ਜੰਖਿਆ ਵਿਸਫੋਟ
Jansankhya Visphot
ਭੁਮਿਕਾ–ਸੰਸਾਸ ਦਾ ਇਤਿਹਾਸ ਜਨਸੰਖਿਆ ਦੇ ਵਾਧੇ ਦਾ ਇਤਿਹਾਸ ਹੈ। ਭਾਰਤ ਦੇ ਵਿਸ਼ੇ ਵਿੱਚ ਇਹੀ ਗੱਲ ਲਾਗੂ ਹੁੰਦੀ ਹੈ।
ਇੱਧਰ ਲਗਭਗ 2500 ਸਾਲਾਂ ਦਾ ਇਤਿਹਾਸ ਵਿਵਸਥਿਤ ਰੂਪ ਵਿੱਚ ਪ੍ਰਾਪਤ ਹੁੰਦਾ ਹੈ।ਤਦ ਤੋਂ ਅਰਥਾਤ ਈਸਾ ਪੂਰਵ ਤੀਸਰੀ, ਚੌਥੀ ਸ਼ਤਾਬਦੀ ਤੋਂ ਭਾਰਤ ਦੀ ਜਿਹੜੀ ਸਥਿਤੀ ਪ੍ਰਾਪਤ ਹੁੰਦੀ ਹੈ ਉਹ ਮਹਾਂਭਾਰਤ ਦੇ ਬਾਅਦ ਦੀ ਸਥਿਤੀ ਹੈ। ਮਹਾਂਭਾਰਤ ਕਾਲ ਭਾਰਤੀ ਪਰੰਪਰਾ ਦੇ ਅਨੁਸਾਰ ਦੁਆਪਰ ਯੁੱਗ ਦਾ ਅੰਤ ਕਾਲ ਸੀ। ਉਸ ਯੁੱਗ ਦੇ ਫਲਸਰੂਪ ਦੁਆਪਰ ਯੁੱਗ ਦੇ ਭੌਤਿਕ ਵਿਕਾਸ, ਅਧਿਆਤਮਕ ਵਿਕਾਸ ਅਤੇ ਨੈਤਿਕ ਵਿਕਾਸ ਦਾ ਇੱਕ ਪ੍ਰਕਾਰ ਨਾਲ ਨਾਸ਼ ਹੋ ਗਿਆ ਸੀ।ਇਸ ਯੁੱਧ ਦਾ ਪ੍ਰਭਾਵ ਪੂਰੇ ਸੰਸਾਰ ਉੱਤੇ ਪਿਆ ਸੀ।ਇਸ ਯੁੱਧ ਵਿੱਚ ਅਠਾਰਾਂ ਅਕਸ਼ੋਹੀਣੀ ਸੈਨਾ ਦਾ ਖਾਤਮਾ ਹੋਇਆ ਸੀ। ਇਹ ਯੁੱਧ ਭਾਰਤ ਵਿੱਚ ਦਿੱਲੀ ਦੇ ਨਜ਼ਦੀਕ ਕੁਰਕਸ਼ੇਤਰ ਦੇ ਮੈਦਾਨ ਵਿੱਚ ਲੜਿਆ ਗਿਆ ਸੀ। ਇਸ ਯੁੱਧ ਤੋਂ ਬਾਅਦ ਦੇਸ਼ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਮਹਾਰਾਜਾ ਪਰੀਖਸ਼ਤ ਦੇ ਰਾਜ-ਕਾਲ ਵਿੱਚ ਬਚੇ-ਖੁਚੇ ਵਿਅਕਤੀ ਹੀ ਰਹਿ ਗਏ ਸਨ। ਇਸ ਯੁੱਗ ਵਿੱਚ ਅਨੇਕ ਇਸ ਤਰ੍ਹਾਂ ਦੇ ਯੁੱਧ ਹੋਏ ਜਿਨ੍ਹਾਂ ਵਿੱਚ ਮਨੁੱਖਾਂ ਦੀ ਸਮਾਪਤੀ ਹੁੰਦੀ ਗਈ।20ਵੀਂ ਸ਼ਤਾਬਦੀ ਤੱਕ ਇਸ ਤਰ੍ਹਾਂ ਦਾ ਪਰਿਵਰਤਨ ਹੁੰਦਾ ਰਿਹਾ ਅਤੇ ਦੇਸ਼ ਦੀ ਜਨਸੰਖਿਆ ਵਿੱਚ ਅਸਥਿਰਤਾ ਦਾ ਘਾਟਾ ਬਣਿਆ ਰਿਹਾ।20ਵੀਂ ਸ਼ਤਾਬਦੀ ਵਿੱਚ ਦੋ ਮਹਾਂਯੁੱਧ ਹੋ ਚੁੱਕੇ ਹਨ, ਫਿਰ ਵੀ ਅੱਜ ਸੰਸਾਰ ਦੇ ਸਾਰੇ ਦੋਸ਼ਾਂ ਸਾਹਮਣੇ ਜਨਸੰਖਿਆ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਭਾਰਤ ਅਤੇ ਚੀਨ ਦੀ ਜਨਸੰਖਿਆ ਦੇ ਕਾਰਣ ਵਿਸ਼ੇਸ਼ ਰੂਪ ਵਿੱਚ ਪਹਿਚਾਣ ਹੈ।
ਜਨਸੰਖਿਆ ਵਿੱਚ ਵਾਧੇ ਦਾ ਕੁਮ–ਜਨਸੰਖਿਆ ਦਿਨੋ-ਦਿਨ ਵੱਧਦੀ ਜਾ ਰਹੀ ਹੈਜਦਕਿਉਤਪਾਦਨ ਉਸ ਨਾਲੋਂ ਵੱਧ ਰਿਹਾ ਹੈ। ਫਲਸਰੂਪ ਇਸ ਦੀ ਹੁਣ ਵਿਸਫੋਟ ਹੋਣ ਵਾਲੀ ਸਥਿਤੀ ਬਣ ਗਈ ਹੈ। ਸੰਨ 1930-32 ਵਿੱਚ ਜਿਹੜੀ ਅਬਾਦੀ ਭਾਰਤ ਅਤੇ ਪਾਕਿਸਤਾਨ ਨੂੰ ਮਿਲਾ ਕੇ 30 ਕਰੋੜ ਸੀ, ਉਹ ਸੰਨ 1962 ਵਿੱਚ ਲਗਭਗ 60 ਕਰੋੜ ਦੀ ਹੋ ਗਈ ਸੀ ਅਰਥਾਤ ਦੁੱਗਣੀ ਹੋ ਗਈ ਸੀ। 20ਵੀਂ ਸਦੀ ਦਾ ਮਨੁੱਖ ਸਮਾਜ, ਭੌਤਿਕ ਖੇਤਰ ਵਿੱਚ ਵਿਕਾਸ ਕਰ ਰਿਹਾ ਹੈ, ਇਸ ਲਈ ਜੀਵਨ ਦਾ ਕ੍ਰਮ ਪੂਰੀ ਗਤੀ ਨਾਲ ਬਦਲਦਾ ਜਾ ਰਿਹਾ ਹੈ। ਲੋਕਾਂ ਦੇ ਜੀਵਨ ਦੀਆਂ ਜ਼ਰੂਰਤਾਂ ਵੱਧਦੀਆਂ ਜਾ ਰਹੀਆਂ ਹਨ, ਭੌਤਿਕਵਾਦ ਵੱਧ ਰਿਹਾ ਹੈ। ਕੁਦਰਤੀ ਸਾਧਨਾਂ ਦਾ ਜ਼ਿਆਦਾ ਉਪਯੋਗ ਹੋ ਰਿਹਾ ਹੈ, ਫਿਰ ਵੀ ਜਨਸੰਖਿਆ ਦਾ ਅਨੁਪਾਤ ਵਿੱਚ ਸਾਧਨ ਨਹੀਂ ਵਧ ਰਹੇ।ਇਸ ਲਈ ਜਨਸੰਖਿਆ ਦੇ ਵਾਧੇ ਨੇ ਸਮੱਸਿਆ ਦਾ ਰੂਪ ਧਾਰਨ ਕਰ ਲਿਆ ਹੈ।
ਜਨਸੰਖਿਆ ਵਾਧੇ ਦੇ ਰੂਪ ਵਿੱਚ–ਅੱਜ ਭਾਰਤ ਦੀ ਵੱਧਦੀ ਹੋਈ ਜਨਸੰਖਿਆ ਇੱਕ ਜਟਿਲ ਸਮੱਸਿਆ ਕਿਉਂ ਬਣ ਗਈ ਹੈ? ਇਸ ਪ੍ਰਸ਼ਨ ਦੇ ਉੱਤਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਹਿਲਾਂ ਤੋਂ ਅੰਨ ਦੀ ਉਪਜ ਵਿੱਚ ਘੱਟ ਵਾਧਾ ਹੋ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਭੋਜਨ ਦੇਣ ਦੀ ਸਮੱਸਿਆ ਸਭ ਤੋਂ ਵੱਧ ਮੁਸ਼ਕਲ ਹੋ ਗਈ ਹੈ। ਇਸ ਨਾਲ ਮਹਿੰਗਾਈ ਦੂਰ ਨਹੀਂ ਹੁੰਦੀ। ਸੋਨਾ ਅਤੇ ਦੂਜੀਆਂ ਧਾਤੂਆਂ ਦੇ ਭਾਅ ਦੂਜੀਆਂ ਧਾਤੂਆਂ ਦੇ ਭਾਅ ਨੂੰ ਬਰਾਬਰ ਕਰਦੇ ਹਨ। ਅੱਜ ਵੀ ਇੱਕ ਟਨ ਕਣਕ ਤੋਂ ਇੰਨਾ ਹੀ ਸੋਨਾ ਖਰੀਦਿਆ ਜਾ ਸਕਦਾ ਹੈ ਜਿੰਨਾ ਕਿ ਸੰਨ 1930 ਵਿੱਚ ਖਰੀਦਿਆ ਜਾ ਸਕਦਾ ਸੀ। ਦੂਜੀਆਂ ਵਸਤਾਂ ਦੇ ਭਾਅ ਵੀ ਤੇਜ਼ ਹੋ ਗਏ ਹਨ। ਇਹ ਸਾਰੀਆਂ ਸਮੱਸਿਆਵਾਂ ਜਨਸੰਖਿਆ ਦੇ ਵਾਧੇ ਨਾਲ ਸੰਬੰਧਿਤ ਹਨ। ਇਸ ਲਈ ਇਹ ਸਭ ਤੋਂ ਵੱਡੀ ਸਮੱਸਿਆ ਹੈ। ਇਸ ਸਮੱਸਿਆ ਦਾ ਦੂਸਰਾ ਅੰਗ ਬੇਕਾਰੀ ਦੀ ਸਮੱਸਿਆ ਹੈ। ਬੇਕਾਰੀ ਵੀ ਪੜ੍ਹੇ-ਲਿਖੇ ਲੋਕਾਂ ਦੀ ਹੈ।ਵਿਕਾਸਵਾਦ ਨੇ ਪੜੇ-ਲਿਖਿਆਂ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਅਪਮਾਨ ਅਤੇ ਸਮਾਜਕ ਪੱਧਰ ਦੇ ਨੀਵੇਂਪਣ ਨੇ ਉਨ੍ਹਾਂ ਨੂੰ ਪਿੰਡ ਦੇ ਕੰਮਾਂ ਦੇ ਯੋਗ ਵੀ ਨਹੀਂ ਰਹਿਣ ਦਿੱਤਾ।
ਜਨਸੰਖਿਆ ਨੂੰ ਭੋਜਨ ਅਤੇ ਕੰਮ ਦੇਣ ਦਾ ਪ੍ਰਸ਼ਨ–ਹਰੇਕ ਮਨੁੱਖ ਨੂੰ ਜੀਵਤ ਰਹਿਣ ਲਈ ਭੋਜਨ ਦੀ ਜ਼ਰੂਰਤ ਪੈਂਦੀ ਹੈ। ਹਰ ਸਾਲ ਜਿੰਨੇ ਆਦਮੀ ਸਮੂਹਕ ਰੂਪ ਵਿੱਚ ਵੱਧ ਰਹੇ ਹਨ ਉਸ ਅਨੁਪਾਤ ਵਿੱਚ ਕਣਕ ਦੀ ਪੈਦਾਵਾਰ ਨਹੀਂ ਵੱਧ ਰਹੀ, ਕਿਉਂਕਿ ਖੇਤੀ ਭੂਮੀ ਦੇ ਅਨੁਪਾਤ ਵਿੱਚ ਬਹੁਤ ਘੱਟ ਵਾਧਾ ਹੋ ਰਿਹਾ ਹੈ। ਯੋਜਨਾਵਾਂ ਦੀ ਸਹਾਇਤਾ ਨਾਲ ਜਿੰਨੀ ਪੈਦਾਵਾਰ ਵੱਧਦੀ ਹੈ, ਉਹ ਜ਼ਰੂਰਤਾਂ ਦੀ ਠੀਕ ਢੰਗ ਨਾਲ ਪੂਰਤੀ ਨਹੀਂ ਕਰ ਸਕਦੀ। ਭਵਿੱਖ ਵਿੱਚ ਕੀ ਹਾਲ ਹੋਵੇਗਾ, ਇਹ ਇੱਕ ਮੁਸ਼ਕਲ ਸਮੱਸਿਆ ਹੈ। ਇਸ ਤਰ੍ਹਾਂ ਰਹਿਣ ਦਾ ਵੀ ਪ੍ਰਸ਼ਨ ਹੈ। ਕੱਪੜਿਆਂ ਦੀ ਸਮੱਸਿਆ ਇੰਨੀ ਮੁਸ਼ਕਲ ਇਸ ਲਈ ਨਹੀਂ ਹੈ ਕਿਉਂਕਿ ਮਿੱਲਾਂ ਤੋਂ ਅਤੇ ਘਰੇਲੂ ਬਨਣ ਵਾਲੇ ਕੱਪੜਿਆਂ ਵਾਲੇ ਕੱਪੜਿਆਂ ਦਾ ਉਤਪਾਦਨ ਹੋ ਜਾਵੇਗਾ ਕਿ ਇਸ ਲਈ ਕਿ ਜਨਸੰਖਿਆ ਦਾ ਬੋਝ ਉਤਪਾਦਨ ਨਾਲੋਂ ਜ਼ਿਆਦਾ ਹੋ ਜਾਵੇਗਾ।
ਜਨਸੰਖਿਆ ਦੀ ਸਥਿਰਤਾ ਦੇ ਉਪਾਅ–ਜਨਸੰਖਿਆ ਨੂੰ ਸਥਿਰ ਰੱਖਣ ਲਈ ਬਾਹਰਲੇ ਦੇਸ਼ਾਂ ਦੇ ਵਿਗਿਆਨਕ ਦਵਾਈਆਂ ਦਾ ਉਪਯੋਗ ਕਰਦੇ ਹਨ, ਜਿਸ ਨਾਲ ਇਸਤਰੀਆਂ ਨੂੰ ਗਰਭ ਧਾਰਨ ਹੀ ਨਹੀਂ ਹੁੰਦਾ। ਆਧੁਨਿਕ ਯੁੱਗ ਵਿੱਚ ਪਰਿਵਾਰ ਨਿਯੋਜਨ ਦੇ ਅਨੇਕ ਤਰੀਕੇ ਕੱਢੇ ਗਏ ਹਨ।
ਵੱਧਦੀ ਹੋਈ ਜਨਸੰਖਿਆ ਦੇ ਨਤੀਜੇ–ਜਨਸੰਖਿਆ ਦੇ ਵਧਣ ਨਾਲ ਜਿੱਥੇ ਅਨੇਕ ਸਮੱਸਿਆਵਾਂ ਖੜ੍ਹੀਆਂ ਹੋਈਆਂ ਹਨ, ਉੱਥੇ ਬਹੁਤ ਲਾਭ ਵੀ ਹੋਏ ਹਨ। ਜਨਸੰਖਿਆ ਨੂੰ ਰਾਸ਼ਟਰ ਦੀ ਸ਼ਕਤੀ ਕਿਹਾ ਜਾਂਦਾ ਹੈ।ਜਨ-ਸ਼ਕਤੀ ਤੋਂ ਸਰਕਾਰ ਵੱਡੇ-ਵੱਡੇ ਕੰਮਾਂ ਨੂੰ ਘੱਟ ਸਮੇਂ ਵਿੱਚ ਅਤੇ ਘੱਟ ਖਰਚ ਨਾਲ ਪੂਰਾ ਕਰ ਸਕਦੀ ਹੈ ਅਤੇ ਸਮੇਂ ਅਨੁਸਾਰ ਕੰਮ ਵਿੱਚ ਤੇਜ਼ੀ ਲੰਘਾਈ ਜਾ ਸਕਦੀ ਹੈ। ਹਰ ਤਰ੍ਹਾਂ ਦੇ ਉਪਯੋਗੀ ਕੰਮਾਂ ਲਈ ਜ਼ਿਆਦਾ ਆਦਮੀ ਮਿਲਦੇ ਰਹਿੰਦੇ ਹਨ ਜਿਸ ਨਾਲ ਦੇਸ਼ ਦੀ ਤਰੱਕੀ ਹੁੰਦੀ ਰਹਿੰਦੀ ਹੈ। ਦੇਸ਼ ਦੀ ਜਨਤਾ ਆਪਣੇ ਵਿਅਕਤੀਗਤ ਕੰਮਾਂ ਨੂੰ ਕਰਕੇ ਆਪਣਾ ਜੀਵਨ ਚਲਾ ਸਕਦੀ ਹੈ ਅਤੇ ਸਮੂਹਿਕ ਕੰਮਾਂ ਲਈ ਮੇਹਨਤੀ ਧਨ ਨੂੰ ਲਗਾ ਸਕਦੀ ਹੈ। ਇਸਦੇ ਲਈ ਜਨ-ਸਿੱਖਿਆ ਦੀ ਵਿਵਸਥਿਤ ਯੋਜਨਾ ਬਣਾਈ ਜਾਣੀ ਚਾਹੀਦੀ ਹੈ ਅਤੇ ਜਨਤਾ ਨੂੰ ਉਚਿਤ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਹਰ ਦੇਸ਼ ਦੀ ਕੁਦਰਤ ਵੱਖਰੀ ਹੁੰਦੀ ਹੈ। ਹਰ ਦੇਸ਼ ਦੇ ਨਿਵਾਸੀਆਂ ਦੇ ਸੰਸਕਾਰ ਵੱਖ ਹੁੰਦੇ ਹਨ, ਇਸ ਲਈ ਰਾਸ਼ਟਰ ਨੇਤਾਵਾਂ ਨੂੰ ਦੇਸ਼ ਦੀ ਆਤਮਾ ਦੀ ਪਹਿਚਾਣ ਕਰਕੇ ਕੋਈ ਠੋਸ ਕਦਮ ਉਠਾਉਣੇ ਚਾਹੀਦੇ ਹਨ, ਨਹੀਂ ਤਾਂ ਲਾਭ ਦੀ ਜਗਾ ਨੁਕਸਾਨ ਹੋਵੇਗਾ। ਜਨਸੰਖਿਆ ਵਾਧਾ ਇੰਨੀ ਮੁਸ਼ਕਲ ਸਮੱਸਿਆ ਨਹੀਂ ਹੁੰਦੀ ਜਿੰਨੀ ਕਿ ਕੰਮ ਨਾ ਆਉਣ ਵਾਲੇ ਦ੍ਰਿਸ਼ਟੀਕੋਣ ਤੋਂ ਚੱਲਣ ਵਾਲੇ ਨੇਤਾਵਾਂ ਦੀ ਨੇਤਾਗਿਰੀ ਨੇਤਾਵਾਂ ਦਾ ਫਰਜ਼ ਹੋਰ ਵਧ ਜਾਂਦਾ ਹੈ ਉਨ੍ਹਾਂ ਨੂੰ ਪ੍ਰਤੀਨਿਧੀ ਬਣਨ ਦਾ ਯਤਨ ਕਰਨਾ ਚਾਹੀਦਾ ਹੈ ਨਾ ਕਿ ‘ਡਿਕਟੇਟਰ’ ।ਕਿਉਂਕਿ ਵਧਦੀ ਹੋਈ ਜਨਸੰਖਿਆ ਵਿੱਚ ਅਵੇਸ਼ ਭਾਵਨਾਵੀ ਵੱਧ ਰਹਿੰਦੀ ਹੈ। ਉਸ ਵਿੱਚ ਭਿੰਨਤਾ ਵੀ ਰਹਿੰਦੀ ਹੈ। ਇਸ ਲਈ ਇਸ ਦਾ ਝੁਕਾਅ ਜੇਕਰ ਗ਼ਲਤ ਰਸਤੇ ਉੱਤੇ ਹੋ ਜਾਂਦਾ ਹੈ ਤਾਂ ਉਹ ਹਾਨੀਕਾਰਕ ਸਿੱਧ ਹੁੰਦਾ ਹੈ।
ਸਿੱਟਾ–ਭਾਰਤ ਦੇਸ਼ ਇੱਕ ਅਜਿਹਾ ਦੇਸ਼ ਹੈ, ਜਿੱਥੇ ਲੋਕ ਚਿੰਤਾ ਵਾਲੇ ਹੁੰਦੇ ਹਨ ।ਉਨ੍ਹਾਂ ਦੇ ਸੁਭਾਅ ਵਿੱਚ ਸਰਲਤਾ ਅਤੇ ਭੋਲਾਪਨ ਜ਼ਿਆਦਾ ਰਹਿੰਦਾ ਹੈ। ਅਧਿਆਤਮਕ ਵਿਚਾਰ ਆਸਤਕ ਭਾਵਨਾ ਅਤੇ ਤਿਆਗ ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਮਿਹਨਤ ਅਤੇ ਉਦਾਰਤਾ ਵਿੱਚ ਭਾਰਤੀ ਕਦੇ ਵੀ ਘਬਰਾਉਂਦੇ ਨਹੀਂ। ਉਹ ਆਦਰਸ਼ਵਾਦੀ ਅਤੇ ਸਾਰਿਆਂ ਨਾਲ ਪਿਆਰ ਕਰਨ ਵਾਲੇ ਹਨ। ਆਤਮਸਨਮਾਨ ਰੱਖਿਆ ਲਈ ਭਾਰਤੀ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਤਰ੍ਹਾਂ ਦੇਸ਼ ਦੀ ਜਨਸੰਖਿਆ ਦਾ ਵਾਧਾ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਬੁਰੀ ਸਮੱਸਿਆ ਨਹੀਂ ਹੁੰਦੀ ਜਿੰਨੀ ਕਿ ਬਾਕੀ ਦੇਸ਼ਾਂ ਵਿੱਚ ਹੁਣ ਵੀ ਭਾਰਤੀ ਜਨਸੰਖਿਆ ਘੱਟ ਤੋਂ ਘੱਟ ਅੱਧੀ ਸ਼ਤਾਬਦੀ ਤੱਕ ਆਪਣਾ ਕੰਮ ਆਪਣੇ ਭਰੋਸੇ ਨਾਲ ਚਲਾ ਸਕਦੀ ਹੈ, ਜੇਕਰ ਅਨਾਜ ਉਤਪਾਦਨ ਅਤੇ ਜਨਸੰਖਿਆ ਵਾਧੇ ਨੂੰ ਬਰਾਬਰ ਰੱਖਿਆ ਜਾਵੇ ਅੱਜਕਲ੍ਹ ਕਿੰਨੇ ਗਲਤ ਢੰਗਾਂ ਦੇ ਪ੍ਰਚਾਰ ਨਾਲ ਸੰਘਰਸ਼ ਵੱਧਦਾ ਜਾਂਦਾ ਹੈ, ਇਹ ਚੋਣਾਂ ਦੇ ਸਮੇਂ ਵਿੱਚ ਸਾਰੇ ਲੋਕ ਵੇਖਦੇ ਹਨ। ਇਸ ਲਈ ਵੱਧਦੀ ਹੋਈ ਜਨਸੰਖਿਆ ਤੋਂ ਉਚਿਤ ਅਤੇ ਉਪਯੋਗੀ ਕੰਮ ਲੈ ਕੇ ਭਾਰਤ ਨੂੰ ਸਵਰਗ ਬਣਾਇਆ ਜਾ ਸਕਦਾ ਹੈ।