Home » Punjabi Essay » Punjabi Essay on “Mahingai di Samasiya”, “ਮਹਿੰਗਾਈ ਦੀ ਸਮੱਸਿਆ” Punjabi Essay, Paragraph, Speech for Class 7, 8, 9, 10, and 12 Students in Punjabi Language.

Punjabi Essay on “Mahingai di Samasiya”, “ਮਹਿੰਗਾਈ ਦੀ ਸਮੱਸਿਆ” Punjabi Essay, Paragraph, Speech for Class 7, 8, 9, 10, and 12 Students in Punjabi Language.

ਮਹਿੰਗਾਈ ਦੀ ਸਮੱਸਿਆ

Mahingai di Samasiya 

ਭੁਮਿਕਾਅਜ਼ਾਦੀ ਦੇ ਬਾਅਦ ਭਾਰਤ ਹੌਲੀ-ਹੌਲੀ ਚਾਰੋਂ ਪਾਸੇ ਵਿਕਾਸ ਕਰ ਰਿਹਾ ਹੈ। ਅੱਜ ਲਗਭਗ ਰੋਜ਼ਾਨਾ ਉਪਯੋਗ ਦੀਆਂ ਸਾਰੀ ਵਸਤੂਆਂ ਦਾ ਨਿਰਮਾਣ ਆਪਣੇ ਦੇਸ਼ ਵਿੱਚ ਹੀ ਹੁੰਦਾ ਹੈ। ਜਿਨ੍ਹਾਂ ਵਸਤੁਆਂ ਲਈ ਪਹਿਲਾਂ ਅਸੀਂ ਦੂਜਿਆਂ ਉੱਤੇ ਨਿਰਭਰ ਰਹਿੰਦੇ ਸਾਂ, ਹੁਣ ਉਨ੍ਹਾਂ ਦਾ ਉਤਪਾਦਨ ਸਾਡੇ ਦੇਸ਼ ਵਿੱਚ ਹੀ ਹੋ ਰਿਹਾ ਹੈ। ਖੇਤੀ ਖੇਤਰ ਵਿੱਚ ਵੀ ਸਾਨੂੰ ਕਾਫੀ ਸਫਲਤਾ ਮਿਲੀ ਹੈ। ਅੱਜ ਦੇਸ਼ ਵਿੱਚ ਵੀ ਸਾਨੂੰ ਕਾਫੀ ਸਫਲਤਾ ਮਿਲੀ ਹੈ | ਅੱਜ ਦੇਸ਼ ਵਿੱਚ ਆਧੁਨਿਕ ਵਿਗਿਆਨਕ ਢੰਗ ਤੋਂ ਖੇਤੀ ਉਤਪਾਦਨ ਹੁੰਦਾ ਹੈ। ਪਰ ਹਰ ਖੇਤਰ ਵਿੱਚ ਇੰਨੀ ਪ੍ਰਗਤੀ ਦੇ ਨਾਲ ਸਾਡੀ ਵਸਤੂਆਂ ਦੇ ਮੁੱਲ ਸਥਿਰ ਨਹੀਂ ਹੋ ਸਕਦੇ ਹਨ।ਖਾਣ ਵਾਲੇ ਪਦਾਰਥ, ਕੱਪੜੇ ਅਤੇ ਦੂਜੀਆਂ ਵਸਤੂਆਂ ਦੀ ਕੀਮਤ ਦਿਨ-ਬ-ਦਿਨ ਇਸ ਦੇ ਵੱਧਦੀ ਜਾ ਰਹੀ ਹੈ ਕਿ ਉਹ ਉਪਭੋਗਤਾ ਦੀ ਕਮਰ ਤੋੜ ਰਹੀ ਹੈ।

ਮੁੱਲ ਵਧਣ ਦੇ ਕਾਰਨਜਦਕਿ ਸਾਡੇ ਇਥੇ ਲਗਪਗ ਸਾਰੀਆਂ ਵਸਤੂਆਂ ਦਾ ਉਤਪਾਦਨ ਹੁੰਦਾ ਹੈ, ਪਰ ਉਸਦਾ ਉਤਪਾਦਨ ਇੰਨਾ ਨਹੀਂ ਹੁੰਦਾ ਕਿ ਉਹ ਲੋਕਾਂ ਨੂੰ ਉਚਿਤ ਮੁੱਲ ਉੱਤੇ ਪੂਰੀ ਮਾਤਰਾ ਵਿੱਚ ਮਿਲ ਸਕਣ ।ਉਨ੍ਹਾਂ ਦੀ ਪੂਰਤੀ ਦੀ ਘਾਟ ਤੋਂ ਮੰਗ ਵਧਦੀ ਹੈ ਅਤੇ ਮੰਗ ਦੇ ਵਧਣ ਨਾਲ ਮੁੱਲ ਦਾ ਵਧਣਾ ਵੀ ਸੁਭਾਵਕ ਹੈ ਕਦੀ-ਕਦੀ ਕਿਸੇ ਵਸਤੂ ਦੀ ਉਤਪਾਦਨ ਲਾਗਤ ਇੰਨੀ ਵਧ ਜਾਂਦੀ ਹੈ ਕਿ ਉਪਭੋਗਤਾ ਨੂੰ ਹੀ ਉਸਦੀ ਕੀਮਤ ਚੁਕਾਣੀ ਪੈਂਦੀ ਹੈ, ਕਿਉਂਕਿ ਉਸਦੇ ਉਤਪਾਦਨ ਵਿੱਚ ਸਹਾਇਕ ਸਮੱਗਰੀ ਲਈ ਸਾਨੂੰ ਵਿਦੇਸ਼ਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਕੱਚੇ ਮਾਲ ਲਈ ਵਿਦੇਸ਼ਾਂ ਵੱਲ ਵੇਖਣਾ ਪੈਂਦਾ ਹੈ।ਆਵਾਜਾਈ ਦੇ ਸਾਧਨ ਵਧ ਜਾਂਦੇ ਹਨ ਜਿਸ ਨਾਲ ਚਾਰੋਂ ਪਾਸੇ ਉਨ੍ਹਾਂ ਦੀ ਉਤਪਾਦਨ ਲਾਗਤ ਵਧ ਜਾਂਦੀ ਹੈ।

ਰਾਸ਼ਟਰੀ ਭਾਵਨਾ ਦੀ ਕਮੀਅੱਜ ਮੁੱਲ-ਵਧਣ ਦਾ ਸਭ ਤੋਂ ਵੱਡਾ ਕਾਰਨ ਉਤਪਾਦਕਾਂ ਵਿੱਚ ਰਾਸ਼ਟਰੀ ਭਾਵਨਾ ਦੀ ਕਮੀ ਹੈ।ਸਾਡਾਉਦਯੋਗਪਤੀ ਰਾਸ਼ਟਰੀ ਭਾਵਨਾ ਨਾਲ ਵਸਤੂਆਂ ਦਾ ਉਤਪਾਦਨ ਨਹੀਂ ਕਰਦਾ।ਉਸਦੇ ਅੰਦਰ ਜ਼ਿਆਦਾ ਲਾਭ ਕਮਾਉਣ ਦੀ ਭਾਵਨਾ ਜ਼ਿਆਦਾ ਹੁੰਦੀ ਹੈ ਇਸਦੇ ਲਈ ਭਾਵੇਂ ਉਸਨੂੰ ਰਾਸ਼ਟਰ ਅਤੇ ਸਮਾਜ ਦੀ ਉਲੰਘਣਾ ਵੀ ਕਰਨੀ ਪਵੇ, ਉਹ ਆਪਣੇ ਲਾਭ ਲਈ ਰਾਸ਼ਟਰੀ ਹਿਰਾਂ ਦੀ ਵੀ ਬਲੀ ਚੜਾ ਦੇਂਦਾ ਹੈ। ਇਹੀ ਕਾਰਨ ਹੈ ਕਿ ਅੱਜ ਦੇਸ਼ ਵਿੱਚ ਮਹਿੰਗਾਈ ਵਧ ਰਹੀ ਹੈ ਅਤੇ ਘਟੀਆ ਵਸਤੂਆਂ ਦੇ ਉਤਪਾਦਨ ਤੋਂ ਸੰਸਾਰ ਬਜ਼ਾਰ ਵਿੱਚ ਭਾਰਤ ਦੀ ਸਾਖ ਡਿੱਗਦੀ ਜਾ ਰਹੀ ਹੈ।

ਜਨਸੰਖਿਆ ਵਿੱਚ ਵਾਧਾਦੋਸ਼ ਵਿੱਚ ਜਨਸੰਖਿਆ ਵਾਧੇ ਦੇ ਕਾਰਨ ਵੀ ਮਹਿੰਗਾਈ ਵਧਦੀ ਜਾ ਰਹੀ ਹੈ।ਉਤਪਾਦਨ ਸੀਮਤ ਹਨ, ਉਪਭੋਗਤਾ ਜ਼ਿਆਦਾ ਹੈ। ਦੇਸ਼ ਦੀ ਖੇਤੀ ਯੋਗ ਧਰਤੀ ਸੁੰਗੜਦੀ ਜਾ ਰਹੀ ਹੈ ਜਨਸੰਖਿਆ ਦੇ ਵਾਧੇ ਦੇ ਕਾਰਨ ਨਗਰਾਂ, ਸ਼ਹਿਰਾਂ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ। ਖੇਤੀ ਯੋਗ ਧਰਤੀ ਉੱਤੇ ਮਕਾਨ ਬਣ ਰਹੇ ਹਨ।ਜੰਗਲਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਖੇਤੀ ਉਤਪਾਦਨ ਵਿੱਚ ਸੁਭਾਵਕ ਰੂਪ ਵਿੱਚ ਕਮੀ ਹੋ ਰਹੀ ਹੈ। ਖਾਣ ਵਾਲੇ ਪਦਾਰਥਾਂ ਲਈ ਸਾਨੂੰ ਵਿਦੇਸ਼ਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਵਿਦੇਸ਼ਾਂ ਤੋਂ ਵਸਤੂਆਂ ਦੀ ਖਰੀਦਦਾਰੀ ਦਾ ਭਾਰ ਉਪਭੋਗਤਾ ਉੱਤੇ ਹੀ ਪੈਂਦਾ ਹੈ, ਨਤੀਜਾ ਮਹਿੰਗਾਈ ਬਣ ਜਾਂਦੀ ਹੈ।

ਦੋਸ਼ਪੂਰਨ ਵੰਡ ਪ੍ਰਣਾਲੀਸਾਡੇ ਇਥੇ ਵਸਤੂਆਂ ਦੀ ਵੰਡ ਪ੍ਰਣਾਲੀ ਵੀ ਦੋਸ਼ਪੂਰਨ ਹੈ। ਇਸ ਸਮੇਂ ਵੰਡਣ ਦੀਆਂ ਪ੍ਰਣਾਲੀਆਂ ਪ੍ਰਚਲਿਤ ਹਨ-ਸਰਕਾਰੀ ਅਤੇ ਵਿਅਕਤੀਗਤ ਇਕ ਵਸਤੂ ਦਾ ਵੰਡਣਾ ਵੀ ਸਰਕਾਰ ਅਤੇ ਵਪਾਰੀ ਦੁਆਰਾ ਆਪਣੇ-ਆਪਣੇ ਢੰਗ ਨਾਲ ਹੁੰਦਾ ਹੈ। ਇਕ ਵਸਤੂ ਸਰਕਾਰੀ ਗੋਦਾਮਾਂ ਵਿੱਚ ਸੜ ਰਹੀ ਹੈ, ਉਸ ਵਸਤੂ ਦੀ ਜਨਤਾ ਵਿੱਚ ਜ਼ਿਆਦਾ ਮੰਗ ਹੋਣ ਦੇ ਕਾਰਨ ਵਪਾਰੀ ਲੁੱਟ ਮਚਾਉਂਦੇ ਹਨ।ਕਦੀ-ਕਦੀ ਸਰਕਾਰੀ ਵੰਡ ਵਿੱਚ ਘਟੀਆ ਵਸਤੁ ਵਿਕਦੀ ਹੈ ਜਿਸਨੂੰ ਉਪਭੋਗਤਾ ਉਸ ਵਸਤੂ ਦੇ ਲਈ ਜ਼ਿਆਦਾ ਕੀਮਤ ਉੱਤੇ ਵਿਅਕਤੀਗਤ ਵਪਾਰੀ ਦੇ ਚੰਗੁਲ ਵਿੱਚ ਫਸਣਾ ਪੈਂਦਾ ਹੈ। ਸਰਕਾਰੀ ਤੰਤਰ ਇੰਨਾ ਜ਼ਿਆਦਾ ਖਰਾਬ ਹੋ ਚੁੱਕਾ ਹੈ ਕਿ ਉਹ ਵਪਾਰੀਆਂ ਨਾਲ ਮਿਲ ਕੇ ਮੁੱਲ ਵਾਧੇ ਵਿੱਚ ਉਨ੍ਹਾਂ ਨੂੰ ਸਹਿਯੋਗ ਦਿੰਦਾ ਹੈ।ਉਨ੍ਹਾਂ ਵਿੱਚ ਆਪਣੇ ਦੇਸ਼, ਆਪਣੇ ਸਮਾਜ, ਆਪਣੀ ਵਸਤੂ ਦੀ ਭਾਵਨਾ ਵੀ ਸਮਾਪਤ ਹੋ ਚੁੱਕੀ ਹੈ।

ਮੁੱਲਵਧਣ ਦੇ ਨਤੀਜੇਭ੍ਰਿਸ਼ਟਾਚਾਰ ਨੂੰ ਮਹਿੰਗਾਈ ਦੀ ਮਾਂ ਕਹਿਣਾ ਗ਼ਲਤ ਨਹੀਂ ਹੋਵੇਗਾ ਮਹਿੰਗਾਈ ਦੇ ਕਈ ਬੁਰੇ ਨਤੀਜੇ ਹਨ।ਮਹਿੰਗਾਈ ਨਾਲ ਦੇਸ਼ ਵਿੱਚ ਗ਼ਰੀਬੀ, ਭੁੱਖਮਰੀ, ਰਿਸ਼ਵਤਖੋਰੀ ਨੂੰ ਵਧਾਵਾ · ਮਿਲਦਾ ਹੈ। ਮਹਿੰਗਾਈ ਨਾਲ ਦੇਸ਼ ਦੀ ਅਰਥ-ਵਿਵਸਥਾ ਵਿਗੜ ਜਾਂਦੀ ਹੈ। ਇਸਦਾ ਸਭ ਤੋਂ ਜ਼ਿਆਦਾ ਸ਼ਿਕਾਰ ਗ਼ਰੀਬ ਵਰਗ ਹੁੰਦਾ ਹੈ। ਸਮਾਜ ਵਿੱਚ ਚੋਰੀ, ਡਾਕੇ ਅਤੇ ਠੱਗੀ ਆਦਿ ਵਿੱਚ ਵਾਧਾ ਹੁੰਦਾ ਹੈ। ਮਹਿੰਗਾਈ ਨਾਲ ਭ੍ਰਿਸ਼ਟਾਚਾਰ ਵਿੱਚ ਵਾਧਾ ਹੁੰਦਾ ਹੈ। ਮਹਿੰਗਾਈ ਨਾਲ ਸਮਾਜ ਦਾ ਨੈਤਿਕ ਪਤਨ ਹੁੰਦਾ ਹੈ। ਮੁੱਲ-ਵਾਧੇ ਹੋਣ ਨਾਲ ਕੰਟਰੋਲ, ਰਾਸ਼ਨ, ਕੋਟਾ, ਪਰਮਿਟ ਆਦਿ ਲਾਗੂ ਹੁੰਦੇ ਹਨ। ਉਨ੍ਹਾਂ ਦੇ ਵੰਡਣ ਨਾਲ ਸਰਕਾਰੀ ਤੰਤਰ ਵਿੱਚ ਭ੍ਰਿਸ਼ਟਾਚਾਰ ਵਧਦਾ ਹੈ।

ਮੁੱਲ ਵਾਧੇ ਨੂੰ ਰੋਕਣ ਦੇ ਉਪਾਅਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ। ਇਸ ਲਈ ਮੁੱਲ ਵਾਧੇ ਨੂੰ ਰੋਕਣ ਲਈ ਜ਼ਿਆਦਾ ਉਪਜ ਪੈਦਾ ਕਰਨ ਦੇ ਸਾਧਨ ਹੋਣੇ ਚਾਹੀਦੇ ਹਨ। ਕਿਸਾਨਾਂ ਨੂੰ ਆਧੁਨਿਕ ਵਿਗਿਆਨਕ ਸਾਧਨਾਂ ਦੇ ਦੁਆਰਾ ਖੇਤੀ ਕਰਨੀ ਚਾਹੀਦੀ ਹੈ। ਇਸਦੇ ਲਈ ਖੇਤੀ ਵਿਗਿਆਨਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਖੇਤੀ ਉੱਤੇ ਅਧਾਰਤ ਸਾਰੇ ਉਦਯੋਗਾਂ ਵਿੱਚ ਕਿਸਾਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਖੇਤੀ ਸਬੰਧੀਵਸਤੂਆਂ ਦੇ ਜ਼ਿਆਦਾ ਉਤਪਾਦਨ ਦੇ ਨਾਲ ਮੁੱਲ ਵਿੱਚ ਗਿਰਾਵਟ ਆਜਾਏਗੀ।ਉਦਯੋਗਪਤੀ, ਨੇਤਾ, ਵਪਾਰੀ, ਅਧਿਕਾਰੀਆਂ ਵਿੱਚ ਰਾਸ਼ਟਰੀ ਭਾਵਨਾ ਦਾ ਤਦ ਤੱਕ ਵਿਕਾਸ ਨਹੀਂ ਹੁੰਦਾ, ਜਦ ਤੱਕ ਦੁਜੇ ਸਾਰੇ ਉਪਾਅ ਸਫਲ ਸਿੱਧ ਨਹੀਂ ਹੋ ਸਕਦੇ ਰਾਸ਼ਟਰੀ ਭਾਵਨਾ ਦੀ ਕਮੀ ਵਿੱਚ ਭ੍ਰਿਸ਼ਟਾਚਾਰ ਵਧਦਾ ਹੈ।ਭ੍ਰਿਸ਼ਟਾਚਾਰ ਮਹਿੰਗਾਈ ਦੀ ਮਾਂ ਹੈ।ਇਸ ਲਈ ਨੈਤਿਕ ਸਿੱਖਿਆ ਦਾ ਵਿਕਾਸ ਹਰ ਨਾਗਰਿਕ ਵਿੱਚ ਰਾਸ਼ਟਰੀ ਭਾਵਨਾ ਉਤਪੰਨ ਕਰ ਸਕਦਾ ਹੈ। ਜਦ ਹਰ ਵਿਅਕਤੀ ਸਮਾਜ, ਰਾਸ਼ਟਰ ਅਤੇ ਵਸਤੂਆਂ ਦੇ ਪਤੀ ਅਪਣਾਪਨ ਰੱਖੇਗਾ ਤਾਂ ਉਸ ਵਿੱਚ ਛਲ, ਕਪਟ, ਬੇਈਮਾਨੀ ਨਹੀਂ ਆਏਗੀ।

ਸਿੱਟਾਸਾਡਾ ਦੇਸ਼ ਇੱਕ ਪ੍ਰਜਾਤੰਤਰ ਹੈ।ਮਹਿੰਗਾਈ ਦੇ ਵਿਰੁੱਧ ਜਨਤਾ ਦੁਆਰਾ ਅਵਾਜ਼ ਉਠਾਉਣ। ਦਾ ਉਸਨੂੰ ਪੂਰਾ ਅਧਿਕਾਰ ਹੈ। ਇਸ ਲਈ ਸਾਡੀ ਸਰਕਾਰ ਮਹਿੰਗਾਈ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਸਰਕਾਰ ਨਵੇਂ-ਨਵੇਂ ਉਦਯੋਗਾਂ ਨੂੰ ਸਥਾਪਤ ਕਰ ਰਹੀ ਹੈ।ਜਦ ਕਿਸੇ ਵਸਤੂ ਦੀ ਕਮੀ ਹੁੰਦੀ ਹੈ ਤਾਂ ਉਪਭੋਗਤਾ ਵਿੱਚ ਉਸ ਵਸਤੂ ਦੇ ਪ੍ਰਤੀ ਸੰਗ੍ਰਹਿ ਦੀ ਭਾਵਨਾ ਵਧਦੀ ਹੈ। ਜ਼ਿਆਦਾ ਵਸਤੂਆਂ ਦਾ ਇਕੱਠ ਕਰਨ ਨਾਲ ਮਹਿੰਗਾਈ ਵਧਦੀ ਹੈ। ਮਹਿੰਗਾਈ ਨੂੰ ਦੂਰ ਕਰਨ ਵਿੱਚ ਸਰਕਾਰ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਮਹਿੰਗਾਈ ਨੂੰ ਇੱਕ ਰਾਸ਼ਟਰੀ ਸਮੱਸਿਆ ਸਮਝ ਕੇ ਉਸਦਾ ਹੱਲ ਕਰਨਾ ਚਾਹੀਦਾ ਹੈ।

Related posts:

Punjabi Essay on "Pandit Jawaharlal Nehru","ਪੰਡਤ ਜਵਾਹਰ ਲਾਲ ਨਹਿਰੂ" Punjabi Essay, Paragraph, Speech f...
Punjabi Essay
Punjabi Essay on “Pani di Mahatata”, “ਪਾਣੀ ਦੀ ਮਹੱਤਤਾ” Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on "Only Lazy People rely on God", "ਦੇਵਤਾ-ਦੇਵਤਾ ਆਲਸੀ ਜਪਦੇ" Punjabi Essay, Paragraph, S...
ਪੰਜਾਬੀ ਨਿਬੰਧ
Punjabi Essay on “Cotton“, “ਕਪਾਹ” Punjabi Essay, Paragraph, Speech for Class 7, 8, 9, 10 and 12 Stud...
ਪੰਜਾਬੀ ਨਿਬੰਧ
Punjabi Essay on "Mahatma Gandhi","ਰਾਸ਼ਟਰਪਿਤਾ ਮਹਾਤਮਾ ਗਾਂਧੀ" Punjabi Essay, Paragraph, Speech for Cla...
Punjabi Essay
Punjabi Essay on “Cycle di Atamakatha “, “ਸਾਈਕਲ ਦੀ ਆਤਮਕਥਾ” Punjabi Essay, Paragraph, Speech for Clas...
ਪੰਜਾਬੀ ਨਿਬੰਧ
Punjabi Essay on “Hawai Jahaz di Atamakath “, “ਹਵਾਈ ਜਹਾਜ਼ ਦੀ ਆਤਮਕਥਾ ” Punjabi Essay, Paragraph, Spee...
ਪੰਜਾਬੀ ਨਿਬੰਧ
Punjabi Essay on "Corruption: A Serious Problem", "ਭ੍ਰਿਸ਼ਟਾਚਾਰ: ਇੱਕ ਗੰਭੀਰ ਸਮੱਸਿਆ" Punjabi Essay, Par...
ਪੰਜਾਬੀ ਨਿਬੰਧ
Punjabi Essay on “Kar Majur Kha Churi”, “ਕਰ ਮਜੂਰੀ, ਖਾਹ ਚੂਰੀ” Punjabi Essay, Paragraph, Speech for Cl...
ਪੰਜਾਬੀ ਨਿਬੰਧ
Punjabi Essay on “Sugarcane”, “ਗੰਨਾ” Punjabi Essay, Paragraph, Speech for Class 7, 8, 9, 10 and 12 S...
Punjabi Essay
Punjabi Essay on "Kam karan di lagan", “ਕੰਮ ਕਰਨ ਦੀ ਲਗਨ” Punjabi Paragraph, Speech for Class 7, 8, 9,...
Punjabi Essay
Punjabi Essay on "An Ideal Student", "ਇੱਕ ਆਦਰਸ਼ ਵਿਦਿਆਰਥੀ" Punjabi Essay, Paragraph, Speech for Class...
Punjabi Essay
Punjabi Essay on "Ideal Student", "ਆਦਰਸ਼ ਵਿਦਿਆਰਥੀ" Punjabi Essay, Paragraph, Speech for Class 7, 8, ...
ਪੰਜਾਬੀ ਨਿਬੰਧ
Punjabi Essay on "Environment", "ਵਾਤਾਵਰਣ" Punjabi Essay, Paragraph, Speech for Class 7, 8, 9, 10 and...
Punjabi Essay
Punjabi Essay on "A Cricket Match", "ਇੱਕ ਕ੍ਰਿਕਟ ਮੈਚ" Punjabi Essay, Paragraph, Speech for Class 7, 8...
ਪੰਜਾਬੀ ਨਿਬੰਧ
Punjabi Essay on “Diwali”, “ਦੀਵਾਲੀ ” Punjabi Essay, Paragraph, Speech for Class 7, 8, 9, 10 and 12 S...
ਪੰਜਾਬੀ ਨਿਬੰਧ
Punjabi Essay on "Samay di Mahatata", "ਸਮੇਂ ਦੀ ਮਹੱਤਤਾ" Punjabi Essay, Paragraph, Speech for Class 7,...
ਪੰਜਾਬੀ ਨਿਬੰਧ
Punjabi Essay on “Holi”, “ਹੋਲੀ” Punjabi Essay, Paragraph, Speech for Class 7, 8, 9, 10 and 12 Studen...
ਪੰਜਾਬੀ ਨਿਬੰਧ
Punjabi Essay on “Bharatiya Samaj vich Nari", “ਭਾਰਤੀ ਸਮਾਜ ਵਿੱਚ ਇਸਤਰੀ” Punjabi Essay, Paragraph, Spee...
ਪੰਜਾਬੀ ਨਿਬੰਧ
Punjabi Essay on “Christmas”, “ਕ੍ਰਿਸਮਸ” Punjabi Essay, Paragraph, Speech for Class 7, 8, 9, 10 and 1...
ਪੰਜਾਬੀ ਨਿਬੰਧ

About

Leave a Reply

Your email address will not be published. Required fields are marked *

*
*

This site uses Akismet to reduce spam. Learn how your comment data is processed.