ਅੰਮ੍ਰਿਤਸਰ –ਸਿਫ਼ਤੀ ਦਾ ਘਰ
Amritsar – Sifti da Ghar
ਭੂਮਿਕਾ– ਅੰਮ੍ਰਿਤਸਰ ਅੱਜ ਨਾ ਕੇਵਲ ਭਾਰਤ ਵਿਚ ਹੀ ਸਗੋਂ ਸੰਸਾਰ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਸ਼ਹਿਰ ਚਾਰ ਸੌ ਸਾਲ ਤੋਂ ਵੱਧ ਪੁਰਾਣਾ ਇਤਿਹਾਸਕ ਸ਼ਹਿਰ ਹੈ। ਆਪਣੀ ਅਦੁੱਤੀ ਇਤਿਹਾਸਕ ਮਹੱਤਤਾ ਕਰਕੇ ਬੱਚੇ-ਬੱਚੇ ਦੀ ਜੀਭ ਉੱਤੇ ਅੰਮ੍ਰਿਤਸਰ ਦਾ ਨਾਂ ਹੈ।ਜਿਸ ਨੇ ਵਿਸ਼ੇਸ਼ ਦਿਵਸਾਂ ਸਮੇਂ ਅੰਮ੍ਰਿਤਸਰ ਨੂੰ ਦੁਲਹਨ ਦੀ ਤਰ੍ਹਾਂ ਸ਼ਿੰਗਾਰਿਆ ਵੇਖ ਲਿਆ ਹੈ ਉਹ ਤਾਂ ਸਾਰਾ ਜੀਵਨ ਇਨ੍ਹਾਂ ਬੇਹੱਦ ਰੰਗਾ-ਰੰਗ ਦਿਨਾਂ ਨੂੰ ਭੁੱਲ ਨਹੀਂ ਸਕੇਗਾ। ਦੇਸ਼ਾਂ-ਵਿਦੇਸ਼ਾਂ ਤੋਂ ਆਏ ਯਾਤਰੂਆਂ ਨੇ ਚਾਰ ਸੌ ਸਾਲਾ ਦਿਵਸ ਦੌਰਾਨ ਇਸ ਪਵਿੱਤਰ ਸ਼ਹਿਰ ਦੀ ਯਾਤਰਾ ਕੀਤੀ ਅਤੇ ਜਲੂਸ ਵਿਚ ਭਾਗ ਲਿਆ।
ਨੀਂਹ ਤੇ ਵਿਕਾਸ– ਅੱਜ ਅੰਮ੍ਰਿਤਸਰ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸ਼ਹਿਰ ਪਹਿਲਾਂ “ਗੁਰੂ ਕਾ ਚੱਕ ਨਾਂ ਹੇਠ ਪ੍ਰਸਿੱਧ ਸੀ।ਇਸ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਨੇ 1574 ਈ. ਵਿਚ ਮੋਹੜੀ ਗੱਡ ਕੇ ਵਸਾਇਆ ਸੀ। ਚੱਕ ਵਿਚ ਥੋੜੀ ਵਸੋਂ ਹੋਣ ਉਪਰੰਤ ਇਥੇ ਹੀ 1577 ਈ. ਵਿਚ ਉਨ੍ਹਾਂ ਇਕ ਪਵਿੱਤਰ ਸਰੋਵਰ ਦੀ ਉਸਾਰੀ ਦਾ ਕਾਰਜ ਅਰੰਭਿਆ। ਸ੍ਰੀ ਗੁਰੂ ਰਾਮ ਦਾਸ ਜੀ ਦੇ ਵਸਾਏ ਇਸ ਨਗਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਨਿਵਾਸੀਆਂ ਲਈ ਇਕ ਸਾਂਝੇ ਧਾਰਮਿਕ ਅਸਥਾਨ ਦੀ ਲੋੜ ਮਹਿਸੂਸ ਕੀਤੀ। ਉਨ੍ਹਾਂ 1589 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਸੂਫ਼ੀ ਫ਼ਕੀਰ ਮੀਆਂ ਮੀਰ ਤੋਂ ਰਖਵਾ ਕੇ 1601 ਈ. ਤਕ ਇਸ ਮੰਦਰ ਦੀ ਉਸਾਰੀ ਨੂੰ ਨੇਪਰੇ ਚਾੜਿਆ। ਇਸ ਦੇ ਨਾਲ ਹੀ ਉਨ੍ਹਾਂ ਪਹਿਲੇ ਸਿੱਖ ਗੁਰੂਆਂ, ਫਕੀਰਾਂ, ਭਗਤਾਂ, ਭੱਟਾਂ ਆਦਿ ਦੀ ਬਾਣੀ ਨੂੰ ਸੰਪਾਦਤ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕਰ ਦਿੱਤਾ ਜਿਸ ਨਾਲ ਸਮੁੱਚੀ ਸਿੱਖ ਕੌਮ ਲਈ ਅੰਮ੍ਰਿਤਸਰ ਇਕ ਖਿੱਚ ਦਾ ਕਾਰਨ ਬਣਦਾ ਗਿਆ। ਇਸ ਤਰ੍ਹਾਂ ਇਹ ਸ਼ਹਿਰ ਹਰ ਪੱਖੋਂ ਉੱਨਤੀ ਕਰਦਾ ਗਿਆ। ਇਸ ਲਈ ਸਿੱਖ ਕੌਮ ਦੀ ਸ਼ਰਧਾ ਅਤੇ ਇਸ ਦੀ ਤਰੱਕੀ ਦੇ ਕਾਰਨ ਹੀ ਅੰਮ੍ਰਿਤਸਰ ਸ਼ਹਿਰ ਦੂਤੀਆਂ ਦੇ ਵੇਰਾਂ ਦਾ ਨਿਸ਼ਾਨਾ ਬਣਿਆ ਰਿਹਾ।
ਇਤਿਹਾਸ ਗਵਾਹ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਛੇਵੇਂ ਹਮਲੇ ਸਮੇਂ ਹਰਿਮੰਦਰ ਸਾਹਿਬ ਦੀ ਮਹਿਮਾ ਨੂੰ ਨਾ ਜਰਦਿਆਂ ਹੋਇਆਂ ਇਸ ਨੂੰ ਬਾਰੂਦ ਨਾਲ ਉਡਵਾਂ ਦਿੱਤਾ| ਅਬਦਾਲੀ ਦੇ ਹਮਲੇ ਤੋਂ ਦੋ ਸਾਲ ਬਾਅਦ 1714 ਈ. ਵਿਚ ਗੁਰੂ ਘਰ ਦੇ ਪ੍ਰੇਮੀਆਂ ਦੁਆਰਾ ਹਰਿਮੰਦਰ ਦੀ ਉਸਾਰੀ ਅਰੰਭ ਹੋਈ। ਉਸ ਦਿਨ ਤੋਂ ਇਹ ਸਦਾ ਸਿੱਖ ਕੌਮ ਵਿਚ ਕੁਰਬਾਨੀ, ਸੇਵਾ, ਪਿਆਰ ਦਾ ਜੋਸ਼ ਭਰਨ ਵਾਲਾ ਚਾਨਣ, ਮੁਨਾਰਾ ਰਿਹਾ। ਕਈਆਂ ਨੇ ਪ੍ਰਣ ਲਏ ਅਤੇ ਕਈਆਂ ਨੇ ਸ਼ਹੀਦੀਆਂ ਪਾਈਆਂ।
ਵਿੱਦਿਅਕ ਖੇਤਰ–1892 ਈ. ਵਿਚ ਇਥੇ ਪਹਿਲਾ ਕਾਲਜ, ਖਾਲਸਾ ਕਾਲਜ, ਅੰਮ੍ਰਿਤਸਰ ਦੀ ਨੀਂਹ ਰੱਖੀ ਗਈ ਜਿਸ ਨੇ ਪਿੱਛੋਂ ਦੇਸ਼ ਨੂੰ ਕਈ ਅਨਮੋਲ ਸ਼ਖ਼ਸ਼ੀਅਤਾਂ ਪ੍ਰਦਾਨ ਕੀਤੀਆਂ। ਪ੍ਰਿ. ਤੇਜਾ ਸਿੰਘ ਵਰਗਾ ਵਿਦਵਾਨ ਇਸੇ ਕਾਲਜ ਵਿਚ ਪੜ੍ਹਦਾ ਤੇ ਪੜ੍ਹਾਉਂਦਾ ਰਿਹਾ ਸੀ। ਅੱਜ ਅੰਮ੍ਰਿਤਸਰ ਵਿਚ ਬਹੁਤ ਤਰੱਕੀ ਹੋ ਚੁਕੀ ਹੈ।1969 ਈ. ਵਿਚ ਸਥਾਪਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ-ਨਾਲ ਕਈ ਕਾਲਜ ਖੁਲ੍ਹ ਚੁਕੇ ਹਨ। ‘ ਪੱਤਰਕਾਰੀ ਨੂੰ ਦੇਣ- ਅੰਗਰੇਜ਼ੀ ਪ੍ਰਭਾਵ ਹੇਠ ਪੰਜਾਬੀ ਵਿਚ ਪੱਤਰਕਾਰੀ ਦਾ ਆਰੰਭ ਕਰਨ ਵਾਲਾ ਵੀ ਇਹ ਅੰਮ੍ਰਿਤਸਰ ਸ਼ਹਿਰ ਸੀ, ਜਿਥੋਂ 1867 ਈ. ਵਿਚ ਪਹਿਲਾ ਪੰਜਾਬੀ ਪੱਤਰ “ਅਖ਼ਬਾਰ ਸੀ । ਦਰਬਾਰ ਸਾਹਿਬ ਦਾ ਪ੍ਰਕਾਸ਼ਨ ਆਰੰਭ ਹੋਇਆ। ਇਸ ਤਰ੍ਹਾਂ ਇਸ ਸ਼ਹਿਰ ਦਾ ਸਾਹਿੱਤਕ ਖੇਤਰ ਵਿਚ ਘੱਟ ਯੋਗਦਾਨ ਨਹੀਂ ਰਿਹਾ।
ਧਾਰਮਿਕ ਲਹਿਰਾਂ– ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਇਥੇ ਹੋਈ। 19ਵੀਂ ਸਦੀ ਦੇ 8ਵੇਂ ਦਹਾਕੇ ਵਿਚ ਹੀ ਦੋ ਮਹਾਨ ਲਹਿਰਾਂ ਸਿੰਘ ਸਭਾ ਤੇ ਆਰੀਆ ਸਮਾਜ ਲਹਿਰਾਂ ਅੰਮ੍ਰਿਤਸਰ ਵਿਚੋਂ ਹੀ ਉਗਮੀਆਂ, ਜਿਨ੍ਹਾਂ ਨੇ ਪਿੱਛੋਂ ਸਮੁੱਚੇ ਪੰਜਾਬ ਨੂੰ ਪ੍ਰਭਾਵਿਤ ਕੀਤਾ।
ਸਾਹਿਤਕ ਖੇਤਰ– ਇਨ੍ਹਾਂ ਰਾਜਨੀਤਕ ਸਰਗਰਮੀਆਂ ਦੇ ਨਾਲ-ਨਾਲ ਅੰਮ੍ਰਿਤਸਰ ਸਾਹਿਤਕ ਸਰਗਰਮੀਆਂ ਵਿਚ ਵੀ ਅੱਗੇ ਹੀ ਰਿਹਾ ਹੈ। ਭਾਈ ਵੀਰ ਸਿੰਘ, ਸ. ਨਾਨਕ ਸਿੰਘ, ਫਿਰੋਜ਼ਦੀਨ ਸ਼ਰਫ, ਸ. ਗੁਰਬਖਸ਼ ਸਿੰਘ ਤੇ ਤੇਜਾ ਸਿੰਘ ਇਸੇ ਸ਼ਹਿਰ ਦੀ ਦੇਣ ਹਨ ਜਿਨ੍ਹਾਂ ਸਾਹਿਤ ਉੱਤੇ ਆਪਣੀ ਅਮਿਟ ਛਾਪ ਦਿੱਤੀ ਹੈ ।ਲਾਲਾ ਧਨੀ ਰਾਮ ਚਾਤ੍ਰਿਕ ਵੀ ਇਸੇ ਸ਼ਹਿਰ ਦੇ ਸਨ ਜਿਨ੍ਹਾਂ 1926 ਈ. ਵਿਚ ਪੰਜਾਬੀ ਸਭਾ ਸਥਾਪਤ ਕੀਤੀ ਤੇ ਜਿਨ੍ਹਾਂ ਪਹਿਲੀ ਵਾਰ ਪੰਜਾਬੀ ਕਿਤਾਬਾਂ ਦੀ ਛਪਾਈ ਲਈ ਗੁਰਮੁਖੀ ਟਾਈਪ ਨੂੰ ਭਰਪੂਰ ਕਰ ਰਹੇ ਹਨ। ਤਿਆਰ ਕਰਵਾਇਆ।ਸ.ਸ.ਅਮੋਲ ਅਤੇ ਦਰਜਨਾਂ ਹੋਰ ਸਾਹਿਤਕਾਰ ਅੱਜਕਲ ਵੀ ਸਾਹਿਤਕ ਖਜਾਨੇ ਨੂੰ ਭਰਪੂਰ ਕਰ ਰਹੇ ਹਨ.
ਜ਼ੁਲਮ ਵਿਰੁੱਧ ਜਦੋ–ਜਹਿਦ–ਦੇਸ਼ ਦੀ ਗੁਲਾਮੀ ਅਧੀਨ ਇਸ ਸ਼ਹਿਰ ਦੇ ਅੰਦਰੋਂ ਜਦੋ-ਜਹਿਦ ਲਈ ਹਮੇਸ਼ਾਂ ਸਰਬੀਰ ਪੈਦਾ ਹੁੰਦੇ ਰਹੇ ਹਨ।1919 ਈ. ਦਾ ਜਲਿਆਂਵਾਲੇ ਬਾਗ਼ ਦਾ ਸਾਕਾ ਅੰਗਰੇਜ਼ੀ ਰਾਜ ਵਲੋਂ ਸ਼ਹਿਰੀਆਂ ਉੱਤੇ ਕੀਤੇ ਜ਼ੁਲਮ ਦਾ ਇਕ ਪ੍ਰਮਾਣ ਹੈ। ਧਾਰਮਿਕ ਖੇਤਰ ਵਿਚ ਇਸ ਸ਼ਹਿਰ ਦੀਜਦੇਜਹਿਦ ਬਹੁਤ ਪੁਰਾਣੀ ਹੈ।ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੇ ਮਹੰਤਾਂ ਨਾਲ ਬੇਰ ਲੰਮੇਰੀ ਜਦੋ-ਜੀ ਦੇ ਬਾਅਦ ਅੰਮ੍ਰਿਤਸਰ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (192) ਸਥਾਪਤ ਹੋਈ ਜਿਸ ਨੇ ਸਿੱਖ ਕੌਮ ਵਿਚ ਧਾਰਮਿਕ ਏਕਤਾ ਅਤੇ ਗੁਲਾਮੀ ਵਿਰੁੱਧ ਜਦੋ-ਜਹਿਦ ਨੂੰ ਤੇਜ਼ ਕੀਤਾ। ਪਿੱਛੋਂ ਇਥੇ ਹੀ ਗੁਰ ਕੇ ਬਾਗ਼ ਦਾ ਮੋਰਚਾ, ਚਾਬੀਆਂ ਵਾਲਾ ਮੋਰਚਾ ਅਤੇ ਜੈਤੋ ਦਾ ਮੋਰਚਾ ਆਦਿ ਲਾ ਕੇ ਅੰਗਰੇਜ਼ੀ ਰਾਜ ਗਰਕੀ ਤਾਕਤ ਤੋਂ ਜਾਣੂ ਕਰਵਾਇਆ। ਪਿੱਛੇ ਜਿਹੇ ਇਸ ਸ਼ਹਿਰ ਵਿਚ ਨਿਰੰਕਾਰੀਆਂ ਨਾਲ ਜੋ 19 ਬੰਦਿਆਂ ਨੇ ਗੋਲੀਆਂ ਦਾ ਸਾਹਮਣਾ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ।ਇਸ ਲਈ, ” ਜ਼ੁਲਮ ਤੇ ਗੁਲਾਮੀ ਤੀ ਜਦੋ-ਜਹਿਦ ਵਿਚ ਇਹ ਸ਼ਹਿਰ ਬਹੁਤ ਪਹਿਲਾਂ ਤੋਂ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ।
ਸਮਾਜਕ ਤੇ ਸਦਾਚਾਰਕ ਖੇਤਰ– ਇਥੇ ਹੌਲੀ-ਹੌਲੀ ਸਮਾਜਕ ਤੇ ਸਦਾਚਾਰਕ ਕੰਮਾਂ ਵੱਲ ਰੁੱਚੀ ਵਧਦੀ ਗਈ । 1927 ਈ. ਵਿਚ ਗੁਰੂ ਰਾਮਦਾਸ ਲਾਇਬ੍ਰੇਰੀ ਦੀ ਸਥਾਪਨਾ, 1931 ਈ. ਵਿਚ ਸਰਾਇ ਗੁਰ ਰਾਮਦਾਸ ਤੇ 1948 ਈ. ਵਿਚ ਪਿੰਗਲਵਾੜੇ ਦੀ ਸਥਾਪਨਾ ਇਸ ਗੱਲ ਦੀਆਂ ਪ੍ਰਤੀਕ ਹਨ।1965 ਈ. ਵਿਚ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨੇ ਕਾਰਜ ਆਰੰਭਿਆ ਅਤੇ ਹੁਣ ਤਕ ਇਹ ਕੇਂਦਰ ਸਾਰੇ ਪੰਜਾਬ ਵਿਚ ਨਾਟਕ ਖੇਡ ਕੇ ਆਪਣਾ ਨਾਂ ਕਮਾ ਚੁਕਾ ਹੈ।
ਸਿੱਟਾ–ਇਸ ਲਈ ਧਾਰਮਿਕ, ਰਾਜਨੀਤਕ, ਸਮਾਜਕ ਅਤੇ ਸੱਭਿਆਚਾਰਕ ਮਹੱਤਤਾ ਵਾਲੇ ਇਸ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਵੀ ਸ਼ਹਿਰ ਵਿਚ ਬਹੁਤ ਕੁਝ ਕਰਨ ਦੀ ਲੋੜ ਹੈ।ਰੱਬ ਕਰੇ, ਇਹ ਸ਼ਹਿਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ।