨੀਤਕ ਪਾਰਟੀਆਂ ਤੇ ਪਾਬੰਦੀ ਲਾਈ ਜਾ ਸਕਦੀ ਹੈ। ਜਨਤਾ ਤੇ ਸਰਕਾਰ ਨੂੰ ਤਿੰਨ-ਭਾਸ਼ਾਈ ਫ਼ਾਰਮੂਲੇ ਤੇ ਦਿਲੋਂ-ਮਨੋਂ ਅਮਲ ਕਰਨਾ ਚਾਹੀਦਾ ਹੈ। ਹਰ ਵਿਦਿਆਰਥੀ ਨੂੰ ਰਾਸ਼ਟਰੀ ਭਾਸ਼ਾ ਹਿੰਦੀ, ਪ੍ਰਾਂਤਕ ਭਾਸ਼ਾ ਤੇ ਬਦੇਸ਼ੀ ਬੋਲੀ ਅੰਗਰੇਜ਼ੀ ਨੂੰ ਪੜ੍ਹਨਾ ਚਾਹੀਦਾ ਹੈ। ਇਸ ਤਰਾਂ ਏਕਤਾ ਦੀ ਭਾਵਨਾ ਪੈਦਾ ਹੋਣ ਦੀ ਸੰਭਾਵਨਾ ਵਧ ਸਕਦੀ ਹੈ।
ਹਰ ਭਾਰਤੀ ਨੂੰ ਰਾਸ਼ਟਰੀ ਏਕਤਾ ਪ੍ਰੀਸ਼ਦ ਦੀਆਂ ਹੇਠਾਂ ਦਿੱਤੀਆਂ ਸਿਫ਼ਾਰਸ਼ਾਂ ਤੇ ਅਮਲ ਕਰਨਾ ਚਾਹੀਦਾ ਹੈ:
(ਉ) ਕੇਂਦਰੀ ਅਤੇ ਪ੍ਰਾਂਤਕ ਪੱਧਰ ਤੇ ਇਕਾਈਆਂ ਬਣਾਈਆਂ ਜਾਣ ਜਿਹੜੀਆਂ ਰਾਸ਼ਟਰੀ ਏਕਤਾ ਦੀ ਅਖੰਡਤਾ ਦਾ ਧਿਆਨ ਰੱਖਣ।
(ਅ) ਇਹ ਇਕਾਈਆਂ ਆਪਣੀ ਰਿਪੋਰਟ ਪੁਲਸ ਦੇ ਜ਼ਿਲਾ ਅਧਿਕਾਰੀਆਂ ਨੂੰ ਦੇਣ।
(ੲ) ਜ਼ਿਲ੍ਹਾ ਅਧਿਕਾਰੀ ਰਿਪੋਰਟ ਤੇ ਵਿਚਾਰ ਕਰਨ ਤੋਂ ਬਾਅਦ ਫ਼ਿਰਕੂ ਗੜਬੜਾਂ ਨੂੰ ਰੋਕਣ ਲਈ ਅਧਿਕਾਰ ਰੱਖਣ।
(ਸ) ਅਫ਼ਵਾਹਾਂ ਫੈਲਾਉਣ ਵਾਲਿਆਂ ਤੇ ਕਰੜੀ ਨਜ਼ਰ ਰੱਖੀ ਜਾਏ।
(ਹ) ਧਰਮ-ਅਸਥਾਨਾਂ ਦੀ ਵਰਤੋਂ ਅਜਿਹੇ ਕੰਮਾਂ ਲਈ ਨਾ ਕੀਤੀ ਜਾਏ ਜਿਨ੍ਹਾਂ ਨਾਲ ਸੰਪਰਦਾਇਕ ਭਾਵਨਾ ਫੈਲੇ।
(ਕ) ਫ਼ਿਰਕਾਪ੍ਰਸਤੀ ਅਤੇ ਗੜਬੜ ਫੈਲਾਉਣ ਵਾਲੀਆਂ ਖ਼ਬਰਾਂ ਦੀ ਛਪਾਈ ਤੇ ਸਰਕਾਰ ਵੱਲੋਂ ਮਨਾਹੀ ਹੋਏ।
(ਖ) ਪ੍ਰਚਾਰ ਦੇ ਸਾਧਨ-ਰੇਡੀਓ, ਟੈਲੀਵੀਜ਼ਨ ਤੇ ਪ੍ਰੈੱਸ ਆਦਿ ਨੂੰ ਏਕਤਾ ਦੇ ਪ੍ਰਚਾਰ ਲਈ ਵਰਤਿਆ ਜਾਏ।
ਜੇ ਜਨਤਾ ਦੇ ਮੁੱਖੀਏ ਅਤੇ ਭਾਰਤ ਸਰਕਾਰ ਇਸ ਸਮੱਸਿਆ ਵੱਲ ਲੋੜੀਂਦਾ ਧਿਆਨ ਦੇਂਦੇ ਰਹੇ ਤਾਂ ਇੱਕ ਦਿਨ ਅਜਿਹਾ ਆਏਗਾ ਕਿ ਏਕਤਾ ਦੀ ਤਾਕਤ ਅੱਗੇ ਕੋਈ ਰੋੜਾ ਨਹੀਂ ਬਣ ਸਕੇਗਾ |ਅੱਜ ਭਾਰਤ ਦੀ ਏਕਤਾ ਦੇ ਪ੍ਰਮੁੱਖ ਚਿੰਨ ਤਿੰਨ ਹੀ ਹਨ-ਸੈਨਾ, ਸਰਬ-ਭਾਰਤੀ ਸੇਵਾਵਾਂ ਅਤੇ ਸਰਬ-ਭਾਰਤੀ ਪਾਰਟੀਆਂ, ਪਰ ਉਹ ਸਮਾਂਦਰ ਨਹੀਂ ਜਦੋਂ ਹਰ ਭਾਰਤੀ ਦੇ ਦਿਲ ਵਿੱਚ ਦੇਸ਼-ਪਿਆਰ ਦੀ ਭਾਵਨਾਜਾਗੇਗੀ ਅਤੇ ਉਹ ਧਰਮ, ਜਾਤ, ਬੋਲੀ, ਰੰਗ-ਰੂਪ ਅਤੇ ਪ੍ਰਾਂਤ ਆਦਿ ਦੇ ਭੇਦਭਾਵ ਨੂੰ ਛੱਡ ਕੇ ਹਰ ਭਾਰਤੀ ਨੂੰ ਗਲੇ ਲਾਏ। ਇਹੀ ਭਾਰਤ ਦੀ ਏਕਤਾ ਦਾ ਸਬੂਤ ਹੋਏਗਾ।