ਇੰਟਰਨੈੱਟ
Internet
ਜਾਂ
ਕੰਪਿਊਟਰ ਅਤੇ ਇੰਟਰਨੈੱਟ: ਸਹੀ ਵਰਤੋਂ
ਜਾਣ ਪਛਾਣ– ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ ਇਕ ਦੂਜੇ ਨਾਲ ਜੁੜੇ ਹੋਏ ਹਨ ਤੇ ਉਹ ਇਕ ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇਕ ਦੂਜੇ ਵਿਚ ਮੌਜੂਦੁ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ। ਇਸ ਵਿਚ ਇਕ ਤਰ੍ਹਾਂ ਉਹ ਫਾਈਬਰ ਆਪਟਿਕ ਫ਼ੋਨ-ਲਾਈਨਾਂ, ਸੈਟੇਲਾਈਟ ਸੰਬੰਧਾਂ ਤੇ ਹੋਰਨਾਂ ਮਾਧਿਅਮ ਦੁਆਰਾ ਆਪਸ ਵਿੱਚ ਗੱਲਾਂ ਕਰਦੇ ਹਨ। ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਥਾਂ ਬੈਠੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜਾਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਾਂ। ਇਹ ਸਾਧਨਾਂ ਦਾ ਇਕ ਅਜਿਹਾ ਸਮੁੰਦਰ ਹੈ, ਜਿਹੜਾ ਇੰਤਜਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿਚੋਂ ਚੌਦਾਂ ਨਹੀਂ ਅਣਗਿਣਤ ਰਤਨ ਕੱਢੋ। ਇਸ ਵਿਚ ਵਣਜ-ਵਪਾਰ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ। ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ। ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਵਾਲੇ ਕਿੱਤਾਕਾਰਾਂ ਲਈ ਇਕ ਬਹੁਮੁੱਲੀ ਤੇ ਅਣਮੁੱਕ ਖਾਣ ਹੈ।ਇਸ ਵਿਚ ਮੌਜੂਦ ਸੈਂਕੜੇ ਅਜਿਹੀਆਂ ਲਾਇਬਰੇਰੀਆਂ ਅਤੇ ਆਰਕਾਈਵਾਂ ਤੁਹਾਡੀਆਂ ਉੱਗਲਾਂ ਦੇ ਪੋਟਿਆਂ ਉੱਤੇ ਖੱਲ ਜਾਂਦੀਆਂ ਹਨ।ਵਿਦਵਾਨਾਂ ਲਈ ਇਸ ਵਿਚ ਇਹ ਸੋਧ-ਪਰਾਂ ਲਈ ਖੋਜਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ। ਇਸਦੇ ਨਾਲ ਹੀ ਇਸ ਵਿਚ ਉਹ ਸ਼ੈਤਾਨੀ ਸਮੱਗਰੀ ਤੇ ਪਾਤਰ ਵੀ ਛਿਪੇ ਹੋਏ ਹਨ, ਜਿਹੜੇ ਆਪਣੀ ਵਿਨਾਸ਼ਕਾਰੀ ਭੂਮਿਕਾ ਅਦਾ ਕਰਨ ਲਈ ਤਿਆਰ ਰਹਿੰਦੇ ਹਨ। ਜੇਕਰ ਹੋਰ ਕੁਝ ਨਹੀਂ, ਤਾਂ ਇੰਟਰਨੈੱਟ ਸਮੇਂ ਦਾ ਨਾਸ਼ ਕਰਨ ਵਾਲਾ ਤਾਂ ਜ਼ਰੂਰ ਹੀ ਮੰਨਿਆ ਜਾਂਦਾ ਹੈ। ਇਸਦੇ ਬਾਵਜੂਦ ਵੀ ਇਹ ਭਵਿਖ ਦੀ ਅਜਿਹੀ ਤਕਨਾਲੋਜੀ ਹੈ, ਜਿਹੜੀ ਸਾਡੀ ਤੇ ਸਰੇ ਬੱਚਿਆਂ ਦੀ ਜ਼ਿੰਦਗੀ ਨੂੰ ਨਿਸ਼ਚੇ ਹੀ ਤੇਜ਼, ਸੁਚੇਤ ਤੇ ਖੂਬਸੂਰਤ ਬਣਾਏਗੀ।
ਇੰਟਰਨੈੱਟ ਕੀ ਹੈ?- ਇੰਟਰਨੈੱਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤਾ ਜਾ ਸਕਦੀ ਹੈ, “ ਇਹ ਇਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਉਨ੍ਹਾਂ ਦਾ ਇਕ ਨੈੱਟਵਰਕ ਤਿਆਰ ਕਰਦਾ ਹੈ।ਇਹ ਨੈਟਵਰਕ ਲੋਕਲ ਖੇਤਰ (LAN), ਚੌੜੇ ਖੇਤਰ (WAN) ਜਾਂ ਸੰਸਾਰ ਵਿਆਪੀ (WWW) ਹੋ ਸਕਦਾ ਹੈ। ਸਰਲ ਰੂਪ ਨੈੱਟਵਰਕ ਲਈ ਘੱਟੋ-ਘੱਟ ਕੰਪਿਊਟਰ ਦੀ ਜਰੂਰਤ ਹੈ, ਜਿਹੜੇ ਕਿ ਇਕ ਤਾਰ ਨਾਲ ਆਪਸ ਵਿਚ ਜੁੜ ਕੇ ਸੂਚਨਾ ਦਾ ਆਦਾਨ ਪ੍ਰਦਾਨ ਕਰਦੇ ਹਨ। ਪਰੰਤੁ ਇਸਦਾ ਗੁੰਝਲਦਾਰ ਰੁਪ ਇੰਟਰਨੈੱਟ ਕਹਾਉਂਦਾ ਹੈ, ਜਿਸਦਾ ਪਸਾਰ ਵਿਸ਼ਵ ਵਿਆਪੀ ਹੁੰਦਾ ਹੈ।
ਇੰਟਰਨੈੱਟ ਦੀ ਪਹਿਲੀ ਪੀੜੀ– ਆਰੰਭ ਵਿੱਚ ਇੰਟਰਨੈੱਟ ਦੀ ਵਰਤੋਂ ਬਹੁਤ ਗੁਪਤ ਰੂਪ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਸਿਸਟਮ ਮੁੱਖ ਤੌਰ ਤੇ ਸਰਕਾਰੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਹੈ । ਇਸ ਦੀ ਮੁੱਢਲੀ ਵਰਤੋਂ ਇਲੈਕਟ੍ਰਾਨਿਕ ਮੇਲ ਲਈ ਵੀ ਕੀਤੀ ਜਾਂਦੀ ਹੈ।ਇਸ ਤਰ੍ਹਾਂ ਇਸ ਦੀ ਨਿੱਜੀ ਜਾਂ ਵਣਜ-ਵਪਾਰ ਲਈ ਵਰਤੋਂ ਉੱਤੇ ਰੋਕਾ ਲੱਗੀਆਂ ਹੋਈਆਂ ਹਨ। ਇਸ ਨੂੰ ਇੰਟਰਨੈੱਟ ਦੀ ਪਹਿਲੀ ਪੀੜੀ ਕਿਹਾ ਜਾ ਸਕਦਾ ਹੈ।
ਦੂਜੀ ਪੀੜ੍ਹੀ ਦਾ ਇੰਟਰਨੈੱਟ– ਦੂਜੀ ਪੀੜੀ ਦੇ ਇੰਟਰਨੈੱਟ ਦਾ ਆਰੰਭ ਬੀਤੀ ਸਦੀ ਦੇ ਅੰਤਮ ਦਹਾਕੇ ਦੇ ਸ਼ੁਰੂ ਵਿਚ ਹੋਇਆ, ਜਿਸ ਨਾਲ ਇਸ ਦੀ ਵਰਤੋਂ ਗਰੁੱਪਾਂ ਵਿਚ ਸ਼ੁਰੂ ਹੋਈ, ਪਰ ਵਿਅਕਤੀਗਤ ਵਰਤੋਂ ਦੀ ਅਜੇ ਵੀ ਖੁੱਲ੍ਹ ਨਹੀਂ ਸੀ। ਕੁੱਝ ਸਮੇਂ ਵਿਚ ਹੀ ਅਮਰੀਕਾ ਵਿਚ ਬਹੁਤ ਸਾਰੀਆਂ ਕੰਪਿਊਟਰ ਸੰਚਾਰ ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ, ਜਿਸ ਨਾਲ ਕਰੌੜਾਂ ਨਾਨ-ਤਕਨੀਕੀ ਲੋਕਾਂ ਨੂੰ ਪਹਿਲੀ ਵਾਰੀ ਇੰਟਰਨੈੱਟ ਉੱਤੇ ਸੰਚਾਰ ਦਾ ਥਰਥਰਾਹਟ ਭਰਿਆ ਮਜ਼ਾ ਪ੍ਰਾਪਤ ਹੋਇਆ। ਇਸ ਸਮੇਂ ਇੰਟਰਨੈੱਟ ਨੂੰ ਵਪਾਰਕ ਸੰਸਥਾਵਾਂ ਲਈ ਖੋਲ੍ਹ ਦਿੱਤਾ ਗਿਆ, ਜਿਸ ਨਾਲ ਇਹ ਪੂਰੀ ਤਰ੍ਹਾਂ ਆਮ ਲੋਕਾਂ ਤੱਕ ਪਹੁੰਚ ਗਿਆ। ਇਸ ਲਈ ਸਾਨੂੰ ਕੰਪਿਊਟਰ, ਮੋਡਮ, ਟੈਲੀਫ਼ੋਨ ਲਾਈਨ, ਸੰਚਾਰ ਸਾਫ਼ਟਵੇਅਰ ਤੇ ਇੰਟਰਨੈੱਟ ਅਕਾਉਂਟ ਨੰਬਰ ਅਸੀਂ ਕਿਸੇ ਵੀ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਤੋਂ ਨਿਸ਼ਚਿਤ ਘੰਟਿਆਂ ਲਈ ਮਿੱਥੀ ਹੋਈ ਰਕਮ ਦੇ ਕੇ ਪ੍ਰਾਪਤ ਕਰ ਸਕਦੇ ਹਾਂ।ਇਸਦੇ ਨਾਲ ਹੀ ਉਹ ਯੂਜ਼ਰ ਨੇਮ(User name) ਦੀ ਮਨਜੂਰੀ ਵੀ ਦਿੰਦੀ ਹੈ। ਇੰਟਰਨੈੱਟ ਅਕਾਉਂਟ ਤੇ ਯੂਜ਼ਰ ਨੇਮ ਪ੍ਰਾਪਤ ਕਰਨ ਮਗਰੋਂ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਦਾ ਮਾਹਿਰ ਸਾਡੇ ਕੰਪਿਊਟਰ ਨੂੰ ਆਪਣੀ ਸੰਸਥਾ ਨਾਲ ਜੋੜ ਦਿੰਦਾ ਹੈ। ਇਸ ( ਪਿਛੋਂ ਅਸੀਂ ਆਪਣੇ ਕੰਪਿਊਟਰ ਅਤੇ ਮੋਡਮ ਨੂੰ ਚਾਲੂ ਕਰ ਕੇ ਕੰਪਿਊਟਰ ਸਕਰੀਨ ਉੱਤੇ ਇੰਟਰਨੈੱਟ ਸੇਵਾ ਦੇਣ ਵਾਲੀ ਸੰਸਥਾ ਦੇ ਨਾਂ ਨੂੰ ਮਾਊਸ ਨਾਲ ਕਲਿਕ ਕਰ ਕੇ ਉਸ ਨਾਲ ਸੰਬੰਧ ਸਥਾਪਿਤ ਕਰ ਲੈਂਦੇ ਹਾਂ। ਫਿਰ ਅਸੀਂ ਆਪਣਾ ਯੂਜ਼ਰ ਤੇ ਕੋਡ ਨੰਬਰ, ਜੋ ਕਿ ਗੁਪਤ ਹੁੰਦਾ ਹੈ, ਨੂੰ ਫੀਡ ਕਰਨ ਮਗਰੋਂ ਇੰਟਰਨੈੱਟ ਨਾਲ ਜੁੜ ਜਾਂਦੇ ਹਾਂ। ਜੇਕਰ ਅਸੀਂ ਈ-ਮੇਲ ਭੇਜਣੀ ਜਾਂ ਦੇਖਣੀ ਹੋਵੇ, ਤਾਂ ਅਸੀਂ ਆਉਟ ਲੁਕੇ ਐਕਸਪ੍ਰੈਸ ਨੂੰ ਕਲਿਕ ਕਰਕੇ ਈ-ਮੇਲ ਭੇਜਦੇ ਜਾਂ ਪ੍ਰਾਪਤ ਕਰਦੇ ਹਾਂ, ਨਹੀਂ ਤਾਂ ਇੰਟਰਨੈੱਟ ਐਕਸਪਲੋਰਰ, ਨੰਕਲਿਕ ਕਰਨ ਮਗਰੋਂ, ਜਿਹੜੀ ਜਾਂ ਜਿਸ ਕਿਸਮ ਦੀ ਸੂਚਨਾ ਪ੍ਰਾਪਤ ਕਰਨੀ ਹੋਵੇ ਉਸ ਦੇ ਵੈਬਸਾਈਟਾਂ , ਦਾ ਐਡਰੈੱਸ ਫੀਡ ਕਰਦੇ ਹਾਂ, ਜਿਸ ਨਾਲ ਸੰਬੰਧਿਤ ਵੈਬਸਾਈਟ ਖੁਲ ਜਾਂਦੀ ਹੈ ਤੇ ਅਸੀਂ ਉਸ ਦੇ ਲੋੜੀਦਾ। ਸੂਚਨਾ ਪ੍ਰਾਪਤ ਕਰ ਲੈਂਦੇ ਹਾਂ।ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਵੈਬਸਾਈ : ਵੀ ਈ-ਮੇਲ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ।ਇੰਟਰਨੈੱਟ ਤੋਂ ਸੂਚਨਾ ਲੈਣ ਲਈ ਬਹੁਤ ਸਾਰੇ ਜਾਓ ਵੇਅਰ ਪੋਗਰਾਮ ਵਰਤੇ ਜਾਂਦੇ ਹਨ, ਜਿਵੇਂ ਗੋਫਰ ਤੇ WWW ਤੇ ਮੋਸੈਕ ਆਦਿ।ਇੰਟਰਨੈੱਟ ਨਾਲ ਇੱਕ ਕੇ ਅਸੀਂ Chatਜਾਂ ਟੈਲੀਫੋਨ ਵੀ ਕਰਦੇ ਹਾਂ ਤੇ ਹੋਰ ਕੰਮ ਕਰ ਵੀ ਲੈਂਦੇ ਹਾਂ।ਇੰਟਰਨੈੱਟ ਰਾਹੀਂ ਅਸੀ । ਵੀ ਵੈਬਸਾਈਟ ਤੋਂ ਕੋਈ ਵੀ ਸੂਚਨਾ ਆਪਣੇ ਕੰਪਿਊਟਰ ਤੇ ਲਿਆ ਸਕਦੇ ਹਾਂ ਤੇ ਜਦੋਂ ਕੰਪਿਊਟਰ ਅਜਿਹਾ ਕੋਈ ਕੰਮ ਦੇ ਦਿੱਤਾ ਜਾਵੇ, ਤਾਂ ਉਹ ਉਸ ਤੋਂ ਇਲਾਵਾ ਹੋਰ ਕੰਮ ਕਰਦਾ ਹੋਇਆ ਵੀ ਜਾਂਬਾ ਸੱਤਿਆਂ ਵੀ, ਉਹ ਕੰਮ ਕਰ ਦਿੰਦਾ ਹੈ |ਅਸੀਂ ਕੰਪਿਉਟਰ ਤੋਂ ਤੇਜ਼ੀ ਨਾਲ ਕੰਮ ਲੈਣਾ ਚਾਹੀਏ , ਤਾਂ ਉਸ ਵਿਚ ਅਜਿਹਾ ਪ੍ਰਬੰਧ ਵੀ ਹੁੰਦਾ ਹੈ।
ਸੰਚਾਰ ਸੇਵਾਵਾਂ– ਇੰਟਰਨੈੱਟ ਉੱਤੇ ਪ੍ਰਾਪਤ ਹੋਣ ਵਾਲੀਆਂ ਸੰਚਾਰ ਸੇਵਾਵਾਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ। ਇਨ੍ਹਾਂ ਵਿਚੋਂ ਇਕ ਹੈ, ਵਿਅਕਤੀ ਤੋਂ ਵਿਅਕਤੀ ਤਕ ਸੰਚਾਰ ਸੇਵਾਵਾਂ, ਜਿਨ੍ਹਾਂ ਵਿਚ-
(ਉ) ਈ–ਮੇਲ (E-mail) (ਅ) ਗੱਲ–ਬਾਤ (Chat)
ਅਤੇ (ੲ) ਟੈਲੀਫੋਨ ਸ਼ਾਮਲ ਹਨ। ਇਨ੍ਹਾਂ ਵਿਚੋਂ ਈ-ਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਦੂਜੀ ਸੰਚਾਰ ਸੇਵਾ ਹੈ, ਵਿਅਕਤੀ ਤੋਂ ਗਰੁੱਪ ਤਕ ਹੈ। ਇਸ ਵਿਚ ਇਕ ਵਿਅਕਤੀ ਸੰਸਾਰ ਦੇ ਵੱਖ ਵੱਖ ਥਾਵਾਂ ਤੇ ਬੈਠੇ ਬਹੁਤ ਸਾਰੇ ਵਿਅਕਤੀਆਂ ਜਾਂ ਗਰੁੱਪਾਂ ਨਾਲ ਆਹਮੋ-ਸਾਹਮਣਾ ਵਿਚਾਰ-ਵਟਾਂਦਰਾ ਕਰਦਾ ਹੈ।
ਇੰਟਰਨੈੱਟ ਉੱਤੇ ਸੂਚਨਾ ਦਾ ਪ੍ਰਾਪਤ ਹੋਣਾ ਸ਼ਾਇਦ ਇਸ ਦੀ ਲੋਕ-ਪ੍ਰਿਯਤਾ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਕਰਕੇ ਇੰਟਰਨੈੱਟ ਹਰ ਘਰ ਵਿਚ ਆਪਣਾ ਸਥਾਨ ਬਣਾ ਰਿਹਾ ਹੈ । ਵਿਸ਼ਵ-ਵਿਆਪੀ ਵੈਬ WWW ਇਕ ਤਰ੍ਹਾਂ ਨਾਲ ਸਭ ਪਾਸੇ ਪੱਸਰਿਆ ਹੋਇਆ ਮਲਟੀਮੀਡੀਆ ਤੇ ਹਾਈਪਰਮੀਡੀਆ ਪ੍ਰਕਾਸ਼ਨ ਸਿਸਟਮ ਹੈ। ਇਹ ਸੰਸਾਰ ਵਿਚ ਸਭ ਤੋਂ ਵੱਧ ਦੋਸਤਾਨਾ ਤੇ ਨਿੱਤ ਵਿਕਸਿਤ ਹੋ ਰਿਹਾ ਡਾਈਬੇਸ ਹੈ।
ਭਵਿੱਖ– ਇੰਟਰਨੈੱਟਵਿਚ ਪੈਦਾ ਹੋ ਰਹੇ ਨਵੇਂ ਝੁਕਾ ਅਤੇ ਤਕਨੀਕਾਂ ਇਸ ਗੱਲ ਦੀਆਂ ਸੂਚਕ ਹਨ। ਕਿ ਭਵਿੱਖ ਵਿਚ ਇਸਦਾ ਮਨੁੱਖੀ ਜੀਵਨ ਵਿਚ ਕਿੰਨਾ ਮਹੱਤਵਪੂਰਨ ਰੋਲ ਹੋਵੇਗਾ।ਇੰਟਰਨੈੱਟ ਉੱਤੇ ਖ਼ਬਰਾਂ ਦੀ ਤਟਫਟ ਆਨਲਾਈਨ ਰਿਪੋਰਟਿੰਗ ਜਾਂ ਸਾਖਿਅਤ ਵੈਬ-ਕਾਸਟਿੰਗ ਨੇ ਖ਼ਬਰਾਂ ਪੁਚਾਉਣ ਦੇ ਖੇਤਰ ਵਿੱਚ ਨਵੇਂ ਪਸਾਰ ਖੋਲ੍ਹ ਦਿੱਤੇ ਹਨ ਤੇ ਮਲਟੀਮੀਡੀਆ ਇੰਟਰਨੈੱਟ ਦਾ ਇਕ ਅਟੁੱਟ ਹਿੱਸਾ ਬਣ ਗਿਆ ਹੈ।
ਈ–ਕਾਮਰਸ ਦਾ ਵਿਕਾਸ– ਈ-ਕਾਮਰਸ ਦਾ ਵਿਕਾਸ ਦੂਜੀ ਪੀੜੀ ਦੇ ਇੰਟਰਨੈੱਟ ਦੀ ਇਕ ਹੋਰ ਹੈਰਾਨ ਕਰਨ ਵਾਲੀ ਦੇਣ ਹੈ, ਜਿਸ ਨਾਲ ਇਸ ਮਾਧਿਅਮ ਦੀ ਸਮਰੱਥਾ ਦੀ ਖੋਜ ਕਰਨ ਲਈ ਵੱਧ ਤੋਂ ਵੱਧ ਕੰਪਨੀਆਂਅੱਗੇ ਆ ਰਹੀਆਂ ਹਨ ਅਤੇ ਇੰਟਰਨੈੱਟ ਉੱਤੇ ਉਹ ਸੱਚਮੁੱਚ ਦੇ ਸ਼ੋ-ਰੂਮ ਸਥਾਪਤ ਕਰ ਰਹੀਆਂ ਹਨ, ਜਿਨ੍ਹਾਂ ਤੱਕ ਦੁਨੀਆਂ ਵਿੱਚ ਕਿਸੇ ਥਾਂ ਇੰਟਰਨੈੱਟ ਦੀ ਵਰਤੋ ਕਰਨ ਵਾਲੇ ਵਿਅਕਤੀ ਮਾਊਸ ਨੂੰ ਕਲਿਕ ਕਰਕੇ ਪਹੁੰਚ ਕਰ ਸਕਦਾ ਹੈ ਅਤੇ ਉਹ ਉਸ ਉੱਤੇ ਇਲੈਕਟ੍ਰਾਨਿਕ ਕੈਟਾਲਾਗ, ਉਤਪਾਦਨ ਤਸਵੀਰਾਂ, ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਾ ਹੋਇਆ ਕਿਸੇ ਵੀ ਚੀਜ਼ ਨੂੰ ਖਰੀਦਣ ਲਈ ਆਡਰ ਦੇ ਸਕਦਾ ਹੈ । ਬੈਕਾਂ ਵਿੱਚ ਲੈਣ-ਦੇਣ ਦਾਏ.ਟੀ.ਐਮ. ਇਸੇ ਦਾ ਹਿੱਸਾ ਹੈ।
ਖ਼ਬਰਦਾਰ ਰਹਿਣ ਦੀ ਲੋੜ– ਇੰਟਰਨੈੱਟ ਉੱਤੇ ਭਿੰਨ-ਭਿੰਨ ਵੈਬਸਾਈਟਾਂ ਉੱਤੇ ਬਹੁਤ ਸਾਰੀ ਅਸ਼ਲੀਲ ਸਮੱਗਰੀ ਵੀ ਉਪਲੱਬਧ ਹੈ।ਇਸ ਤੋਂ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਬਚਾ ਕੇ ਰੱਖਣ ਦੀ ਬਹੁਤ ਲੋੜ ਹੈ। ਇਸ ਤੋਂ ਇਲਾਵਾ ਇੰਟਰਨੈੱਟ ਉੱਤੇ ਜਦੋਂ ਅਸੀਂ ਕਿਸੇ ਅਨਜਾਣ ਵਿਅਕਤੀ ਨਾਲ ਗੱਲਬਾਤ ਕਰਦੇ ਹਾਂ, ਤਾਂ ਕਦੇ ਵੀ ਉਸਨੂੰ ਆਪਣਾ ਨਾਂ, ਪਤਾ, ਫੋਟੋ, ਕੰਮ-ਕਾਰ, ਰੂਚੀਆਂ ਅਤੇ ਆਦਤਾਂ ਬਾਰੇ ਨਹੀਂ ਦੱਸਣਾ ਚਾਹੀਦਾ ਕਿਉਂਕਿ ਕਈ ਵਾਰ ਅਗਲੇ ਪਾਸੇ ਬੈਠਾ ਵਿਅਕਤੀ ਅਪਰਾਧੀ ਬਿਰਤੀ ਵਾਲਾ ਵੀ ਹੋ ਸਕਦਾ ਹੈ। ਕਈ ਵਾਰੀ ਉਹ ਵਾਇਰਸ ਜਾਂ ਕਿਸੇ ਹੋਰ ਪ੍ਰਕਾਰ ਦੀ ਨੁਕਸਾਨ ਪੁਚਾਉ ਸਾਮਗਰੀ ਵੀ ਭੇਜ ਸਕਦਾ ਹੈ।
ਸਾਰ ਅੰਸ਼– ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇੰਟਰਨੈੱਟ ਸਾਡੇ ਜੀਵਨ ਦੇ ਹਰ ਖੇਤਰ ਵਿਚ ਪਸਰ ਜਾਵੇਗਾ ਤੇ ਇਸ ਨਾਲ ਜੀਵਨ ਮੁਕਾਬਲੇ ਤੇ ਤਣਾਓ ਵਧਣ ਨਾਲ ਭਰਪੂਰ ਹੋਣ ਦੇ ਨਾਲ ਨਾਲ ਤੇਜ਼ੀ, ਸੁਚੇਤਨਤਾ ਤੇ ਸਾਵਧਾਨੀ ਨੂੰ ਵੀ ਆਪਣੇ ਵਿੱਚ ਸਮਿੰਦਾ ਹੋਇਆ ਵਿਸ਼ਵ-ਭਾਈਚਾਰੇ ਵਿਚ ਏਕਤਾ, ਸਾਂਝ ਤੇ ਮਿਲਵਰਤਣ ਦਾ ਪਸਾਰ ਕਰੇਗਾ।