ਸ਼ਹੀਦ–ਏ–ਆਜ਼ਮ ਭਗਤ ਸਿੰਘ
Shaheed e Azam Bhagat Singh
ਭੂਮਿਕਾ–ਭਾਰਤ ਇਕ ਮਹਾਨ ਦੇਸ਼ ਮੰਨਿਆ ਗਿਆ ਹੈ ਜਿਸ ਨੂੰ ਇਸ ਦੇਸ਼ ਦੇ ‘ਪੀਰਾਂ, “ਵੀਰਾਂ ਨੇ ਖੁਨ ਨਾਲ ਸਿੰਜ ਕੇ ਇਸ ਦੀ ਸੁਰੱਖਿਆ ਅਤੇ ਇੱਜ਼ਤ ਨੂੰ ਬਣਾਈ ਰੱਖਿਆ ਹੈ।ਉਨ੍ਹਾਂ ਨੇ ਆਪਣੇ ਤਨ-ਮਨ ਨਾਲ ਦੇਸ਼ ਨੂੰ ਜ਼ਿੰਦਾ ਰੱਖਿਆ ਹੈ ਅਤੇ ਉੱਚ ਭਾਵਨਾਵਾਂ ਦੀ ਜੋਤੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਕੀਤੀ ਹੈ ।ਜਦ-ਜਦ ਦੇਸ਼ ਵਿਚ ਮੁਸੀਬਤਾਂ ਆਈਆਂ ਹਨ ਦੇਸ਼ ਦੇ ਉੱਪਰ ਆਈ ਆਫਤ ਨਾਲ ਦੇਸ਼ ਦੀ ਜਨਤਾ ਡਰ ਨਾਲ ਘਬਰਾ ਜਾਂਦੀ ਹੈ ਜਾਂ ਦੁਸ਼ਮਣ ਦੇ ਗੰਦੇ ਹੱਥ ਜਦੋਂ ਵੀ ਭਾਰਤ ਮਾਤਾ ਦੀ ਪਵਿੱਤਰ ਅਤੇ ਮਮਤਾ ਭਰੇ ਆਂਚਲ ਵੱਲ ਵੱਧਦੇ ਹਨ ਤਦ ਉਨ੍ਹਾਂ ਨਾਲ ਟੱਕਰ ਲੈਣ ਲਈ ਮਾਂ ਭਾਰਤੀ ਦੇ ਪੁੱਤਰ ਉੱਠ ਖੜੇ ਹੁੰਦੇ ਹਨ ਅਤੇ ਦੇਸ਼ ਦੀ ਰੱਖਿਆ ਲਈ ਹੱਸਦੇ-ਹੱਸਦੇ ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਭਾਰਤ ਦੇ ਪੁੱਤਰ ਭਗਤ ਸਿੰਘ ਦਾ ਨਾਂ ਸੁਣ ਕੇ ਲੋਕਾਂ ਦੇ ਸਿਰ ਸ਼ਰਧਾ ਨਾਲ ਝੁਕ ਜਾਂਦੇ ਹਨ।
ਜੀਵਨੀ– ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ 1907 ਈ. ਵਿਚ ਜ਼ਿਲਾ ਲਾਇਲਪੁਰ ਵਿਖੇ ਕ੍ਰਾਂਤੀਕਾਰੀ ਪਰਿਵਾਰ ਦੇ ਘਰ ਹੋਇਆ।ਖਟਕੜਕਲਾਂ ਜ਼ਿਲ੍ਹਾ ਜਲੰਧਰ ਆਪ ਦਾ ਜੱਦੀ ਪਿੰਡ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ।ਆਪ ਦੇ ਪਿਤਾ, ਚਾਚਾ ਪ੍ਰਸਿੱਧ ਕ੍ਰਾਂਤੀਕਾਰੀ ਸਨ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਨੇਤਾ ਵੀ ਸਨ।ਜਿਸ ਦਿਨ ਆਪ ਦਾ ਜਨਮ ਹੋਇਆ ਉਸੇ ਦਿਨ ਚਾਚਾ ਅਜੀਤ ਸਿੰਘ ਮਾਂਡਲੇ ਜੇਲ੍ਹ ਤੋਂ ਛੁੱਟੇ ਸਨ ਅਤੇ ਪਿਤਾ ਘਰ ਵਿਚ ਨੇਪਾਲ ਤੋਂ ਵਾਪਸ ਪਰਤੇ ਸਨ।ਇਸ ਲਈ ਦਾਦੀ ਨੇ ਬੱਚੇ ਦਾ ਨਾਂ ਭਾਗਾਂ ਵਾਲਾ ਰੱਖ ਦਿੱਤਾ ਅਤੇ ਇਸੇ ਤੋਂ ਆਪ ਦਾ ਨਾਂ ਭਗਤ ਸਿੰਘ ਬਣ ਗਿਆ।ਲਾਹੌਰ ਵਿਚ ਡੀ.ਏ.ਵੀ. ਸਕੂਲ ਵਿਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਆਪ ਨੇ ਡੀ.ਏ ਵੀ, ਕਾਲਜ ਵਿਚ ਦਾਖਲਾ ਲਿਆ। ਬੀ.ਏ. ਪਾਸ ਕਰਨ ਤੋਂ ਬਾਅਦ ਅਖਬਾਰਾਂ ਦਾ ਸੰਪਾਦਨ ਵੀ ਕੀਤਾ ਅਤੇ ਮਾਸਟਰ ਵੀ ਰਹੇ, ਲੇਕਿਨ ਆਪ ਨੇ ਵਿਆਹ ਲਈ ਨਾਂਹ ਕਰ ਦਿੱਤੀ।
ਕ੍ਰਾਂਤੀ ਵੱਲ–ਜਲ੍ਹਿਆਂਵਾਲਾ ਬਾਗ ਵਿਚ ਜਦੋਂ ਸੰਨ 1919 ਵਿਚ ਗੋਲੀ ਚਲਾਈ ਗਈ, ਉਸ ਸਮੇਂ ਭਗਤ ਸਿੰਘ 12 ਸਾਲ ਦੇ ਸਨ। ਉਨ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਮਰਦੇ ਵੇਖਿਆ ਸੀ ਅਤੇ ਕਸਮ ਖਾਧੀ ਜਦੋਂ ਤੱਕ ਉਹ ਦੇਸ਼ ਨੂੰ ਅਜ਼ਾਦ ਨਹੀਂ ਕਰਵਾ ਲੈਂਦੇ ਤਦ ਤੱਕ ਚੈਨ ਦੀ ਨੀਂਦ ਨਹੀਂ ਸੌਣਗੇ। ਘਰ ਵਿਚੋਂ ਹੁੰਚ ਕੇ ਆਪ ਕਾਨਪੁਰ ਵਿਚ ਗਣੇਸ਼ ਸ਼ੰਕਰ ਵਿਦਿਆਰਥੀ ਦੇ ਕੋਲ ਰਹਿ ਕੇ ਪ੍ਰਤਾਪ ਦਾ ਸੰਪਾਦਨ ਕਰਨ ਲੱਗੇ। ਪਤਾਪ ਵਿਚ ਕੰਮ ਕਰਦੇ ਅਤੇ ਕਾਨਪੁਰ ਵਿਚ ਰਹਿਣ ਨਾਲ ਆਪ ਦੀ ਜਾਣ-ਪਛਾਣ ਬਟੁਕੇਸ਼ਵਰ ਦੱਤ ਨਾਲ ਹੋਈ।ਇਨ੍ਹਾਂ ਦਿਨਾਂ ਵਿਚ ਆਪ ਨੇ ਨੌਜਵਾਨ ਭਾਰਤ ਸਭਾ ਦਾ ਸੰਗਠਨ ਕੀਤਾ।ਉਦੋਂ ਤੱਕ ਭਗਤ ਸਿੰਘ ਪੁਲਿਸ ਦੀਆਂ ਨਜ਼ਰਾਂ ਵਿਚ ਚੜ੍ਹ ਗਏ ਸਨ। ਪੁਲਿਸ ਉਨ੍ਹਾਂ ਨੂੰ ਕਿਸੇ ਨਾ ਕਿਸੇ ਮੁਕੱਦਮੇ ਵਿਚ ਫਸਾਉਣ ਲਈ ਯਤਨ ਕਰ ਰਹੀ ਸੀ। ਸਤੰਬਰ, 1934 ਵਿਚ ਦੇਸ਼ ਭਰ ਦੇ ਕ੍ਰਾਂਤੀਕਾਰੀਆਂ ਨੂੰ ਸੰਗਠਿਤ ਕੀਤਾ ਗਿਆ। ਉਨ੍ਹਾਂ ਦੀ ਸੰਸਥਾ ਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਰੱਖ ਦਿੱਤਾ ਗਿਆ।ਇਸ ਦਲ ਦਾ ਦਫਤਰ ਆਗਰਾ ਲਿਆਂਦਾ ਗਿਆ। ਦਲ ਨੇ ਅਜ਼ਾਦੀ ਲਈ ਕੰਮ ਸ਼ੁਰੂ ਕਰ ਦਿੱਤਾ।
30 ਅਕਤੂਬਰ, 1928 ਨੂੰ ਸਾਈਮਨ ਕਮਿਸ਼ਨ ਦਾ ਭਾਰਤ ਵਿਚ ਆਗਮਨ ਹੋਇਆ। ਜਗਾ-ਜਗਾ : ਉੱਤੇ ਉਸਦਾ ਵਿਰੋਧ ਹੋਇਆ।ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਦੇ ਮਰਨ ਦਾ ਬਹੁਤ ਦੁੱਖ ਹੋਇਆ ਅਤੇ ਉਨ੍ਹਾਂ ਨੇ ਜ਼ਮੀਨ ਦੀ ਮਿੱਟੀ ਨੂੰ ਮੱਥੇ ਉੱਤੇ ਲਾ ਕੇ ਸਹੁੰ ਖਾਧੀ ਕਿ “ਮੈਂ ਜਦ ਤੱਕ ਦੇਸ਼ ਨੂੰ ਅਜ਼ਾਦ ਨਹੀਂ ਕਰਵਾ ਲੈਂਦਾ ਤਦ ਤੱਕ ਚੈਨ ਨਾਲ ਨਹੀਂ ਬੈਠਾਂਗਾ। 30 ਅਕਤੂਬਰ, 1928 ਨੂੰ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਗਿਆ। ਇਸ ਸੰਬੰਧ ਵਿਚ ਬਹੁਤ ਵੱਡਾ ਜਲੂਸ ਕੱਢਿਆ ਗਿਆ, ਦਫਾ 144 ਦੀ ਵੀ ਪਰਵਾਹ ਨਾ ਕੀਤੀ ਗਈ। ਲਾਲਾ ਲਾਜਪਤ ਰਾਏ ਉਸ ਸਮੇਂ ਜਲੁਸ ਦੇ ਨੇਤਾ ਸਨ, ਉਨ੍ਹਾਂ ਉੱਤੇ ਲਾਠੀਆਂ ਵਰਸਾਈਆਂ ਗਈਆਂ ਅਤੇ 17 ਨਵੰਬਰ, 1928 ਈ.ਨੂੰ ਇਨ੍ਹਾਂ ਦੀ ਮੌਤ ਹੋ ਗਈ।
ਲਾਲਾ ਲਾਜਪਤ ਰਾਏ ਨੂੰ ਇਸ ਤਰ੍ਹਾਂ ਜ਼ਲੀਲ ਹੋ ਕੇ ਮਰਦੇ ਵੇਖ ਕੇ ਭਗਤ ਸਿੰਘ ਨੇ ਸੋਚ ਲਿਆ ਕਿ ਕੋਈ ਅਜਿਹਾ ਕੰਮ ਕੀਤਾ ਜਾਵੇ ਜਿਸ ਨਾਲ ਅੰਗਰੇਜ਼ਾਂ ਦੇ ਬਹਿਰੇ ਕੰਨਾਂ ਨੂੰ ਕੁਝ ਸੁਣਾਈ ਦੇ ਸਕੇ। ਇਸ ਲਈ ਉਨ੍ਹਾਂ ਨੇ 8 ਅਪੈਲ, 1929 ਈ. ਨੂੰ ਅਸੰਬਲੀ ਵਿਚ ਦੋ ਬੰਬ ਸੁੱਟੇ ਅਤੇ ਕੁਝ ਪਰਚੇ ਵੀ ਸੁੱਟੇ ਗਏ। ਭਗਤ ਸਿੰਘ ਚਾਹੁੰਦੇ ਤਾਂ ਉਸ ਸਮੇਂ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਆਤਮ-ਸਮਰਪਣ ਕਰ ਦਿੱਤਾ ਤਾਂ ਕਿ ਅੰਗਰੇਜ਼ਾਂ ਦੇ ਅੱਤਿਆਚਾਰਾਂ ਨੂੰ ਅਤੇ ਆਪਣੀਆਂ ਇੱਛਾਵਾਂ ਨੂੰ ਭਰੀ ਅਦਾਲਤ ਵਿਚ ਕਹਿ ਸਕਣ।
ਭਗਤ ਸਿੰਘ ਨੂੰ ਬੰਬ ਸੁੱਟਣ ਦੇ ਦੋਸ਼ ਵਿਚ ਉਨ੍ਹਾਂ ਉੱਤੇ ਕੇਸ ਵੀ ਚਲਾਇਆ ਗਿਆ। ਭਗਤ ਸਿੰਘ ਦੇ ਨਾਲ ਰਾਜਗੁਰੂ ਅਤੇ ਸੁਖਦੇਵ ਵੀ ਸਨ।
ਫਾਂਸੀ ਦੀ ਸਜ਼ਾ–ਅੰਗਰੇਜ਼ਾਂ ਦੇ ਮੁਕੱਦਮੇ ਦਾ ਜੋ ਸਿੱਟਾ ਨਿਕਲਿਆ, ਉਹ ਰੌਂਗਟੇ ਖੜੇ ਕਰ ਦੇਣ ਵਾਲਾ ਸੀ।7 ਅਕਤੂਬਰ, 1930 ਨੂੰ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।
ਦੇਸ਼ ਵਿਚ ਉਨ੍ਹਾਂ ਲਈ ਅੰਦੋਲਨ ਕੀਤੇ ਗਏ, ਹੜਤਾਲਾਂ ਅਤੇ ਜਲੂਸ ਵੀ ਕੱਢੇ ਗਏ ਪਰ ਅੰਗਰੇਜ਼ਾਂ ਦੇ ਕੰਨਾਂ ਉੱਤੇ ਜੂੰ ਤੱਕ ਨਾ ਸਰਕੀ।
ਆਖਰ 13 ਮਾਰਚ ਸੰਨ 1931 ਈ. ਦੀ ਸ਼ਾਮ ਦੇ ਨਾਲ ਹੀ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਫਾਂਸੀ ਦਾ ਫੰਧਾ ਚੁੰਮਦੇ ਹੋਏ ਭਗਤ ਸਿੰਘ ਨੇ ਕਿਹਾ- ਆਤਮਾ ਅਮਰ ਹੈ ਇਸ ਨੂੰ ਕੋਈ ਮਾਰ ਨਹੀਂ ਸਕਦਾ। ਜਨਮ ਲੈਣ ਵਾਲੇ ਲਈ ਮਰਨਾ ਅਤੇ ਮਰਨ ਵਾਲੇ ਲਈ ਪੈਦਾ ਹੋਣਾ ਜ਼ਰੂਰੀ ਹੈ। ਮੈਂ ਮਰ ਰਿਹਾ ਹਾਂ, ਭਗਵਾਨ ਤੋਂ ਪਾਰਥਨਾ ਹੈ ਕਿ ਮੈਂ ਫਿਰ ਇਸੇ ਦੇਸ਼ ਵਿਚ ਜਨਮ ਲਵਾਂ ਅਤੇ ਅੰਗਰੇਜ਼ਾਂ ਨਾਲ ਸੰਘਰਸ਼ ਕਰਦਾ ਦੇਸ਼ ਨੂੰ ਅਜ਼ਾਦ ਕਰਾਵਾਂ। ਇਹ ਕਹਿੰਦੇ ਹੋਏ ਭਗਤ ਸਿੰਘ ਨੇ ਹੱਸਦੇ-ਹੱਸਦੇ ਆਪਣੇ ਜੀਵਨ ਦੇ ਉਦੇਸ਼ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ।
“ਸਰ ਫਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ, ਬਾਜ਼ੁਏ ਕਾਤਿਲ ਮੇਂ ਹੈ।“
ਇਸ ਗੀਤ ਨੂੰ ਗੁਣ-ਗੁਣਾਉਣ ਵਾਲਾ ਬੇਸ਼ੱਕ ਦੇਸ਼ ਲਈ ਮਰ ਮਿਟਿਆ ਪਰ ਦੇਸ਼ ਵਿਚ ਆਪਣੇ ਨਾਂ ਨੂੰ ਹਮੇਸ਼ਾ ਲਈ ਗੁਣਗੁਣਾਉਂਦਾ ਛੱਡ ਗਿਆ।ਉਨ੍ਹਾਂ ਦੀ ਯਾਦ ਹਮੇਸ਼ਾ ਸ਼ਹੀਦਾਂ ਵਿਚ ਤਾਜ਼ਾ ਰਹੇਗੀ
ਸਿੱਟਾ– ਆਖਰ ਵਿਚ 15 ਅਗਸਤ, 1947 ਈ. ਨੂੰ ਦੇਸ਼ ਦਾ ਸੁਪਨਾ ਪੂਰਾ ਹੋ ਗਿਆ।ਅਜ਼ਾਦ ਭਾਰਤਵਾਸੀਆਂ ਦੇ ਦਿਲਾਂ ਵਿਚ ਭਗਤ ਸਿੰਘ ਅਮਰ ਹੈ। ਅੱਜ ਸਾਨੂੰ ਉਨ੍ਹਾਂ ਦੀ ਸ਼ਹੀਦੀ ਤੋਂ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਦੇਸ਼ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਦੇਸ਼ ਦੀ ਇੱਜ਼ਤ ਨੂੰ ਧੱਕਾ ਲਾਉਣ ਤੋਂ ਪਹਿਲਾਂ ਉਨ੍ਹਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਅਜ਼ਾਦੀ ਦਿਵਾਈ। ਉਨ੍ਹਾਂ ਦੀ ਜਨਮ ਭੂਮੀ ਸਾਡੇ ਲਈ ਪਵਿੱਤਰ ਤੀਰਥ ਬਣ ਗਿਆ ਹੈ।